Sunday, January 8, 2017

                                ਅਫਸਰ ਹੋਏ 'ਰੈੱਡ'
         ਸ਼ਿਵ ਡੋਡਾ ਦੀ ਜ਼ਮੀਨ ਹੋਵੇਗੀ ਨਿਲਾਮ?
                                  ਚਰਨਜੀਤ ਭੁੱਲਰ
ਬਠਿੰਡਾ : ਫਾਜਿਲਕਾ ਜੇਲ ਵਿਚ ਦਰਬਾਰ ਲਾਉਣ ਵਾਲੇ ਸ਼ਿਵ ਲਾਲ ਡੋਡਾ ਹੁਣ ਕਰੋੜਾਂ ਰੁਪਏ ਦੇ ਡਿਫਾਲਟਰ ਹੋ ਗਏ ਹਨ ਜਿਨ•ਾਂ ਦੀ ਜ਼ਮੀਨ ਕੁਰਕ ਕਰਨ ਦੀ ਤਿਆਰੀ ਵਿੱਢੀ ਗਈ ਹੈ। ਚੋਣ ਜ਼ਾਬਤੇ ਮਗਰੋਂ ਅਫਸਰਾਂ ਨੇ ਡੋਡਾ ਪਰਿਵਾਰ ਨੂੰ 'ਦਿਨ ਪੁੱਗਣ' ਦਾ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਕਮ ਗਠਜੋੜ ਦੇ ਚਹੇਤਾ ਰਹੇ ਸ਼ਿਵ ਡੋਡਾ ਦੀ ਸ਼ਰਾਬ ਕੰਪਨੀ ਦੀ ਆਬਕਾਰੀ ਅਫਸਰ ਨੇ 'ਰੈੱਡ ਐਂਟਰੀ' ਪਾ ਦਿੱਤੀ ਹੈ। ਆਬਕਾਰੀ ਮਹਿਕਮੇ ਨੂੰ ਇਹ ਪੈਸਾ ਡੁੱਬਣ ਦਾ ਖਤਰਾ ਖੜ•ਾ ਹੋ ਗਿਆ ਹੈ। ਸ਼ਿਵ ਡੋਡਾ ਦੀਆਂ ਕੰਪਨੀਆਂ ਹੁਣ ਮਹੀਨਾਵਾਰ ਕਿਸ਼ਤਾਂ ਦੇਣ ਵਿਚ ਪਛੜ ਗਈਆਂ ਹਨ। ਮਾਲਵਾ ਖ਼ਿੱਤੇ ਵਿਚ ਡੋਡਾ ਦੀ ਮਾਲਕੀ ਵਾਲੀ ਗਗਨ ਵਾਈਨ ਅਤੇ ਉਸ ਦੀਆਂ ਹੋਰ ਸ਼ਰਾਬ ਫਰਮਾਂ ਕਰੀਬ 30 ਕਰੋੜ ਦੀਆਂ ਡਿਫਾਲਟਰ ਹੋ ਗਈਆਂ ਹਨ। ਇਸ ਖ਼ਿੱਤੇ ਵਿਚ ਤਾਂ ਅੱਧੀ ਦਰਜਨ ਸ਼ਰਾਬ ਦੇ ਕਾਰੋਬਾਰੀ ਅੱਧ ਵਿਚਾਲੇ ਕੰਮ ਛੱਡ ਕੇ ਭੱਜ ਵੀ ਗਏ ਹਨ। ਬਠਿੰਡਾ, ਫਾਜਿਲਕਾ,ਫਰੀਦਕੋਟ,ਮੋਗਾ ਅਤੇ ਬਰਨਾਲਾ ਵਿਚ ਸ਼ਰਾਬ ਕਾਰੋਬਾਰ ਦੇ ਜਿਆਦਾ ਡਿਫਾਲਟਰ ਹਨ। ਦੱਸਣਯੋਗ ਹੈ ਕਿ ਫਾਜਿਲਕਾ ਜੇਲ• ਵਿਚ ਸ਼ਿਵ ਡੋਡਾ ਨਾਲ ਅਕਾਲੀ ਆਗੂਆਂ ਦੀ ਮੀਟਿੰਗ ਦਾ ਮਾਮਲਾ ਹੁਣ ਚਰਚਾ ਵਿਚ ਆਇਆ ਹੈ।
