ਜੈ ਕਿਸਾਨ !
ਅਸੀਂ ਤਾਂ ਨਿੱਤ ਜੰਗ ਲੜਦੇ ਹਾਂ...
ਚਰਨਜੀਤ ਭੁੱਲਰ
ਬਠਿੰਡਾ : 'ਸਾਡੀ ਤਾਂ ਅੱਜ ਤੋਂ ਹੀ ਜੰਗ ਸ਼ੁਰੂ ਹੋ ਗਈ ਹੈ'। ਸਰਹੱਦੀ ਕਿਸਾਨ ਕਾਰਜ ਸਿੰਘ ਦਾ ਇਹ ਪਹਿਲਾ ਪ੍ਰਤੀਕਰਮ ਸੀ ਜੋ ਅੱਜ ਪਿੰਡ ਪੱਕਾ ਚਿਸ਼ਤੀ ਵਿਚ ਆਪਣੇ ਘਰ ਨੂੰ ਜਿੰਦਰਾ ਮਾਰ ਰਿਹਾ ਸੀ। ਫਾਜਿਲਕਾ ਦੇ ਇਸ ਕਿਸਾਨ ਨੇ ਦੱਸਿਆ ਕਿ ਦੋ ਦਿਨਾਂ ਮਗਰੋਂ ਉਨ•ਾਂ ਨੇ ਬਾਸਮਤੀ ਦੀ ਕਟਾਈ ਸ਼ੁਰੂ ਕਰਨੀ ਸੀ। ਅੱਜ ਸੁਨੇਹਾ ਆ ਗਿਆ ਕਿ ਪਿੰਡ ਖਾਲੀ ਕਰ ਦਿਓ। ਬਜ਼ੁਰਗ ਕਰਤਾਰ ਸਿੰਘ ਨੇ ਆਖਿਆ ਕਿ ਪੱਕੀਆਂ ਪੈਲ਼ੀਆਂ ਨੂੰ ਛੱਡ ਕੇ ਜਾਣਾ ਪੈਣਾ ਹੈ। ਵੇਰਵਿਆਂ ਅਨੁਸਾਰ ਫਾਜਿਲਕਾ ਤੇ ਫਿਰੋਜ਼ਪੁਰ ਦੇ ਕਰੀਬ 400 ਪਿੰਡਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਜੋ ਕੌਮਾਂਤਰੀ ਸੀਮਾ ਦੇ 10 ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਹਨ। ਪਿੰਡ ਰਘੜੰਮੀ ਦੇ ਖੇਤਾਂ ਵਿਚ ਅੱਜ ਕੰਬਾਇਨ ਚੱਲ ਰਹੀ ਸੀ। ਜਦੋਂ ਭਾਰਤ ਪਾਕਿ ਸੀਮਾ ਤੇ ਤਣਾਓ ਦਾ ਸੁਨੇਹਾ ਮਿਲਿਆ ਤਾਂ ਇਹ ਕੰਬਾਇਨ ਖੇਤਾਂ ਚੋਂ ਬਾਹਰ ਆ ਗਈ। ਢਾਣੀ ਚਿਸ਼ਤੀ ਦੇ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਅੱਜ ਖੇਤਾਂ ਵਿਚ ਕੰਬਾਇਨ ਚੱਲ ਰਹੀ ਸੀ ਅਤੇ ਸੁਨੇਹਾ ਮਿਲਣ ਮਗਰੋਂ ਅੱਧ ਵਿਚਾਲੇ ਹੀ ਛੱਡ ਕੇ ਜਾਣਾ ਪੈ ਰਿਹਾ ਹੈ। ਉਨ•ਾਂ ਦੱਸਿਆ ਕਿ ਪਸ਼ੂਆਂ ਦੇ ਰੱਸੇ ਇੱਥੇ ਹੀ ਖੋਲ•ਣੇ ਪੈਣੇ ਹਨ। ਜ਼ਿਲ•ਾ ਫਾਜਿਲਕਾ ਵਿਚ 1.17 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਹੈ ਜਦੋਂ ਕਿ ਬਲਾਕ ਖੂਹੀਆਂ ਸਰਵਰ ਦੇ ਸੀਮਾ ਲਾਗਲੇ ਪਿੰਡਾਂ ਵਿਚ ਨਰਮਾ ਕਪਾਹ ਜਿਆਦਾ ਹੈ। ਕਰੀਬ 40 ਹਜ਼ਾਰ ਏਕੜ ਖੜ•ੀ ਫਸਲ ਤੇ ਸੰਕਟ ਬਣ ਗਿਆ ਹੈ ਜੋ ਇਸ ਘੇਰੇ ਵਿਚ ਪੈਂਦੀ ਹੈ।
