ਲੁਕਵੀਂ ਆਮਦਨ
ਸਾਬਕਾ ਵਿਧਾਇਕਾਂ ਦੇ ਦੋਵਾਂ ਹੱਥਾਂ ਵਿਚ ਲੱਡੂ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਸਾਬਕਾ ਵਿਧਾਇਕਾਂ ਵਲੋਂ ਦੋ ਦੋ ਪੈਨਸ਼ਨਾਂ ਲੈਣ ਦਾ ਭੇਤ ਖੁੱਲ•ਾ ਹੈ। ਦਰਜਨਾਂ ਸਾਬਕਾ ਵਿਧਾਇਕ ਹਨ ਜਿਨ•ਾਂ ਨੂੰ ਇੱਕੋ ਵੇਲੇ ਦੋ ਦੋ ਪੈਨਸ਼ਨਾਂ ਮਿਲ ਰਹੀਆਂ ਹਨ। ਭਾਵੇਂ ਕਾਨੂੰਨੀ ਤੌਰ ਤੇ ਇਨ•ਾਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲ ਰਹੀ ਹੈ ਪ੍ਰੰਤੂ ਇਸ ਲੁਕਵੀਂ ਆਮਦਨ ਨੇ ਲੀਡਰਾਂ ਨੂੰ ਮੌਜ ਲਾ ਰੱਖੀ ਹੈ ਜਿਸ ਤੋਂ ਆਮ ਲੋਕ ਅਣਜਾਣ ਹਨ। ਪੰਜਾਬ ਵਿਧਾਨ ਸਭਾ ਨੇ ਆਰ.ਟੀ.ਆਈ ਵਿਚ ਇਹ ਸੱਚ ਜ਼ਾਹਰ ਕੀਤਾ ਹੈ ਕਿ ਐਮ.ਪੀ ਦੀ ਕੁਰਸੀ ਤੇ ਬੈਠਣ ਵਾਲਾ ਸਾਬਕਾ ਵਿਧਾਇਕ ਇੱਕੋ ਵੇਲੇ ਦੋ ਦੋ ਪੈਨਸ਼ਨਾਂ ਦਾ ਹੱਕਦਾਰ ਹੈ। ਪੂਰੇ ਦੇਸ਼ ਵਿਚ ਕਰੀਬ ਤਿੰਨ ਸੌ ਅਜਿਹੇ ਨੇਤਾ ਹਨ ਜੋ ਬਤੌਰ ਐਮ.ਪੀ ਅਤੇ ਬਤੌਰ ਐਮ.ਐਲ. ਏ, ਦੋ ਦੋ ਪੈਨਸ਼ਨਾਂ ਲੈ ਰਹੇ ਹਨ।ਵਿਧਾਨ ਸਭਾ ਪੰਜਾਬ ਦੀ ਸਰਕਾਰੀ ਸੂਚਨਾ ਅਨੁਸਾਰ ਪੰਜਾਬ ਦੇ 249 ਸਾਬਕਾ ਵਿਧਾਇਕ ਇਸ ਵਕਤ ਰਾਜ ਸਰਕਾਰ ਤੋਂ ਪੈਨਸ਼ਨ ਪ੍ਰਾਪਤ ਕਰ ਰਹੇ ਹਨ। ਮੋਟੇ ਅੰਦਾਜ਼ੇ ਅਨੁਸਾਰ ਕਰੀਬ 15 ਕਰੋੜ ਰੁਪਏ ਸਲਾਨਾ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਵਜੋਂ ਦਿੱਤੇ ਜਾਂਦੇ ਹਨ। ਤੱਥਾਂ ਅਨੁਸਾਰ ਪੰਜਾਬ ਦੇ 11 ਸਾਬਕਾ ਵਿਧਾਇਕ ਹਨ ਜੋ ਇੱਕੋ ਵੇਲੇ ਦੋ ਦੋ ਪੈਨਸ਼ਨਾਂ ਲੈ ਰਹੇ ਹਨ। ਪੰਜਾਬ ਸਰਕਾਰ ਤਰਫ਼ੋਂ ਇੱਕ ਦਫ਼ਾ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕ ਨੂੰ ਸਭ ਖ਼ਰਚਿਆ ਸਮੇਤ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇੱਕ ਤੋਂ ਜਿਆਦਾ ਦਫ਼ਾ ਵਿਧਾਇਕ ਬਣਨ ਦੀ ਸੂਰਤ ਵਿਚ ਪ੍ਰਤੀ ਟਰਮ 7500 ਰੁਪਏ ਦਾ ਹੋਰ ਵਾਧਾ ਕੀਤਾ ਜਾਂਦਾ ਹੈ।