                       ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ•ੇ ਵਿਚ ਸ਼ਿਵ ਡੋਡਾ ਦੀ 'ਗਗਨ ਵਾਈਨ' ਵਲੋਂ ਕਰੀਬ 20 ਕਰੋੜ ਰੁਪਏ ਦੇ ਬਕਾਏ ਹਾਲੇ ਤੱਕ ਤਾਰੇ ਨਹੀਂ ਗਏ ਹਨ ਜਿਸ ਦੇ ਵਜੋਂ ਅਬਕਾਰੀ ਅਫਸਰਾਂ ਨੇ ਡੋਡਾ ਪਰਿਵਾਰ ਦੀ ਅਬੋਹਰ ਵਿਚਲੀ 50 ਏਕੜ ਜ਼ਮੀਨ ਦੀ ਮਾਲ ਮਹਿਕਮੇ ਦੇ ਰਿਕਾਰਡ ਵਿਚ 'ਰੈਡ ਇੰਟਰੀ' ਪਵਾ ਦਿੱਤੀ ਹੈ ਤਾਂ ਜੋ ਉਹ ਇਸ ਜ਼ਮੀਨ ਨੂੰ ਵੇਚ ਨਾ ਸਕੇ। ਮਾਲੀ ਵਰ•ਾ 2016-17 ਦੇ ਕਾਰੋਬਾਰ ਦੇ ਸਿਰਫ਼ 83 ਦਿਨ ਬਚੇ ਹਨ। ਵਸੂਲੀ ਨਾ ਹੋਈ ਤਾਂ ਆਬਕਾਰੀ ਮਹਿਕਮੇ ਵਲੋਂ ਜ਼ਮੀਨ ਅਤੇ ਹੋਰ ਕਾਰੋਬਾਰ ਕੁਰਕ ਕੀਤੇ ਜਾਣਗੇ। ਬਠਿੰਡਾ ਜ਼ਿਲ•ੇ ਵਿਚ ਅਕਤੂਬਰ ਮਹੀਨੇ ਤੋਂ ਕਿਸ਼ਤ ਟੁੱਟਣੀ ਸ਼ੁਰੂ ਹੋ ਗਈ ਸੀ। ਚੋਣ ਜ਼ਾਬਤੇ ਮਗਰੋਂ ਅਫਸਰ ਮੁਸਤੈਦ ਹੋ ਗਏ ਹਨ। ਪੰਜਾਬ ਸਰਕਾਰ ਨੇ ਬਠਿੰਡਾ ਜ਼ਿਲ•ੇ ਵਿਚ ਸ਼ਰਾਬ ਦਾ ਸਮੁੱਚਾ ਕਾਰੋਬਾਰ ਅਡਵਾਂਸ ਵਾਈ, ਏਕਮ ਵਾਈਨ ਅਤੇ ਗਗਨ ਵਾਈਨ ਨੂੰ ਦਿੱਤਾ ਹੈ। ਇਨ•ਾਂ ਤਿੰਨੋ ਫਰਮਾਂ ਵਲੋਂ ਕਰੀਬ 80 ਕਰੋੜ ਭਰੇ ਨਹੀਂ ਗਏ ਹਨ। ਇੱਥੋਂ ਤੱਕ ਆਟਾ ਦਾਲ ਦਾ ਸੈੱਸ ਵੀ ਇਨ•ਾਂ ਫਰਮਾਂ ਨੇ ਤਾਰਿਆ ਨਹੀਂ ਹੈ। ਆਬਕਾਰੀ ਮਹਿਕਮੇ ਨੇ ਇਨ•ਾਂ ਫਰਮਾਂ ਦੀ ਰੋਜ਼ਾਨਾ ਦੀ ਵਿਕਰੀ ਤੇ ਨਜ਼ਰ ਰੱਖਣ ਵਾਸਤੇ ਦੋ ਅਧਿਕਾਰੀ ਲਾ ਦਿੱਤੇ ਹਨ।
