ਲੁੱਟ ਦੀ ਖੇਡ
'ਖੇਡ ਕਿੱਟਾਂ' ਵਿਚ ਕਰੋੜਾਂ ਦਾ ਘਪਲਾ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਹੁਣ 'ਸਪੋਰਟਸ ਕਿੱਟਾਂ' ਵਿਚ ਕਰੋੜਾਂ ਦਾ ਘਪਲਾ ਹੋ ਗਿਆ ਹੈ। ਅੱਧੀ ਦਰਜਨ ਜ਼ਿਲਿ•ਆਂ ਵਿਚ 'ਸਬ ਸਟੈਂਡਰਡ' ਅਤੇ ਗੈਰ ਮਿਆਰੀ ਸਪੋਰਟਸ ਕਿੱਟਾਂ ਦੀ ਸਪਲਾਈ ਹੋਈ ਹੈ ਜਿਨ•ਾਂ ਨੂੰ ਡਿਪਟੀ ਕਮਿਸ਼ਨਰਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭਲਕੇ 22 ਸਤੰਬਰ ਨੂੰ ਜਲਾਲਾਬਾਦ ਵਿਚ ਸਪੋਰਟਸ ਕਿੱਟਾਂ ਵੰਡਣ ਦੀ ਸ਼ੁਰੂਆਤ ਕਰ ਰਹੇ ਹਨ। ਘਪਲੇ ਦੀ ਭਿਣਕ ਪੈਣ ਤੇ ਉਪ ਮੁੱਖ ਮੰਤਰੀ ਨੇ ਵੀ ਅੱਜ ਸੰਗਤ ਦਰਸ਼ਨ ਪ੍ਰੇਗਰਾਮਾਂ ਵਿਚ ਇਹ ਕਿੱਟ ਮੰਗਵਾ ਕੇ ਦੇਖੀ। ਸਰਕਾਰ ਵਲੋਂ ਅਗਾਮੀ ਚੋਣਾਂ ਤੋਂ ਪਹਿਲਾਂ 36 ਕਰੋੜ ਰੁਪਏ ਦੀਆਂ ਸਪੋਰਟਸ ਕਿੱਟਾਂ ਅਤੇ ਜਿੰਮ ਵੰਡੇ ਜਾਣੇ ਹਨ। ਵੇਰਵਿਆਂ ਅਨੁਸਾਰ ਚਾਰ ਪ੍ਰਾਈਵੇਟ ਫਰਮਾਂ ਵਲੋਂ ਮੁਢਲੇ ਪੜਾਅ ਤੇ ਪੰਜਾਬ ਭਰ ਵਿਚ 3971 ਵਾਲੀਵਾਲ ਕਿੱਟਾਂ,3971 ਕ੍ਰਿਕਟ ਕਿੱਟਾਂ,798 ਖੁੱਲ•ੇ ਵੇਟ ਅਤੇ 798 ਜਿੰਮਾਂ ਦੀ ਸਪਲਾਈ ਦਿੱਤੀ ਹੈ ਜਿਨ•ਾਂ ਦੀ ਵੰਡ ਲਈ ਹਰ ਜ਼ਿਲ•ੇ ਵਿਚ ਸਮਾਗਮ ਹੋ ਰਹੇ ਹਨ। ਕਈ ਜ਼ਿਲਿ•ਆਂ ਦੀ ਛੇ ਮੈਂਬਰੀ ਇੰਸਪੈਕਸ਼ਨ ਕਮੇਟੀ ਨੇ ਕਿੱਟਾਂ ਦੀ ਕੁਆਲਟੀ ਨੂੰ ਰੱਦ ਕੀਤਾ ਹੈ। ਫਾਜਿਲਕਾ ਵਿਚ ਸਪੋਰਟਸ ਕਿੱਟਾਂ ਨੂੰ ਹੁਣ ਰਾਤੋਂ ਰਾਤ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਜੋ ਭਲਕੇ ਉਪ ਮੁੱਖ ਮੰਤਰੀ ਦੇ ਸਮਾਗਮਾਂ ਵਿਚ ਕੋਈ ਵਿਵਾਦ ਨਾ ਖੜ•ਾ ਹੋਵੇ।
