Sunday, April 9, 2017

                               ਮਿਹਰ ਦਾ ' ਹੱਥ ' 
            ਬਾਦਲਾਂ ਲਈ ' ਸਪੈਸ਼ਲ ਹੈਲੀਪੈਡ ' !
                                  ਚਰਨਜੀਤ ਭੁੱਲਰ
ਬਠਿੰਡਾ : ਭਾਵੇਂ ਪੰਜਾਬ 'ਚ ਰਾਜ ਬਦਲ ਗਿਆ ਹੈ ਪ੍ਰੰਤੂ 'ਸੇਵਾ' ਬਿਨ•ਾਂ ਰੋਕ ਜਾਰੀ ਹੈ। ਕੈਪਟਨ ਹਕੂਮਤ ਦੀ ਠੰਡੀ ਨਜ਼ਰ ਦਾ ਪ੍ਰਤਾਪ ਹੈ ਕਿ ਬਾਦਲ ਪਰਿਵਾਰ ਨੂੰ 'ਸਪੈਸ਼ਲ ਹੈਲੀਪੈਡ' ਦੀ ਸਹੂਲਤ ਬੇਰੋਕ ਜਾਰੀ ਹੈ। ਬਾਦਲ ਪਰਿਵਾਰ ਨੇ ਪਿੰਡ ਬਾਦਲ ਆਉਣ ਜਾਣ ਲਈ ਹੁਣ ਔਰਬਿਟ ਹੈਲੀਕਾਪਟਰ ਦੀ ਵਰਤੋਂ ਸ਼ੁਰੂ ਕੀਤੀ ਹੈ। ਗਠਜੋੜ ਸਰਕਾਰ ਸਮੇਂ ਪਿੰਡ ਕਾਲਝਰਾਨੀ ਵਿਚ ਆਰਜੀ ਹੈਲੀਪੈਡ ਬਣਿਆ ਹੋਇਆ ਸੀ ਜਿਥੇ ਛੇ ਮੁਲਾਜ਼ਮਾਂ ਦੀ ਗਾਰਦ ਪੱਕੇ ਤੌਰ ਤੇ ਲਾਈ ਹੋਈ ਹੈ। ਹਕੂਮਤ ਬਦਲਣ ਮਗਰੋਂ ਜ਼ਿਲ•ਾ ਪੁਲੀਸ ਨੇ ਇਹ ਗਾਰਦ ਵਾਪਸ ਨਹੀਂ ਬੁਲਾਈ ਬਲਕਿ 'ਸਪੈਸ਼ਲ ਹੈਲੀਪੈਡ' ਲਈ ਗਾਰਦ ਤਾਇਨਾਤ ਕੀਤੀ ਹੈ। ਪੰਜਾਬ ਵਿਚ ਹੋਰ ਕਿਧਰੇ ਵੀ ਏਦਾ ਪ੍ਰਾਈਵੇਟ ਹੈਲੀਕਾਪਟਰ ਲਈ 'ਸਪੈਸ਼ਲ ਹੈਲੀਪੈਡ' ਦੀ ਸਹੂਲਤ ਨਹੀਂ ਦਿੱਤੀ ਹੋਈ ਹੈ। ਜਦੋਂ ਸਰਕਾਰ ਸੀ ਤਾਂ ਉਦੋਂ ਨਿਯਮ ਅਤੇ ਸੁਰੱਖਿਆ ਅਜਿਹੀ ਮੰਗ ਕਰਦੇ ਸਨ। ਵੇਰਵਿਆਂ ਅਨੁਸਾਰ ਪਿੰਡ ਕਾਲਝਰਾਨੀ ਦੀ ਦਾਣਾ ਮੰਡੀ ਵਿਚ ਕਈ ਵਰਿ•ਆਂ ਤੋਂ ਫਸਲ ਨਹੀਂ ਆ ਸਕੀ ਹੈ ਕਿਉਂਕਿ ਇਸ ਦਾਣਾ ਮੰਡੀ ਨੂੰ ਹੈਲੀਪੈਡ ਵਜੋਂ ਵਰਤਿਆ ਜਾ ਰਿਹਾ ਹੈ। ਪਿੰਡ ਦੇ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਬਦਲਣ ਮਗਰੋਂ ਉਨ•ਾਂ ਨੂੰ ਇਹ ਦਾਣੀ ਮੰਡੀ ਵੀ ਮਿਲ ਜਾਵੇਗੀ ਪ੍ਰੰਤੂ ਕੈਪਟਨ ਹਕੂਮਤ ਨੇ ਸਭ ਕੁਝ ਕਾਇਮ ਰੱਖ ਦਿੱਤਾ ਹੈ।
                         ਹਾਲਾਂਕਿ ਕਾਂਗਰਸ ਸਰਕਾਰ ਨੇ ਖੁਦ ਐਲਾਨ ਕੀਤਾ ਹੈ ਕਿ ਉਹ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ ਪ੍ਰੰਤੂ ਮੌਜੂਦਾ ਸਰਕਾਰ ਬਾਦਲ ਪਰਿਵਾਰ ਨੂੰ ਸਪੈਸ਼ਲ ਹੈਲੀਪੈਡ ਦੀ ਸੁਵਿਧਾ ਜਾਰੀ ਰੱਖ ਰਹੀ ਹੈ। ਜਦੋਂ ਵੀ ਬਾਦਲ ਪਰਿਵਾਰ ਦਾ ਹੈਲੀਕਾਪਟਰ ਇੱਥੇ ਲੈਂਡ ਕਰਦਾ ਹੈ ਤਾਂ ਦੋ ਥਾਣਿਆਂ ਦੀ ਪੁਲੀਸ ਹਾਜ਼ਰ ਹੁੰਦੀ ਹੈ। ਐਬੂਲੈਂਸ ਤੇ ਫਾਈਰ ਬ੍ਰੀਗੇਡ ਦੀਆਂ ਗੱਡੀਆਂ ਤੋਂ ਇਲਾਵਾ ਪੁਲੀਸ ਰੂਟ ਵੀ ਲੱਗਦਾ ਹੈ। ਸੂਤਰ ਆਖਦੇ ਹਨ ਕਿ ਜੈੱਡ ਪਲੱਸ ਸੁਰੱਖਿਆ ਕਰਕੇ ਅਜਿਹਾ ਨਿਯਮਾਂ ਅਨੁਸਾਰ ਹੀ ਹੁੰਦਾ ਹੈ। ਹੈਲੀਪੈਡ ਦੀ ਗਾਰਦ ਵਿਚ ਤਿੰਨ ਪੁਲੀਸ ਮੁਲਾਜ਼ਮ ਤਾਂ ਪਿੰਡ ਬਾਦਲ ਦੇ ਹੀ ਵਸਨੀਕ ਦੱਸੇ ਜਾ ਰਹੇ ਹਨ। ਹਾਲ ਵਿਚ ਵਿਚ 5 ਅਪਰੈਲ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੈਲੀਕਾਪਟਰ ਇਸ ਹੈਲੀਪੈਡ ਤੇ ਲੈਂਡ ਕੀਤਾ ਸੀ। ਸੂਤਰ ਦੱਸਦੇ ਹਨ ਕਿ ਬਾਦਲ ਪਰਿਵਾਰ ਆਪਣਾ ਪ੍ਰਾਈਵੇਟ ਔਰਬਿਟ ਕੰਪਨੀ ਦਾ ਹੈਲੀਕਾਪਟਰ ਆਉਣ ਜਾਣ ਵਾਸਤੇ ਵਰਤ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਇਸ ਹੈਲੀਕਾਪਟਰ ਤੇ ਆਏ ਹਨ। ਹੈਲੀਪੈਡ ਦੇ ਦੋ ਕਮਰੇ ਹਨ ਜਿਨ•ਾਂ ਚੋਂ ਇੱਕ ਏ.ਸੀ ਕਮਰਾ ਬਾਦਲ ਪਰਿਵਾਰ ਲਈ ਰਾਖਵਾਂ ਹੈ ਜਦੋਂ ਕਿ ਦੂਸਰਾ ਕਮਰਾ ਗਾਰਦ ਵਰਤਦੀ ਹੈ।
                       ਹੈਲੀਪੈਡ ਤੇ ਲੱਗੇ ਬਿਜਲੀ ਦੇ ਮੀਟਰ ਦਾ ਬਿੱਲ ਮਾਰਕੀਟ ਕਮੇਟੀ ਗਿੱਦੜਬਹਾ ਵਲੋਂ ਭਰਿਆ ਜਾ ਰਿਹਾ ਹੈ। ਪਹਿਲਾਂ ਇੱਥੇ ਕੁੰਡੀ ਕੁਨੈਕਸ਼ਨ ਚੱਲਦਾ ਸੀ ਅਤੇ ਫਰਵਰੀ 2014 ਵਿਚ ਮਾਰਕੀਟ ਕਮੇਟੀ ਨੇ ਹੈਲੀਪੈਡ ਲਈ ਬਕਾਇਦਾ ਬਿਜਲੀ ਕੁਨੈਕਸ਼ਨ ਲੈ ਲਿਆ ਸੀ।          ਪਿੰਡ ਕਾਲਝਰਾਨੀ ਦੇ ਆਗੂ ਬਲਵੰਤ ਸਿੰਘ ਦਾ ਪ੍ਰਤੀਕਰਮ ਸੀ ਕਿ ਪਿੰਡ ਵਾਲਿਆਂ ਤੋਂ ਦਾਣਾ ਮੰਡੀ ਇਸ ਹੈਲੀਪੈਡ ਨੇ ਖੋਹ ਲਈ ਅਤੇ ਦਬਾਓ ਪੈਣ ਮਗਰੋਂ ਸਰਕਾਰ ਨੇ ਨਵੀਂ ਦਾਣਾ ਮੰਡੀ ਹੋਰ ਥਾਂ ਤੇ ਬਣਾ ਦਿੱਤੀ। ਉਨ•ਾਂ ਆਖਿਆ ਕਿ ਗਾਰਦ ਵੀ ਪਹਿਲਾਂ ਦੀ ਤਰ•ਾਂ ਹੀ ਲੱਗੀ ਹੋਈ ਹੈ। ਥਾਣਾ ਨੰਦਗੜ• ਦੇ ਮੁੱਖ ਥਾਣਾ ਅਫਸਰ ਸ੍ਰੀ ਬਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਹੈਲੀਪੈਡ ਤੇ ਗਾਰਦ ਜ਼ਿਲ•ਾ ਪੁਲੀਸ ਵਲੋਂ ਲਾਈ ਹੋਈ ਹੈ। ਉਨ•ਾਂ ਦੱਸਿਆ ਕਿ ਬਾਦਲ ਪਰਿਵਾਰ ਕਦੇ ਕਦਾਈ ਹੈਲੀਕਾਪਟਰ ਰਾਹੀਂ ਇੱਥੇ ਆਉਂਦਾ ਰਹਿੰਦਾ ਹੈ।
                                      ਜੈੱਡ ਪਲੱਸ ਸੁਰੱਖਿਆ ਕਰਕੇ : ਐਸ.ਐਸ.ਪੀ
ਐਸ.ਐਸ.ਪੀ ਬਠਿੰਡਾ ਸ੍ਰੀ ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਦੀ ਮੂਵਮੈਂਟ ਪਿੰਡ ਬਾਦਲ ਆਉਣ ਜਾਣ ਦੀ ਕਾਫੀ ਜਿਆਦਾ ਹੈ ਅਤੇ ਜੈੱਡ ਪਲੱਸ ਸੁਰੱਖਿਆ ਹੋਣ ਕਰਕੇ ਇੱਕ ਦਿਨ ਗਾਰਦ ਪਹਿਲਾਂ ਲਾਈ ਜਾਣੀ ਹੁੰਦੀ ਹੈ। ਉਹ ਇਸ ਨੂੰ ਰੀਵਿਊ ਵੀ ਕਰਨਗੇ ਅਤੇ ਅਜਿਹਾ ਨਿਯਮਾਂ ਮੁਤਾਬਿਕ ਹੀ ਹੈ।  

