ਗਰੀਬਾਂ ਦਾ ਆਟਾ
ਛੱਕ ਗਏ ਮੁਰੱਬਿਆਂ ਵਾਲੇ !
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਖ਼ਿੱਤੇ 'ਚ ਮੁਰੱਬੇ ਵਾਂਗ ਗਰੀਬਾਂ ਦਾ ਆਟਾ ਦਾਲ ਮੁਰੱਬਿਆਂ ਵਾਲੇ ਛੱਕ ਰਹੇ ਹਨ। ਜਿਨ•ਾਂ ਕੋਲ ਵੱਧ ਜ਼ਮੀਨਾਂ ਹਨ, ਉਹ ਵਰਿ•ਆਂ ਤੋਂ ਆਟਾ ਦਾਲ ਲੈ ਰਹੇ ਹਨ। ਆਟਾ ਦਾਲ ਸਕੀਮ ਦੀ ਮੁਢਲੀ ਪੜਤਾਲ 'ਚ ਇਹ ਤੱਥ ਉਭਰੇ ਹਨ। ਬਠਿੰਡਾ ਜ਼ਿਲ•ੇ ਵਿਚ ਕਰੀਬ 14 ਹਜ਼ਾਰ ਲਾਭਪਾਤਰੀ ਅਯੋਗ ਨਿਕਲੇ ਹਨ ਜੋ ਸ਼ਰਤਾਂ ਅਨੁਸਾਰ ਆਟਾ ਦਾਲ ਸਕੀਮ ਦੇ ਘੇਰੇ ਵਿਚ ਨਹੀਂ ਆਉਂਦੇ ਸਨ। ਗਠਜੋੜ ਸਰਕਾਰ ਨੇ ਚੋਣਾਂ ਦੇ ਦਿਨਾਂ ਵਿਚ ਸਭਨਾਂ ਨੂੰ ਆਟਾ ਦਾਲ ਦੇ ਨੀਲੇ ਕਾਰਡ ਬਣਾ ਕੇ ਮਾਲਾ ਮਾਲ ਕਰ ਦਿੱਤਾ ਸੀ। ਕੈਪਟਨ ਸਰਕਾਰ ਆਟਾ ਦਾਲ ਸਕੀਮ ਦੀ ਵੈਰੀਫਿਕੇਸ਼ਨ ਕਰਾ ਰਹੀ ਹੈ ਜੋ ਕਿ 31 ਅਗਸਤ ਤੱਕ ਮੁਕੰਮਲ ਕੀਤੀ ਜਾਣੀ ਹੈ। ਕਾਫ਼ੀ ਵਰਿ•ਆਂ ਤੋਂ ਇਹ ਸਕੀਮ ਪੜਤਾਲਾਂ ਵਿਚ ਹੀ ਉਲਝੀ ਹੋਈ ਹੈ। ਬਠਿੰਡਾ ਪ੍ਰਸ਼ਾਸਨ ਨੇ ਹੁਣ ਤੱਕ ਆਟਾ ਦਾਲ ਸਕੀਮ ਦੇ 2.86 ਲੱਖ ਲਾਭਪਾਤਰੀਆਂ ਦੀ ਪੜਤਾਲ ਕਰਾਈ ਹੈ ਜਿਸ ਚੋਂ 14,187 ਲਾਭਪਾਤਰੀ ਅਯੋਗ ਨਿਕਲੇ ਹਨ। ਕਰੀਬ ਚਾਰ ਹਜ਼ਾਰ ਪਰਿਵਾਰ ਤਾਂ ਬਿਨ•ਾਂ ਯੋਗਤਾ ਤੋਂ ਸਰਕਾਰੀ ਆਟਾ ਦਾਲ ਲੈ ਰਹੇ ਹਨ। ਰਾਮਪੁਰਾ ਫੂਲ ਸਬ ਡਵੀਜ਼ਨ ਵਿਚ ਤਾਂ ਧਨਾਢਾਂ ਨੂੰ ਆਟਾ ਦਾਲ ਮਿਲ ਰਿਹਾ ਹੈ। ਇਸ ਸਬ ਡਵੀਜ਼ਨ ਵਿਚ 339 ਕੇਸ ਅਜਿਹੇ ਮਿਲੇ ਹਨ ਜਿਨ•ਾਂ ਕੋਲ ਕਾਫੀ ਵੱਧ ਜ਼ਮੀਨਾਂ ਹਨ ਜੋ ਕਿਸੇ ਪੱਖੋਂ ਆਟਾ ਦਾਲ ਸਕੀਮ ਦੇ ਘੇਰੇ ਵਿਚ ਨਹੀਂ ਆਉਂਦੇ ਹਨ। ਇਵੇਂ ਹੀ 185 ਕੇਸ ਅਜਿਹੇ ਹਨ ਜਿਨ•ਾਂ ਦੀ ਆਮਦਨ ਜਿਆਦਾ ਹੈ।
