ਬਾਬਾ ਬੇਨਕਾਬ
'ਟਮਾਟਰਾਂ' ਨੇ ਪੰਜਾਬ ਕੀਤਾ ਲਾਲ
ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸਿਰਸਾ ਤਰਫ਼ੋਂ 'ਗੁਪਤ ਕੋਡ' ਨਾਲ ਮਾਲਵੇ 'ਚ ਹਿੰਸਾ ਫੈਲਾਈ ਅਤੇ ਅੱਗਾਂ ਲਾਉਣ ਲਈ ਬਕਾਇਦਾ ਟੀਮਾਂ ਬਣਾਈਆਂ ਗਈਆਂ। ਬਠਿੰਡਾ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਡੇਰੇ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਗੁਰਦੇਵ ਸਿੰਘ ਨੇ ਪੁਲੀਸ ਪੁੱਛਗਿੱਛ 'ਚ ਇਹ ਅਹਿਮ ਖੁਲਾਸਾ ਕੀਤਾ ਹੈ। ਇਸ ਖ਼ੁਲਾਸੇ ਨੇ ਡੇਰਾ ਸਿਰਸਾ ਨੂੰ ਬੇਪਰਦ ਕਰ ਦਿੱਤਾ ਹੈ। ਪੁਲੀਸ ਅਨੁਸਾਰ ਇਸ ਭੰਗੀਦਾਸ ਨੇ ਮੰਨਿਆ ਹੈ ਕਿ ਜਦੋਂ ਡੇਰਾ ਮੁਖੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਤਾਂ ਉਸ ਨੇ ਅਗਾਊ ਬਣਾਈ ਟੀਮ ਦੇ ਮੈਂਬਰਾਂ ਨੂੰ ਫੋਨ ਖੜਕਾ ਦਿੱਤੇ ਜਿਨ•ਾਂ ਨੂੰ ਗੁਪਤ ਕੋਡ 'ਟਮਾਟਰ ਚੁਗਣੇ ਨੇ' ਦਾ ਸੁਨੇਹਾ ਦਿੱਤਾ ਗਿਆ ਜਿਸ ਮਗਰੋਂ ਮਾਲਵਾ ਖ਼ਿੱਤੇ 'ਚ ਦਰਜਨਾਂ ਥਾਂਵਾਂ ਤੇ ਸਰਕਾਰੀ ਸੰਪਤੀ ਨੂੰ ਅੱਗ ਲਾਏ ਜਾਣ ਦੀਆਂ ਵਾਰਦਾਤਾਂ ਵਾਪਰ ਗਈਆਂ। ਥਾਣਾ ਸਦਰ ਬਠਿੰਡਾ ਨੇ ਬੱਲੂਆਣਾ ਰੇਲਵੇ ਸਟੇਸ਼ਨ ਨੂੰ ਅੱਗ ਲਾਏ ਜਾਣ ਦੇ ਮਾਮਲੇ ਵਿਚ ਪੰਜ ਡੇਰਾ ਪੈਰੋਕਾਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਮੌਕੇ ਤੇ ਫਰਾਰ ਪੈਰੋਕਾਰ ਪ੍ਰਤਾਪ ਸਿੰਘ ਨੇ ਕੋਟਭਾਈ ਪੁਲੀਸ 'ਤੇ ਫਾਈਰਿੰਗ ਕਰ ਦਿੱਤੀ ਸੀ ਜਿਸ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਸੀ। ਇਨ•ਾਂ ਕੋਲੋਂ ਇੱਕ ਰਿਵਾਲਵਰ ਵੀ ਫੜਿਆ ਗਿਆ ਹੈ।
ਐਸ. ਐਸ. ਪੀ ਬਠਿੰਡਾ ਸ੍ਰੀ ਨਵੀਨ ਸਿੰਗਲਾ ਨੇ ਦੱਸਿਆ ਕਿ ਗੁਰਦੇਵ ਸਿੰਘ ਨੇ ਪੁੱਛਗਿੱਛ ਵਿਚ ਯੋਜਨਾਬੱਧ ਤਰੀਕੇ ਨਾਲ ਹਿੰਸਾ ਫੈਲਾਏ ਜਾਣ ਦੀ ਗੱਲ ਕਬੂਲ ਕੀਤੀ ਹੈ ਅਤੇ ਗੁਪਤ ਕੋਡ 'ਟਮਾਟਰ ਚੁਗਣੇ ਨੇ' ਵਰਤ ਕੇ ਪੈਰੋਕਾਰਾਂ ਨੂੰ ਹਿੰਸਾ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਐਸ.ਐਸ.ਪੀ ਨੇ ਦੱਸਿਆ ਕਿ 21 ਅਗਸਤ ਤੋਂ ਇਨ•ਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ। ਮਲੋਟ ਪੁਲੀਸ ਨੇ ਅੱਜ ਪੰਜ ਡੇਰਾ ਪੈਰੋਕਾਰਾਂ ਨੂੰ ਦਰਜਨ ਪੈਟਰੋਲ ਬੰਬਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਨ•ਾਂ ਵਲੋਂ ਮਲੋਟ ਰੇਲਵੇ ਸਟੇਸ਼ਨ ਨੂੰ ਅੱਗ ਲਾਈ ਸੀ। ਅੱਜ ਮਾਲਵੇ ਚੋਂ ਅੱਧੀ ਦਰਜਨ ਡੇਰਾ ਪੈਰੋਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਮਾਂ ਪੁਲੀਸ ਨੇ ਅੱਜ ਡੇਰੇ ਦੇ ਕਮੇਟੀ ਮੈਂਬਰ ਭੰਗੀਦਾਸ ਸਿੰਦਰਪਾਲ ਸਿੰਘ (ਵਾਸੀ ਪੱਕਾ ਕਲਾਂ) ਅਤੇ ਉਸ ਦੇ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਿੰਦਰਪਾਲ ਸਿੰਘ ਫਰਾਰ ਹੋ ਗਿਆ ਹੈ ਜਦੋਂ ਕਿ ਉਸ ਦੇ ਲੜਕੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬੀਤੇ ਕੱਲ ਅਗਜ਼ਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਣ ਵਿਚ ਇਸ ਪਿਤਾ ਪੁੱਤਰ ਦਾ ਹੱਥ ਦੱਸਿਆ ਜਾ ਰਿਹਾ ਹੈ।
ਥਾਣਾ ਰਾਮਾਂ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਆਖਿਆ ਕਿ ਹਿੰਸਾ ਫੈਲਾਉਣ ਵਿਚ ਸ਼ਰਾਰਤੀ ਤੱਤਾਂ ਦਾ ਹੱਥ ਹੈ ਅਤੇ ਡੇਰੇ ਤਰਫ਼ੋਂ ਕੋਈ ਯੋਜਨਾਬੰਦ ਹਿੰਸਾ ਨਹੀਂ ਫੈਲਾਈ ਗਈ ਹੈ ਅਤੇ ਇਹ ਬੇਬੁਨਿਆਦ ਤੱਥ ਹਨ। ਉਨ•ਾਂ ਆਖਿਆ ਕਿ ਕੁਝ ਸ਼ਰਾਰਤੀ ਲੋਕਾਂ ਨੇ ਜਾਣ ਬੁੱਝ ਕੇ ਇਹ ਵਾਰਦਾਤਾਂ ਕੀਤੀਆਂ ਹਨ।
ਘਰਾਂ 'ਚ ਬਣੇ ਪੈਟਰੋਲ ਬੰਬ
ਡੇਰਾ ਪੈਰੋਕਾਰਾਂ ਨੇ ਮਾਲਵਾ ਖਿੱਤੇ ਵਿਚ ਹਿੰਸਾ ਫੈਲਾਉਣ ਲਈ ਆਪੋ ਆਪਣੇ ਘਰਾਂ ਵਿਚ ਹੀ ਪੈਟਰੋਲ ਬੰਬ ਤਿਆਰ ਕਰ ਲਏ ਸਨ। ਪੁਲੀਸ ਨੂੰ ਅੱਗ ਲਾਏ ਜਾਣ ਦੀਆਂ ਘਟਨਾਵਾਂ ਮਗਰੋਂ ਸਭ ਥਾਵਾਂ ਤੋਂ ਮਿਲਕ ਬਦਾਮ ਵਾਲੀਆਂ ਛੋਟੀਆਂ ਬੋਤਲਾਂ ਹੀ ਬਰਾਮਦ ਹੋਈਆਂ ਹਨ। ਆਈ.ਜੀ ਸ੍ਰੀ ਐਮ.ਐਸ.ਛੀਨਾ ਨੇ ਦੱਸਿਆ ਕਿ ਡੇਰਿਆਂ ਦੀ ਥਾਂ ਪੈਰੋਕਾਰਾਂ ਨੇ ਝਕਾਨੀ ਦੇ ਕੇ ਘਰਾਂ ਵਿਚ ਪੈਟਰੋਲ ਬੰਬ ਤਿਆਰ ਕੀਤੇ ਅਤੇ ਸਭ ਘਟਨਾਵਾਂ ਦਾ ਇੱਕੋ ਜੇਹਾ ਪੈਟਰਨ ਸੀ।
ਡੇਰਾ ਪੈਰੋਕਾਰਾਂ ਦੇ 'ਲਾਕੇਟ' ਕਿਥੇ ਗਏ ?
ਤਲਖ਼ ਮਾਹੌਲ ਦੌਰਾਨ ਡੇਰਾ ਸਿਰਸਾ ਦੇ 'ਲਾਕੇਟ' ਪੈਰੋਕਾਰਾਂ ਦੇ ਗਲਿਆ ਚੋਂ ਗਾਇਬ ਹੋ ਗਏ ਹਨ। ਅੱਜ ਬਠਿੰਡਾ ਤੇ ਮਾਨਸਾ 'ਚ ਮੁੱਖ ਸੜਕਾਂ ਤੇ ਜਦੋਂ ਪੁਲੀਸ ਅਫਸਰਾਂ ਨੇ ਪੰਚਕੂਲਾ ਤੋਂ ਵਾਪਸ ਮੁੜ ਰਹੇ ਪੈਰੋਕਾਰਾਂ ਦੀ ਤਲਾਸ਼ੀ ਲਈ ਤਾਂ ਕਿਸੇ ਪੈਰੋਕਾਰ ਦੇ ਗਲੇ ਵਿਚ 'ਲਾਕੇਟ' ਨਜ਼ਰ ਨਹੀਂ ਪਿਆ। ਪੁਲੀਸ ਅਫਸਰਾਂ ਨੇ ਦੱਸਿਆ ਕਿ ਡੇਰਾ ਪੈਰੋਕਾਰ ਹੁਣ ਪਿਛਾਂਹ ਹਟ ਗਏ ਹਨ ਪ੍ਰੰਤੂ ਉਨ•ਾਂ ਵਲੋਂ ਸ਼ੱਕੀ ਪੈਰੋਕਾਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੰਚਕੂਲਾ ਤੋਂ ਵਾਪਸ ਆ ਰਹੇ ਪੈਰੋਕਾਰਾਂ ਦੇ ਨਾਮ ਪਤੇ ਨੋਟ ਕੀਤੇ ਜਾ ਰਹੇ ਹਨ।

No comments:
Post a Comment