ਵਾਹ ਖਾਲਸਾ ਜੀ
ਬਾਗੀ ਐਮ.ਪੀ ਦੇ ਹਵਾਈ ਝੂਟੇ !
ਚਰਨਜੀਤ ਭੁੱਲਰ
ਬਠਿੰਡਾ :ਆਮ ਆਦਮੀ ਪਾਰਟੀ ਦੇ ਬਾਗੀ ਐਮ.ਪੀ ਹਰਿੰਦਰ ਸਿੰਘ ਖਾਲਸਾ ਨੇ ਟੀ.ਏ/ਡੀ.ਏ ਲੈਣ ਵਿਚ ਝੰਡੀ ਲੈ ਲਈ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ 'ਰਾਜਾਸਾਹੀ' ਦਿਖਾਈ ਹੈ। ਐਮ.ਪੀ ਖਾਲਸਾ ਨੇ ਹਵਾਈ ਸਫਰ ਦਾ ਕੋਈ ਮੌਕਾ ਖੁੰਝਣ ਹੀ ਨਹੀਂ ਦਿੱਤਾ ਹੈ। ਐਮ.ਪੀ ਖਾਲਸਾ ਰੋਜ਼ਾਨਾ ਔਸਤਨ 3600 ਰੁਪਏ ਟੀ.ਏ/ਡੀ.ਏ ਲੈ ਰਹੇ ਹਨ ਜਦੋਂ ਕਿ ਕੈਪਟਨ ਅਮਰਿੰਦਰ ਨੇ ਰੋਜ਼ਾਨਾ ਦਾ ਔਸਤਨ ਸਿਰਫ਼ 343 ਰੁਪਏ ਟੀ.ਏ/ਡੀ.ਏ ਲਿਆ ਹੈ। ਮੌਜੂਦਾ ਲੋਕ ਸਭਾ ਮੈਂਬਰਾਂ ਵਲੋਂ ਜੂਨ 2016 ਤੱਕ 25 ਮਹੀਨਿਆਂ ਦੌਰਾਨ ਲਏ ਟੀ.ਏ/ਡੀ.ਏ ਦੇ ਲੇਖਾ ਜੋਖੇ ਤੋਂ ਨਵੇਂ ਤੱਥ ਉਭਰੇ ਹਨ। ਭਾਵੇਂ ਸਭਨਾਂ ਐਮ.ਪੀਜ਼ ਨੇ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਇਹ ਭੱਤਾ ਲਿਆ ਹੈ ਪ੍ਰੰਤੂ ਕਈ ਸੰਸਦ ਮੈਂਬਰ ਇਸ ਮਾਮਲੇ ਵਿਚ ਮੋਹਰੀ ਬਣੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਫਤਹਿਗੜ• ਸਾਹਿਬ ਤੋਂ ਐਮ.ਪੀ ਖਾਲਸਾ ਨੇ 25 ਮਹੀਨਿਆਂ ਦੌਰਾਨ 27.90 ਲੱਖ ਟੀ.ਏ/ਡੀ.ਏ ਲਿਆ ਹੈ ਜੋ ਕਿ ਔਸਤਨ ਪ੍ਰਤੀ ਮਹੀਨਾ 1,11,606 ਰੁਪਏ ਬਣਦਾ ਹੈ। ਐਮ.ਪੀਜ਼ ਨੂੰ ਸਲਾਨਾ 34 ਸਿੰਗਲ ਹਵਾਈ ਟਰਿੱਪ ਦੀ ਸਹੂਲਤ ਹੈ ਅਤੇ ਸੈਸ਼ਨ ਵਿਚ ਪ੍ਰਤੀ ਦਿਨ ਦੀ ਹਾਜ਼ਰੀ ਦੇ ਦੋ ਹਜ਼ਾਰ ਰੁਪਏ ਮਿਲਦੇ ਹਨ। ਸੈਸ਼ਨ ਅਟੈਂਡ ਕਰਨ ਵਾਸਤੇ ਹਲਕੇ ਤੋਂ ਦਿੱਲੀ ਤੱਕ ਦਾ ਆਉਣ ਜਾਣ ਦਾ ਤੇਲ ਖਰਚ ਪ੍ਰਤੀ ਕਿਲੋਮੀਟਰ 16 ਰੁਪਏ ਮਿਲਦਾ ਹੈ।
