ਸਿਆਸੀ ਗੜਬੜ
ਪੌਣੇ ਦੋ ਲੱਖ ਵੋਟਰ 'ਸ਼ੱਕੀ'
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਕਰੀਬ ਪੌਣੇ ਦੋ ਲੱਖ ਵੋਟਰ 'ਸ਼ੱਕੀ' ਨਿਕਲੇ ਹਨ। ਮੁਢਲੇ ਪੜਾਅ ਤੇ ਇਹ ਵੋਟਰ ਸ਼ੱਕ ਦੇ ਦਾਇਰੇ ਵਿਚ ਹਨ ਜਿਨ•ਾਂ ਦੀ ਵੈਰੀਫਿਕੇਸ਼ਨ ਕਰਾਈ ਜਾਣੀ ਹੈ। ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮਾਂ ਤੇ ਜਦੋਂ ਪਿਛਲੇ ਦਿਨਾਂ ਵਿਚ ਰਾਜ ਦੇ ਸਾਰੇ ਵੋਟਰਾਂ ਦੀ ਫੋਟੋ ਮੈਚਿੰਗ ਦੇ ਅਧਾਰ ਤੇ ਪੜਤਾਲ ਕਰਾਈ ਗਈ ਤਾਂ 'ਦਾਲ ਵਿਚ ਕੁਝ ਕਾਲਾ' ਨਜ਼ਰ ਆਇਆ। ਪੜਤਾਲ ਵਿਚ ਇਨ•ਾਂ ਵੋਟਰਾਂ ਦੀਆਂ ਦੋਹਰੀਆਂ ਵੋਟਾਂ ਹਨ ਅਤੇ ਇੱਕੋ ਨਾਮ ਤੇ ਪਿਤਾ ਦੇ ਨਾਮ ਵਾਲੇ ਵੋਟਰਾਂ ਦੀਆਂ ਤਸਵੀਰਾਂ ਵੀ ਇੱਕੋ ਹਨ। ਪੰਜਾਬ ਦੇ ਹਰ ਜ਼ਿਲ•ੇ ਵਿਚ ਫੋਟੋ ਮੈਚਿੰਗ ਦੇ ਅਧਾਰ ਤੇ ਪੜਤਾਲ ਦਾ ਕੰਮ ਚੱਲਿਆ ਹੈ। ਇਸ ਪੜਤਾਲ ਵਿਚ ਏਡੀ ਗਿਣਤੀ ਸਾਹਮਣੇ ਆਈ ਹੈ ਜੋ ਅਗਾਮੀ ਚੋਣਾਂ ਦੀ ਨਿਰਪੱਖਤਾ ਤੇ ਉਂਗਲ ਉਠਾਉਂਦੀ ਹੈ। ਵੇਰਵਿਆਂ ਅਨੁਸਾਰ ਡਬਲ ਤੇ ਡੁਪਲੀਕੇਟ ਵੋਟਰ ਜਿਆਦਾ ਪਾਏ ਗਏ ਹਨ। ਹਰ ਜ਼ਿਲ•ੇ ਵਿਚ ਇਨ•ਾਂ ਦੀ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਘੱਟ ਵੱਧ ਹੈ। ਮੁੱਖ ਚੋਣ ਦਫ਼ਤਰ ਪੰਜਾਬ ਨੇ ਹੁਣ ਬੀ.ਐਲ.ਓਜ ਨੂੰ ਇਸ ਦਾ ਸਾਰਾ ਡਾਟਾ ਭੇਜ ਦਿੱਤਾ ਹੈ ਜਿਨ•ਾਂ ਦੀ ਹੁਣ ਫਿਜੀਕਲੀ ਪੜਤਾਲ ਹੋਵੇਗੀ। ਪਤਾ ਲੱਗਾ ਹੈ ਕਿ ਜ਼ਿਲ•ਾ ਮਾਨਸਾ ਵਿਚ 7814 ਵੋਟਰ 'ਸ਼ੱਕੀ' ਪਾਏ ਗਏ ਹਨ ਜਦੋਂ ਕਿ ਬਠਿੰਡਾ ਜ਼ਿਲੇ• ਵਿਚ 'ਸ਼ੱਕੀ' ਵੋਟਰਾਂ ਦੀ ਗਿਣਤੀ 3770 ਪਾਈ ਗਈ ਹੈ।
ਇਸੇ ਤਰ•ਾਂ ਮੁੱਖ ਮੰਤਰੀ ਪੰਜਾਬ ਦੇ ਜ਼ਿਲ•ਾ ਮੁਕਤਸਰ ਵਿਚ ਕਰੀਬ 8800 ਵੋਟਰ ਸ਼ੱਕੀ ਪਾਏ ਗਏ ਹਨ। ਇਵੇਂ ਹੀ ਬਰਨਾਲਾ ਜ਼ਿਲ•ੇ ਵਿਚ ਸ਼ੱਕੀ ਵੋਟਰਾਂ ਦੀ ਗਿਣਤੀ 5100 ਦੇ ਕਰੀਬ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਇਸ ਵੇਲੇ ਕੁੱਲ 1.92 ਕਰੋੜ ਵੋਟਰ ਹਨ ਜਿਨ•ਾਂ ਵਿਚ 1.01 ਕਰੋੜ ਪੁਰਸ਼ ਵੋਟਰ ਹਨ ਜਦੋਂ ਕਿ 90.52 ਲੱਖ ਔਰਤ ਵੋਟਰ ਹਨ। ਥਰਡ ਜੈਂਡਰ ਵੋਟਾਂ ਦੀ ਗਿਣਤੀ 273 ਹੈ। ਇੰਜ ਜਾਪਦਾ ਹੈ ਕਿ ਇਸ ਵਾਰ ਨੌਜਵਾਨ ਵੋਟਰਾਂ ਦੀ ਭੂਮਿਕਾ ਅਹਿਮ ਰਹੇਗੀ। ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ਵਿਚ ਕੁੱਦਣ ਮਗਰੋਂ ਪੰਜਾਬ ਦੇ ਨੌਜਵਾਨ ਵੋਟਰ ਦੀ ਪੁੱਛਗਿੱਛ ਕਾਫ਼ੀ ਵੱਧ ਗਈ ਹੈ। ਹਰ ਸਿਆਸੀ ਧਿਰ ਵਲੋਂ ਹੁਣ ਨੌਜਵਾਨਾਂ ਨੂੰ ਚੋਗਾ ਪਾਇਆ ਜਾ ਰਿਹਾ ਹੈ। ਏਦਾ ਦੇ ਮਾਹੌਲ ਵਿਚ ਨਵੇਂ ਵੋਟਰਾਂ ਦੀ ਗਿਣਤੀ ਵੀ ਵਧਣ ਦੀ ਸੰਭਾਵਨਾ ਹੈ ਅਤੇ ਇਸ ਦਾ ਅਸਰ ਪੋਲਿੰਗ ਦਰ ਤੇ ਵੀ ਦੇਖਣ ਨੂੰ ਮਿਲੇਗਾ। ਐਤਕੀਂ ਜੋ ਨੌਜਵਾਨ ਪਹਿਲੀ ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰ ਲੈਣਗੇ, ਉਨ•ਾਂ ਨਵੇਂ ਵੋਟਰਾਂ ਨੂੰ ਤਿੰਨ ਮਹੀਨੇ ਪਹਿਲਾਂ ਹੀ ਵੋਟਾਂ ਬਣਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਅਜਿਹੇ ਨਵੇਂ ਵੋਟਰ ਆਪਣੀ ਵੋਟ ਵਾਸਤੇ ਅਪਲਾਈ ਕਰ ਸਕਦੇ ਹਨ। ਵੋਟਾਂ ਦੀ ਸੁਧਾਈ ਦਾ ਕੰਮ ਵੀ 7 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਜੋ 7 ਅਕਤੂਬਰ ਤੱਕ ਚੱਲੇਗਾ। ਅਗਾਮੀ ਚੋਣਾਂ ਵਾਸਤੇ ਵੋਟਰ ਸੂਚੀ ਦੀ ਆਖਰੀ ਪ੍ਰਕਾਸ਼ਨਾਂ 2 ਜਨਵਰੀ ਨੂੰ ਹੋਵੇਗੀ। ਉਸ ਤੋਂ ਪਹਿਲਾਂ ਨਵੀਆਂ ਵੋਟਾਂ ਬਣਾਏ ਜਾਣ, ਇਤਰਾਜ਼ ਸੁਣਨ ਅਤੇ ਵੋਟਾਂ ਕੱਟਣ ਆਦਿ ਦੀ ਪ੍ਰਕਿਰਿਆ ਪੂਰੀ ਕੀਤੀ ਜਾਣੀ ਹੈ।
ਹਰ ਹਲਕੇ ਵਿਚ ਅਬਜ਼ਰਵਰ ਲੱਗੇਗਾ
ਅਗਾਮੀ ਪੰਜਾਬ ਚੋਣਾਂ ਵਿਚ ਵੱਡੀ ਗਿਣਤੀ ਵਿਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਹੋਵੇਗੀ। ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਦੂਸਰਾ ਰਾਜ ਦਾ ਮਾਹੌਲ ਵੀ ਸੁਖਾਵਾਂ ਨਹੀਂ ਹੈ ਜਿਸ ਤੋਂ ਮੁੱਖ ਚੋਣ ਕਮਿਸ਼ਨਰ ਕਾਫ਼ੀ ਫਿਕਰਮੰਦ ਹੈ। ਕੇਂਦਰ ਸਰਕਾਰ ਤੋਂ ਐਤਕੀਂ ਕੇਂਦਰੀ ਸੁਰੱਖਿਆ ਬਲਾਂ ਦੀਆਂ 520 ਕੰਪਨੀਆਂ ਦੀ ਮੰਗ ਕੀਤੀ ਗਈ ਹੈ ਜਦੋਂ ਕਿ ਪਿਛਲੀਆਂ ਚੋਣਾਂ ਵਿਚ ਕੇਂਦਰੀ ਸੁਰੱਖਿਆ ਬਲਾਂ ਦੀ ਗਿਣਤੀ 190 ਕੰਪਨੀਆਂ ਤੋਂ ਵਧੀ ਨਹੀਂ ਹੈ। ਪੰਜਾਬ ਵਿਚ ਪਹਿਲੀ ਦਫ਼ਾ ਏਨੀ ਵੱਡੀ ਗਿਣਤੀ ਵਿਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਗਈ ਹੈ। ਪਿਛਲੀਆਂ ਚੋਣਾਂ ਵਿਚ 250 ਕੰਪਨੀਆਂ ਦੀ ਮੰਗ ਭੇਜੀ ਗਈ ਸੀ ਅਤੇ ਤਾਇਨਾਤੀ 190 ਕੰਪਨੀਆਂ ਤੱਕ ਦੀ ਰਹੀ ਸੀ। ਵੇਰਵਿਆਂ ਅਨੁਸਾਰ ਐਤਕੀਂ ਸੰਵੇਦਨਸ਼ੀਲ ਹਲਕਿਆਂ ਦੀ ਗਿਣਤੀ ਵੀ ਕਾਫੀ ਵਧੀ ਹੈ ਅਤੇ ਜਿਥੇ ਕਿਤੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੱਤਰੇ ਪਾਟਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਾਂ ਫਿਰ ਧਾਰਮਿਕ ਮਾਮਲੇ ਤੇ ਕੋਈ ਘਟਨਾ ਵਾਪਰੀ ਹੈ, ਉਨ•ਾਂ ਹਲਕਿਆਂ ਨੂੰ ਅਤਿ ਸੰਵੇਦਨਸ਼ੀਲ ਵਿਚ ਸ਼ਾਮਲ ਕੀਤਾ ਗਿਆ ਹੈ।
ਸਰਹੱਦੀ ਜ਼ਿਲਿ•ਆਂ ਵਿਚ ਕੇਂਦਰੀ ਸੁਰੱਖਿਆ ਬਲਾਂ ਦੀਆਂ ਜਿਆਦਾ ਤਾਇਨਾਤੀ ਕੀਤੀ ਜਾਵੇਗੀ। ਬੀ.ਐਸ.ਐਫ ਨੂੰ ਵੀ ਚੌਕਸ ਕੀਤਾ ਜਾਵੇਗਾ। ਅਹਿਮ ਸੂਤਰਾਂ ਨੇ ਦੱਸਿਆ ਕਿ ਅਕਤੂਬਰ ਦੇ ਪਹਿਲੇ ਹਫਤੇ ਪੰਜਾਬ ਵਿਚ ਮੁੱਖ ਚੋਣ ਕਮਿਸ਼ਨਰ, ਭਾਰਤ ਸਰਕਾਰ ਆ ਰਹੇ ਹਨ। ਪੰਜਾਬ ਭਰ ਵਿਚ ਹੁਣ ਅਗਾਮੀ ਚੋਣਾਂ ਦੀ ਤਿਆਰੀ ਤੇਜ਼ ਹੋ ਗਈ ਹੈ। ਜਾਣਕਾਰੀ ਅਨੁਸਾਰ ਐਤਕੀਂ ਪੰਜਾਬ ਵਿਚ ਪਹਿਲੀ ਦਫਾ 'ਵੋਟਰ ਵੈਰੀਫਾਈਰ ਪੇਪਰ ਆਡਿਟ ਟਰਾਇਲ' (ਵੀਵੀਪੈਟ) ਮਸ਼ੀਨ ਆ ਰਹੀ ਹੈ। ਪੰਜਾਬ ਭਰ ਵਿਚ ਕਰੀਬ 2200 ਵੀਵੀਪੈਟ ਮਸ਼ੀਨਾਂ ਆਉਣੀਆਂ ਹਨ। ਈ.