ਬਿੱਲ ਕੌਣ ਤਾਰੂ !
ਸਰਕਾਰੀ 'ਬੱਲੇ-ਬੱਲੇ' ਨੇ ਖ਼ਜ਼ਾਨਾ ਹੂੰਝਿਆ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਹੋਈ ਸਰਕਾਰੀ 'ਵਾਹ ਵਾਹ' ਨੇ ਸਰਕਾਰੀ ਖ਼ਜ਼ਾਨਾ ਚੱਟ ਦਿੱਤਾ ਹੈ। ਹੁਣ ਕਰੋੜਾਂ ਦੇ ਬਿੱਲ ਖ਼ਜ਼ਾਨੇ ਤੇ ਬੋਝ ਬਣੇ ਹੋਏ ਹਨ। ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ 'ਸ਼ਹੀਦੀ ਸਮਾਗਮ' ਕਰਾ ਕੇ ਵਾਹ ਵਾਹ ਤਾਂ ਖੱਟ ਲਈ ਪ੍ਰੰਤੂ ਲੱਖਾਂ ਰੁਪਏ ਦੀ ਅਦਾਇਗੀ ਹਾਲੇ ਤੱਕ ਨਹੀਂ ਕੀਤੀ। 'ਮਸ਼ਹੂਰੀ ਸਮਾਗਮਾਂ' ਅਤੇ 'ਬਰਸੀ ਸਮਾਗਮਾਂ' ਤੇ ਖਰਚੇ ਕਰੋੜਾਂ ਦੇ ਬਿੱਲਾਂ ਦੀ ਅਦਾਇਗੀ ਨੂੰ ਹੁਣ ਕਾਰੋਬਾਰੀ ਅਦਾਰੇ ਉਡੀਕ ਰਹੇ ਹਨ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਦੋ ਸਲਾਹਕਾਰਾਂ ਦੇ ਸਾਲ 2014-15 ਦੇ 71 ਹਜ਼ਾਰ ਦੇ ਟੀ.ਏ ਬਿੱਲਾਂ ਦੀ ਅਦਾਇਗੀ ਵੀ ਨਹੀਂ ਹੋ ਸਕੀ ਹੈ। ਮਸਲਾ ਬਜਟ ਅਤੇ ਖ਼ਜ਼ਾਨੇ ਦਾ ਬਣਿਆ ਹੋਇਆ ਹੈ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਇਸ ਵੇਲੇ ਵਿੱਤੀ ਸੰਕਟ ਝੱਲਣਾ ਪੈ ਰਿਹਾ ਹੈ।ਅਗਸਤ 2016 ਦੇ ਪਹਿਲੇ ਹਫਤੇ ਦੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਸਾਲ 2014 ਅਤੇ ਸਾਲ 2015 ਵਿਚ ਸੰਤ ਹਰਚੰਦ ਸਿੰਘ ਲੌਗੋਂਵਾਲ ਦੀ ਬਰਸੀ ਮੌਕੇ ਕੀਤੇ ਰਾਜ ਪੱਧਰੀ ਸਮਾਗਮਾਂ ਦੇ 4.38 ਲੱਖ ਦੇ ਬਕਾਏ ਹਾਲੇ ਤੱਕ ਕਲੀਅਰ ਨਹੀਂ ਕੀਤੇ ਗਏ ਹਨ। ਕਰਨੈਲ ਸਿੰਘ ਈਸੜੂ ਜੀ ਦੇ ਰਾਜ ਪੱਧਰੀ ਸਮਾਗਮਾਂ ਦਾ ਖਰਚਾ 6.49 ਲੱਖ ਰੁਪਏ ਇੱਕ ਵਰੇ• ਤੋਂ ਖ਼ਜ਼ਾਨੇ ਵਿਚ ਫਸਿਆ ਹੋਇਆ ਹੈ।