ਡਿਪਟੀ ਕਮਿਸ਼ਨਰ ਫਾਜਿਲਕਾ ਨੇ ਖੇਡ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖ ਕੇ ਕਿੱਟਾਂ ਤਬਦੀਲ ਕਰਨ ਵਾਰੇ ਆਖਿਆ ਹੈ। ਇੰਸਪੈਕਸ਼ਨ ਕਮੇਟੀ ਫਾਜਿਲਕਾ ਨੇ ਜਾਂਚ ਵਿਚ ਪਾਇਆ ਕਿ ਕ੍ਰਿਕਟ ਦੀ ਸੈਂਪਲ ਵਾਲੀ ਲੈਦਰ ਬਾਲ ਕਰੀਬ 280 ਰੁਪਏ ਦੀ ਹੈ ਪ੍ਰੰਤੂ ਸਪਲਾਈ ਕੀਤੀ ਬਾਲ ਦੀ ਕੀਮਤ ਕਰੀਬ 170 ਰੁਪਏ ਹੈ। ਸੈਂਪਲ ਵਿਚ ਬੈਟ 'ਇੰਗਲਿਸ਼ ਵਿਲੋ' ਦਾ ਦਿਖਾਇਆ ਗਿਆ ਪ੍ਰੰਤੂ ਸਪਲਾਈ ਵਿਚ ਦਿੱਤਾ ਬੈਟ ਗੈਰਮਿਆਰੀ ਪਾਇਆ ਗਿਆ। ਕਈ ਥਾਂਈ ਗੰਢਾਂ ਵੀ ਲੱਭੀਆਂ। ਕ੍ਰਿਕਟ ਪੈੜ ਅਤੇ ਗਲੱਬਜ਼ ਵੀ ਅੰਦਰਲੇ ਪਾਸਿਓਂ ਘਟੀਆਂ ਕੁਆਲਟੀ ਦੇ ਪਾਏ ਗਏ ਹਨ। ਇਹੋ ਹੈਲਮਟ ਦਾ ਹਾਲ ਹੈ। ਜ਼ਿਲ•ਾ ਸਪੋਰਟਸ ਅਫਸਰ ਫਾਜਿਲਕਾ ਬਲਵੰਤ ਸਿੰਘ ਦਾ ਕਹਿਣਾ ਸੀ ਕਿ ਕਿੱਟਾਂ ਰੱਦ ਕਰਕੇ ਤਬਦੀਲ ਕਰਾਈਆਂ ਜਾ ਰਹੀਆਂ ਹਨ। ਜ਼ਿਲ•ਾ ਮੁਕਤਸਰ ਵਿਚ ਵਾਲੀਵਾਲ ਨੈੱਟ ਤੇ ਉਂਗਲ ਉੱਠੀ ਹੈ। ਪਤਾ ਲੱਗਾ ਹੈ ਕਿ ਵਾਲੀਬਾਲ ਨੈੱਟ ਵਿਚ 18 ਡੱਬੀਆਂ ਘੱਟ ਲੱਭੀਆਂ ਹਨ। ਜ਼ਿਲ•ਾ ਖੇਡ ਅਫਸਰ ਮੁਕਤਸਰ ਸੁਨੀਲ ਕੁਮਾਰ ਦਾ ਕਹਿਣਾ ਸੀ ਕਿ ਕਿੱਟਾਂ ਨੂੰ ਤਬਦੀਲ ਕਰਨ ਵਾਸਤੇ ਆਖਿਆ ਗਿਆ ਹੈ। ਸੂਤਰਾਂ ਅਨੁਸਾਰ ਫਿਰੋਜ਼ਪੁਰ ਵਿਚ ਵੀ ਇਹੋ ਸਮੱਸਿਆ ਆਈ ਹੈ।
ਜ਼ਿਲ•ਾ ਪਟਿਆਲਾ ਵਿਚ ਸਪਲਾਈ ਕੀਤੇ ਜਿੰਮ ਦਾ ਸਮਾਨ ਵੀ ਰੱਦ ਕੀਤਾ ਗਿਆ ਹੈ। ਏ.ਡੀ.ਸੀ (ਵਿਕਾਸ) ਪਟਿਆਲਾ ਕੁਮਾਰ ਸੌਰਵ ਰਾਜ ਦਾ ਕਹਿਣਾ ਸੀ ਕਿ ਜਿੰਮ ਦਾ ਸਾਜੋ ਸਮਾਨ ਸਪੈਸੀਫਿਕੇਸ਼ਨਾਂ ਅਨੁਸਾਰ ਤਸੱਲੀਬਖਸ ਨਹੀਂ ਸੀ ਜਿਸ ਨੂੰ ਤਬਦੀਲ ਕਰਨ ਵਾਸਤੇ ਪੱਤਰ ਲਿਖਿਆ ਹੈ। ਇਵੇਂ ਹੀ ਅੱਜ ਬਰਨਾਲਾ ਵਿਚ ਇੰਸਪੈਕਸ਼ਨ ਕਮੇਟੀ ਨੇ ਸਪੋਰਟਸ ਕਿੱਟਾਂ ਰੱਦ ਕਰ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਕ੍ਰਿਕਟ ਕਿੱਟਾਂ ਦੀ ਕੁਆਲਟੀ ਵਿਚ ਕਾਫ਼ੀ ਫਰਕ ਹੈ ਅਤੇ ਇਹ ਸਪੈਸੀਫਿਕੇਸ਼ਨਾਂ ਅਨੁਸਾਰ ਨਹੀਂ ਹਨ। ਉਨ•ਾਂ ਨੇ ਖੇਡ ਵਿਭਾਗ ਨੂੰ ਕਿੱਟਾਂ ਬਦਲਣ ਵਾਸਤੇ ਲਿਖਿਆ ਹੈ। ਸੂਤਰ ਅਨੁਸਾਰ ਬਰਨਾਲਾ,ਰਾਮਪੁਰਾ ਤੇ ਮਲੋਟ ਵਿਚ ਭਲਕੇ ਦਾ ਸਪੋਰਟਸ ਕਿੱਟ ਵੰਡ ਸਮਾਗਮ ਟਾਲਣਾ ਪਿਆ ਹੈ। ਡੀ.ਸੀ ਬਰਨਾਲਾ ਦਾ ਕਹਿਣਾ ਸੀ ਕਿ ਵਜ਼ੀਰ ਦੇ ਰੁਝੇਵਿਆਂ ਕਾਰਨ ਪ੍ਰੋਗਰਾਮ ਮੁਲਤਵੀ ਕੀਤਾ ਹੈ। ਜ਼ਿਲ•ਾ ਬਠਿੰਡਾ ਵਿਚ ਵਜ਼ੀਰ ਸਿਕੰਦਰ ਸਿੰਘ ਮਲੂਕਾ ਦਾ 22 ਸਤੰਬਰ ਦਾ ਪ੍ਰੋਗਰਾਮ ਨਵੇਂ ਵਿਵਾਦ ਮਗਰੋਂ ਟਾਲਣਾ ਪਿਆ ਹੈ।
ਰਾਮਪੁਰਾ ਫੂਲ ਵਿਚ ਅੱਜ ਇੰਸਪੈਕਸ਼ਨ ਕਮੇਟੀ ਨੇ ਕਿੱਟਾਂ ਵਿਚ ਖ਼ਾਮੀਆਂ ਲੱਭੀਆਂ ਹਨ। ਜ਼ਿਲ•ਾ ਖੇਡ ਅਫਸਰ ਕਰਮ ਸਿੰਘ ਦਾ ਕਹਿਣਾ ਸੀ ਕਿ ਕ੍ਰਿਕਟ ਕਿੱਟਾਂ ਅਤੇ ਵਾਲੀਬਾਲ ਨੈੱਟ ਦੀ ਕੁਆਲਟੀ ਗੈਰਮਿਆਰੀ ਹੈ। ਏ.ਡੀ.ਸੀ (ਵਿਕਾਸ) ਸ਼ੇਨਾ ਅਗਰਵਾਲ ਦਾ ਕਹਿਣਾ ਸੀ ਕਿ ਇੰਸਪੈਕਸ਼ਨ ਕਮੇਟੀ ਦੀ ਰਿਪੋਰਟ ਨਾ ਮਿਲਣ ਕਰਕੇ ਵਜ਼ੀਰ ਮਲੂਕਾ ਦਾ ਕਿੱਟਾਂ ਵੰਡਣ ਦਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕ੍ਰਿਕਟ ਕਿੱਟਾਂ ਦੀ ਸਪਲਾਈ ਸੰਗਰੂਰ ਦੀ ਫਰਮ ਸਪੋਰਟਸ ਸਪੈਸ਼ਲਿਸਟ ਵਲੋਂ ਕੀਤੀ ਗਈ ਹੈ। ਫਰਮਾਂ ਦੇ ਮਾਲਕਾਂ ਨੂੰ ਵੀ ਖੇਡ ਵਿਭਾਗ ਨੇ ਤਲਬ ਕੀਤਾ ਹੈ। ਫਰਮ ਮਾਲਕ ਸਮਾਨ ਤਬਦੀਲ ਕਰਨ ਵਿਚ ਰੁੱਝੇ ਹੋਏ ਹਨ।