ਵੀ.ਐਮ ਮਸ਼ੀਨਾਂ ਦੇ ਨਾਲ ਹੀ ਇਹ ਅਟੈਚ ਹੋਵੇਗੀ ਜਿਸ ਨਾਲ ਵੋਟਰ ਆਪਣੀ ਵੋਟ ਕਾਸਟ ਹੁੰਦੀ ਦੇਖ ਸਕਣਗੇ। ਇਹ ਵੋਟਰਾਂ ਦਾ ਸ਼ੱਕ ਦੂਰ ਕਰਨ ਵਾਸਤੇ ਸਹਾਈ ਹੋਵੇਗੀ। ਤਜਰਬੇ ਦੇ ਤੌਰ ਤੇ ਅਗਾਮੀ ਚੋਣਾਂ ਵਿਚ ਹਰ ਜ਼ਿਲ•ੇ ਦੇ ਇੱਕ ਮੁੱਖ ਸ਼ਹਿਰੀ ਹਲਕੇ ਦੇ ਸਾਰੇ ਪੋਲਿੰਗ ਬੂਥਾਂ ਤੇ ਇਹ ਮਸ਼ੀਨਾਂ ਲੱਗਣਗੀਆਂ। ਇਸੇ ਤਰ•ਾਂ ਵੈਬਕਾਸਟਿੰਗ ਵਿਚ ਵੀ ਵਾਧਾ ਹੋਣਾ ਹੈ। ਪਿਛਲੇ ਵਰੇ• 10 ਫੀਸਦੀ ਪੋਲਿੰਗ ਬੂਥਾਂ ਤੇ ਵੈਬ ਕਾਸਟਿੰਗ ਹੋਈ ਸੀ ਜਿਸ ਨੂੰ ਵਧਾ ਕੇ ਐਤਕੀਂ 20 ਫੀਸਦੀ ਕੀਤਾ ਗਿਆ ਹੈ।
ਪਤਾ ਲੱਗਾ ਹੈ ਕਿ ਮੁੱਖ ਚੋਣ ਕਮਿਸ਼ਨ ਪੰਜਾਬ ਵਿਚ ਹਥਿਆਰਾਂ ਦੀ ਵੱਡੀ ਗਿਣਤੀ ਨੂੰ ਲੈ ਕੇ ਵੀ ਚਿੰਤਤ ਵੀ ਹੈ। ਨਵੇਂ ਹਥਿਆਰੀ ਲਾਇਸੈਂਸ ਵੰਡਣ ਵਿਚ ਸੰਜਮ ਵਰਤਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ। ਪੁਲੀਸ ਨੂੰ ਨਾਜਾਇਜ਼ ਅਸਲੇ ਤੇ ਨਜ਼ਰ ਰੱਖਣ ਲਈ ਹਦਾਇਤ ਕੀਤੀ ਗਈ ਹੈ। ਦੱਸਣਯੋਗ ਕਿ ਆਮ ਆਦਮੀ ਪਾਰਟੀ ਤਰਫ਼ੋਂ ਪਹਿਲੀ ਦਫ਼ਾ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ ਜਿਸ ਕਰਕੇ ਮਾਹੌਲ ਕਾਫ਼ੀ ਸੰਵੇਦਨਸ਼ੀਲ ਰਹਿਣ ਦੀ ਸੰਭਾਵਨਾ ਹੈ। ਸਭ ਧਿਰਾਂ ਲਈ ਇਹ ਚੋਣ ਵਕਾਰੀ ਹੈ ਜਿਸ ਕਰਕੇ ਕਾਫ਼ੀ ਗਰਮੀ ਰਹਿਣ ਦੀ ਉਮੀਦ ਹੈ। ਚੋਣਾਂ ਦੇ ਸਮੇਂ ਹੀ ਸਕੂਲੀ ਬੱਚਿਆਂ ਦੀਆਂ ਪ੍ਰੀਖਿਆਵਾਂ ਵੀ ਹਨ। ਜਾਣਕਾਰੀ ਅਨੁਸਾਰ ਅਗਾਮੀ ਚੋਣਾਂ ਵਿਚ ਹਰ ਅਸੈਂਬਲੀ ਹਲਕੇ ਵਿਚ ਅਬਜਰਵਰ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦੋਂ ਕਿ ਪਿਛਲੀਆਂ ਚੋਣਾਂ ਵਿਚ ਦੋ ਦੋ ਜਾਂ ਫਿਰ ਤਿੰਨ ਤਿੰਨ ਹਲਕਿਆਂ ਤੇ ਇੱਕ ਇੱਕ ਅਬਜਰਵਰ ਦੀ ਤਾਇਨਾਤੀ ਹੁੰਦੀ ਰਹੀ ਹੈ। ਇੱਧਰ ਹਰ ਜ਼ਿਲ•ੇ ਵਿਚ ਹੁਣ ਅਗਾਮੀ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ਚੋਣਾਂ ਵਿਚ ਟੀਮਾਂ ਨਾਲ ਲਗਾਏ ਜਾਣ ਵਾਲੇ ਨੋਡਲ ਅਫਸਰਾਂ ਦੀ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਤਾਲਮੇਲ ਵਧਾਇਆ ਜਾ ਰਿਹਾ ਹੈ ਅਤੇ ਸਰਕਾਰੀ ਮਸ਼ੀਨਰੀ ਨੂੰ ਮੁਸਤੈਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਦੁੱਗਣੇ ਕੇਂਦਰੀ ਬਲਾਂ ਦੀ ਮੰਗ : ਨਾਰੰਗ
ਵਧੀਕ ਮੁੱਖ ਚੋਣ ਅਫਸਰ ਸ੍ਰੀ ਮਨਜੀਤ ਸਿੰਘ ਨਾਰੰਗ ਦਾ ਕਹਿਣਾ ਸੀ ਕਿ ਐਤਕੀਂ ਕੇਂਦਰ ਤੋਂ ਪੈਰਾ ਮਿਲਟਰੀ ਫੋਰਸ ਦੀਆਂ 520 ਕੰਪਨੀਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਿਛਲੀਆਂ ਚੋਣਾਂ ਵਿਚ ਇਹ ਮੰਗ 250 ਕੰਪਨੀਆਂ ਦੀ ਸੀ। ਉਨ•ਾਂ ਦੱਸਿਆ ਕਿ ਵੀਵੀਪੈਟ ਦਾ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ ਅਤੇ ਇਵੇਂ ਹੀ ਹਰ ਹਲਕੇ ਵਿਚ ਅਬਜਰਵਰ ਲਗਾਏ ਜਾਣ ਦੀ ਯੋਜਨਾਬੰਦੀ ਬਣਾਈ ਗਈ ਹੈ। ਫੋਟੋ ਮੈਚਿੰਗ ਦੇ ਅਧਾਰ ਤੇ ਕਰੀਬ ਪੌਣੇ ਦੋ ਲੱਖ ਵੋਟਰ 'ਸ਼ੱਕੀ' ਪਾਏ ਗਏ ਹਨ ਜਿਨ•ਾਂ ਦੀ ਬੀ.ਐਲ.ਓਜ ਨੂੰ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਵਾਸਤੇ ਆਖਿਆ ਹੈ। ਉਨ•ਾਂ ਦੱਸਿਆ ਕਿ 7 ਸਤੰਬਰ ਤੋਂ ਇਨ•ਾਂ ਸ਼ੱਕੀ ਵੋਟਰਾਂ ਦੀ ਪੜਤਾਲ ਸ਼ੁਰੂ ਹੋਵੇਗੀ। ਐਤਕੀਂ ਕੇਂਦਰ ਤੋਂ ਪੈਰਾ ਮਿਲਟਰੀ ਫੋਰਸ ਦੀਆਂ 520 ਕੰਪਨੀਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਿਛਲੀਆਂ ਚੋਣਾਂ ਵਿਚ ਇਹ ਮੰਗ 250 ਕੰਪਨੀਆਂ ਦੀ ਸੀ। ਉਨ•ਾਂ ਦੱਸਿਆ ਕਿ ਵੀਵੀਪੈਟ ਦਾ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ ਅਤੇ ਇਵੇਂ ਹੀ ਹਰ ਹਲਕੇ ਵਿਚ ਅਬਜਰਵਰ ਲਗਾਏ ਜਾਣ ਦੀ ਯੋਜਨਾਬੰਦੀ ਬਣਾਈ ਗਈ ਹੈ।

No comments:
Post a Comment