ਬਾਦਲਾਂ ਦਾ ਤੋਹਫਾ
ਆਪਣਿਆਂ ਲਈ ਸਰਕਾਰੀ ਮੈਰਿਜ ਪੈਲੇਸ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਹੁਣ ਵੀ.ਆਈ.ਪੀ ਹਲਕਾ ਜਲਾਲਾਬਾਦ ਵਿਚ ਸਰਕਾਰੀ ਮੈਰਿਜ ਪੈਲੇਸ ਬਣਾਏਗੀ ਜਦੋਂ ਕਿ ਮੁਢਲੇ ਪੜਾਅ ਤੇ ਇਹੋ ਮੈਰਿਜ ਪੈਲੇਸ ਹਲਕਾ ਲੰਬੀ ਵਿਚ ਬਣਾਏ ਗਏ ਹਨ। ਪੰਜਾਬ ਭਰ ਚੋਂ ਸਿਰਫ਼ ਇਹੋ ਦੋ ਵੀ.ਆਈ.ਪੀ ਹਲਕੇ ਹਨ ਜਿਨ•ਾਂ ਦੇ ਹਿੱਸੇ ਸਰਕਾਰੀ ਮੈਰਿਜ ਪੈਲੇਸ ਆਏ ਹਨ। ਪੰਜਾਬ ਮੰਡੀ ਬੋਰਡ ਵਲੋਂ ਇਹ ਮੈਰਿਜ ਪੈਲੇਸ ਬਣਾਏ ਜਾਣੇ ਹਨ ਜਿਨ•ਾਂ ਵਾਸਤੇ ਪਿੰਡਾਂ ਵਿਚ ਸਾਂਝੀ ਜਗ•ਾ ਦੀ ਸ਼ਨਾਖ਼ਤ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਦੂਸਰੇ ਪੜਾਅ ਵਿਚ ਜਲਾਲਾਬਾਦ ਦੇ ਪਿੰਡ ਪਿੰਡ ਮੈਰਿਜ ਪੈਲੇਸ ਬਣਾਏ ਜਾਣੇ ਹਨ। ਹਰ ਪਿੰਡ ਵਿਚ ਮੈਰਿਜ ਪੈਲੇਸ ਤੇ ਸਰਕਾਰੀ ਖ਼ਜ਼ਾਨੇ ਚੋਂ 25 ਲੱਖ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਮੰਡੀ ਬੋਰਡ ਵਲੋਂ ਇਨ•ਾਂ ਮੈਰਿਜ ਪੈਲੇਸਾਂ ਦਾ ਡਿਜ਼ਾਇਨ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਪਿੰਡ ਵਿਚ ਇੱਕੋ ਨਮੂਨੇ ਦੇ ਮੈਰਿਜ ਪੈਲੇਸ ਬਣਾਏ ਜਾ ਸਕਣ। ਵੇਰਵਿਆਂ ਅਨੁਸਾਰ ਹਲਕਾ ਜਲਾਲਾਬਾਦ ਦੇ ਪਿੰਡ ਟਾਹਲੀ ਵਾਲਾ ਬੋਦਲਾ, ਸਜਰਾਣਾ,ਕਮਾਲਵਾਲਾ,ਘੱਟਿਆਂ ਵਾਲੀ ਬੋਦਲਾਂ,ਕਾਹਨੇਵਾਲਾ,ਬਾਹਮਣੀ ਵਾਲਾ, ਨੁਕੇਰੀਆ, ਪਿੰਡ ਜੰਡਵਾਲਾ ਭੀਮੇ ਸ਼ਾਹ ਵਿਚ ਮੁਢਲੇ ਪੜਾਅ ਤੇ ਇਹ ਸਰਕਾਰੀ ਮੈਰਿਜ ਪੈਲੇਸ ਬਣਾਏ ਜਾ ਰਹੇ ਹਨ। ਹਰ ਮੈਰਿਜ ਪੈਲੇਸ ਵਿਚ ਇੱਕ ਖੁੱਲ•ੀ ਰਸੋਈ ਅਤੇ ਹਾਲ ਵਗੈਰਾ ਬਣਾਏ ਜਾਣੇ ਹਨ। ਸੂਤਰ ਆਖਦੇ ਹਨ ਕਿ ਪਿੰਡਾਂ ਵਿਚ ਧਰਮਸਾਲਾਵਾਂ ਦੀ ਥਾਂ ਤੇ ਆਧੁਨਿਕ ਮੈਰਿਜ ਪੈਲੇਸਾਂ ਦੀ ਉਸਾਰੀ ਦਾ ਕੰਮ ਵਿੱਢਿਆ ਗਿਆ ਹੈ।