ਖੇਡ ਵਿਭਾਗ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ 29 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਨੂੰ 'ਸਪੋਰਟਸ ਕਿੱਟਾਂ' ਦੀ ਕੁਆਲਟੀ ਤੇ ਨਜ਼ਰ ਰੱਖਣ ਦੀ ਵਿਸ਼ੇਸ਼ ਹਦਾਇਤ ਕੀਤੀ ਸੀ। ਖੇਡ ਵਿਭਾਗ ਨੂੰ ਪਹਿਲਾਂ ਸਪਲਾਈ ਨਾ ਮਿਲਣ ਕਰਕੇ 12 ਸਤੰਬਰ ਨੂੰ ਪੰਜਾਬ ਭਰ ਵਿਚ ਹੋਣ ਵਾਲੇ ਕਿੱਟ ਵੰਡ ਸਮਾਗਮ ਮੁਲਤਵੀ ਕਰਨੇ ਪਏ ਸਨ। ਹੁਣ 22 ਸਤੰਬਰ ਦੇ ਸਮਾਗਮਾਂ ਤੋਂ ਪਹਿਲਾਂ ਹੀ ਕਿੱਟਾਂ ਵਿਵਾਦਾਂ ਵਿਚ ਘਿਰ ਗਈਆਂ ਹਨ।
ਸਖਤ ਐਕਸ਼ਨ ਲਵਾਂਗੇ : ਡਾਇਰੈਕਟਰ
ਖੇਡ ਵਿਭਾਗ ਦੇ ਡਾਇਰੈਕਟਰ ਰਾਹੁਲ ਗੁਪਤਾ ਦਾ ਕਹਿਣਾ ਸੀ ਕਿ ਸਪੋਰਟਸ ਕਿੱਟਾਂ ਵਿਚ ਇੱਕ ਦੋ ਆਈਟਮਾਂ ਦੀ ਸਮੱਸਿਆ ਆਈ ਹੈ ਜਿਨ•ਾਂ ਨੂੰ ਤਬਦੀਲ ਕਰਾਇਆ ਜਾ ਰਿਹਾ ਹੈ। ਹਰ ਜ਼ਿਲ•ੇ ਵਿਚ ਬਣੀਆਂ ਇੰਸਪੈਕਸ਼ਨ ਕਮੇਟੀਆਂ ਨੂੰ ਚੈਕਿੰਗ ਮਗਰੋਂ ਕਿੱਟਾਂ ਲੈਣ ਦੀਆਂ ਸਖਤ ਹਦਾਇਤਾਂ ਹਨ। ਪ੍ਰਾਈਵੇਟ ਫਰਮਾਂ ਖਰਾਬ ਕਿੱਟਾਂ ਨੂੰ 6 ਮਹੀਨੇ ਦੇ ਅੰਦਰ ਅੰਦਰ ਮੁਫ਼ਤ ਵਿਚ ਤਬਦੀਲ ਕਰਨ ਲਈ ਪਾਬੰਦ ਹਨ। ਉਨ•ਾਂ ਆਖਿਆ ਕਿ ਮਹਿਕਮੇ ਤਰਫ਼ੋਂ ਮਾੜੀ ਸਪਲਾਈ ਦੇਣ ਵਾਲੀਆਂ ਫਰਮ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ।

Very good coverage. Such reports make the concerned authorities vigilant and are helpful to minimise corruption. Well done. Keep it up.
ReplyDelete