ਪੰਜਾਬ ਰਾਜ ਲੈਜਿਸਲੇਚਰ ਮੈਂਬਰਜ਼ (ਪੈਨਸ਼ਨ ਅਤੇ ਮੈਡੀਕਲ ਸਹੂਲਤਾਂ) ਐਕਟ 1977 ਦੇ ਅਨੁਸਾਰ ਸਾਬਕਾ ਵਿਧਾਇਕਾਂ ਨੂੰ ਸਾਲ 1977 ਵਿਚ ਪੈਨਸ਼ਨ ਦੇਣੀ ਸ਼ੁਰੂ ਕੀਤੀ ਸੀ। ਪੰਜਾਬ ਸਰਕਾਰ ਨੇ ਸਾਲ 2010 ਵਿਚ ਇਹ ਪੈਨਸ਼ਨ 5 ਹਜ਼ਾਰ ਤੋਂ ਵਧਾ ਕੇ 7500 ਰੁਪਏ ਅਤੇ 15 ਮਈ 2015 ਨੂੰ ਵਧਾ ਕੇ ਮੁਢਲੀ ਪੈਨਸ਼ਨ 10 ਹਜ਼ਾਰ ਰੁਪਏ ਕਰ ਦਿੱਤੀ ਸੀ। ਦੂਸਰੀ ਤਰਫ਼ ਪਾਰਲੀਮੈਂਟ ਵਲੋਂ ਸੈਲਰੀ,ਅਲਾਊਂਸਜ਼ ਐਂਡ ਪੈਨਸ਼ਨ ਆਫ਼ ਮੈਂਬਰਜ਼ ਆਫ ਪਾਰਲੀਮੈਂਟ ਐਕਟ 1954 ਤਹਿਤ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਾਬਕਾ ਐਮ.ਪੀ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਜੋ ਕਿ 18 ਮਈ 2009 ਤੋਂ ਪਹਿਲਾਂ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਦੇ ਗਿਆਰਾਂ ਸਾਬਕਾ ਵਿਧਾਇਕ ਦੋਹਰੀ ਪੈਨਸ਼ਨ ਲੈ ਰਹੇ ਹਨ ਜਦੋਂ ਕਿ ਕਈ ਮੈਂਬਰ ਸਮੇਤ ਬਲਰਾਮ ਜਾਖੜ ਸਵਰਗਵਾਸ ਹੋ ਚੁੱਕੇ ਹਨ। ਸਾਬਕਾ ਐਮ.ਪੀ ਡਾ.ਰਤਨ ਸਿੰਘ ਅਜਨਾਲਾ ਵੀ ਦੋ ਦੋ ਪੈਨਸ਼ਨਾਂ ਲੈ ਰਹੇ ਹਨ। ਡਾ. ਅਜਨਾਲਾ ਚਾਰ ਦਫਾ ਵਿਧਾਇਕ ਰਹਿ ਚੁੱਕੇ ਹਨ ਅਤੇ ਸਾਲ 2004 ਵਿਚ ਐਮ.ਪੀ ਬਣੇ ਸਨ। ਉਨ•ਾਂ ਨੂੰ ਇਸ ਵੇਲੇ ਪੰਜਾਬ ਸਰਕਾਰ ਤੋਂ ਕਰੀਬ 67,500 ਰੁਪਏ ਅਤੇ ਕੇਂਦਰ ਤੋਂ ਕਰੀਬ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੈ ਰਹੇ ਹਨ। ਅਜਨਾਲਾ ਨੂੰ ਇਕੱਲੀ ਪੈਨਸ਼ਨ ਤੋਂ ਹੀ 87,500 ਰੁਪਏ ਦੀ ਆਮਦਨ ਪ੍ਰਤੀ ਮਹੀਨਾ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤਿੰਨ ਦਫ਼ਾ ਵਿਧਾਇਕ ਅਤੇ ਇੱਕ ਦਫ਼ਾ ਐਮ.ਪੀ ਰਹਿ ਚੁੱਕੇ ਹਨ। ਉਨ•ਾਂ ਨੂੰ ਦੋਵਾਂ ਪੈਨਸ਼ਨਾਂ ਤੋਂ ਕਰੀਬ 80 ਹਜ਼ਾਰ ਰੁਪਏ ਦੀ ਕਮਾਈ ਹੋ ਰਹੀ ਹੈ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੋ ਦਫਾ ਵਿਧਾਇਕ ਅਤੇ ਤਿੰਨ ਦਫ਼ਾ ਐਮ.ਪੀ ਰਹਿ ਚੁੱਕੇ ਹਨ। ਉਨ•ਾਂ ਨੂੰ ਕਰੀਬ 90 ਹਜ਼ਾਰ ਰੁਪਏ ਪੈਨਸ਼ਨ ਮਿਲ ਰਹੀ ਹੈ।ਇਸੇ ਤਰ•ਾਂ ਸੁਖਦੇਵ ਸਿੰਘ ਲਿਬੜਾ ਇੱਕ ਦਫ਼ਾ ਵਿਧਾਇਕ ਅਤੇ ਤਿੰਨ ਦਫ਼ਾ ਐਮ.ਪੀ ਰਹਿ ਚੁੱਕੇ ਹਨ। ਲਿਬੜਾ ਵੀ ਦੋ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ। ਕਾਂਗਰਸੀ ਨੇਤਾ ਮਹਿੰਦਰ ਸਿੰਘ ਕੇ.ਪੀ ਤਿੰਨ ਦਫ਼ਾ ਵਿਧਾਇਕ ਰਹੇ ਹਨ ਅਤੇ ਇੱਕ ਦਫ਼ਾ ਐਮ.ਪੀ ਬਣੇ ਹਨ। ਉਨ•ਾਂ ਨੂੰ ਰਾਜ ਸਰਕਾਰ ਤੋਂ ਕਰੀਬ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। ਮਹਿੰਦਰ ਸਿੰਘ ਕੇ.ਪੀ ਦਾ ਕਹਿਣਾ ਸੀ ਕਿ ਉਨ•ਾਂ ਨੂੰ ਐਮ.ਪੀ ਵਾਲੀ ਪੈਨਸ਼ਨ ਹਾਲੇ ਮਿਲਣੀ ਸ਼ੁਰੂ ਨਹੀਂ ਹੋਈ ਹੈ ਅਤੇ ਪੈਨਸ਼ਨ ਲੱਗਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ•ਾਂ ਦਾ ਪ੍ਰਤੀਕਰਮ ਸੀ ਕਿ ਨਿਯਮਾਂ ਅਨੁਸਾਰ ਦੋ ਪੈਨਸ਼ਨਾਂ ਲੈਣ ਦੀ ਵਿਵਸਥਾ ਹੈ ਜਿਸ ਵਿਚ ਕੁਝ ਵੀ ਗਲਤ ਨਹੀਂ ਹੈ। ਸਾਬਕਾ ਐਮ.ਪੀ ਅਵਤਾਰ ਸਿੰਘ ਕਰੀਮਪੁਰੀ ਵੀ ਦੋ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ।
ਇਸ ਤੋਂ ਇਲਾਵਾ ਸਾਬਕਾ ਐਮ.ਪੀ ਸਤਨਾਮ ਸਿੰਘ ਕੈਂਥ ਵੀ ਇੱਕ ਦਫ਼ਾ ਵਿਧਾਇਕ ਅਤੇ ਇੱਕ ਦਫ਼ਾ ਐਮ.ਪੀ ਰਹਿ ਚੁੱਕੇ ਹਨ। ਪੁਰਾਣੇ ਕਾਂਗਰਸੀ ਨੇਤਾ ਵਿਨੋਦ ਸ਼ਰਮਾ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਇਲਾਵਾ ਹਰਿਆਣਾ ਸਰਕਾਰ ਦੇ ਖ਼ਜ਼ਾਨੇ ਚੋਂ ਵੀ ਪੈਨਸ਼ਨ ਲੈ ਰਹੇ ਹਨ। ਸੂਤਰ ਦੱਸਦੇ ਹਨ ਕਿ ਉਹ ਕੇਂਦਰ ਤੋਂ ਵੀ ਪੈਨਸ਼ਨ ਲੈ ਰਹੇ ਹਨ। ਸਾਬਕਾ ਐਮ.ਪੀ ਰਾਜਮਹਿੰਦਰ ਸਿੰਘ ਅਤੇ ਚਰਨਜੀਤ ਸਿੰਘ ਨਵਾਂ ਸ਼ਹਿਰ ਵੀ ਦੋ ਦੋ ਪੈਨਸ਼ਨਾਂ ਲੈਣ ਵਾਲਿਆਂ ਵਿਚ ਸ਼ਾਮਲ ਹਨ। ਸੂਤਰ ਆਖਦੇ ਹਨ ਕਿ ਪੰਜਾਬ ਵਿਚ ਆਮ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਸੀਬ ਨਹੀਂ ਹੋ ਰਹੀ ਹੈ ਅਤੇ ਠੇਕੇ ਤੇ ਮਾਮੂਲੀ ਤਨਖਾਹ ਦੇ ਕੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਹਨ ਪ੍ਰੰਤੂ ਖਜ਼ਾਨੇ ਵਿਚ ਲੀਡਰਾਂ ਦੀ ਸੁਖ ਸੁਵਿਧਾ ਵਾਸਤੇ ਪੈਸੇ ਦੀ ਕੋਈ ਕਮੀ ਨਹੀਂ ਹੈ।
ਸਾਬਕਾ ਐਮ.ਪੀ ਨੂੰ ਮਿਲਦੀਆਂ ਸਹੂਲਤਾਂ
1. ਸਾਬਕਾ ਐਮ.ਪੀ ਦੀ ਮੌਤ ਮਗਰੋਂ ਪਰਿਵਾਰ ਨੂੰ ਅੱਧੀ ਪੈਨਸ਼ਨ
2. ਸਾਬਕਾ ਐਮ.ਪੀ ਨੂੰ ਏ.ਸੀ ਫਸਟ ਕਲਾਸ ਵਿਚ ਸਮੇਤ ਸਾਥੀ ਮੁਫ਼ਤ ਸਫ਼ਰ ਦੀ ਸਹੂਲਤ
3. ਅੰਡੇਮਾਨ ਨਿਕੋਬਾਰ ਵਿਚ ਸਟੀਮਰ ਵਿਚ ਹਾਈ ਕਲਾਸ ਦੀ ਮੁਫ਼ਤ ਸੁਵਿਧਾ।
4. ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਦੀ ਮੈਡੀਕਲ ਸੁਵਿਧਾ।

No comments:
Post a Comment