ਅੰਨ ਦੀ ਬੇਕਦਰੀ
ਗੁਦਾਮਾਂ ਵਿਚ ਹਜ਼ਾਰ ਕਰੋੜ ਦੀ ਕਣਕ ਸੁਆਹ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਕਰੀਬ 1000 ਹਜ਼ਾਰ ਕਰੋੜ ਰੁਪਏ ਦੀ ਕਣਕ ਗੁਦਾਮਾਂ ਵਿਚ ਪਈ ਸੜ ਗਈ ਹੈ ਜਿਸ ਨੂੰ ਹੁਣ ਕੋਈ ਖਰੀਦਣ ਨੂੰ ਤਿਆਰ ਨਹੀਂ। ਪੰਜਾਬ ਸਰਕਾਰ ਵਲੋਂ ਕਣਕ ਦੀ ਸਾਂਭ ਸੰਭਾਲ ਵਿਚ ਢਿੱਲ ਵਰਤੀ ਗਈ ਹੈ। ਲੰਘੇ ਛੇ ਵਰਿ•ਆਂ ਵਿਚ ਪੰਜਾਬ ਦੇ ਗੁਦਾਮਾਂ ਵਿਚ ਪਈ 50.52 ਲੱਖ ਕੁਇੰਟਲ ਕਣਕ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਹੀ ਹੈ ਜਿਸ ਨੂੰ ਸਰਕਾਰ ਨੇ ਸਰਕਾਰੀ ਭਾਅ ਤੇ 629.16 ਕਰੋੜ ਰੁਪਏ ਵਿਚ ਖਰੀਦ ਕੀਤਾ ਸੀ। ਰਾਜ ਸਰਕਾਰ ਨੂੰ ਪ੍ਰਤੀ ਕੁਇੰਟਲ 600 ਤੋਂ 610 ਰੁਪਏ ਤੱਕ ਦਾ ਕਣਕ ਦੀ ਸਾਂਭ ਸੰਭਾਲ ਆਦਿ ਦਾ ਵੱਖਰਾ ਖਰਚਾ ਪਿਆ ਹੈ ਜੋ ਕਿ ਕਰੀਬ 350 ਕਰੋੜ ਰੁਪਏ ਬਣਦਾ ਹੈ। ਮਨੁੱਖੀ ਵਰਤੋਂ ਲਈ ਅਯੋਗ ਐਲਾਨੀ ਕਣਕ ਦੀ ਸਮੇਤ ਸਭ ਖਰਚੇ ਕੀਮਤ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਬਣ ਜਾਂਦੀ ਹੈ। ਭਾਰਤੀ ਖੁਰਾਕ ਨਿਗਮ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਦੀਆਂ ਖਰੀਦ ਏਜੰਸੀਆਂ ਦੀ ਕਰੀਬ ਇੱਕ ਕਰੋੜ ਬੋਰੀ ਕਣਕ ਸਾਂਭ ਸੰਭਾਲ ਵਿਚ ਅਣਗਹਿਲੀ ਕਾਰਨ ਗੁਦਾਮਾਂ ਵਿਚ ਪਈ ਸੜ• ਗਈ ਹੈ। ਖਰਾਬ ਹੋਈ ਕਣਕ ਨੂੰ ਖੁੱਲ•ੇ ਗੁਦਾਮਾਂ ਵਿਚ ਰੱਖਿਆ ਹੋਇਆ ਸੀ। ਲੰਘੇ ਮਾਲੀ ਵਰੇ• ਸਾਲ 2015-16 ਦੌਰਾਨ ਕਣਕ ਦਾ ਖੁੱਲ•ੇ ਗੁਦਾਮਾਂ ਵਿਚ ਨੁਕਸਾਨ ਤੋਂ ਬਚਾਓ ਹੋ ਗਿਆ ਹੈ। ਪੰਜਾਬ ਵਿਚ ਹਰ ਵਰੇ• ਕਣਕ ਗੁਦਾਮਾਂ ਵਿਚ ਸੜ ਰਹੀ ਹੈ ਪ੍ਰੰਤੂ ਸਰਕਾਰ ਤਰਫ਼ੋਂ ਕਿਸੇ ਅਧਿਕਾਰੀ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਹੈ।
ਬਹੁਤੀ ਕਣਕ ਬਾਰਸ਼ਾਂ ਅਤੇ ਸੁਸਰੀ ਕਾਰਨ ਅਯੋਗ ਹੋਈ ਹੈ। ਭਾਰਤੀ ਖੁਰਾਕ ਨਿਗਮ ਦੀ ਪੰਜਾਬ ਵਿਚ ਸਿਰਫ਼ 27 ਕੁਇੰਟਲ ਕਣਕ ਗੁਦਾਮਾਂ ਵਿਚ ਨੁਕਸਾਨੀ ਗਈ ਹੈ। ਵੇਰਵਿਆਂ ਅਨੁਸਾਰ ਦੂਸਰੀ ਤਰਫ਼ ਹਰਿਆਣਾ ਵਿਚ ਛੇ ਵਰਿ•ਆਂ ਵਿਚ ਸਿਰਫ਼ 48,940 ਮੀਟਰਿਕ ਟਨ ਕਣਕ ਗੁਦਾਮਾਂ ਵਿਚ ਸੜੀ ਹੈ ਜਿਸ ਦੀ ਕੀਮਤ ਸਮੇਤ ਸਭ ਖਰਚੇ ਕਰੀਬ 100 ਕਰੋੜ ਰੁਪਏ ਬਣਦੀ ਹੈ। ਭਾਰਤੀ ਖੁਰਾਕ ਨਿਗਮ ਦੀ ਹਰਿਆਣਾ ਵਿਚ ਲੰਘੇ ਛੇ ਵਰਿ•ਆਂ ਦੌਰਾਨ ਕੋਈ ਕਣਕ ਖਰਾਬ ਹੀ ਨਹੀਂ ਹੋਈ ਹੈ। ਪੰਜਾਬ ਵਿਚ ਕਣਕ ਦੀ ਸਾਂਭ ਸੰਭਾਲ ਦੇ ਮਾਮਲੇ ਵਿਚ ਹਾਲਾਤ ਵੱਖਰੇ ਹਨ। ਪੰਜਾਬ ਦੀਆਂ ਖਰੀਦ ਏਜੰਸੀਆਂ ਚੋਂ ਸਭ ਤੋਂ ਜਿਆਦਾ ਪਨਸਪ ਦੀ ਕਣਕ ਗੁਦਾਮਾਂ ਵਿਚ ਸੜੀ ਹੈ। ਸਾਲ 2009-10 ਤੋਂ 2015-16 ਤੱਕ ਪਨਸਪ ਦੀ ਪੰਜਾਬ ਦੇ ਗੁਦਾਮਾਂ ਵਿਚ 2,06,456 ਮੀਟਰਿਕ ਟਨ,ਪੰਜਾਬ ਐਗਰੋ ਦੀ 1,42,568 ਮੀਟਰਿਕ ਟਨ,ਮਾਰਕਫੈਡ ਦੀ 79,830,ਪਨਗਰੇਨ ਦੀ 72,231 ਅਤੇ ਵੇਅਰਹਾਊਸ ਦੀ 4129 ਮੀਟਰਿਕ ਟਨ ਕਣਕ ਖਰਾਬ ਹੋਈ ਹੈ। ਸੂਤਰਾਂ ਅਨੁਸਾਰ ਪੰਜਾਬ ਵਿਚੋਂ ਜਿਸ ਕਣਕ ਦੀ ਦੋ ਵਰਿ•ਆਂ ਤੋਂ ਮਗਰੋਂ ਵੀ ਮੂਵਮੈਂਟ ਨਹੀਂ ਹੁੰਦੀ ਹੈ, ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਭਾਰਤੀ ਖੁਰਾਕ ਨਿਗਮ ਵੱਧ ਤੋਂ ਵੱਧ ਤਿੰਨ ਸਾਲ ਦਾ ਸਮਾਂ ਦਿੰਦਾ ਹੈ। ਖਰੀਦ ਏਜੰਸੀਆਂ ਵਲੋਂ ਖਾਸ ਕਰਕੇ ਬਾਰਸ਼ਾਂ ਦੇ ਦਿਨਾਂ ਵਿਚ ਖੁੱਲ•ੇ ਵਿਚ ਪਏ ਅਨਾਜ ਦੀ ਕੋਈ ਚਿੰਤਾ ਨਹੀਂ ਕੀਤੀ ਜਾਂਦੀ।
ਏਨੀ ਵੱਡੀ ਮਾਤਰਾ ਵਿਚ ਕਣਕ ਦੇ ਸੜਨ ਦਾ ਸਾਰਾ ਭਾਰ ਪੰਜਾਬ ਦੀਆਂ ਖਰੀਦ ਏਜੰਸੀਆਂ ਤੇ ਪੈ ਗਿਆ ਹੈ। ਹੁਣ ਜਦੋਂ ਖਰੀਦ ਏਜੰਸੀਆਂ ਵਲੋਂ ਗਲੀ ਸੜੀ ਕਣਕ ਨੂੰ ਵੇਚਣ ਦੇ ਟੈਂਡਰ ਲਗਾਏ ਜਾਂਦੇ ਹਨ ਤਾਂ ਕੋਈ ਗ੍ਰਾਹਕ ਨਹੀਂ ਲੱਭਦਾ ਹੈ। ਸੂਤਰ ਆਖਦੇ ਹਨ ਕਿ ਸਰਕਾਰ ਅਨਾਜ ਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਕਰਕੇ ਆਟਾ ਦਾਲ ਜੋਗਾ ਪ੍ਰਬੰਧ ਕਰ ਸਕਦੀ ਹੈ ਬਠਿੰਡਾ ਜ਼ਿਲ•ੇ ਵਿਚ ਪੰਜਾਬ ਐਗਰੋ ਦਾ ਰਾਮਪੁਰਾ, ਮੌੜ,ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਦੇ ਗੁਦਾਮਾਂ ਵਿਚ ਕਾਫੀ ਅਨਾਜ ਸੜਿਆ ਪਿਆ ਹੈ। ਪੰਜਾਬ ਵਿਚ ਸਭ ਤੋਂ ਜਿਆਦਾ ਕਣਕ ਸਾਲ 2012-13 ਵਿਚ ਸੜੀ ਹੈ ਜੋ ਕਿ 2.42 ਲੱਖ ਮੀਟਰਿਕ ਟਨ ਬਣਦੀ ਹੈ ਅਤੇ ਇੱਕੋ ਵਰੇ• ਵਿਚ ਬਿਨ•ਾਂ ਸਾਂਭ ਖਰਚੇ ਤੋਂ 311 ਕਰੋੜ ਦਾ ਰਗੜਾ ਲੱਗ ਗਿਆ। ਉਸ ਤੋਂ ਪਹਿਲਾਂ ਸਾਲ 2011-12 ਵਿਚ 1.81 ਕਰੋੜ ਰੁਪਏ ਦੀ ਕਣਕ ਗੁਦਾਮਾਂ ਵਿਚ ਸੜੀ ਜਿਸ ਨਾਲ ਸਰਕਾਰ ਨੂੰ 211 ਕਰੋੜ ਰੁਪਏ ਦੀ ਸੱਟ ਵੱਜੀ ਹੈ। ਮੌਜੂਦਾ ਸਮੇਂ ਪੰਜਾਬ ਦੀਆਂ ਖਰੀਦ ਏਜੰਸੀਆਂ ਕੋਲ ਗੁਦਾਮਾਂ ਵਿਚ 49.87 ਲੱਖ ਮੀਟਰਿਕ ਟਨ ਯੋਗ ਤੇ ਅਯੋਗ ਕਣਕ ਦੇ ਭੰਡਾਰ ਪਏ ਹਨ ਜਦੋਂ ਕਿ 20.31 ਲੱਖ ਮੀਟਰਿਕ ਟਨ ਭਾਰਤੀ ਖੁਰਾਕ ਨਿਗਮ ਕੋਲ ਯੋਗ ਕਣਕ ਦੇ ਭੰਡਾਰ ਪਏ ਹਨ। ਸਰਕਾਰੀ ਪੱਖ ਜਾਣਨ ਲਈ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕੀਤੇ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ।
ਮੌਸਮ ਕਰਕੇ ਕਣਕ ਸੜੀ : ਚੇਅਰਮੈਨ
ਪਨਸਪ ਦੇ ਚੇਅਰਮੈਨ ਅਜੇਪਾਲ ਸਿੰਘ ਮੀਰਾਂਕੋਟ ਦਾ ਕਹਿਣਾ ਸੀ ਕਿ ਉਹ ਤਾਂ ਹੁਣ ਭਵਿੱਖ ਵਿਚ ਕਵਰਡ ਗੁਦਾਮਾਂ ਵਿਚ ਕਣਕ ਨੂੰ ਭੰਡਾਰ ਕਰਨਗੇ ਜਿਸ ਕਰਕੇ ਅਨਾਜ ਸੜੇਗਾ ਹੀ ਨਹੀਂ। ਜੋ ਅਨਾਜ ਸੜਿਆ ਪਿਆ ਹੈ, ਉਸ ਨੂੰ ਵੇਚਣ ਲਈ ਖਰੀਦ ਸੀਜ਼ਨ ਲੰਘਣ ਮਗਰੋਂ ਟੈਂਡਰ ਲਾਉਣਗੇ। ਉਨ•ਾਂ ਆਖਿਆ ਕਿ ਮੌਸਮ ਦੀ ਮਾਰ ਪੈਣ ਕਾਰਨ ਜਿਆਦਾ ਕਣਕ ਸੜੀ ਹੈ ਜਿਸ ਦਾ ਵਿਤੀ ਬੋਝ ਵੀ ਖਰੀਦ ਏਜੰਸੀ ਨੂੰ ਹੀ ਝੱਲਣਾ ਪੈਂਦਾ ਹੈ।
ਗੁਦਾਮਾਂ ਵਿਚ ਸੜੀ ਕਣਕ ਤੇ ਇੱਕ ਝਾਤ
ਸਾਲ ਸੜੀ ਕਣਕ ਸਰਕਾਰੀ ਭਾਅ ਕੀਮਤ
(ਮੀਟਰਿਕ ਟਨ) (ਪ੍ਰਤੀ ਕੁਇੰਟਲ) (ਕੇਵਲ ਐਮ.ਐਸ.ਪੀ)
2009-10 3949 1080 ਰੁਪਏ 4.26 ਕਰੋੜ
2010-11 15229 1100 ਰੁਪਏ 16.75 ਕਰੋੜ
2011-12 181095 1170 ਰੁਪਏ ਸਮੇਤ ਬੋਨਸ 211.88 ਕਰੋੜ
2012-13 242131 1285 ਰੁਪਏ 311.13 ਕਰੋੜ
2013-14 55751 1350 ਰੁਪਏ 75.26 ਕਰੋੜ
2014-15 7059 1400 ਰੁਪਏ 9.88 ਕਰੋੜ
ਕੁੱਲ ਸੜੀ ਕਣਕ : 5,05,214 ਮੀਟਰਿਕ ਟਨ ਲਾਗਤ ਕੀਮਤ : 629.16 ਕਰੋੜ

No comments:
Post a Comment