                     ਕਰ ਅਤੇ ਆਬਕਾਰੀ ਅਫਸਰ ਬਠਿੰਡਾ ਸ੍ਰੀ ਵਿਕਰਮ ਠਾਕੁਰ ਦਾ ਕਹਿਣਾ ਸੀ ਕਿ ਇਨ•ਾਂ ਫਰਮਾਂ ਦੀ ਕਰੀਬ 15 ਕਰੋੜ ਦੀ ਜਾਇਦਾਦ ਅਟੈਚ ਕਰ ਲਈ ਗਈ ਹੈ ਅਤੇ ਵਸੂਲੀ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਗਗਨ ਵਾਈਨ ਵੱਲ ਕਰੀਬ 20 ਕਰੋੜ ਤੋਂ ਜਿਆਦਾ ਰਾਸ਼ੀ ਖੜ•ੀ ਹੈ। ਦੱਸਣਯੋਗ ਹੈ ਕਿ ਬਠਿੰਡਾ ਜ਼ਿਲ•ੇ ਦੇ ਸ਼ਰਾਬ ਦੇ ਕਾਰੋਬਾਰੀ ਫਰਮਾਂ ਤੇ ਇੱਕ ਵਜ਼ੀਰ ਦਾ ਹੱਥ ਹੈ ਜਿਸ ਕਰਕੇ ਇਨ•ਾਂ ਤੋਂ ਵਸੂਲੀ ਕਰਨ ਵਿਚ ਹੁਣ ਤੱਕ ਪ੍ਰਸ਼ਾਸਨ ਢਿੱਲ ਵਰਤਦਾ ਰਿਹਾ। ਚੋਣ ਜ਼ਾਬਤਾ ਲੱਗਣ ਮਗਰੋਂ ਅਬਕਾਰੀ ਮਹਿਕਮੇ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਫਾਜਿਲਕਾ ਜ਼ਿਲ•ੇ ਵਿਚ ਡੋਡਾ ਦੀ ਸ਼ਰਾਬ ਕੰਪਨੀ ਵੱਲ ਕਰੀਬ 3.50 ਕਰੋੜ ਰੁਪਏ ਦੇ ਬਕਾਏ ਖੜ•ੇ ਹਨ। ਡੋਡਾ ਦੀ ਮਾਲਕੀ ਵਾਲੀ ਫਰਮ ਗਗਨ ਵਾਈਨ,ਡੀ ਵੰਸ਼ ਆਦਿ ਵੱਲ ਕਈ ਗਰੁੱਪਾਂ ਦੇ ਬਕਾਏ ਖੜ•ੇ ਹਨ। ਇਸ ਜ਼ਿਲ•ੇ ਵਿਚ ਠੇਕੇਦਾਰ ਕਰੀਬ 13 ਕਰੋੜ ਰੁਪਏ ਦੇ ਡਿਫਾਲਟਰ ਹਨ। ਕਰ ਅਤੇ ਅਬਕਾਰੀ ਅਫਸਰ ਸ੍ਰੀ ਰਜਿੰਦਰ ਤਨਵਰ ਨੇ ਦੱਸਿਆ ਕਿ ਤਿੰਨ ਠੇਕੇਦਾਰਾਂ ਦੀ ਜ਼ਮੀਨ ਅਤੇ ਮਕਾਨ ਅਟੈਚ ਕਰ ਲਏ ਗਏ ਹਨ।