ਪਿੰਡ ਬੇਰੀਵਾਲਾ ਦੇ ਕਿਸਾਨ ਬਿਧੀ ਸਿੰਘ ਨੇ ਦੱਸਿਆ ਕਿ ਰਾਤ ਤੱਕ ਪੂਰਾ ਪਿੰਡ ਖਾਲੀ ਹੋ ਜਾਵੇਗਾ। ਉਨ•ਾਂ ਆਖਿਆ ਕਿ ਉਨ•ਾਂ ਤੇ ਤਾਂ ਹਮੇਸ਼ਾ ਹੀ ਉਜਾੜੇ ਦੀ ਤਲਵਾਰ ਲਟਕਦੀ ਹੈ। ਫਸਲਾਂ ਹੁਣ ਵੈਰਾਨ ਹੋ ਜਾਣਗੀਆਂ। ਫਿਰੋਜ਼ਪੁਰ ਜ਼ਿਲ•ੇ ਵਿਚ 1.87 ਲੱਖ ਹੈਕਟੇਅਰ ਰਕਬਾ ਜੀਰੀ ਹੇਠ ਹੈ ਜਿਸ ਚੋਂ ਕਰੀਬ ਸਵਾ ਲੱਖ ਏਕੜ ਰਕਬਾ ਹੁਣ ਕੌਮਾਂਤਰੀ ਜ਼ੋਨ ਵਿਚ ਆ ਗਿਆ ਹੈ ਜਿਸ ਨੂੰ ਕਿਸਾਨ ਖਾਲੀ ਕਰ ਰਹੇ ਹਨ। ਜ਼ਿਲ•ਾ ਖੇਤੀਬਾੜੀ ਅਫਸਰ ਫਿਰੋਜ਼ਪੁਰ ਦਾ ਕਹਿਣਾ ਸੀ ਕਿ ਕਰੀਬ 20 ਫੀਸਦੀ ਰਕਬਾ ਪ੍ਰਭਾਵਿਤ ਹੋਵੇਗਾ। ਉਧਰ ਫਾਜਿਲਕਾ ਦੇ ਜ਼ਿਲ•ਾ ਖੇਤੀਬਾੜੀ ਅਫਸਰ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਦੋਹਾਂ ਜ਼ਿਲਿ•ਆਂ ਵਿਚ ਖੇਤੀ ਕੈਂਪ ਰੱਦ ਕਰ ਦਿੱਤੇ ਗਏ ਹਨ ਅਤੇ ਕਿਸਾਨਾਂ ਦੀ ਫਸਲ ਇਸ ਵੇਲੇ ਜ਼ੋਬਨ ਤੇ ਹੈ।ਪਿੰਡ ਮੁਹਾਰ ਜਮਸ਼ੇਦ ਦੇ ਛੀਨਾ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੂੰ ਵਸਦੇ ਘਰ ਛੱਡ ਕੇ ਜਾਣਾ ਪੈ ਰਿਹਾ ਹੈ। ਬਿਨ•ਾਂ ਗੇੜੇ ਤੋਂ ਫਸਲਾਂ ਨੇ ਸੁੱਕ ਜਾਣਾ ਹੈ। ਉਨ•ਾਂ ਦੱਸਿਆ ਕਿ ਲੋਕ ਆਪਣੇ ਲਾਗਲੇ ਪਿੰਡਾਂ ਵਿਚਲੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਜਾ ਰਹੇ ਹਨ। ਦੱਸਣਯੋਗ ਹੈ ਕਿ ਜ਼ਿਲ•ਾ ਫਾਜਿਲਕਾ ਦੀ ਕਰੀਬ 4477 ਏਕੜ ਫਸਲ ਤਾਂ ਕੰਡਿਆਲੀ ਤਾਰ ਤੋਂ ਪਾਰ ਹੈ।
ਭਾਰਤ ਪਾਕਿ ਕੌਮਾਂਤਰੀ ਸੀਮਾ ਕਰੀਬ 461 ਕਿਲੋਮੀਟਰ ਲੰਬੀ ਹੈ ਜੋ ਪੰਜਾਬ ਖੇਤਰ ਨਾਲ ਲੱਗਦੀ ਹੈ ਜਿਸ ਚੋਂ 186 ਕਿਲੋਮੀਟਰ ਸੀਮਾ ਫਾਜਿਲਕਾ ਤੇ ਫਿਰੋਜਪੁਰ ਜ਼ਿਲ•ੇ ਨਾਲ ਲੱਗਦੀ ਹੈ। ਫਾਜਿਲਕਾ ਦੇ 43 ਪਿੰਡਾਂ ਦੇ ਕਿਸਾਨ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਹਨ। ਇਨ•ਾਂ ਜ਼ਿਲਿ•ਆਂ ਦੇ ਤੇਲ ਪੰਪਾਂ ਤੇ ਅੱਜ ਕਤਾਰਾਂ ਲੱਗ ਗਈਆਂ ਸਨ ਕੌਮਾਂਤਰੀ ਸੀਮਾ ਤੇ ਤਣਾਓ ਮਗਰੋਂ ਇਨ•ਾਂ ਦੋਵਾਂ ਜ਼ਿਲਿ•ਆਂ ਦੇ 400 ਪਿੰਡਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਅਤੇ ਰਾਤ ਵਕਤ ਪਿੰਡ ਖਾਲੀ ਕਰਾਉਣ ਵਾਸਤੇ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਹੈ। ਇਨ•ਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ 10 ਦਿਨਾਂ ਲਈ ਛੁੱਟੀਆਂ ਕਰ ਦਿੱਤੀਆਂ ਹਨ ਅਤੇ ਇਨ•ਾਂ ਜ਼ਿਲਿ•ਆਂ ਵਿਚ ਸਕੂਲਾਂ ਕਾਲਜਾਂ ਦੇ ਹੋਸਟਲ ਵੀ ਖਾਲੀ ਕਰਾ ਲਏ ਗਏ ਹਨ। ਫਾਜਿਲਕਾ ਤੇ ਫਿਰੋਜ਼ਪੁਰ ਦੇ ਖਾਲੀ ਕਰਾਏ ਪਿੰਡਾਂ ਵਿਚ ਲੋਕਾਂ ਦੇ ਘਰਾਂ ਦੀ ਰਾਖੀ ਲਈ ਪੁਲੀਸ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਅਤੇ ਫਿਰੋਜ਼ਪੁਰ ਜ਼ਿਲ•ੇ ਲਈ ਦੋ ਕੰਪਨੀਆਂ ਪੁਲੀਸ ਦੀ ਮੰਗ ਕੀਤੀ ਗਈ ਹੈ।
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਐਸ.ਕੇ.ਅਸਥਾਨਾ ਨੇ ਦੱਸਿਆ ਕਿ ਖਾਲੀ ਕਰਾਏ ਪਿੰਡਾਂ ਵਿਚ ਰਾਖੀ ਲਈ ਪੁਲੀਸ ਪੈਟਰੋਲਿੰਗ ਕਰੇਗੀ ਅਤੇ ਪੁਲੀਸ ਮੁਲਾਜ਼ਮਾਂ ਤੇ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਇਨ•ਾਂ ਜ਼ਿਲਿ•ਆਂ ਵਾਸਤੇ ਹੋਰ ਨਫਰੀ ਮੰਗੀ ਗਈ ਹੈ। ਜਾਣਕਾਰੀ ਅਨੁਸਾਰ ਖੁਰਾਕ ਤੇ ਸਪਲਾਈਜ਼ ਵਿਭਾਗ ਨੇ ਜ਼ਿਲ•ਾ ਫਾਜਿਲਕਾ ਵਿਚ ਦੋ ਲੱਖ ਲੋਕਾਂ ਦੇ ਰਾਸ਼ਨ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਵਲੋਂ ਮੈਡੀਕਲ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਅਤੇ ਹੋਰ ਸਟਾਫ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਖੁਰਾਕ ਤੇ ਸਪਲਾਈਜ ਮਹਿਕਮੇ ਨੇ ਇਨ•ਾਂ ਜ਼ਿਲਿ•ਆਂ ਵਿਚ ਪੈਟਰੋਲ ਪੰਪ ਡੀਲਰਾਂ ਅਤੇ ਕੈਰੋਸੀਨ ਡੀਲਰਾਂ ਨੂੰ ਤੇਲ ਰਿਜ਼ਰਵ ਰੱਖਣ ਦੀ ਹਦਾਇਤ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸਰਹੱਦੀ ਜ਼ਿਲਿ•ਆਂ ਦੇ ਲੋਕ ਇਸ ਤੋਂ ਪਹਿਲਾਂ ਕਾਰਗਿਲ ਜੰਗ ਸਮੇਂ ਵੀ ਉਜਾੜੇ ਦੀ ਮਾਰ ਝੱਲ ਚੁੱਕੇ ਹਨ।

