ਕੈਪਟਨ ਹਕੂਮਤ 'ਚ
ਹੁਣ ' ਹਲਕਾ ਸੇਵਾਦਾਰ ' ਪ੍ਰਗਟ ਹੋਏ
ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਵਿਚ ਹੁਣ 'ਹਲਕਾ ਸੇਵਾਦਾਰ' ਪ੍ਰਗਟ ਹੋ ਗਏ ਹਨ। ਗਠਜੋੜ ਸਰਕਾਰ ਸਮੇਂ 'ਹਲਕਾ ਇੰਚਾਰਜ' ਸਨ ਜਿਨ•ਾਂ ਦੀ ਥਾਂ ਹੁਣ 'ਹਲਕਾ ਸੇਵਾਦਾਰ' ਲੈਣ ਲੱਗੇ ਹਨ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਪੰਜਾਬ 'ਚ ਹਲਕਾ ਇੰਚਾਰਜ ਦੀ ਪ੍ਰਥਾ ਬਿਲਕੁਲ ਖਤਮ ਹੋਵੇਗੀ। ਕਾਂਗਰਸ ਸਰਕਾਰ ਨੇ ਥਾਣਿਆਂ ਦੀ ਪੁਰਾਣੀ ਹੱਦਬੰਦੀ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਭਾਵੇਂ 'ਹਲਕਾ ਇੰਚਾਰਜ' ਦਾ ਗੈਰ ਸੰਵਿਧਾਨਿਕ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਪ੍ਰੰਤੂ ਕਾਂਗਰਸ ਦੇ ਹਾਰੇ ਹੋਏ ਉਮੀਦਵਾਰ ਹੁਣ ਬਤੌਰ 'ਹਲਕਾ ਸੇਵਾਦਾਰ' ਕੰਮ ਕਰਨ ਲੱਗੇ ਹਨ। ਬਠਿੰਡਾ, ਮਾਨਸਾ, ਫਰੀਦਕੋਟ ਤੇ ਬਰਨਾਲਾ ਦੇ ਹਾਰੇ ਹੋਏ ਕਾਂਗਰਸੀ ਉਮੀਦਵਾਰ ਲੋਕ ਇਕੱਠਾਂ 'ਚ ਆਪਣੇ ਆਪ ਨੂੰ 'ਹਲਕਾ ਸੇਵਾਦਾਰ' ਵਜੋਂ ਪੇਸ਼ ਕਰਦੇ ਹਨ। ਅਪਰੈਲ ਦੇ ਦੂਸਰੇ ਹਫਤੇ ਜਦੋਂ ਖਰੀਦ ਕੇਂਦਰਾਂ ਵਿਚ ਕਣਕ ਦੀ ਫਸਲ ਪੁੱਜੀ ਤਾਂ ਕਾਂਗਰਸ ਦੇ ਹਾਰੇ ਹੋਏ ਉਮੀਦਵਾਰਾਂ ਨੇ ਖਰੀਦ ਏਜੰਸੀਆਂ ਦੇ ਅਫਸਰਾਂ ਦੀ ਹਾਜ਼ਰੀ ਵਿਚ ਕਣਕ ਦੀ ਖਰੀਦ ਸ਼ੁਰੂ ਕਰਾਈ। ਪੰਜ ਜ਼ਿਲਿ•ਆਂ ਦੇ ਕਰੀਬ ਸੱਤ ਅੱਠ ਹਾਰੇ ਕਾਂਗਰਸੀ ਉਮੀਦਵਾਰਾਂ ਨੇ ਖਰੀਦ ਅਫਸਰਾਂ ਨੂੰ ਬਕਾਇਦਾ ਜ਼ੁਬਾਨੀ ਹਦਾਇਤਾਂ ਵੀ ਜਾਰੀ ਕੀਤੀਆਂ।