                     ਵੇਰਵਿਆਂ ਅਨੁਸਾਰ ਫਰੀਦਕੋਟ ਜ਼ਿਲ•ੇ ਵਿਚ ਸ਼ਰਾਬ ਦੇ ਕਾਰੋਬਾਰੀ ਕਰੀਬ 30 ਕਰੋੜ ਰੁਪਏ ਦਾ ਡਿਫਾਲਟਰ ਹੋ ਗਏ ਹਨ। ਮੋਗਾ ਅਤੇ ਬਰਨਾਲਾ ਜ਼ਿਲ•ੇ ਵਿਚ ਡਿਫਾਲਟਰ ਠੇਕੇਦਾਰਾਂ ਦੀ ਸੂਚੀ ਲੰਮੀ ਹੋਣ ਲੱਗੀ ਹੈ। ਸ਼ਰਾਬ ਦੇ ਠੇਕੇਦਾਰਾਂ ਦਾ ਤਰਕ ਹੈ ਕਿ ਨਵੰਬਰ ਅਤੇ ਦਸੰਬਰ ਮਹੀਨੇ ਵਿਚ ਹੀ ਸ਼ਰਾਬ ਦੀ ਵਿਕਰੀ ਦਾ ਸੀਜ਼ਨ ਹੁੰਦਾ ਹੈ ਪ੍ਰੰਤੂ ਨੋਟਬੰਦੀ ਕਰਕੇ ਸ਼ਰਾਬ ਦੀ ਵਿਕਰੀ 30 ਤੋਂ 40 ਫੀਸਦੀ ਘੱਟ ਗਈ ਜਿਸ ਕਰੇ ਸਮੇਂ ਸਿਰ ਕਿਸ਼ਤਾਂ ਜਮ•ਾ ਕਰਾਉਣ ਵਿਚ ਮੁਸ਼ਕਲ ਆਈ ਹੈ। ਠੇਕੇਦਾਰਾਂ ਨੂੰ ਹੁਣ ਚੋਣਾਂ ਵਿਚ ਵਿਕਰੀ ਵਧਣ ਦੀ ਆਸ ਹੈ ਕਿਉਂਕਿ ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ਨੂੰ ਠੱਲ ਪੈਣ ਦੀ ਉਮੀਦ ਹੈ।
                                        ਸੰਪਤੀ ਦੀ ਸ਼ਨਾਖ਼ਤ ਕੀਤੀ : ਵਧੀਕ ਕਮਿਸ਼ਨਰ
ਕਰ ਅਤੇ ਆਬਕਾਰੀ ਵਿਭਾਗ ਪੰਜਾਬ ਦੇ ਵਧੀਕ ਕਮਿਸ਼ਨਰ ਸ੍ਰੀ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਕਿਸ਼ਤਾਂ ਤਾਰ ਨਾ ਤਾਰ ਸਕਣ ਵਾਲੇ ਠੇਕੇਦਾਰਾਂ ਦੀ ਸੰਪਤੀ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਤਾਂ ਜੋ ਲੋੜ ਪੈਣ ਤੇ ਜ਼ਮੀਨ ਵਗੈਰਾ ਕੁਰਕ ਕੀਤਾ ਜਾ ਸਕੇ। ਫੀਲਡ ਅਧਿਕਾਰੀ ਹੀ ਇਸ ਕੰਮ ਵਿਚ ਜੁਟੇ ਹੋਏ ਹਨ। ਡਵੀਜ਼ਨਲ ਕਰ ਅਤੇ ਆਬਕਾਰੀ ਅਫਸਰ ਬਠਿੰਡਾ ਸ੍ਰੀ ਜੀ. ਐਸ.ਸੰਧੂ ਦਾ ਕਹਿਣਾ ਸੀ ਕਿ ਠੇਕੇਦਾਰਾਂ ਦੀ ਸੰਪਤੀ ਸ਼ਨਾਖ਼ਤ ਕਰਕੇ ਮਾਲ ਮਹਿਕਮੇ ਦੇ ਰਿਕਾਰਡ ਵਿਚ ਰੈਡ ਇੰਟਰੀ ਕਰਾਈ ਗਈ ਹੈ। 