ਗੁਰਦਾਸਪੁਰ ਤੋਂ ਐਮ.ਪੀ ਵਿਨੋਦ ਖੰਨਾ ਨੇ ਦੂਸਰਾ ਨੰਬਰ ਹਾਸਲ ਕੀਤਾ ਹੈ ਜਿਨ•ਾਂ ਨੇ ਉਕਤ ਸਮੇਂ ਦੌਰਾਨ 20.12 ਲੱਖ ਰੁਪਏ ਦਾ ਇਹ ਭੱਤਾ ਲਿਆ ਹੈ ਜੋ ਕਿ ਪ੍ਰਤੀ ਦਿਨ ਔਸਤਨ 26.09 ਰੁਪਏ ਬਣਦਾ ਹੈ। ਉਨ•ਾਂ ਨੇ ਜਿਆਦਾ ਹਵਾਈ ਸਫ਼ਰ ਕੀਤੇ ਹਨ। ਤੀਸਰਾ ਨੰਬਰ ਅਕਾਲੀ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਦਾ ਆਉਂਦਾ ਹੈ ਜਿਨ•ਾਂ 25 ਮਹੀਨਿਆਂ ਦੌਰਾਨ 18.06 ਲੱਖ ਟੀ.ਏ/ਡੀ.ਏ ਲਿਆ ਹੈ। ਮਤਲਬ ਕਿ ਪ੍ਰਤੀ ਦਿਨ ਔਸਤਨ 2331 ਰੁਪਏ ਇਹ ਭੱਤਾ ਲਿਆ। ਇੱਕ ਐਮ.ਪੀ ਨੂੰ 50 ਹਜ਼ਾਰ ਰੁਪਏ ਤਨਖਾਹ, 45 ਹਜ਼ਾਰ ਰੁਪਏ ਹਲਕਾ ਭੱਤਾ,15 ਹਜ਼ਾਰ ਰੁਪਏ ਦਫ਼ਤਰੀ ਖਰਚਾ ਅਤੇ 30 ਹਜ਼ਾਰ ਰੁਪਏ ਪੀ.ਏ ਦੀ ਤਨਖਾਹ ਵੱਖਰੀ ਪ੍ਰਤੀ ਮਹੀਨਾ ਮਿਲਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ 25 ਮਹੀਨਿਆਂ ਦੌਰਾਨ ਸਿਰਫ਼ 2.66 ਲੱਖ ਰੁਪਏ ਟੀ.ਏ/ਡੀ.ਏ ਹੀ ਲਿਆ ਹੈ। ਉਹ ਭੱਤੇ ਲੈਣ ਵਿਚ ਤਾਂ ਫਾਡੀ ਹਨ ਪ੍ਰੰਤੂ ਸੰਸਦ ਚੋਂ ਗੈਰਹਾਜ਼ਰੀ ਵਿਚ ਮੋਹਰੀ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ ਭਗਵੰਤ ਮਾਨ ਨੇ ਉਕਤ ਸਮੇਂ ਦੌਰਾਨ 6.35 ਲੱਖ ਰੁਪਏ ਹੀ ਟੀ.ਏ/ਡੀ.ਏ ਵਜੋਂ ਵਸੂਲ ਕੀਤੇ ਹਨ ਜੋ ਕਿ ਪ੍ਰਤੀ ਦਿਨ ਦੀ ਔਸਤਨ 819 ਰੁਪਏ ਬਣਦੀ ਹੈ।
ਫਰੀਦਕੋਟ ਦੇ ਐਮ.ਪੀ ਪ੍ਰੋ. ਸਾਧੂ ਸਿੰਘ ਨੇ ਇਸੇ ਸਮੇਂ ਦੌਰਾਨ 8.48 ਲੱਖ ਰੁਪਏ ਇਸ ਭੱਤੇ ਵਜੋਂ ਵਸੂਲੇ ਹਨ ਜਿਨ•ਾਂ ਦੀ ਔਸਤਨ ਪ੍ਰਤੀ ਦਿਨ 1094 ਰੁਪਏ ਬਣਦੀ ਹੈ। ਸੰਸਦ ਮੈਂਬਰਾਂ ਨੂੰ ਇਨੋਵਾ ਗੱਡੀਆਂ ਪੰਜਾਬ ਸਰਕਾਰ ਵਲੋਂ ਦਿੱਤੀਆਂ ਹੋਈਆਂ ਹਨ ਅਤੇ ਇਨ•ਾਂ ਦਾ ਤੇਲ ਖਰਚਾ ਵੀ ਰਾਜ ਸਰਕਾਰ ਹੀ ਚੁੱਕਦੀ ਹੈ। ਅਕਾਲੀ ਐਮ.ਪੀ ਸ਼ੇਰ ਸਿੰਘ ਘੁਬਾਇਆ ਨੇ ਇਸੇ ਸਮੇਂ ਦੌਰਾਨ 14.76 ਲੱਖ ਰੁਪਏ ਦੇ ਇਹ ਭੱਤੇ ਵਸੂਲ ਕੀਤੇ ਹਨ। ਬਾਕੀ ਐਮ.ਪੀਜ਼ ਤੇ ਨਜ਼ਰ ਮਾਰੀਏ ਤਾਂ 25 ਮਹੀਨਿਆਂ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ 9.77 ਲੱਖ ਰੁਪਏ (ਔਸਤਨ ਰੋਜ਼ਾਨਾ 1260 ਰੁਪਏ),ਸੰਤੋਖ ਚੌਧਰੀ ਨੇ 7.78 ਲੱਖ ਰੁਪਏ (ਔਸਤਨ ਰੋਜ਼ਾਨਾ 1004 ਰੁਪਏ),ਰਵਨੀਤ ਬਿੱਟੂ ਨੇ 9.88 ਲੱਖ ਰੁਪਏ (ਔਸਤਨ ਰੋਜ਼ਾਨਾ 1275 ਰੁਪਏ) ਅਤੇ ਪਟਿਆਲਾ ਤੋਂ ਐਮ.ਪੀ ਡਾ.ਧਰਮਵੀਰ ਗਾਂਧੀ ਨੇ 5.96 ਲੱਖ ਰੁਪਏ ਦੇ ਇਹ ਭੱਤੇ ਲਏ ਹਨ ਜਿਨ•ਾਂ ਦਾ ਔਸਤਨ ਪ੍ਰਤੀ ਦਿਨ 769 ਰੁਪਏ ਬਣਦਾ ਹੈ। ਇਸ ਤੋਂ ਇਲਾਵਾ ਰਾਜ ਸਭਾ ਦੇ ਮੈਂਬਰਾਂ ਦੇ ਨਜ਼ਰ ਮਾਰੀਏ ਤਾਂ ਐਮ.ਪੀ ਅੰਬਿਕਾ ਸੋਨੀ ਨੇ 38 ਮਹੀਨਿਆਂ ਵਿਚ 30.72 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ ਜਦੋਂ ਕਿ ਨਰੇਸ਼ ਗੁਜਰਾਲ ਨੇ 37 ਮਹੀਨਿਆਂ ਵਿਚ 27.18 ਲੱਖ ਰੁਪਏ ਦੇ ਇਹ ਭੱਤੇ ਵਸੂਲ ਕੀਤੇ ਹਨ।