ਸੂਤਰ ਦੱਸਦੇ ਹਨ ਕਿ ਥਾਣਿਆਂ ਵਿਚ ਇਨ•ਾਂ ਹਲਕਾ ਸੇਵਾਦਾਰਾਂ ਨੇ ਹੀ ਆਪਣੀ ਪਸੰਦ ਦੇ ਥਾਣੇਦਾਰ ਤਾਇਨਾਤ ਕਰਾਏ ਹਨ। ਆਪੋ ਆਪਣੇ ਹਲਕੇ ਵਿਚ ਪੈਂਦੀ ਟਰੱਕ ਯੂਨੀਅਨ 'ਤੇ ਵੀ 'ਹਲਕਾ ਇੰਚਾਰਜਾਂ' ਦੀ ਪਸੰਦ ਦੇ ਆਗੂ ਕਾਬਜ਼ ਹੋਏ ਹਨ। ਪੁਲੀਸ ਅਫਸਰ ਵੀ ਇਨ•ਾਂ ਹਲਕਾ ਸੇਵਾਦਾਰਾਂ ਦੇ ਫੋਨ ਉਡੀਕਦੇ ਹਨ। ਸਰਕਾਰੀ ਅਫਸਰ ਹਲਕੇ ਵਿਚਲੇ ਕਿਸੇ ਵੀ ਖਾਸ ਕੰਮ ਨੂੰ ਹਲਕਾ ਸੇਵਾਦਾਰਾਂ ਤੋਂ ਪੁੱਛੇ ਬਿਨ•ਾਂ ਨਹੀਂ ਕਰਦੇ ਹਨ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਰੇ ਹੋਏ ਉਮੀਦਵਾਰ ਹੀ ਪੁਲੀਸ ਅਤੇ ਸਿਵਲ ਦੇ ਅਫਸਰਾਂ ਨੂੰ ਹਦਾਇਤਾਂ ਦਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਜਿਨ•ਾਂ ਨੇ ਮਾਨਸਾ ਹਲਕੇ ਤੋਂ ਚੋਣ ਲੜੀ ਸੀ, ਦਾ ਪ੍ਰਤੀਕਰਮ ਸੀ ਕਿ ਹੁਣ ਕਾਂਗਰਸੀ ਨੇਤਾ ਨਵੀਂ ਸਰਕਾਰ ਦੇ 'ਹਲਕਾ ਸੇਵਾਦਾਰ' ਬਣ ਕੇ ਹਰ ਤਰ•ਾਂ ਦੇ ਪ੍ਰਸ਼ਾਸਨਿਕ ਕੰਮਾਂ ਵਿਚ ਦਾਖਲ ਰਹੇ ਹਨ। ਪੇਂਡੂ ਵਿਕਾਸ ਮਹਿਕਮੇ ਦੇ ਅਫਸਰਾਂ ਨੂੰ ਕਾਂਗਰਸ ਦੇ ਹਾਰੇ ਉਮੀਦਵਾਰ ਹਦਾਇਤਾਂ ਜਾਰੀ ਕਰ ਰਹੇ ਹਨ ਅਤੇ ਥਾਣੇਦਾਰ ਉਨ•ਾਂ ਨੂੰ ਪੁੱਛ ਕੇ ਫੈਸਲੇ ਲੈਂਦੇ ਹਨ। ਦੱਸਣਯੋਗ ਹੈ ਕਿ ਬਠਿੰਡਾ ਮਾਨਸਾ ਜ਼ਿਲ•ੇ ਵਿਚ ਛੇ ਹਲਕਿਆਂ ਵਿਚ ਕਾਂਗਰਸ ਚੋਣ ਹਾਰੀ ਹੈ। ਪੰਜਾਬ ਵਿਚ 40 ਸੀਟਾਂ ਤੋਂ ਕਾਂਗਰਸ ਚੋਣ ਹਾਰੀ ਹੈ।
