ਅੱਗਾ ਦੌੜ ਪਿੱਛਾ ਚੌੜ
ਨਵੇਂ ਪੰਜ ਤਾਰਾ ਹੋਟਲਾਂ ਦਾ ਤੋਹਫਾ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਹੁਣ ਨਵੇਂ ਪੰਜ ਤਾਰਾ ਹੋਟਲ ਬਣਾਏ ਜਾ ਰਹੇ ਹਨ ਜਦੋਂ ਕਿ ਪੰਜਾਬ ਘੋਰ ਮਾਲੀ ਸੰਕਟ ਤੇ ਮੁਸੀਬਤਾਂ ਵਿਚੋਂ ਗੁਜਰ ਰਿਹਾ ਹੈ। ਪੰਜਾਬ ਵਿਚਲੇ ਪੁਰਾਣੇ ਸਰਕਾਰੀ ਹੋਟਲਾਂ ਨੂੰ ਤਾਂ ਤਾਲੇ ਵੱਜ ਗਏ ਹਨ ਪ੍ਰੰਤੂ ਸਰਕਾਰ ਨਵੇਂ ਹੋਟਲਾਂ ਦੀ ਉਸਾਰੀ ਦੇ ਰਾਹ ਪਈ ਹੈ। ਸੈਰ ਸਪਾਟਾ ਵਿਭਾਗ ਦੇ 14 ਟੂਰਿਸਟ ਕੰਪਲੈਕਸ ਅਤੇ ਹੋਟਲ ਸਨ ਜਿਨ•ਾਂ ਚੋਂ 9 ਹੋਟਲਾਂ ਤੇ ਕੰਪਲੈਕਸਾਂ ਨੂੰ ਹੁਣ ਤਾਲੇ ਵੱਜ ਗਏ ਹਨ। ਦੋ ਹੋਟਲ ਘਾਟੇ ਵਿਚ ਚੱਲ ਰਹੇ ਹਨ ਜਦੋਂ ਕਿ ਤਿੰਨ ਹੋਟਲ ਠੇਕੇ ਤੇ ਦਿੱਤੇ ਹੋਏ ਹਨ। ਇਨ•ਾਂ ਵਿਰਾਸਤੀ ਕੰਪਲੈਕਸਾਂ ਦੇ ਤਾਲੇ ਖੋਲ•ਣ ਲਈ ਸਰਕਾਰ ਨੇ ਕੋਈ ਉਪਰਾਲੇ ਨਹੀਂ ਕੀਤੇ ਹਨ। ਪੰਜਾਬ ਸਰਕਾਰ ਨੇ ਇਨ•ਾਂ ਦੀ ਥਾਂ ਨਵੇਂ ਪੰਜ ਤਾਰਾ ਹੋਟਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ।ਸੈਰ ਸਪਾਟਾ ਵਿਭਾਗ ਤੋਂ ਆਰ.ਟੀ.ਆਈ ਤਹਿਤ ਮਿਲੀ ਸੂਚਨਾ ਅਨੁਸਾਰ ਰੋਪੜ ਦੇ ਟੂਰਿਸਟ ਕੰਪਲੈਕਸ ਨੂੰ 15 ਦਸੰਬਰ 2009 ਨੂੰ ਤਾਲਾ ਮਾਰ ਦਿੱਤਾ ਗਿਆ। ਸੱਤ ਏਕੜ ਵਿਚ ਬਣੇ ਇਸ ਕੰਪਲੈਕਸ 2008 09 ਤੱਕ ਮੁਨਾਫ਼ੇ ਵਿਚ ਸਨ। ਅਗਲੇ ਅੱਠ ਮਹੀਨੇ ਵਿਚ ਇਹ ਕੰਪਲੈਕਸ 4.87 ਲੱਖ ਦੇ ਘਾਟੇ ਵਿਚ ਚਲਾ ਗਿਆ ਜਿਸ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ। ਮੁੜ ਕਦੇ ਸਰਕਾਰ ਨੋ ਕੋਈ ਉਪਰਾਲਾ ਨਾ ਕੀਤਾ। ਫਗਵਾੜਾ ਵਿਚਲਾ ਬਲੂ ਬੈਲ ਟੂਰਿਸਟ ਕੰਪਲੈਕਸ ਅਗਸਤ 2008 ਤੱਕ ਮੁਨਾਫ਼ੇ ਸੀ ਪ੍ਰੰਤੂ ਉਸ ਮਗਰੋਂ ਇਸ ਨੂੰ ਬੰਦ ਕਰ ਦਿੱਤਾ। ਲੁਧਿਆਣਾ ਦਾ ਟੂਰਿਸਟ ਔਸਿਸ ਸਾਲ 2009 10 ਤੱਕ ਪ੍ਰਾਈਵੇਟ ਪਾਰਟੀ ਨੂੰ ਠੇਕੇ ਤੇ ਦਿੱਤਾ ਅਤੇ ਉਸ ਮਗਰੋਂ ਬੰਦ ਕਰ ਦਿੱਤਾ। ਇਵੇਂ ਕਰਤਾਰਪੁਰ ਵਿਚਲਾ ਟੂਰਿਸਟ ਕੰਪਲੈਕਸ 2008 09 ਤੋਂ ਹੁਣ ਤੱਕ ਕੰਪਲੈਕਸ 