ਐਮ.ਪੀ ਬਲਵਿੰਦਰ ਸਿੰਘ ਭੂੰਦੜ ਨੇ ਸਭ ਤੋਂ ਘੱਟ ਭੱਤੇ ਵਸੂਲੇ ਹਨ ਜਿਨ•ਾਂ ਨੇ 37 ਮਹੀਨਿਆਂ ਵਿਚ 13.37 ਲੱਖ ਦੇ ਭੱਤੇ ਲਏ ਹਨ। ਐਮ.ਪੀ ਸੁਖਦੇਵ ਸਿੰਘ ਢੀਂਡਸਾ ਨੇ 29.89 ਲੱਖ ਰੁਪਏ 37 ਮਹੀਨਿਆਂ ਦੌਰਾਨ ਟੀ.ਏ/ਡੀ.ਏ ਵਜੋਂ ਪ੍ਰਾਪਤ ਕੀਤੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਹਾਲੇ ਖਾਤਾ ਨਹੀਂ ਖੋਲਿ•ਆ ਹੈ ਜਦੋਂ ਕਿ ਸ਼ਮਸ਼ੇਰ ਸਿੰਘ ਦੂਲੋ ਨੇ 6 ਮਹੀਨਿਆਂ ਵਿਚ 1.81 ਲੱਖ ਦੇ ਭੱਤੇ ਲਏ ਹਨ ਅਤੇ ਇਸ ਸਮੇਂ ਦੌਰਾਨ ਭਾਜਪਾ ਦੇ ਐਮ.ਪੀ ਸਵੇਤ ਮਲਿਕ ਨੇ 1.55 ਲੱਖ ਦੇ ਭੱਤੇ ਲਏ ਹਨ ਅਕਾਲੀ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਦਾ ਤਰਕ ਹੈ ਕਿ ਉਸ ਨੇ ਸੈਸ਼ਨ ਸਭ ਤੋਂ ਵੱਧ ਅਟੈਂਡ ਕੀਤੇ ਹਨ ਅਤੇ ਉਹ ਕਾਫ਼ੀ ਸੰਸਦੀ ਕਮੇਟੀਆਂ ਦੇ ਮੈਂਬਰ ਹਨ ਜਿਨ•ਾਂ ਦੀਆਂ ਸਭ ਤੋਂ ਵੱਧ ਮੀਟਿੰਗਾਂ ਅਟੈਂਡ ਕੀਤੀਆਂ ਹਨ। ਟੀ.ਏ/ਡੀ.ਏ ਨਿਯਮਾਂ ਮੁਤਾਬਿਕ ਹੀ ਲਿਆ ਹੈ। ਉਨ•ਾਂ ਆਖਿਆ ਕਿ ਉਨ•ਾਂ ਦੀ ਉੱਤਰੀ ਭਾਰਤ ਦੇ ਐਮ.ਪੀਜ਼ ਚੋਂ ਸਭ ਤੋਂ ਚੰਗੀ ਕਾਰਗੁਜ਼ਾਰੀ ਸੰਸਦ ਵਿਚ ਰਹੀ ਹੈ।
ਹਵਾਈ ਸਫ਼ਰ ਕਾਰਨ ਭੱਤਿਆਂ ਦੀ ਰਾਸ਼ੀ ਵਧੀ : ਖਾਲਸਾ
ਐਮ.ਪੀ ਹਰਿੰਦਰ ਸਿੰਘ ਖਾਲਸਾ ਦਾ ਪ੍ਰਤੀਕਰਮ ਸੀ ਕਿ ਉਸ ਨੇ ਸਲਾਨਾ ਮਿਲਣ ਵਾਲੇ 34 ਹਵਾਈ ਟਰਿੱਪਾਂ ਦੀ ਪੂਰੀ ਸਹੂਲਤ ਪ੍ਰਾਪਤ ਕੀਤੀ ਹੈ ਜਦੋਂ ਕਿ ਬਾਕੀ ਐਮ.ਪੀ ਇਹ ਸੁਵਿਧਾ ਪੂਰੀ ਲੈਂਦੇ ਨਹੀਂ ਹਨ। ਹਵਾਈ ਟਰਿੱਪਾਂ ਕਰਕੇ ਹੀ ਉਸ ਦੇ ਟੀ.ਏ/ਡੀ.ਏ ਦੀ ਰਾਸ਼ੀ ਵਧੀ ਹੈ। ਉਨ•ਾਂ ਆਖਿਆ ਕਿ ਸੰਸਦ ਵਿਚ ਵੀ ਉਨ•ਾਂ ਦੀ ਕਾਰਗੁਜ਼ਾਰੀ ਬਿਹਤਰ ਰਹੀ ਹੈ ਅਤੇ ਉਨ•ਾਂ ਨੇ ਵਧੇਰੇ ਸੈਸ਼ਨ ਅਟੈਂਡ ਕੀਤੇ ਹਨ।

No comments:
Post a Comment