Bai ji ਰਾਜਸਥਾਨ ਦੇ ਪਿੰਡ ਕਿਓ ਨਹੀ ਖਾਲੀ ਕਰਵਾਏ, ਗੰਗਾਨਗਰ ਦੀ ਸਰਹਦ ਤੇ ਬਹੁਤ ਪਿੰਡ ਹਨ:
ReplyDeleteਸਰਜੀਕਲ ਆਪ੍ਰੇਸ਼ਨ' ਤੋਂ ਬਾਅਦ ਜਿੱਥੇ ਪੰਜਾਬ ਦੇ ਸਰਹੱਦੀ ਖੇਤਰ 'ਚ ਸਥਿਤੀ ਪੂਰੀ ਤਰ੍ਹਾਂ ਤਣਾਅ ਪੂਰਨ ਬਣ ਗਈ ਹੈ ਅਤੇ ਨੇੜਲੇ ਪਿੰਡ ਵੀ ਖ਼ਾਲੀ ਕਰਵਾਏ ਜਾ ਰਹੇ ਹਨ ਉਥੇ ਰਾਜਸਥਾਨ ਵਿਚ ਇਸ ਆਪ੍ਰੇਸ਼ਨ ਵਿਚ ਕਿਸੇ ਵੀ ਤਰ੍ਹਾਂ ਦੀ ਹਿਲਜੁਲ ਸਰਕਾਰ ਵੱਲੋਂ ਨਹੀਂ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਭਾਰਤ ਦੀ ਪਾਕਿਸਤਾਨ ਨਾਲ ਲੱਗਦੀ ਕਰੀਬ 3300 ਕਿਲੋਮੀਟਰ ਲੰਬੀ ਸਰਹੱਦ 'ਚੋਂ 1037 ਕਿਲੋਮੀਟਰ ਲੰਬੀ ਸਰਹੱਦ ਰਾਜਸਥਾਨ ਨਾਲ ਲੱਗਦੀ ਹੈ | ਇਸ ਵਿਚ ਰਾਜਸਥਾਨ ਦੇ 4 ਜ਼ਿਲਿ੍ਹਆਂ ਦਾ ਇਲਾਕਾ ਹੈ | ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ 'ਚ 211 ਕਿਲੋਮੀਟਰ, ਬੀਕਾਨੇਰ ਦਾ 160, ਜੈਸਲਮੇਰ ਦਾ 433 ਅਤੇ ਬਾੜਮੇਰ ਜ਼ਿਲ੍ਹੇ ਦਾ 233 ਕਿਲੋਮੀਟਰ ਖੇਤਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ | ਰਾਜਸਥਾਨ ਦੇ ਕਰੀਬ 100 ਪਿੰਡ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ 2 ਕਿਲੋਮੀਟਰ ਤੱਕ ਦੀ ਦੂਰੀ ਵਿਚ ਹਨ | ਰਾਜਸਥਾਨ ਸਰਕਾਰ ਵੱਲੋਂ ਸੂਬੇ 'ਚ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਂ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ | - See more at: ਅਜੀਤ ਦੇ ਖਬਰ ਪੜੋ ਜੀ http://beta.ajitjalandhar.com/news/20161001/1/1512593.cms#1512593
so sad
ReplyDelete