ਇਵੇਂ ਹੀ ਹਲਕਾ ਲੰਬੀ ਦੇ ਚਾਰ ਪਿੰਡਾਂ ਵਿਚ ਨਵੇਂ ਪੈਲੇਸ ਮੈਰਿਜ ਬਣ ਰਹੇ ਹਨ ਜਦੋਂ ਕਿ ਪਿੰਡ ਭਾਈਕਾ ਕੇਰਾ ਲਈ ਨਵਾਂ ਮੈਰਿਜ ਪੈਲੇਸ ਮਨਜ਼ੂਰ ਕੀਤਾ ਗਿਆ ਹੈ। ਹਲਕਾ ਲੰਬੀ ਦੇ ਪਿੰਡ ਗੱਗੜ ਵਿਚ ਕਰੀਬ 65 ਲੱਖ ਦੀ ਲਾਗਤ ਨਾਲ ਮੈਰਿਜ ਪੈਲੇਸ ਬਣਾਇਆ ਗਿਆ ਹੈ ਜਦੋਂ ਕਿ ਪਿੰਡ ਬੀਦੋਵਾਲੀ ਵਿਚ 25 ਲੱਖ ਦੀ ਲਾਗਤ ਨਾਲ ਮੈਰਿਜ ਪੈਲੇਸ ਬਣਿਆ ਹੈ। ਇਵੇਂ ਪਿੰਡ ਚੰਨੋ ਪੂਰਬੀ ਵਿਚ ਇੱਕ ਮੈਰਿਜ ਪੈਲੇਸ ਪਹਿਲਾਂ ਬਣਾਇਆ ਗਿਆ ਸੀ ਅਤੇ ਹੁਣ ਇੱਕ ਹੋਰ ਮੈਰਿਜ ਪੈਲੇਸ ਇਸੇ ਪਿੰਡ ਵਿਚ ਹੀ ਵੱਖਰਾ ਦਲਿਤ ਆਬਾਦੀ ਲਈ ਬਣਾਇਆ ਜਾ ਰਿਹਾ ਹੈ। ਲੰਬੀ ਦੇ ਪਿੰਡ ਮਾਨਾ,ਵਣਵਾਲਾ ਅਤੇ ਲੰਬੀ ਵਿਚ ਮੈਰਿਜ ਪੈਲੇਸਾਂ ਦੀ ਉਸਾਰੀ ਦਾ ਕੰਮ ਆਖਰੀ ਪੜਾਅ ਤੇ ਹੈ। ਪਿੰਡ ਮਾਨਾਂ ਵਿਚ ਤਾਂ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਪੈਲੇਸ ਬਣ ਰਿਹਾ ਹੈ ਜਦੋਂ ਕਿ ਵਣਵਾਲਾ ਵਿਚ ਪੈਲੇਸ ਦੀ ਲਾਗਤ ਕਰੀਬ 16 ਲੱਖ ਰੁਪਏ ਆਉਣੀ ਹੈ। ਇਨ•ਾਂ ਦੇ ਰੱਖ ਰਖਾਵ ਲਈ ਵੱਖਰਾ ਕੋਈ ਬਜਟ ਨਹੀਂ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਨਵੇਂ ਮੈਰਿਜ ਪੈਲੇਸਾਂ ਦੀ ਸਾਂਭ ਸੰਭਾਲ ਪੰਚਾਇਤਾਂ ਵਲੋਂ ਕੀਤੀ ਜਾਣੀ ਹੈ ਅਤੇ ਇਹ ਪੈਲੇਸ ਪਿੰਡਾਂ ਦੇ ਲੋਕਾਂ ਨੂੰ ਵਿਆਹ ਸਾਹੇ ਕਰਨ ਵਾਸਤੇ ਬਣਾਏ ਗਏ ਹਨ। ਕੁਝ ਸਮਾਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਐਲਾਨ ਵੀ ਕੀਤਾ ਸੀ ਕਿ ਪੰਜਾਬ ਦੇ ਪਿੰਡਾਂ ਵਿਚ ਮਿੰਨੀ ਮੈਰਿਜ ਪੈਲੇਸ ਬਣਾਏ ਜਾਣਗੇ ਪ੍ਰੰਤੂ ਇਹ ਮੈਰਿਜ ਪੈਲੇਸ ਫਿਲਹਾਲ ਹਲਕਾ ਲੰਬੀ ਵਿਚ ਬਣੇ ਹਨ ਅਤੇ ਦੂਸਰਾ ਹਲਕਾ ਜਲਾਲਾਬਾਦ ਹੈ ਜਿਥੇ ਇਨ•ਾਂ ਦੀ ਉਸਾਰੀ ਹੋਣੀ ਹੈ।
ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ.ਬਲਜਿੰਦਰ ਕੌਰ ਦਾ ਪ੍ਰਤੀਕਰਮ ਸੀ ਕਿ ਹਾਕਮ ਧਿਰ ਚੋਣਾਂ ਨੇੜੇ ਹੋਣ ਕਰਕੇ ਹਰ ਹੀਲਾ ਵਸੀਲਾ ਵਰਤ ਰਹੀ ਹੈ ਪ੍ਰੰਤੂ ਲੋਕ ਇਹੋ ਜੇਹੇ ਪੈਲੇਸੀ ਵਿਕਾਸ ਨੂੰ ਸਮਝ ਚੁੱਕੇ ਹਨ ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਮੰਡੀ ਬੋਰਡ ਨੂੰ ਅੱਠ ਮੈਰਿਜ ਪੈਲੇਸ ਬਣਾਉਣ ਲਈ ਦੋ ਕਰੋੜ ਰੁਪਏ ਦੇ ਫੰਡ ਪ੍ਰਾਪਤ ਹੋਏ ਹਨ ਅਤੇ ਇਨ•ਾਂ ਮੈਰਿਜ ਪੈਲੇਸਾਂ ਦੀ ਤਿੰਨ ਮਹੀਨੇ ਵਿਚ ਉਸਾਰੀ ਮੁਕੰਮਲ ਕਰ ਲਈ ਜਾਵੇਗੀ। ਉਨ•ਾਂ ਦੱਸਿਆ ਕਿ 7 ਅਪਰੈਲ ਤੱਕ ਇਨ•ਾਂ ਦਾ ਡਿਜ਼ਾਇਨ ਫਾਈਨਲ ਹੋ ਜਾਣਾ ਹੈ ਅਤੇ ਇਨ•ਾਂ ਪੈਲੇਸਾਂ ਦੀ ਉਸਾਰੀ ਲਈ ਟੈਂਡਰ ਲਗਾ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਇਨ•ਾਂ ਪੈਲੇਸਾਂ ਵਾਸਤੇ ਪਿੰਡਾਂ ਵਿਚ ਜ਼ਮੀਨ ਪ੍ਰਾਪਤ ਹੋ ਚੁੱਕੀ ਹੈ।
ਟੈਕਸਾਂ ਤੋਂ ਮੁਕਤ ਹੋਣਗੇ ਪੈਲੇਸ ?
ਪ੍ਰਾਈਵੇਟ ਮੈਰਿਜ ਪੈਲੇਸਾਂ ਨੂੰ ਕਈ ਤਰ•ਾਂ ਦੇ ਸਰਕਾਰੀ ਟੈਕਸ ਤਾਰਨੇ ਪੈਂਦੇ ਹਨ ਪ੍ਰੰਤੂ ਇਹ ਸਰਕਾਰੀ ਮੈਰਿਜ ਪੈਲੇਸ ਇਨ•ਾਂ ਟੈਕਸਾਂ ਤੋਂ ਰਹਿਤ ਹੋਣਗੇ। ਪ੍ਰਾਈਵੇਟ ਪੈਲੇਸਾਂ ਨੂੰ 14.25 ਫੀਸਦੀ ਵੈਟ, ਕਰੀਬ ਅੱਠ ਫੀਸਦੀ ਲਗਜ਼ਰੀ ਟੈਕਸ, ਛੇ ਫੀਸਦੀ ਤੋਂ ਜਿਆਦਾ ਸਰਵਿਸ ਟੈਕਸ ਅਤੇ ਸ਼ਰਾਬ ਪਿਲਾਏ ਜਾਣ ਦੀ ਸੂਰਤ ਵਿਚ ਪਰਮਿਟ ਫੀਸ ਵੱਖਰੀ ਤਾਰਨੀ ਪੈਂਦੀ ਹੈ। ਸਰਕਾਰੀ ਪੈਲੇਸ ਇਨ•ਾਂ ਸਭਨਾਂ ਤੋਂ ਮੁਕਤ ਹੋਣਗੇ।

No comments:
Post a Comment