ਬੇਦਰਦ ਹਕੂਮਤ
ਅਕਾਲੀ ਰਾਜ 'ਚ ਹੋਏ 51 ਹਜ਼ਾਰ ਅੰਦੋਲਨ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਲੰਘੇ ਪੰਜ ਵਰਿ•ਆਂ 'ਚ 51 ਹਜ਼ਾਰ ਅੰਦੋਲਨ ਹੋਏ ਹਨ ਜੋ ਆਪਣੇ ਆਪ 'ਚ ਰਿਕਾਰਡ ਹਨ। ਪੰਜਾਬ ਵਿਚ ਰੋਜ਼ਾਨਾ ਔਸਤਨ 28 ਅੰਦੋਲਨ ਹੋਏ ਹਨ ਜਿਨ•ਾਂ 'ਚ ਸਭ ਤੋਂ ਵੱਧ ਸੜਕਾਂ 'ਤੇ ਮੁਲਾਜ਼ਮਾਂ ਨੂੰ ਕੂਕਣਾ ਪਿਆ ਹੈ। ਅਕਾਲੀ-ਭਾਜਪਾ ਗਠਜੋੜ ਦੇ ਪੰਜ ਵਰਿ•ਆਂ (2012-2016) ਦੌਰਾਨ ਸਭ ਤੋਂ ਵੱਧ ਅੰਦੋਲਨ ਮੁਲਾਜ਼ਮਾਂ ਨੇ ਕੀਤੇ ਹਨ ਅਤੇ ਇਨ•ਾਂ ਵਰਿ•ਆਂ ਦੌਰਾਨ ਮੁਲਾਜ਼ਮਾਂ ਨੇ 23901 ਅੰਦੋਲਨ ਕੀਤੇ ਜਿਸ ਦਾ ਮਤਲਬ ਕਿ ਮੁਲਾਜ਼ਮਾਂ ਨੇ ਰੋਜ਼ਾਨਾ ਔਸਤਨ 14 ਅੰਦੋਲਨ ਕੀਤੇ ਹਨ। ਗਠਜੋੜ ਸਰਕਾਰ ਦੇ ਪਹਿਲੇ ਚਾਰ ਵਰਿ•ਆਂ ਦੌਰਾਨ ਸੰਘਰਸ਼ੀ ਲੋਕਾਂ ਦੇ ਗਿਆਰਾਂ ਅੰਦੋਲਨਾਂ ਤੇ ਪੁਲੀਸ ਨੇ ਗੋਲੀ ਚਲਾਈ ਅਤੇ 32 ਅੰਦੋਲਨਾਂ 'ਤੇ ਲਾਠੀਚਾਰਜ ਕੀਤਾ। ਗ਼ੈਰਸਰਕਾਰੀ ਤੌਰ 'ਤੇ ਲਾਠੀਚਾਰਜ ਕੀਤੇ ਜਾਣ ਦੇ ਮਾਮਲੇ ਜਿਆਦਾ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਗਠਜੋੜ ਸਰਕਾਰ ਦੇ ਆਖਰੀ ਤਿੰਨ ਵਰਿ•ਆਂ ਦੌਰਾਨ ਤਾਂ ਸੰਘਰਸ਼ੀ ਲੋਕ ਸੜਕਾਂ ਚੀਕਦੇ ਰਹੇ। ਪੰਜ ਵਰਿ•ਆਂ ਦੌਰਾਨ 1756 ਵਿਦਿਆਰਥੀ ਅੰਦੋਲਨ ਹੋਏ ਹਨ ਜਦੋਂ ਕਿ 7755 ਮਜ਼ਦੂਰਾਂ ਨੇ ਅੰਦੋਲਨ ਕੀਤੇ ਹਨ। ਸਿਆਸੀ ਲੋਕਾਂ ਨੇ 8968 ਅੰਦੋਲਨ ਕੀਤੇ ਹਨ ਜਿਨ•ਾਂ ਵਿਚ ਕਾਂਗਰਸ ਪਾਰਟੀ ਅਤੇ 'ਆਪ' ਦੇ ਅੰਦੋਲਨ ਜਿਆਦਾ ਹਨ।
ਕਿਸਾਨਾਂ 'ਤੇ ਬੇਰੁਜ਼ਗਾਰਾਂ ਵਲੋਂ ਕੀਤੇ ਅੰਦੋਲਨਾਂ ਦੇ ਵੱਖਰੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ ਹਨ ਪ੍ਰੰਤੂ ਹੋਰਨਾਂ ਵਲੋਂ ਕੀਤੇ ਅੰਦੋਲਨਾਂ ਦੀ ਗਿਣਤੀ 8299 ਬਣਦੀ ਹੈ ਜਿਸ ਵਿਚ ਬੇਰੁਜ਼ਗਾਰਾਂ ਤੇ ਕਿਸਾਨ ਅੰਦੋਲਨ ਦੀ ਗਿਣਤੀ ਹੋਣ ਦੀ ਸੰਭਾਵਨਾ ਹੈ। ਪੰਜਾਬ ਮਨਿਸ਼ਟ੍ਰੀਅਲ ਸਰਵਿਸ ਯੂਨੀਅਨ ਦੇ ਆਗੂ ਕੇਵਲ ਬਾਂਸਲ ਦਾ ਕਹਿਣਾ ਸੀ ਕਿ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਭੱਜੀ ਜਿਸ ਕਰਕੇ ਮੁਲਾਜ਼ਮਾਂ ਨੂੰ ਸੜਕਾਂ ਤੇ ਉੱਤਰਨਾ ਪਿਆ। ਵੇਰਵੇ ਦੱਸਦੇ ਹਨ ਕਿ ਗਠਜੋੜ ਸਰਕਾਰ ਦੇ ਇਨ•ਾਂ ਪੰਜ ਵਰਿ•ਆਂ ਦੌਰਾਨ ਸਾਲ 2012 ਵਿਚ 4246 ਅੰਦੋਲਨ, ਸਾਲ 2013 ਵਿਚ 7306 ਅੰਦੋਲਨ,ਸਾਲ 2014 ਵਿਚ 14574 ਅੰਦੋਲਨ,ਸਾਲ 2015 ਵਿਚ 13089 ਅੰਦੋਲਨ ਅਤੇ ਸਾਲ 2016 ਦੌਰਾਨ 11876 ਅੰਦੋਲਨ ਹੋਏ ਹਨ। ਗਠਜੋੜ ਸਰਕਾਰ ਦੇ ਆਖਰੀ ਵਰੇ• ਦੌਰਾਨ ਤਾਂ ਰੋਜ਼ਾਨਾ ਔਸਤਨ 32 ਅੰਦੋਲਨ ਹੁੰਦੇ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਵਿਚ ਬੇਰੁਜ਼ਗਾਰਾਂ ਵਲੋਂ ਸਭ ਤੋਂ ਜਿਆਦਾ ਅੰਦੋਲਨ ਟੈਂਕੀਆਂ ਤੇ ਚੜ• ਕੇ ਕੀਤੇ ਗਏ ਹਨ।
ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਅਗਵਾਈ ਕਰਨ ਵਾਲੇ ਅਤੇ ਮੌਜੂਦਾ 'ਆਪ' ਵਿਧਾਇਕ ਪਿਰਮਲ ਸਿੰਘ ਦਾ ਪ੍ਰਤੀਕਰਮ ਸੀ ਕਿ ਸਰਕਾਰ ਬੇਰੁਜ਼ਗਾਰਾਂ ਨਾਲ ਕੀਤੇ ਵਾਅਦਿਆਂ ਪ੍ਰਤੀ ਸੰਜੀਦਾ ਹੁੰਦੀ ਤਾਂ ਅੰਕੜਾ ਕੁਝ ਹੋਰ ਹੋਣਾ ਸੀ। ਅੰਦੋਲਨ ਕਰਨਾ ਕਿਸੇ ਦਾ ਸ਼ੌਕ ਨਹੀਂ ਹੁੰਦਾ। ਬਾਦਲਾਂ ਦੇ ਹਲਕੇ ਲੰਬੀ ਅਤੇ ਬਠਿੰਡਾ ਤੋਂ ਇਲਾਵਾ ਸੰਗਰੂਰ ਵਿਚ ਪੰਜ ਵਰਿ•ਆਂ ਦੌਰਾਨ ਸਭ ਤੋਂ ਜਿਆਦਾ ਅੰਦੋਲਨ ਹੋਏ ਹਨ। ਵੇਰਵਿਆਂ ਅਨੁਸਾਰ ਇਨ•ਾਂ ਪੰਜ ਸਾਲਾਂ ਦੌਰਾਨ ਪੁਲੀਸ ਨੇ 11 ਦਫ਼ਾ ਗੋਲੀ ਚਲਾਈ ਜਿਸ ਨਾਲ 8 ਅੰਦੋਲਨਕਾਰੀਆਂ ਦੀ ਜਾਨ ਚਲੀ ਗਈ ਅਤੇ 70 ਜਣੇ ਜ਼ਖਮੀ ਹੋਏ ਹਨ। ਸੰਘਰਸ਼ਾਂ ਦੌਰਾਨ ਭੀੜ ਵਲੋਂ ਕੀਤੇ ਹਮਲੇ ਵਿਚ 100 ਪੁਲੀਸ ਮੁਲਾਜ਼ਮ ਜ਼ਖਮੀ ਹੋਏ ਹਨ। ਵਰ•ਾ 2015 ਵਿਚ ਪੁਲੀਸ ਨੇ ਬਹਿਬਲ ਕਲਾਂ ਵਿਚ ਗੋਲੀ ਚਲਾਈ ਜਿਸ ਨਾਲ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਅਤੇ ਇਸ ਵਰੇ• ਦੌਰਾਨ ਪੁਲੀਸ ਨੇ ਤਿੰਨ ਦਫ਼ਾ ਗੋਲੀ ਚਲਾਈ ਹੈ ਜਿਸ ਵਿਚ 35 ਅੰਦੋਲਨਕਾਰੀ ਜ਼ਖਮੀ ਹੋਏ ਹਨ ਅਤੇ 52 ਪੁਲੀਸ ਮੁਲਾਜ਼ਮ ਜ਼ਖਮੀ ਹੋਏ ਹਨ। ਪੁਲੀਸ ਵੀ ਇਨ•ਾਂ ਵਰਿ•ਆਂ ਦੌਰਾਨ ਜਿਆਦਾ ਸਮਾਂ ਅੰਦੋਲਨਕਾਰੀਆਂ ਨਾਲ ਉਲਝੀ ਰਹੀ।
ਮਾੜੀ ਕਾਰਗੁਜ਼ਾਰੀ ਦੀ ਨਿਸ਼ਾਨੀ : ਅਰਸ਼ੀ
ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਅੰਦੋਲਨਾਂ ਦੀ ਗਿਣਤੀ ਤੋਂ ਸਾਫ ਹੈ ਕਿ ਗਠਜੋੜ ਸਰਕਾਰ ਰਾਜ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕੀ ਅਤੇ ਇਹ ਅੰਦੋਲਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਨਿਸ਼ਾਨੀ ਹਨ। ਉਨ•ਾਂ ਆਖਿਆ ਕਿ ਜਦੋਂ ਸਭ ਰਾਹ ਬੰਦ ਹੋ ਜਾਂਦੇ ਹਨ ਤਾਂ ਲੋਕਾਂ ਨੂੰ ਮਜਬੂਰਨ ਸੜਕਾਂ ਤੇ ਉੱਤਰਨਾ ਪੈਂਦਾ ਹੈ। ਲੋਕ ਰਾਜੀ ਤਰੀਕੇ ਨਾਲ ਅਵਾਜ਼ ਬੁਲੰਦ ਕਰਨ ਦਾ ਇਹੋ ਤਰੀਕਾ ਹੈ। ਅਗਰ ਨਵੀਂ ਸਰਕਾਰ ਨੇ ਚੋਣ ਵਾਅਦੇ ਨਾ ਪੂਰੇ ਕੀਤੇ ਤਾਂ ਇਹ ਅੰਕੜਾ ਹੋਰ ਵਧੇਗਾ।

No comments:
Post a Comment