ਨੇਤਾ ਜੀ..
ਸਾਡੀ ਜ਼ਿੰਦਗੀ ਨੂੰ ਕਚਰਾ ਨਾ ਕਰੋ !
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਕਣਵਾਲ 'ਚ ਹੁਣ ਜ਼ਿੰਦਗੀ ਧੜਕਦੀ ਨਹੀਂ। ਬੇਵਸੀ ਦੇ ਦਿਨ ਤੇ ਰਾਤਾਂ ਦੀ ਬੇਚੈਨੀ ਇਸ ਪਿੰਡ ਦੀ ਚਸ਼ਮਦੀਦ ਬਣ ਗਈ ਹੈ। ਅਕਾਲੀ ਹਕੂਮਤ ਦਾ 'ਵਿਕਾਸ ਮਾਡਲ' ਪਿੰਡ ਦੀ ਅੱਖ ਦੀ ਰੜਕ ਬਣ ਗਿਆ ਹੈ। ਬਠਿੰਡਾ ਰਿਫਾਈਨਰੀ ਦੇ ਪ੍ਰਦੂਸ਼ਣ ਨੇ ਇਸ ਪਿੰਡ 'ਚ ਸੁੰਨ ਵਰਤਾਈ ਹੋਈ ਹੈ। ਤਿੰਨ ਵਰਿ•ਆਂ ਤੋਂ ਪੂਰਾ ਪਿੰਡ ਇੱਥੋਂ ਸ਼ਿਫਟ ਹੋਣਾ ਚਾਹੁੰਦਾ ਹੈ। ਦੋ ਚੋਣਾਂ 'ਚ ਹਾਕਮਾਂ ਨੇ ਪਿੰਡ ਸ਼ਿਫਟ ਨੂੰ ਕਰਨ ਦਾ ਡਰਾਮਾ ਕੀਤਾ ਪਰ ਪਰਨਾਲਾ ਉਥੇ ਦਾ ਉਥੇ ਹਨ। ਹੁਣ ਚੋਣਾਂ 'ਚ ਰਿਫਾਈਨਰੀ ਮੁੜ ਮੁੱਦਾ ਬਣੀ ਹੈ। ਪੰਜਾਬ ਦੇ ਟੇਲ ਤੇ ਪੈਂਦੇ ਇਸ ਪਿੰਡ ਚੋਂ ਜੁਗਰਾਜ ਸਿੰਘ ਤੇ ਪ੍ਰਿਤਪਾਲ ਸਿੰਘ ਸਮੇਤ ਦਰਜਨ ਪਰਿਵਾਰ ਪ੍ਰਦੂਸ਼ਣ ਤੋਂ ਅੱਕੇ ਪਿੰਡ ਛੱਡ ਕੇ ਹਰਿਆਣਾ ਜਾ ਵਸੇ ਹਨ। ਕਰੀਬ ਦੋ ਦਰਜਨ ਘਰਾਂ ਨੂੰ ਹੁਣ ਤਾਲੇ ਲਟਕਣ ਲੱਗੇ ਹਨ ਅਤੇ ਬਹੁਤੇ ਲੋਕ ਹੋਰਨਾਂ ਸ਼ਹਿਰਾਂ ਵਿਚ ਸ਼ਿਫਟ ਹੋ ਗਏ ਹਨ। ਪ੍ਰਦੂਸ਼ਣ ਤੋਂ ਅੱਕ ਕੇ ਸੁਖਮਿੰਦਰ ਸਿੰਘ ਤੇ ਅਰਜਨ ਸਿੰਘ ਨੇ ਰਿਫਾਈਨਰੀ ਤੋਂ ਦੂਰ ਮਕਾਨ ਵੀ ਬਣਾਇਆ ਪਰ ਮਾਮਲਾ ਫਿਰ ਨਹੀਂ ਹੱਲ ਹੋਇਆ। ਬਜ਼ੁਰਗ ਗੁਰਤੇਜ ਸਿੰਘ ਆਖਦਾ ਹੈ ਕਿ ਜਦੋਂ ਉਨ•ਾਂ ਦੇ ਪਿੰਡ ਪ੍ਰਕਾਸ਼ ਸਿੰਘ ਬਾਦਲ ਆਇਆ ਸੀ ਤਾਂ ਉਦੋਂ ਬਾਦਲ ਨੇ ਵੀ ਐਨਕ ਉਤਾਰਦੇ ਆਖਿਆ ਸੀ, 'ਥੋਡੀ ਗੱਲ ਤਾਂ ਸੱਚੀ ਹੈ, ਅੱਖਾਂ ਤਾਂ ਮੇਰੀਆਂ ਵੀ ਮੱਚਣ ਲੱਗ ਪਈਆਂ ਨੇ।' ਇਵੇਂ ਜਗਜੀਤ ਸਿੰਘ ਦੱਸਦਾ ਹੈ ਕਿ ਰਿਫਾਈਨਰੀ ਦੀ ਗੰਧਕ ਨੇ ਸਾਹ ਦਮੇ ਅਤੇ ਚਮੜੀ ਦੇ ਰੋਗ ਲਾ ਦਿੱਤੇ ਹਨ।
ਲੋਕ ਸਭਾ ਚੋਣਾਂ 'ਚ ਹਰਸਿਮਰਤ ਬਾਦਲ ਨੇ ਪਿੰਡ ਨੂੰ ਸ਼ਿਫਟ ਕਰਨ ਦਾ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ, ਉਸ ਮਗਰੋਂ ਜ਼ਿਮਨੀ ਚੋਣ ਮੌਕੇ ਫਿਰ ਵਾਅਦਾ ਕੀਤਾ। ਸੱਥ ਵਿਚ ਬੈਠੇ ਬਜ਼ੁਰਗਾਂ ਨੇ ਆਖਿਆ ਕਿ 'ਅਕਾਲੀ ਦੋ ਵਾਰੀ ਲਾਰੇ ਲਾ ਕੇ ਵੋਟਾਂ ਲੈ ਗਏ, ਉਨ•ਾਂ ਦੀ ਜ਼ਿੰਦਗੀ ਦਾ ਕਚਰਾ ਬਣਿਆ ਪਿਆ ਹੈ।' ਹੁਣ ਪਿੰਡ 'ਚ ਵੋਟਾਂ ਮੰਗਣ ਜਦੋਂ ਕਾਂਗਰਸੀ ਉਮੀਦਵਾਰ ਖੁਸ਼ਬਾਜ ਜਟਾਣਾ ਆਇਆ ਤਾਂ ਉਸ ਨੇ ਸਭ ਦੁੱਖ ਕੱਟਣ ਦਾ ਵਾਅਦਾ ਕੀਤਾ ਹੈ। 'ਆਪ' ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਨੇ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਪਿੰਡ ਦੀ ਮੁਸ਼ਕਲ ਦੂਰ ਕਰਨ ਦੀ ਗੱਲ ਆਖੀ ਹੈ। ਲੋਕਾਂ ਨੇ ਦੱਸਿਆ ਕਿ ਦਲਿਤ ਔਰਤ ਅੰਗਰੇਜ਼ ਕੌਰ ਹਫਤਾ ਪਹਿਲਾਂ ਹੀ ਕੈਂਸਰ ਨਾਲ ਚੱਲ ਵਸੀ, ਪਹਿਲਾਂ ਉਸ ਦਾ ਪਤੀ ਮੌਤ ਦੇ ਰਾਹ ਚਲਾ ਗਿਆ। ਵਸਨੀਕ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਸੱਤ ਵਰਿ•ਆਂ ਦੀ ਬੱਚੀ ਸੁਪਨਪ੍ਰੀਤ ਨੂੰ ਚਮੜੀ ਰੋਗ ਲੱਗ ਗਿਆ ਹੈ। ਇਵੇਂ ਦਰਸ਼ਨ ਸਿੰਘ ਨੇ ਆਖਿਆ ਕਿ ਚਮੜੀ ਰੋਗ ਨੇ ਪਿੰਡ ਨਰਕ ਬਣਾ ਦਿੱਤੀ ਹੈ। ਪੰਜਾਬ ਹਰਿਆਣਾ ਸੀਮਾ ਤੇ ਪੈਂਦੇ ਇਸ ਪਿੰਡ ਦੀ ਕਰੀਬ 2350 ਦੀ ਅਬਾਦੀ ਹੈ ਅਤੇ 1370 ਦੇ ਕਰੀਬ ਵੋਟਾਂ ਹਨ। ਲੋਕ ਇੱਕੋ ਸੁਰ 'ਚ ਆਖਦੇ ਹਨ ਕਿ 'ਰਿਫਾਈਨਰੀ ਦਾ ਪ੍ਰਦੂਸ਼ਣ ਏਦਾ ਹੀ ਵਰਿ•ਆਂ ਤਾਂ ਬਿਮਾਰੀਆਂ ਨੇ ਹੀ ਵੋਟਾਂ ਦੀ ਗਿਣਤੀ ਘਟਾ ਦੇਣੀ ਹੈ।'
ਜਦੋਂ ਕੁਝ ਅਰਸਾ ਪਹਿਲਾਂ ਰਿਫਾਈਨਰੀ 'ਚ ਬਲਾਸਟ ਵਰਗੀ ਘਟਨਾ ਵਾਪਰੀ ਤਾਂ ਉਦੋਂ ਦੇ ਲੋਕ ਦਹਿਲੇ ਹੋਏ ਹਨ। ਗੁਆਂਢੀ ਪਿੰਡ ਫੁੱਲੋਖਾਰੀ ਦਾ ਬਜ਼ੁਰਗਾਂ ਨੇ ਆਖਿਆ ਕਿ 'ਕਾਹਦਾ ਵਿਕਾਸ, ਅਸੀਂ ਤਾਂ ਢਿੱਡ ਨਾਲ ਬੰਬ ਬੰਨ ਲਿਆ ਹੈ।' ਕਣਕਵਾਲ ਦੇ ਨੌਜਵਾਨ ਅਰਸ਼ਪਿੰਦਰ ਆਖਦਾ ਹੈ ਕਿ ਦਰਜਨਾਂ ਮੁੰਡਿਆਂ ਨੇ ਰਿਫਾਈਨਰੀ ਦੀ ਝਾਕ ਵਿਚ ਡਿਪਲੋਮਾ ਕੋਰਸ ਕੀਤੇ ਪਰ ਕੋਈ ਪੁੱਛਦਾ ਨਹੀਂ। ਪਿੰਡ ਦੇ ਜਲ ਘਰ ਨੂੰ ਨਹਿਰੀ ਪਾਣੀ ਦਾ ਕੁਨੈਕਸ਼ਨ ਨਹੀਂ। ਕਿਸਾਨਾਂ ਨੇ ਆਪਣਾ ਖੇਤਾਂ ਦਾ ਪਾਣੀ ਜਲ ਘਰ ਦੀਆਂ ਟੈਂਕੀਆਂ ਵਿਚ ਪਾ ਕੇ ਮਸਲਾ ਹੱਲ ਕੀਤਾ ਹੈ। ਪਿੰਡ ਵਿਚਲੇ ਰੇਲ ਮਾਰਗ ਦੇ ਫਾਟਕਾਂ ਨੇ ਰਹਿੰਦੀ ਕਸਰ ਕੱਢ ਦਿੱਤੀ ਹੈ। ਹਰਵਿੰਦਰ ਸਿੰਘ ਨੇ ਦੱਸਿਆ ਕਿ ਕਈ ਦਫਾ ਤਾਂ ਫਾਟਕ ਬੰਦ ਹੋਣ ਕਰਕੇ ਅਰਥੀ ਨੂੰ ਲੈ ਕੇ ਲੋਕਾਂ ਨੂੰ ਕਾਫੀ ਕਾਫ਼ੀ ਸਮਾਂ ਖੜਨਾ ਪੈਂਦਾ ਹੈ। ਪਿੰਡ ਦਾ ਗੁਰੂ ਘਰ ਲਾਈਨੋਂ ਪਾਰ ਹੈ ਜਿਸ ਕਰਕੇ ਬਜ਼ੁਰਗ ਤਾਂ ਗੁਰੂ ਘਰ ਜਾ ਹੀ ਨਹੀਂ ਸਕਦੇ ਹਨ। ਰਿਫਾਈਨਰੀ ਵਾਲੀ ਗੱਡੀ ਜਦੋਂ ਆਉਂਦੀ ਹੈ ਤਾਂ ਲੰਮਾ ਸਮਾਂ ਫਾਟਕ ਬੰਦ ਰਹਿੰਦਾ ਹੈ। ਪਿੰਡ ਵਿਚ ਕੋਈ ਡਿਸਪੈਂਸਰੀ ਨਹੀਂ ਅਤੇ ਮਿਡਲ ਸਕੂਲ ਹੈ ਜਿਥੇ 45 ਬੱਚੇ ਹਨ ਅਤੇ ਚਾਰ ਅਧਿਆਪਕ ਹਨ। ਪਿੰਡ ਦੀ ਇੱਕੋ ਮੰਗ ਹੈ ਕਿ ਉਨ•ਾਂ ਨੂੰ ਰਿਫਾਈਨਰੀ ਦੀ ਜੜ• ਚੋਂ ਬਾਹਰ ਕੱਢ ਦਿਓ। ਇਹੋ ਹਾਲ ਰਿਹਾ ਤਾਂ ਉਨ•ਾਂ ਦੇ ਧੀਆਂ ਪੁੱਤਾਂ ਦੇ ਰਿਸ਼ਤਿਆਂ ਦਾ ਸੰਕਟ ਬਣ ਜਾਣਾ ਹੈ। ਪਿੰਡ ਫੁੱਲੋਖਾਰੀ,ਰਾਮਸਰਾ ਅਤੇ ਹੋਰ ਲਾਗਲੇ ਪਿੰਡਾਂ ਦੀ ਵੀ ਇਹੋ ਕਹਾਣੀ ਹੈ।
ਏਦਾ ਦੀ ਕੋਈ ਗੱਲ ਨਹੀਂ : ਵਿਨਾਇਕ
ਰਿਫਾਈਨਰੀ ਦੇ ਲੋਕ ਸੰਪਰਕ ਅਫਸਰ ਸ੍ਰੀ ਪੰਕਜ ਵਿਨਾਇਕ ਦਾ ਪ੍ਰਤੀਕਰਮ ਸੀ ਕਿ ਪ੍ਰਦੂਸ਼ਣ ਕਾਰਨ ਕੋਈ ਸਰੀਰਕ ਮੁਸ਼ਕਲ ਆਉਣ ਵਾਲੀ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਅਤੇ ਉਨ•ਾਂ ਵਲੋਂ ਪਿੰਡਾਂ ਵਿਚ ਹੈਲਥ ਕੈਂਪ ਵੀ ਲਾਏ ਜਾਂਦੇ ਹਨ। ਕਿਧਰੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਏਅਰ ਮੌਨੀਟਰਿੰਗ ਵੈਨ ਵਗੈਰਾ ਵੀ ਭੇਜੀ ਜਾਂਦੀ ਹੈ। ਕੁਝ ਕੈਮੀਕਲਜ਼ ਦੀ ਗੰਧਕ ਹੋ ਸਕਦੀ ਹੈ। ਉਨ•ਾਂ ਦੱਸਿਆ ਕਿ ਕਿਸੇ ਨਾ ਕਿਸੇ ਰੂਪ ਵਿਚ ਰਿਫਾਈਨਰੀ ਵਿਚ ਕਰੀਬ 20 ਫੀਸਦੀ ਸਟਾਫ ਪੰਜਾਬ ਚੋਂ ਹੀ ਹੈ।

No comments:
Post a Comment