ਲਹਿਰਾ ਮੁਹੱਬਤ ਤਾਪ ਬਿਜਲੀ ਘਰ ਚੋਂ ਸੇਵਾ ਮੁਕਤ ਹੋਏ ਕਈ ਮੁਲਾਜ਼ਮਾਂ ਦੇ ਪਰਿਵਾਰ ਆਟਾ ਦਾਲ ਸਕੀਮ ਦਾ ਲਾਹਾ ਲੈ ਰਹੇ ਹਨ। ਸਬ ਡਵੀਜ਼ਨ ਮੌੜ ਦੇ ਪਿੰਡਾਂ ਵਿਚ ਜਿਆਦਾ ਲਾਭਪਾਤਰੀ ਸਾਹਮਣੇ ਹੀ ਨਹੀਂ ਰਹੇ ਹਨ ਅਤੇ ਕਰੀਬ 1068 ਪਰਿਵਾਰ ਇਸ ਪੜਤਾਲ ਚੋਂ ਗੈਰਹਾਜ਼ਰ ਹੀ ਹੋ ਗਏ ਹਨ। 51 ਪਰਿਵਾਰ ਉਹ ਅਯੋਗ ਨਿਕਲੇ ਹਨ ਜਿਨ•ਾਂ ਕੋਲ ਚੰਗੀ ਜ਼ਮੀਨ ਜਾਇਦਾਦ ਹੈ। ਇਸੇ ਤਰ•ਾਂ 131 ਪਰਿਵਾਰਾਂ ਦੀ ਆਮਦਨ ਜਿਆਦਾ ਪਾਈ ਗਈ ਹੈ। ਤਲਵੰਡੀ ਸਾਬੋ ਦੇ ਇਲਾਕੇ ਵਿਚ 336 ਪਰਿਵਾਰਾਂ ਦੀ ਆਮਦਨ ਵੱਧ ਨਿਕਲੀ ਹੈ ਅਤੇ ਇਨ•ਾਂ ਵਿਚ ਜਿਆਦਾ ਮੁਲਾਜ਼ਮਾਂ ਦੇ ਪਰਿਵਾਰ ਵੀ ਹਨ। ਇਸ ਇਲਾਕੇ ਵਿਚ 79 ਸਰਦੇ ਪੁੱਜਦੇ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਤਹਿਤ ਅਨਾਜ ਦਿੱਤਾ ਜਾ ਰਿਹਾ ਹੈ। ਪਿੰਡ ਜੇਠੂਕੇ, ਕੋਟਸ਼ਮੀਰ, ਬਾਲਿਆਂ ਵਾਲੀ ,ਬਹਿਮਣ ਦੀਵਾਨਾ ਆਦਿ ਵਿਚ ਉਨ•ਾਂ ਲੋਕਾਂ ਕੋਲ ਨੀਲੇ ਕਾਰਡ ਹਨ ਜਿਨ•ਾਂ ਦੀਆਂ ਚੰਗੀਆਂ ਕੋਠੀਆਂ ਪਾਈਆਂ ਹੋਈਆਂ ਹਨ। ਆਟਾ ਦਾਲ ਸਕੀਮ ਦੀ ਪੜਤਾਲ ਕਰਨ ਵਾਲਿਆਂ ਨੇ ਦੱਸਿਆ ਕਿ ਕਈ ਉਹ ਘਰ ਵੀ ਆਟਾ ਦਾਲ ਸਕੀਮ ਲੈ ਰਹੇ ਹਨ ਜਿਨ•ਾਂ ਕੋਲ ਲਗਜ਼ਰੀ ਗੱਡੀਆਂ ਵੀ ਹਨ।