'ਆਪ' ਦੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦਾ ਕਹਿਣਾ ਸੀ ਕਿ ਉਸ ਦੇ ਹਲਕੇ ਵਿਚ ਵਿਸਾਖੀ ਮੇਲੇ ਮੌਕੇ ਆਮ ਲੋਕਾਂ ਲਈ ਕੀਤੇ ਗਏ ਪ੍ਰਸ਼ਾਸਨਿਕ ਪ੍ਰਬੰਧਾਂ ਵਿਚ ਚੁਣੇ ਹੋਏ ਨੁਮਾਇੰਦੇ ਦੀ ਥਾਂ ਹਾਰੇ ਹੋਏ ਕਾਂਗਰਸੀ ਉਮੀਦਵਾਰ ਨੂੰ ਅਫਸਰਾਂ ਨੇ ਮਾਣ ਸਨਮਾਨ ਦਿੱਤਾ ਹੈ। ਖਰੀਦ ਏਜੰਸੀਆਂ ਦੇ ਅਧਿਕਾਰੀ ਹਾਰੇ ਉਮੀਦਵਾਰਾਂ ਤੋਂ ਹੁਕਮ ਪ੍ਰਾਪਤ ਕਰ ਰਹੇ ਹਨ। ਦੂਸਰੀ ਤਰਫ਼ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਉਮੀਦਵਾਰ ਖੁਸ਼ਬਾਜ ਜਟਾਣਾ ਨੇ ਸਪੱਸ਼ਟ ਕੀਤਾ ਕਿ ਉਹ ਤਾਂ ਚੋਣ ਲੜਨ ਤੋਂ ਪਹਿਲਾਂ ਵੀ ਕਿਸਾਨਾਂ ਦੀ ਹਮਾਇਤ ਵਿਚ ਮੰਡੀਆਂ ਵਿਚ ਜਾਂਦਾ ਸੀ ਅਤੇ ਹੁਣ ਵੀ ਉਹ ਬਤੌਰ ਕਾਂਗਰਸੀ ਆਗੂ ਖਰੀਦ ਕੇਂਦਰਾਂ ਵਿਚ ਆੜ•ਤੀਆਂ ਦੇ ਸੱਦੇ ਤੇ ਜਾਂਦਾ ਹੈ। ਮਾਨਸਾ ਵਿਚ ਕਾਂਗਰਸ ਦੀ ਹਾਰੀ ਉਮੀਦਵਾਰ ਮੰਜੂ ਬਾਂਸਲ ਵਲੋਂ ਨਗਰ ਕੌਂਸਲ ਨੂੰ ਮਿਲੀ ਨਵੀਂ ਫਾਈਰ ਬ੍ਰੀਗੇਡ ਦੀ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਜਿਸ ਤੇ ਇਤਰਾਜ਼ ਵੀ ਉੱਠੇ ਸਨ। ਹਲਕਾ ਭਦੌੜ ਤੋਂ 'ਆਪ' ਵਿਧਾਇਕ ਪਿਰਮਲ ਸਿੰਘ ਦਾ ਕਹਿਣਾ ਸੀ ਕਿ ਕੁਝ ਵੀ ਨਹੀਂ ਬਦਲਿਆ ਹੈ ਅਤੇ ਹਾਰੇ ਉਮੀਦਵਾਰ ਆਪਣੇ ਆਪ ਨੂੰ 'ਹਲਕਾ ਸੇਵਾਦਾਰ' ਵਜੋਂ ਪੇਸ਼ ਕਰਕੇ ਪਿੰਡਾਂ ਚੋਂ ਲੋਕਾਂ ਤੋਂ ਹੋਣ ਵਾਲੇ ਵਿਕਾਸ ਕੰਮਾਂ ਦੀਆਂ ਸੂਚੀਆਂ ਮੰਗ ਰਹੇ ਹਨ।
ਵਿਰੋਧੀ ਧਿਰ ਦੇ ਵਿਧਾਇਕਾਂ ਨੇ ਇੱਕੋ ਗੱਲ ਆਖੀ ਹੈ ਕਿ ਉਨ•ਾਂ ਨੂੰ ਬਤੌਰ ਵਿਧਾਇਕ ਪ੍ਰਸ਼ਾਸਨ ਨੇ ਕਦੇ ਸੱਦਿਆ ਨਹੀਂ ਹੈ ਅਤੇ ਕੇਵਲ ਥਾਣਿਆਂ ਦੀ ਹੱਦਬੰਦੀ ਬਦਲਣ ਨਾਲ 'ਹਲਕਾ ਇੰਚਾਰਜ' ਪ੍ਰਬੰਧ ਖਤਮ ਹੋਣ ਵਾਲਾ ਨਹੀਂ ਹੈ। ਉਨ•ਾਂ ਆਖਿਆ ਕਿ ਜਦੋਂ ਤੱਕ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾਂਦਾ ਅਤੇ ਵਿਕਾਸ ਦੇ ਕੰਮਾਂ ਵਿਚ ਭਾਗੀਦਾਰ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਹਲਕਾ ਇੰਚਾਰਜੀ ਸਿਸਟਮ ਖਤਮ ਨਹੀਂ ਹੋਵੇਗਾ।
ਫੋਟੋ ਕੈਪਸ਼ਨ : ਨਗਰ ਕੌਂਸਲ ਮਾਨਸਾ ਦੀ ਫਾਈਰ ਬ੍ਰੀਗੇਡ ਦੀ ਨਵੀਂ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੀ ਹੋਈ ਹਾਰੀ ਹੋਈ ਕਾਂਗਰਸੀ ਉਮੀਦਵਾਰ ਮੰਜੂ ਬਾਂਸਲ।

ਕਰ ਲੋ ਘਿਓ ਨੂ ਭਾਂਡਾ!
ReplyDeleteਇਕ ਮੁਠੀ ਚੁਕ ਲੈ, ਇੱਕ ਤਿਆਰ
ਇਹ ਲੋਕ predatory( ਜੋ ਆਵਦਿਆ ਨੂ ਖਾਣ ਵਾਲੇ ਹੋਣ ਜਿਵੇ ਸਪਨੀ ਆਵਦੇ ਬਚੇ ਖਾ ਜਾਂਦੀ ਹੈ) ਇਹ ਲੋਕ ਵੀ ਆਵਦਿਆ ਨੂ ਖਾਣ ਵਾਲੇ ਹਨ!
ਫਿਰ ਕਹਿ ਦਿੰਦੇ ਹਨ ਕੇਂਦਰ ਮਾੜਾ ਹੈ, ਇੰਦਰਾ ਮਾੜੀ ਸੀ, ਮੋਦੀ ਮਾੜਾ ਹੈ, ਗੋਰੇ ਮਾੜੇ ਸੀ, ਮੁਗਲ ਮਾੜੇ ਸੀ,
ਹੁਣ ਪਤਾ ਲਗਿਆ ਕੀ ਇਕ ਮੁਠੀ ਭਰ ਲੋਕ ਬਹਰੋਂ ਆ ਕੇ, ਓਪਰੇ ਦੇਸ਼ ਵਿਚ ਕਿਵੇ ਹਰ ਰੋਜ ਲੁਟ ਕੇ ਲੈ ਜਾਂਦੇ ਸੀ..ਅੰਦਰ ਹੀ ਸਾਓਕ ਲਗੀ ਹੋਈ ਸੀ..
ਪਤਰਕਾਰ ਭਾਈਚਾਰਾ, ਵੀ ਗੁਰੂ ਸਾਹਿਬ ਵਾਲਾ ਕਮ ਹੀ ਰਕ ਰਹਿਆ ਹੈ ਜੋ ਇਸ ਸਾਓਕ ਨੂ expose ਕਰ ਰਹਿਆ ਹੈ.
ਲਗੇ ਰਹੋ ਭਾਈ..ਵਾਹਿਗੁਰੂ ਬਲ ਬਕਸ਼ੇ ਤੇ ਡੋਲਨ ਤੇ ਬਚਾਵੇ. ਆਪ ਜੀ ਲੋਕਾ ਦਾ ਭਲਾ ਕਰ ਰਹੇ ਹੋ, ਭਾਵੇ ਓਹ ਆਪ ਜੀ ਨੂ ਕਦੇ ਵੀ ਇਹ ਗਲ ਨਾ ਦਸਣ ਜਾ ਸਿਰੋਪਾ ਨਾ ਦੇਣ....
news time
ReplyDelete