'ਪੰਥਕ' ਸਰਕਾਰ
ਨੌਜਵਾਨਾਂ ਨੂੰ 'ਖਾਲਸਾ ਹੈਰੀਟੇਜ' ਦਿਖਾਏਗੀ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਹੁਣ ਬਜ਼ੁਰਗਾਂ ਨੂੰ 'ਦਰਬਾਰ ਸਾਹਿਬ' ਦੇ ਦਰਸ਼ਨ ਕਰਾਏਗੀ ਜਦੋਂ ਕਿ ਨੌਜਵਾਨਾਂ ਨੂੰ 'ਖਾਲਸਾ ਹੈਰੀਟੇਜ' ਦਿਖਾਏਗੀ। ਇਵੇਂ ਸ਼ਹਿਰੀ ਲੋਕਾਂ ਨੂੰ ਚਿੰਤਪੁਰਨੀ ਦੀ ਯਾਤਰਾ ਤੇ ਲਿਜਾਏਗੀ। ਸਰਕਾਰੀ ਖ਼ਜ਼ਾਨੇ ਤੇ ਇਸ ਨਾਲ ਕਰੀਬ 50 ਕਰੋੜ ਦਾ ਬੋਝ ਪਏਗਾ। ਉਂਜ, ਪੰਜਾਬ ਸਰਕਾਰ ਨੇ ਹੁਣ 2016-17 ਦਾ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਦਾ ਬਜਟ 139.50 ਕਰੋੜ ਤੋਂ ਵਧਾ ਕੇ 271.27 ਕਰੋੜ ਕਰ ਦਿੱਤਾ ਹੈ। ਪੰਜਾਬ ਚੋਂ ਹੁਣ ਰੋਜ਼ਾਨਾ 80 ਸਰਕਾਰੀ ਬੱਸਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਲੋਕਾਂ ਨੂੰ ਲਿਜਾਇਆ ਕਰਨਗੀਆਂ ਜਦੋਂ ਕਿ 20 ਬੱਸਾਂ ਰੋਜ਼ਾਨਾ 'ਖਾਲਸਾ ਹੈਰੀਟੇਜ' ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਕਰਨਗੀਆਂ। ਰੋਜ਼ਾਨਾ 11 ਬੱਸਾਂ ਚਿੰਤਪੁਰਨੀ ਅਤੇ ਸਾਲਾਸਰ ਲਈ ਚੱਲਣਗੀਆਂ ਸਟੇਟ ਟਰਾਂਸਪੋਰਟ ਕਮਿਸ਼ਨਰ ਵਲੋਂ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਨੂੰ 12 ਅਗਸਤ ਨੂੰ ਜਾਰੀ ਕੀਤੇ ਪੱਤਰ ਅਨੁਸਾਰ 35 ਸਾਲ ਤੱਕ ਦੇ ਨੌਜਵਾਨਾਂ ਲਈ ਮਾਲਵਾ ਖੇਤਰ ਚੋਂ ਰੋਜ਼ਾਨਾ 10 ਬੱਸਾਂ ਪਹਿਲੀ ਸਤੰਬਰ ਤੋਂ 'ਖਾਲਸਾ ਹੈਰੀਟੇਜ' ਦਿਖਾਉਣ ਵਾਸਤੇ ਰਵਾਨਾ ਹੋਣਗੀਆਂ। ਸ੍ਰੀ ਦਰਬਾਰ ਸਾਹਿਬ ਲਈ ਰੋਜ਼ਾਨਾ 50 ਬੱਸਾਂ ਪੀ.ਆਰ.ਟੀ.ਸੀ ਦੀਆਂ ਅਤੇ 30 ਬੱਸਾਂ ਪੰਜਾਬ ਰੋਡਵੇਜ਼ ਦੀਆਂ ਵੱਖ ਵੱਖ ਜ਼ਿਲਿ•ਆਂ ਚੋਂ ਯਾਤਰੀਆਂ ਨੂੰ ਲੈ ਕੇ ਚੱਲਿਆ ਕਰਨਗੀਆਂ।