1 comment:

  1. " ਹੈਲੀਪੈਡ ਤੇ ਲੱਗੇ ਬਿਜਲੀ ਦੇ ਮੀਟਰ ਦਾ ਬਿੱਲ ਮਾਰਕੀਟ ਕਮੇਟੀ ਗਿੱਦੜਬਹਾ ਵਲੋਂ ਭਰਿਆ ਜਾ ਰਿਹਾ ਹੈ"

    ਮਤਲਬ ਇਲਾਕੇ ਦੇ ਕਿਸਾਨ ਵਿਚਾਰੇ ਗਰੀਬ ਬਾਦਲਾਂ ਦੇ hallipad ਦਾ ਬਿਲ ਭਰ ਰਹੇ ਹਨ! ਅਤੇ ਸਾਰੇ ਪੰਜਾਬ ਵਾਸੀ ਉਨਾ ਦੀ security ਦਾ ਬਿਲ!

    ਬਾਦਲ ਲੋਕਾ ਦੇ ਪੁਜਾਰੀ! ਮੈਨੂ ਸਮਝ ਨਹੀ ਆਓਦੀ ਕੀ ਇਹ ਪਾਡੀ ਕਿਸ ਗਲ ਡੀ ਮਾਰਦੇ ਹਨ! ਚ੍ਪਨੀ ਵਿਚ ਨਕ ਡਬੋ ਕੇ ਮਰ ਜਾਣ. ਲੋਕਾ ਨੂ ਸੁਖ ਦਾ ਸਾਹ ਆਵੇ

    ReplyDelete