3 comments:

  1. ਬਲੇ ਪੰਜਾਬੀ ਮਾ ਦੇ ਸ਼ੇਰ ਪਤਰਕਾਰ ਪੁਤ, ਪੰਜਾਬ ਦੀ ਚੜਦੀ ਕਲਾ ਵਾਸਤੇ ਲਿਖੀ ਚਲ. ਵਾਹਿਗੁਰੂ ਭਲਾ ਕਰੇ

    ReplyDelete
  2. Sir ਇਸ ਸਟੋਰੀ ਤੇ ਸਦਾ ਨਿਗਾਹ ਰਖਨੀ ਅਤੇ ਕਿਰਪਾ ਕਰਕੇ ਸਾਨੂ update ਕਰਦੇ ਰਹਿਣਾ. ਡੋਡਾ ਅਤੇ ਹੋਰ ਕਾਰੋਬਾਰੀ, taxpayers ਦੇ ਖਾਜ਼ਨੇ ਨੂ ਚੂਨਾ ਲਾਓਣ ਦੀ ਕੋਸਿਸ ਕਰਨਗੇ! ਜੋ ਵੀ ਜਿਤਿਆ ਉਸ ਨੇ ਹਿਸਾਪਤੀ ਕਰਕੇ ਇਨਾ ਨੂ ਛਡ ਦੇਣਾ ਹੈ! ਇਹ ਕਿਸੇ ਦੇ ਮਿਤ ਨਹੀ ਹੁੰਦੇ! ਹੋ ਸਕਦਾ ਹੈ ਭਾਜਪਾ ਹੀ ਇਸ ਤੇ pressure ਪਾ ਰਹੀ ਹੋਵੇ ਜੋ ਇਨਾ ਦੀ ਜ਼ਮੀਨ ਲਾਲ ਐਂਟਰੀ ਵਿਚ ਤਾਂ ਹੀ ਪਾਈ ਹੋਵੇ! ਕਿਓ ਕੀ ਅਬੋਹਰ ਵਿਚ ਭਾਜਪਾ ਜਿਤਣਾ ਚੁਹਿਦੀ ਹੈ ਪਰ ਡੋਡਾ ਇਨਾ ਦੇ ਗਲੇ ਦੀ ਹੜੀ ਬਣ ਗਿਆ ਸੀ ਪਿਛਲੇ ਵਾਰੀ! ਇਹ ticket ਲੈਣ ਤਾ ਗਿਆ ਸੀ ਪਰ ਇਸ ਨੋ ਮਿਲੀ ਨਹੀ ਸੀ ਅਤੇ ਇਹ ਅਜਾਦ ਖੜਾ ਸੀ...

    ਮੇਰੇ ਖ਼ਿਆਲ ਵਿਚ ਭਾਜਪਾ ਇਸ ਤੇ pressure ਪਾ ਕੇ ਇਸ ਦੀ ਮਦਦ ਮੰਗਣਗੇ. ਅਮਿਤ ਸ਼ਾਹ ਦੀ ਚਲਦੀ ਹੈ ਸਾਰੇ ਦੇਸ਼ ਵਿਚ

    ReplyDelete
  3. ਬਾਈ ਜੀ ਇਹ ਤਾਂ ਚੋਣਾ ਵਿਚ ਵੀ ਖੜ ਗਿਆ ਹੈ. ਭੀਮ ਟਾਂਕ ਦੇ ਮਾ ਬਾਪ ਤੇ ਕੀ ਬੀਤੀ ਹੋਵੇਗੀ..ਵੇਖੋ ਕਿਨਾ ਬੇ-ਇਨਸਾਫ਼

    ReplyDelete