ਬਠਿੰਡਾ ਚੋਂ 8 ਬੱਸਾਂ,ਮਾਨਸਾ ਤੇ ਬਰਨਾਲਾ ਚੋਂ ਪੰਜ ਪੰਜ,ਸੰਗਰੂਰ ਚੋਂ 8 ਬੱਸਾਂ,ਪਟਿਆਲਾ ਚੋਂ 7 ਬੱਸਾਂ ਸ੍ਰੀ ਅੰਮ੍ਰਿਤਸਰ ਲਈ ਚੱਲਿਆ ਕਰਨਗੀਆਂ। ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਲਈ 31 ਦਸੰਬਰ 2016 ਤੱਕ ਦਾ 27 ਕਰੋੜ ਦਾ ਖਰਚਾ ਆਵੇਗਾ। ਵੇਰਵਿਆਂ ਅਨੁਸਾਰ 'ਖਾਲਸਾ ਹੈਰੀਟੇਜ' ਦਿਖਾਉਣ ਤੇ 31 ਦਸੰਬਰ ਤੱਕ ਦਾ ਖਰਚਾ 4 ਕਰੋੜ ਰੁਪਏ ਬਣੇਗਾ ਜਦੋਂ ਕਿ ਸਾਲਾਸਰ ਤੇ ਚਿੰਤਪੁਰਨੀ ਦਾ ਇਹੋ ਖਰਚਾ 19.62 ਕਰੋੜ ਬਣੇਗਾ। ਨਵੀਂ ਯਾਤਰਾ ਤੇ 50.62 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ।ਇਸ ਸਕੀਮ ਲਈ ਬਣਾਏ ਦਫਤਰ ਵਾਸਤੇ ਚਾਰ ਮੁਲਾਜ਼ਮ ਹੋਰ ਡੈਪੂਟੇਸ਼ਨ ਤੇ ਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਪੰਜਾਬ ਸਰਕਾਰ ਦਾ ਤਰਕ ਹੈ ਕਿ ਸਮਾਜਿਕ ਇਕਸਾਰਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਸਕੀਮ ਤਹਿਤ ਇਹ ਯਾਤਰਾ ਚਲਾਈ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕੁਲਦੀਪ ਸਿੰਘ ਖਹਿਰਾ ਵਲੋਂ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ ਜਿਸ ਮਗਰੋਂ ਸਰਕਾਰ ਨੂੰ ਯਾਤਰਾ ਸਕੀਮ ਵਾਸਤੇ ਬਕਾਇਦਾ ਮਾਪਦੰਡ ਨਿਰਧਾਰਤ ਕਰਨੇ ਪਏ ਹਨ। ਪੰਜਾਬ ਸਰਕਾਰ ਵਲੋਂ ਹੁਣ ਯੋਜਨਾ ਵਿਭਾਗ ਤੋਂ ਮਗਰੋਂ ਕੈਬਨਿਟ ਤੋਂ ਨਵੇਂ ਵਾਧੇ ਦੀ ਪ੍ਰਵਾਨਗੀ ਲਈ ਗਈ ਹੈ।
ਯੋਜਨਾ ਵਿਭਾਗ ਨੇ 5 ਜੁਲਾਈ ਨੂੰ ਪ੍ਰਵਾਨਗੀ ਦਿੱਤੀ ਸੀ। ਨਵੇਂ ਫੈਸਲੇ ਅਨੁਸਾਰ ਹੁਣ ਸ੍ਰੀ ਨਾਦੇੜ ਸਾਹਿਬ ਲਈ ਵੀ ਟਰੇਨਾਂ ਦੀ ਗਿਣਤੀ ਵਧਾ ਕੇ 168 ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।ਜ਼ਿਲ•ਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਵਲੋਂ ਨਵੀਂ ਯਾਤਰਾ ਦਾ ਪ੍ਰਬੰਧ ਕੀਤਾ ਜਾਣਾ ਹੈ। ਪੰਜਾਬ ਸਰਕਾਰ ਨੇ ਪੀ.ਆਰ.ਟੀ.