ਐਸ.ਡੀ.ਐਮ ਰਾਮਪੁਰਾ ਫੂਲ ਸ੍ਰੀ ਸੁਭਾਸ਼ ਖਟਕ ਦਾ ਕਹਿਣਾ ਸੀ ਕਿ ਕਰੀਬ ਪੰਜ ਤੋਂ ਸੱਤ ਫੀਸਦੀ ਕੇਸ ਅਯੋਗ ਨਿਕਲ ਰਹੇ ਹਨ ਜਿਨ•ਾਂ ਵਿਚ ਸਭ ਤੋਂ ਜਿਆਦਾ ਕੇਸ ਵੱਧ ਜ਼ਮੀਨਾਂ ਵਾਲੇ ਹਨ ਜੋ ਨਿਯਮਾਂ ਤੋਂ ਉਲਟ ਆਟਾ ਦਾਲ ਸਕੀਮ ਦਾ ਫਾਇਦਾ ਲੈ ਰਹੇ ਹਨ। ਉਨ•ਾਂ ਦੱਸਿਆ ਕਿ ਹਾਲੇ ਪੜਤਾਲ ਚੱਲ ਰਹੀ ਹੈ ਅਤੇ ਮੁਕੰਮਲ ਹੋਣ 'ਚ ਦੋ ਹਫਤੇ ਹੋਰ ਲੱਗਣ ਦੀ ਸੰਭਾਵਨਾ ਹੈ। ਵੇਰਵਿਆਂ ਅਨੁਸਾਰ ਪਟਵਾਰੀ,ਗਰਾਮ ਸੇਵਕ ਅਤੇ ਹੋਰ ਅਧਿਕਾਰੀ ਵੈਰੀਫਿਕੇਸ਼ਨ ਵਾਸਤੇ ਲਾਭਪਾਤਰੀਆਂ ਦੇ ਘਰਾਂ ਵਿਚ ਜਾ ਰਹੇ ਹਨ। ਤਲਵੰਡੀ ਸਾਬੋ ਦੇ ਕਈ ਪਿੰਡਾਂ ਵਿਚ ਤਾਂ ਲਾਭਪਾਤਰੀਆਂ ਦੇ ਅਡਰੈਸ ਹੀ ਗਲਤ ਨਿਕਲੇ ਹਨ ਅਤੇ ਕੇਸਾਂ ਦੀ ਗਿਣਤੀ 119 ਦੇ ਕਰੀਬ ਬਣਦੀ ਹੈ। ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਫੋਨ ਨਹੀਂ ਚੁੱਕਿਆ ਜਦੋਂ ਕਿ ਹੋਰਨਾਂ ਅਧਿਕਾਰੀਆਂ ਦਾ ਇਹੋ ਕਹਿਣਾ ਸੀ ਕਿ ਮੁੱਖ ਤੌਰ ਤੇ ਸਰਦੇ ਪੁੱਜਦੇ ਘਰਾਂ ਵਲੋਂ ਆਟਾ ਦਾਲ ਸਕੀਮ ਦਾ ਲਾਹਾ ਲਿਆ ਜਾ ਰਿਹਾ ਹੈ। ਬਠਿੰਡਾ ਜ਼ਿਲ•ੇ ਵਿਚ ਗਠਜੋੜ ਸਰਕਾਰ ਸਮੇਂ ਕਰਾਈ ਪੜਤਾਲ ਸਮੇਂ 10 ਹਜ਼ਾਰ ਤੋਂ ਜਿਆਦਾ ਕੇਸ ਅਯੋਗ ਨਿਕਲੇ ਸਨ। ਲੋਕ ਸਭਾ ਚੋਣਾਂ ਅਤੇ ਪੰਜਾਬ ਚੋਣਾਂ ਤੋਂ ਐਨ ਪਹਿਲਾਂ ਬਠਿੰਡਾ ਤੇ ਮਾਨਸਾ ਜ਼ਿਲ•ੇ ਵਿਚ ਰਾਤੋਂ ਰਾਤ ਵੱਡੀ ਗਿਣਤੀ ਵਿਚ ਨੀਲੇ ਕਾਰਡ ਬਣਾਏ ਗਏ ਸਨ।

Shame shame
ReplyDelete