46 ਲੱਖ ਦਾ ਘਾਟੇ ਹੇਠ ਆ ਗਿਆ ਹੈ। ਸਰਹਿੰਦ ਵਿਚਲਾ ਫਲੋਟਿੰਗ ਰੈਸਟੋਰੈਂਟ ਸਾਲ 2010 11 ਤੋਂ ਹੁਣ ਤੱਕ 96.77 ਲੱਖ ਦੇ ਘਾਟੇ ਹੇਠ ਆ ਗਿਆ ਹੈ। ਫਰੀਦਕੋਟ ਦੇ ਟੂਰਿਸਟ ਕੰਪਲੈਕਸ ਨੂੰ 2013 14 ਤੋਂ 1.31 ਲੱਖ ਸਲਾਨਾ ਠੇਕੇ ਤੇ ਦੇ ਦਿੱਤਾ ਗਿਆ ਹੈ। ਲੁਧਿਆਣਾ ਦਾ ਅਮਲਤਾਸ ਹੋਟਲ ਵੀ ਬੰਦ ਕਰ ਦਿੱਤਾ ਗਿਆ ਹੈ। ਸੰਗਰੂਰ ਜ਼ਿਲੇ• ਦੇ ਨਿਦਾਮਪੁਰ ਵਿਚਲੇ ਚਾਂਦਨੀ ਟੂਰਿਸਟ ਕੰਪਲੈਕਸ ਸਿਰਫ਼ ਇੱਕ ਸਾਲ ਹੀ 1.52 ਲੱਖ ਦੇ ਘਾਟੇ ਵਿਚ ਰਿਹਾ ਹੈ। ਉਸ ਮਗਰੋਂ ਸਰਕਾਰ ਨੇ ਇਸ ਕੰਪਲੈਕਸ ਨੂੰ ਸਸਤੇ ਭਾਅ ਵਿਚ ਹੀ ਸਲਾਨਾ 1.31 ਲੱਖ ਰੁਪਏ ਵਿਚ ਹੀ ਠੇਕੇ ਤੇ ਚਾੜ ਦਿੱਤਾ ਹੈ। ਇਸ ਤੋਂ ਇਲਾਵਾ ਰੋਪੜ ਦਾ ਵਾਟਰ ਲਿੱਲੀ ਟੂਰਿਸਟ ਰਿਜਾਰਟ ਸਾਲ 2013 14 ਤੋਂ ਸਲਾਨਾ 13.13 ਲੱਖ ਵਿਚ ਠੇਕੇ ਤੇ ਦੇ ਦਿੱਤਾ ਗਿਆ ਹੈ।
ਇਨ•ਾਂ ਟੂਰਿਸਟ ਕੰਪਲੈਕਸਾਂ ਵਿਚ 41 ਆਊਟ ਸੋਰਸਡ ਕਰਮਚਾਰੀ ਵੀ ਤਾਇਨਾਤ ਹਨ। ਇਸ ਤੋਂ ਬਿਨ•ਾਂ ਮਲੋਟ ਦਾ 4 ਏਕੜ ਵਿਚਲਾ ਸਿਲਵਰ ਓਕਸ ਟੂਰਿਸਟ ਕੰਪਲੈਕਸ 14 ਮਾਰਚ 2001 ਤੋਂ ਬੰਦ ਪਿਆ ਹੈ ਜਦੋਂ ਕਿ ਖਨੌਰੀ ਦਾ ਸੂਰਜਮੁਖੀ ਟੂਰਿਸਟ ਕੰਪਲੈਕਸ ਨੂੰ 1 ਫਰਵਰੀ 2003 ਨੂੰ ਤਾਲਾ ਮਾਰ ਦਿੱਤਾ ਸੀ। ਉਸ ਮਗਰੋਂ ਸਰਹਿੰਦ ਵਿਚਲੇ ਮੌਲਸਰੀ ਆਮ ਖਾਸ ਬਾਗ ਨੂੰ 31 ਦਸੰਬਰ 2006 ਨੂੰ ਅਤੇ ਨੰਗਲ ਦੇ ਟੂਰਿਸਟ ਬੰਗਲਾ ਨੂੰ 1 ਜੂਨ 2006 ਨੂੰ ਬੰਦ ਕਰ ਦਿੱਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਵਿਚਲੀ ਚੰਪਾ ਟੂਰਿਸਟ ਹੱਟ ਵੀ 1 ਮਾਰਚ 2003 ਨੂੰ ਬੰਦ ਕਰ ਦਿੱਤੀ ਗਈ। ਸੂਤਰ ਆਖਦੇ ਹਨ ਕਿ ਸਰਕਾਰ ਨੇ ਕਦੇ ਵੀ ਇਨ•ਾਂ ਵਿਰਾਸਤੀ ਕੰਪਲੈਕਸ ਨੂੰ ਮੁੜ ਸੁਰਜੀਤ ਕਰਨ ਵਾਸਤੇ ਕੋਈ ਯੋਜਨਾ ਨਹੀਂ ਉਲੀਕੀ।ਵੱਖਰੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਦੇ ਨਿਊ ਸਿਟੀ ਸੈਂਟਰ ਵਿਚ ਪੰਜ ਤਾਰਾ ਹੋਟਲ ਢਾਈ ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਸੇ ਸੈਂਟਰ ਵਿਚ ਇੱਕ ਹੋਰ ਤਿੰਨ ਤਾਰਾ ਹੋਟਲ ਪੌਣੇ ਦੋ ਕਰੋੜ ਦੀ ਲਾਗਤ ਨਾਲ ਪੂਡਾ ਬਣਾ ਰਿਹਾ ਹੈ। ਬਠਿੰਡਾ ਵਿਚ ਪਾਵਰਕੌਮ ਦੀ ਜਗ•ਾ ਵਿਚ ਪੰਜ ਤਾਰਾ ਹੋਟਲ ਬਣਨਾ ਹੈ ਜਿਸ ਨੂੰ ਦਸੰਬਰ 2017 ਤੱਕ ਬਣਾਉਣ ਦਾ ਟੀਚਾ ਮਿਥਿਆ ਹੈ।
ਅੰਮ੍ਰਿਤਸਰ ਵਿਚ ਇੱਕ ਹੋਰ ਪੰਜ ਤਾਰਾ ਹੋਟਲ ਕਮ ਕਨਵੈਨਸ਼ਨ ਸੈਂਟਰ ਪੌਣੇ ਦੋ ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਅਤੇ ਲੁਧਿਆਣਾ ਵਿਚ ਵੀ ਪੰਜ ਤਾਰਾ ਹੋਟਲ ਕਮ ਕਨਵੈਨਸ਼ਨ ਸੈਂਟਰ ਪੌਣੇ ਦੋ ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ। ਅੰਮ੍ਰਿਤਸਰ ਵਿਚ ਇੱਕ ਹੋਰ ਚਾਰ ਤਾਰਾ ਹੋਟਲ ਜ਼ਿਲ•ਾ ਪ੍ਰਸ਼ਾਸਨ ਤਰਫ਼ੋਂ ਬਣਾਇਆ ਜਾਣਾ ਹੈ। ਪਬਲਿਕ ਪ੍ਰਾਈਵੇਟ ਹਿੱਸੇਦਾਰੀ ਨਾਲ ਇਹ ਪ੍ਰੋਜੈਕਟ ਬਣਾਏ ਜਾ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਹਰਮਿੰਦਰ ਜੱਸੀ ਦਾ ਪ੍ਰਤੀਕਰਮ ਸੀ ਕਿ ਪੰਜ ਤਾਰਾ ਹੋਟਲ ਬਣਨ ਨਾਲ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਨਹੀਂ ਹੋਣੇ ਜਿਸ ਕਰਕੇ ਸਰਕਾਰ ਲੋਕਾਂ ਦੇ ਮੂਲ ਮਸਲਿਆਂ ਦਾ ਹੱਲ ਕੱਢੇ। ਲੋਕ ਸੰਕਟਾਂ ਦਾ ਹੱਲ ਚਾਹੁੰਦੇ ਹਨ, ਨਾ ਕਿ ਪੰਜ ਤਾਰਾ ਹੋਟਲ।
ਮੁੜ ਚਲਾਉਣ ਦੀ ਯੋਜਨਾ : ਠੰਡਲ
ਸੈਰ ਸਪਾਟਾ ਵਿਭਾਗ ਦੇ ਮੰਤਰੀ ਸੋਹਣ ਸਿੰਘ ਠੰਡਲ ਦਾ ਕਹਿਣਾ ਸੀ ਕਿ ਕਾਂਗਰਸੀ ਸਰਕਾਰ ਸਮੇਂ ਕੁਝ ਕੰਪਲੈਕਸ ਤੇ ਹੋਟਲ ਬੰਦ ਹੋਏ ਸਨ ਜਿਨ•ਾਂ ਨੂੰ ਹੁਣ ਮੁੜ ਸੁਰਜੀਤ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਨ•ਾਂ ਦੱਸਿਆ ਕਿ ਇਨ•ਾਂ ਹੋਟਲਾਂ ਨੂੰ ਲੀਜ ਤੇ ਦੇਣ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ 30 ਜੁਲਾਈ 2015 ਨੂੰ ਮੀਟਿੰਗ ਵਿਚ ਇਨ•ਾਂ ਕੰਪਲੈਕਸਾਂ ਨੂੰ ਮੁੜ ਚਲਾਉਣ ਦਾ ਫੈਸਲਾ ਕੀਤਾ ਸੀ।

No comments:
Post a Comment