ਸਰਕਾਰ ਵਲੋਂ ਕਰਤਾਰ ਸਿੰਘ ਸਰਾਭਾ ਦੇ 16 ਨਵੰਬਰ 2015 ਨੂੰ ਕੀਤੇ ਰਾਜ ਪੱਧਰੀ ਸਮਾਗਮਾਂ ਤੇ ਖਰਚ ਆਏ ਕਰੀਬ ਚਾਰ ਲੱਖ ਰੁਪਏ ਦੀ ਅਦਾਇਗੀ ਵੀ ਨਹੀਂ ਹੋ ਸਕੀ ਹੈ। ਅੰਮ੍ਰਿਤਸਰ ਵਿਚ ਸ਼ਹੀਦ ਮਦਨ ਲਾਲ ਢੀਂਗਰਾਂ ਦੇ ਕਰਾਏ ਸਮਾਗਮਾਂ ਦੇ 60 ਹਜ਼ਾਰ ਦੇ ਬਿੱਲ ਹਾਲੇ ਵੀ ਇੱਕ ਸਾਲ ਤੋਂ ਬਕਾਇਆ ਖੜ•ੇ ਹਨ। ਮਾਸਟਰ ਤਾਰਾ ਸਿੰਘ ਜੀ ਦੇ ਰਾਜ ਪੱਧਰੀ ਸਮਾਗਮਾਂ ਦੇ ਕਰੀਬ ਇੱਕ ਲੱਖ ਦੇ ਖਰਚੇ ਦੇ ਬਿੱਲਾਂ ਦਾ ਵੀ ਇਹੋ ਹਾਲ ਹੀ ਹੈ। ਇਵੇਂ ਹੀ 22 ਦਸੰਬਰ 2015 ਨੂੰ ਪ੍ਰਭੂ ਮਸੀਹ ਦੇ ਰਾਜ ਪੱਧਰੀ ਸਮਾਗਮਾਂ ਦੇ 4.23 ਲੱਖ ਦੇ ਬਿੱਲਾਂ ਦੀ ਅਦਾਇਗੀ ਲਈ ਬਜਟ ਹੀ ਨਹੀਂ ਦਿੱਤਾ ਗਿਆ ਹੈ। ਗੁਰਚਰਨ ਸਿੰਘ ਟੌਹੜਾ ਦੇ ਪਹਿਲੀ ਅਪਰੈਲ 2016 ਨੂੰ ਹੋਏ ਸਮਾਗਮਾਂ ਦਾ 1.53 ਲੱਖ ਦਾ ਬਿੱਲ ਹਾਲੇ ਖੜ•ਾ ਹੈ। ਸਾਲ 2015 ਵਿਚ ਭਗਤ ਕਬੀਰ ਜੀ ਦੇ ਰਾਜ ਪੱਧਰੀ ਸਮਾਗਮਾਂ ਦੇ 82,370 ਰੁਪਏ ਬਕਾਇਆ ਖੜ•ੇ ਹਨ। ਮਹਾਰਾਣਾ ਪ੍ਰਤਾਪ ਜੀ ਦੇ ਸਮਾਗਮਾਂ ਦੇ ਬਿੱਲ ਵੀ ਖ਼ਜ਼ਾਨੇ ਵਿਚ ਫਸੇ ਹੋਏ ਹਨ। ਸਰਕਾਰੀ ਮਸ਼ਹੂਰੀ ਖਾਤਰ ਵਿਦੇਸ਼ੀ ਅਖ਼ਬਾਰਾਂ ਵਿਚ ਦਿੱਤੇ ਇਸ਼ਤਿਹਾਰਾਂ ਦੇ 43 ਲੱਖ ਦੇ ਬਿੱਲ ਪੈਂਡਿੰਗ ਹਨ। ਮਹਿਕਮਾ ਆਖਦਾ ਹੈ ਕਿ ਪ੍ਰਵਾਸੀ ਅਖ਼ਬਾਰਾਂ ਤੋਂ ਬਿੱਲ ਪ੍ਰਾਪਤ ਨਹੀਂ ਹੋਏ ਹਨ।
ਇਸੇ ਤਰ•ਾਂ ਇਲੈਕਟ੍ਰੋਨਿਕ ਮੀਡੀਏ ਦੇ 43 ਲੱਖ ਅਤੇ ਪ੍ਰਿੰਟ ਮੀਡੀਏ ਦੇ ਡਿਸਪਲੇ ਇਸ਼ਤਿਹਾਰਾਂ ਦੇ ਪੌਣੇ ਦੋ ਕਰੋੜ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਸਕੀ ਹੈ। ਅਕਤੂਬਰ 2015 ਵਿਚ ਕਰਾਏ ਪੰਜਾਬ ਪ੍ਰੋਗਰੈਸਿਵ ਇਨਵੈਸਟਰ ਸੰਮੇਲਨ ਦੇ ਅਗੇਤੇ ਪ੍ਰਚਾਰ ਲਈ ਮੋਗਾ,ਪਠਾਨਕੋਟ ਅਤੇ ਕਪੂਰਥਲਾ ਦੀਆਂ ਫਰਮਾਂ ਦੇ ਕਰੀਬ ਸਵਾ ਦੋ ਲੱਖ ਰੁਪਏ ਦੇ ਫਲੈਕਸਾਂ ਦੇ ਬਕਾਏ ਵੀ ਸਰਕਾਰ ਸਿਰ ਖੜ•ੇ ਹਨ। ਦਸੰਬਰ 2015 ਦੇ ਸ਼ਹੀਦੀ ਜੋੜ ਮੇਲੇ ਮੌਕੇ ਫਤਹਿਗੜ• ਸਾਹਿਬ ਵਿਚ ਪੱਤਰਕਾਰਾਂ ਦੀ ਆਓ ਭਗਤ ਤੇ ਆਏ 16 ਹਜ਼ਾਰ ਦੇ ਖਰਚੇ ਦੀ ਅਦਾਇਗੀ ਵੀ ਹਾਲੇ ਨਹੀਂ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਭਗਤ ਪੂਰਨ ਸਿੰਘ ਬੀਮਾ ਯੋਜਨਾ, ਡਰਾਈਵਿੰਗ ਲਾਇਸੈਂਸ ਹਾਸਲ ਕਰਨ ਸਬੰਧੀ,ਬੁਢਾਪਾ ਪੈਨਸ਼ਨਾਂ ਦੀ ਵੰਡ ਆਦਿ ਸਬੰਧੀ ਕਰਾਏ ਰਾਜ ਪੱਧਰੀ ਸਮਾਗਮਾਂ ਦੇ ਵੱਖਰੇ 4.59 ਲੱਖ ਦੇ ਬਕਾਏ ਵੀ ਖੜ•ੇ ਹਨ। ਇਸੇ ਤਰ•ਾਂ ਪ੍ਰਾਹੁਣਚਾਰੀ ਵਿਭਾਗ ਦੇ ਵੀ 8.50 ਲੱਖ ਦੇ ਬਕਾਏ ਰੁਕੇ ਹੋਏ ਹਨ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਡਾ. ਸੇਨੂੰ ਦੁੱਗਲ ਨੇ ਫੋਨ ਅਟੈਂਡ ਨਹੀਂ ਕੀਤਾ। ਪਤਾ ਲੱਗਾ ਹੈ ਕਿ ਲੋਕ ਸੰਪਰਕ ਵਿਭਾਗ ਨੇ ਨਾਨ ਪਲਾਨ ਸਕੀਮ (ਅਡਵਰਟਾਈਜਿੰਗ ਐਂਡ ਪਬਲੀਸਿਟੀ) ਤਹਿਤ ਵਿੱਤ ਵਿਭਾਗ ਤੋਂ 60 ਲੱਖ ਰੁਪਏ ਦਾ ਬਜਟ ਮੰਗਿਆ ਹੈ ਅਤੇ ਇਵੇਂ ਹੀ ਪਲਾਨ ਸਕੀਮ (ਐਗਜੀਬਿਸ਼ਨ,ਹੋਰਡਿੰਗ ਐਂਡ ਬੈਨਰਜ਼) ਤਹਿਤ ਯੋਜਨਾਬੰਦੀ ਵਿਭਾਗ ਤੋਂ 5 ਕਰੋੜ ਰੁਪਏ ਦਾ ਵਾਧੂ ਬਜਟ ਮੰਗਿਆ ਹੈ।
ਸਭ ਦਾਅਵੇ ਖੋਖਲੇ : ਮਨਪ੍ਰੀਤ ਬਾਦਲ
ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪ੍ਰਤੀਕਰਮ ਸੀ ਕਿ ਇਹ ਬਕਾਏ ਸਰਕਾਰ ਦੇ ਸਾਰੇ ਦਾਅਵਿਆਂ ਦਾ ਪ੍ਰਤੀਕ ਹਨ। ਉਨ•ਾਂ ਆਖਿਆ ਕਿ ਸਰਕਾਰ ਨੇ ਸ਼ਹੀਦੀ ਸਮਾਗਮ ਭਾਵਨਾ ਨਾਲ ਕਰਾਏ ਹੁੰਦੇ ਤਾਂ ਅੱਜ ਕੋਈ ਅਦਾਇਗੀ ਪੈਂਡਿੰਗ ਨਹੀਂ ਹੋਣੀ ਸੀ। ਉਨ•ਾਂ ਸਲਾਹ ਦਿੱਤੀ ਕਿ ਸਰਕਾਰ ਸਮਾਗਮਾਂ ਦੀ ਥਾਂ ਸ਼ਹੀਦੇ ਦੇ ਨਕਸ਼ੇ ਕਦਮ ਤੇ ਚੱਲਣ ਦੇ ਰਾਹ ਪਏ।

No comments:
Post a Comment