ਸੀ ਅਤੇ ਪੰਜਾਬ ਸਰਕਾਰ ਨੂੰ ਲਿਖ ਦਿੱਤਾ ਹੈ ਕਿ ਹਰ ਜ਼ਿਲ•ੇ ਨੂੰ ਸਡਿਊਲ ਮੁਤਾਬਿਕ ਬੱਸਾਂ ਦਿੱਤੀਆਂ ਜਾਣ। ਦੱਸਣਯੋਗ ਹੈ ਕਿ ਵਿੱਤ ਵਿਭਾਗ ਨੇ ਇਸ ਲਈ ਹਾਲੇ ਬਜਟ ਨੂੰ ਪ੍ਰਵਾਨਗੀ ਨਹੀਂ ਦਿੱਤੀ ਹੈ। ਸਰਕਾਰ ਨੇ ਕਾਰਪੋਰੇਸ਼ਨ ਨੂੰ ਆਖਿਆ ਹੈ ਕਿ ਬਜਟ ਦੀ ਪ੍ਰਵਾਨਗੀ ਮਗਰੋਂ ਅਦਾਇਗੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਨਵੀਂ ਯਾਤਰਾ ਵਿਚ ਬਾਦਲਾਂ ਦੇ ਹਲਕੇ ਨੂੰ ਤਰਜੀਹ ਦਿੱਤੀ ਗਈ ਹੈ। ਬਠਿੰਡਾ ਮਾਨਸਾ ਚੋਂ ਰੋਜ਼ਾਨਾ ਡੇਢ ਦਰਜਨ ਬੱਸਾਂ ਵੱਖ ਵੱਖ ਧਾਰਮਿਕ ਸਥਾਨਾਂ ਵਾਸਤੇ ਰਵਾਨਾ ਹੋਇਆ ਕਰਨਗੀਆਂ। ਵੱਡੀ ਸਮੱਸਿਆ ਇਹ ਆਵੇਗੀ ਕਿ ਹਰ ਯਾਤਰੀ ਦਾ ਮੈਡੀਕਲ ਲਾਜਮੀ ਕਰਾਰ ਦਿੱਤਾ ਗਿਆ ਹੈ।
ਸੂਤਰ ਦੱਸਦੇ ਹਨ ਕਿ ਜਿਸ ਹਲਕੇ ਜਾਂ ਪਿੰਡ ਚੋਂ ਬੱਸਾਂ ਚੱਲੇਗੀ, ਉਸ ਪਿੰਡ ਦਾ ਡਾਕਟਰ ਹੀ ਇਹ ਜਿੰਮੇਵਾਰੀ ਨਿਭਾਏਗਾ। ਮਾਲਵਾ ਖ਼ਿੱਤੇ ਵਿਚ ਪੀ.ਆਰ.ਟੀ.ਸੀ ਬੱਸਾਂ ਦੇਵੇਗੀ ਜਦੋਂ ਕਿ ਮਾਝੇ ਦੁਆਬੇ ਵਿਚ ਪੰਜਾਬ ਰੋਡਵੇਜ਼ ਬੱਸਾਂ ਦਾ ਪ੍ਰਬੰਧ ਕਰੇਗੀ। ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਸਿਰਫ਼ ਸਿਆਸੀ ਲਾਹੇ ਖਾਤਰ ਸਭ ਕੁਝ ਕੀਤਾ ਜਾ ਰਿਹਾ ਹੈ ਜਦੋਂ ਕਿ ਇਸ ਪਿਛੇ ਸਰਕਾਰੀ ਭਾਵਨਾ ਕੋਈ ਨਹੀਂ ਹੈ। ਉਨ•ਾਂ ਆਖਿਆ ਕਿ ਸਰਕਾਰ ਲੋਕਾਂ ਨੂੰ ਖੁਦ ਹੀ ਯਾਤਰਾ ਕਰਨ ਜੋਗੇ ਕਰੇ।
ਫੰਡਾਂ ਦਾ ਪ੍ਰਬੰਧ ਹੋ ਗਿਆ ਹੈ : ਕੋਹਾੜ
ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦਾ ਕਹਿਣਾ ਸੀ ਕਿ ਹੁਣ ਸ੍ਰੀ ਦਰਬਾਰ ਸਾਹਿਬ ਅਤੇ ਖਾਲਸਾ ਹੈਰੀਟੇਜ ਲਈ ਸਰਕਾਰੀ ਖਰਚ ਤੇ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ ਉਹ ਲੋਕ ਦਰਸ਼ਨ ਕਰ ਸਕਣਗੇ ਜੋ ਮਾਲੀ ਪਹੁੰਚ ਕਾਰਨ ਜਾ ਨਹੀਂ ਸਕਦੇ ਸਨ। ਉਨ•ਾਂ ਆਖਿਆ ਕਿ ਨਵੀਂ ਯਾਤਰਾ ਵਾਸਤੇ ਫੰਡਾਂ ਦਾ ਪ੍ਰਬੰਧ ਹੋ ਚੁੱਕਾ ਹੈ ਅਤੇ ਬਜਟ ਵਗੈਰਾ ਨੂੰ ਵੀ ਲੋੜੀਦੀ ਪ੍ਰਵਾਨਗੀ ਮਿਲ ਗਈ ਹੈ।

No comments:
Post a Comment