ਸਿਵੇ ਬਣੇ ਸਹਾਰਾ
ਨਾ ਕੋਈ ਛੱਤ ਨਾ ਬਨੇਰਾ, ਅੰਦਰ ਬਾਹਰ ਦੁੱਖਾਂ ਦਾ ਹਨੇਰਾ
ਚਰਨਜੀਤ ਭੁੱਲਰ
ਬਠਿੰਡਾ : ਮਜ਼ਦੂਰ ਛੋਟਾ ਸਿੰਘ ਦੀ ਮਜਬੂਰੀ ਵੱਡੀ ਹੈ ਜੋ ਵਰਿ•ਆਂ ਤੋਂ ਸਿਵਿਆਂ 'ਚ ਰਹਿ ਰਿਹਾ ਹੈ। ਸਿਵਿਆਂ ਦੀ ਅੱਗ ਤੋਂ ਉਸ ਦੇ ਢਿੱਡ ਦੀ ਅੱਗ ਛੋਟੀ ਨਹੀਂ। ਉਸ ਕੋਲ ਇੱਕੋ ਮੰਜਾ ਹੈ, ਇਸ ਤੋਂ ਬਿਨ•ਾਂ ਨਾ ਘਰ ਹੈ ਤੇ ਨਾ ਬਾਰ। ਸਿਵਿਆਂ ਦੇ ਸ਼ੈੱਡ ਵਿਚ ਜ਼ਿੰਦਗੀ ਦੇ ਦਿਨ ਕੱਟ ਰਿਹਾ ਹੈ। ਕੋਈ ਦੀਵਾਲ਼ੀ ਉਸ ਦੀ ਭਾਗ ਦਾ ਦੀਵਾ ਨਹੀਂ ਜਗਾ ਸਕੀ। ਲਟ ਲਟ ਬਲਦੇ ਸਿਵੇ ਦੇਖ ਦੇਖ ਕੇ ਉਸ ਦਾ ਜ਼ਿੰਦਗੀ ਨਾਲੋਂ ਮੋਹ ਟੁੱਟ ਗਿਆ ਹੈ। ਮੁਕਤਸਰ ਦੇ ਪਿੰਡ ਮੱਲਣ ਦੇ ਸਿਵਿਆਂ 'ਚ ਕਰੀਬ 64 ਵਰਿ•ਆਂ ਦਾ ਛੋਟਾ ਸਿੰਘ ਰਹਿ ਰਿਹਾ ਹੈ। ਪਹਿਲੋਂ ਮਜ਼ਦੂਰੀ ਕਰਦਾ ਸੀ, ਹੁਣ ਬੇਵੱਸ ਹੈ। ਪਿੰਡ ਚੋਂ ਮੰਗ ਮੰਗ ਕੇ ਖਾਂਦਾ ਹੈ। ਉਸ ਦੇ ਨਾਲ ਸਿਵੇ 'ਚ ਇੱਕ ਸਰੀਰਕ ਪੱਖੋਂ ਨਕਾਰਾ ਸੇਠ ਵੀ ਰਹਿੰਦਾ ਹੈ ਜੋ ਉਸ ਲਈ ਧਰਵਾਸ ਬਣਦਾ ਹੈ। ਮੱਲਣ ਦੇ ਸਰਪੰਚ ਬਲਕਰਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਇਨ•ਾਂ ਦੀ ਮਦਦ ਕਰਦੇ ਹਨ ਤੇ ਲੋੜ ਮੁਤਾਬਕ ਸਹਾਰਾ ਵੀ ਬਣਦੇ ਹਨ। ਬਠਿੰਡਾ ਦੇ ਪਿੰਡ ਬੁਲਾਡੇ ਦੇ ਪੁਰਾਣੇ ਸਿਵੇ ਵਿਚ ਰਹਿਣਾ ਤਰਸੇਮ ਸਿੰਘ ਦਾ ਸ਼ੌਕ ਨਹੀਂ। ਜਦੋਂ ਕਿਧਰੇ ਵੀ ਛੱਤ ਜੋਗੀ ਜਗ•ਾ ਨਸੀਬ ਨਾ ਹੋਈ ਤਾਂ ਪੁਰਾਣਾ ਸਿਵਾ ਉਸ ਦਾ ਰੈਣ ਬਸੇਰਾ ਬਣ ਗਿਆ। ਉਸ ਦੇ ਦੋ ਛੋਟੇ ਬੱਚੇ ਸਿਵੇ ਵਿਚ ਰਾਤ ਨੂੰ ਡਰ ਡਰ ਉੱਠਦੇ ਹਨ। ਤਰਸੇਮ ਸਿੰਘ ਆਖਦਾ ਹੈ ਕਿ ਸਿਵੇ 'ਚ ਪਾਏ ਛੱਪਰ ਦਾ ਤਾਂ ਕੋਈ ਬੂਹਾ ਵੀ ਨਹੀਂ ਹੈ, ਫਿਰ ਵੀ ਕਦੇ ਲੱਛਮੀ ਨਹੀਂ ਆਈ। ਉਸ ਦੇ ਹਿੱਸੇ ਤਾਂ ਕੋਈ ਸਰਕਾਰੀ ਸਕੀਮ ਵੀ ਨਹੀਂ ਆਈ। ਇਸ ਪਰਿਵਾਰ ਦੀ ਜ਼ਿੰਦਗੀ ਵਿਚ ਕੋਈ ਦੀਵਾਲ਼ੀ ਵੀ ਦੀਪ ਨਹੀਂ ਜਗਾ ਸਕੀ।
ਮੁਕਤਸਰ ਦੇ ਪਿੰਡ ਚੱਕ ਕਾਲਾ ਸਿੰਘ 'ਚ ਸਿਵਿਆਂ ਦੇ ਕੋਲ ਨੇਤਰਹੀਣ ਮਹਿੰਦਰ ਸਿੰਘ ਆਪਣੀ ਪਤਨੀ ਪ੍ਰੀਤੋ ਬਾਈ ਨਾਲ ਰਹਿ ਰਿਹਾ ਹੈ। 10 ਵਰਿ•ਆਂ ਤੋਂ ਕੱਚੇ ਢਾਰੇ ਵਿਚ ਬੈਠਾ ਹੈ। ਬਜ਼ੁਰਗ ਪ੍ਰੀਤੋ ਬਾਈ ਨੇ ਪੂਰੀ ਜ਼ਿੰਦਗੀ ਦੀਵੇ ਦੀ ਲੋਅ ਵਿਚ ਗੁਜ਼ਾਰ ਦਿੱਤੀ ਹੈ ਤੇ ਬਿਜਲੀ ਦਾ ਇੱਕ ਬਲਬ ਵੀ ਨਸੀਬ ਨਹੀਂ ਹੋ ਸਕਿਆ ਹੈ। ਉਸ ਲਈ ਦੀਵਾਲ਼ੀ ਦੇ ਦੀਪ ਕੋਈ ਮਾਅਨਾ ਨਹੀਂ ਰੱਖਦੇ ਹਨ। ਮਹਿੰਦਰ ਸਿੰਘ ਆਖਦਾ ਹੈ ਕਿ ਉਸ ਨੂੰ ਤਾਂ ਕੁਦਰਤ ਨੇ ਹੀ ਨਿਤਾਣਾ ਬਣਾ ਦਿੱਤਾ ਹੈ, ਸਰਕਾਰ ਤਾਂ ਥੋੜਾ ਰਹਿਮ ਕਰ ਲੈਂਦੀ। ਇਸ ਬਜ਼ੁਰਗ ਜੋੜੇ ਨੂੰ ਕਈ ਮਹੀਨਿਆਂ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ ਹੈ। ਨੇਤਰਹੀਣ ਮਹਿੰਦਰ ਸਿੰਘ ਆਖਦਾ ਹੈ ਕਿ 'ਮੈਨੂੰ ਦੀਂਹਦਾ ਹੁੰਦਾ ਤਾਂ 'ਵਿਕਾਸ' ਜਰੂਰ ਵੇਖਦਾ'। ਇਵੇਂ ਕਾਦੀਆਂ (ਗੁਰਦਾਸਪੁਰ) ਦੀਆਂ ਕਬਰਾਂ ਵਿਚ ਕਾਲਾ ਸਿੰਘ ਰਹਿਣ ਲਈ ਮਜਬੂਰ ਹੈ। ਕਿਤੇ ਹੋਰ ਢੋਈ ਨਾ ਮਿਲੀ ਤਾਂ ਕਬਰਾਂ ਦਾ ਸਹਾਰਾ ਤੱਕ ਲਿਆ। ਉਹ ਕਬਰਾਂ ਤੇ ਦੀਵਾ ਜਗਾਉਂਦਾ ਹੈ। ਗੁਰਬਤ ਦੀ ਜਿੱਲ•ਣ ਚੋਂ ਕੱਢਣ ਲਈ ਕੋਈ ਸਰਕਾਰੀ ਸਕੀਮ ਇਨ•ਾਂ ਲਈ ਮੱਲਮ ਨਹੀਂ ਬਣ ਸਕੀ ਹੈ। ਇਨ•ਾਂ ਘਰਾਂ ਵਿਚ ਲੱਛਮੀ ਨਹੀਂ, ਗੁਰਬਤ ਛੜੱਪੇ ਮਾਰਦੀ ਹੈ। ਜ਼ਿਲ•ਾ ਮੋਗਾ ਦੇ ਪਿੰਡ ਮਾਛੀਕੇ ਦੇ ਪੰਚਾਇਤ ਘਰ 'ਚ ਬਜ਼ੁਰਗ ਬਖਸ਼ੀਸ਼ ਸਿੰਘ ਮੌਤ ਨੂੰ ਉਡੀਕ ਰਿਹਾ ਹੈ। ਬਖ਼ਸ਼ੀਸ਼ ਸਿੰਘ ਨੂੰ ਪੂਰੀ ਜ਼ਿੰਦਗੀ ਵਿਚ ਇੱਕ ਘਰ ਨਹੀਂ ਜੁੜ ਸਕਿਆ। ਉਹ ਆਖਦਾ ਹੈ ਕਿ ਦੀਵੇ ਕਿਥੇ ਰੱਖੀਏ ? ਇਲਾਜ ਲਈ ਕੋਈ ਸਾਧਨ ਨਹੀਂ ਹੈ ਜਿਸ ਕਰਕੇ ਇਸ ਪਰਿਵਾਰ 'ਚ ਦੁੱਖਾਂ ਦੇ ਦੀਵੇ ਹੀ ਬਲ ਰਹੇ ਹਨ।
ਇਸੇ ਤਰ•ਾਂ ਫਾਜਿਲਕਾ ਦੇ ਪਿੰਡ ਕੰਧਵਾਲਾ 'ਚ ਮਹਿਲਾ ਭੱਠਣ ਦੇਵੀ ਨੂੰ ਪੰਚਾਇਤ ਘਰ 'ਚ ਓਟ ਲੈਣੀ ਪਈ ਹੈ। ਇਹ ਉਹ ਪਰਿਵਾਰ ਹਨ ਜਿਨ•ਾਂ ਨੂੰ ਪੰਜ ਪੰਜ ਮਰਲੇ ਦੀ ਪਲਾਂਟ ਵੀ ਨਹੀਂ ਮਿਲੇ ਅਤੇ ਜਿਨ•ਾਂ ਲਈ ਇੱਕ ਛੱਤ ਵੀ ਸੁਪਨਾ ਬਣ ਗਈ ਹੈ। ਦੀਵਾਲ਼ੀ ਇਨ•ਾਂ ਦੇ ਦੁੱਖਾਂ ਵਿਚ ਕਦੇ ਸੁੱਖਾਂ ਦਾ ਚਿਰਾਗ ਨਹੀਂ ਬਾਲ ਸਕੀ ਹੈ। ਪਿੰਡ ਖੁੰਢੇ ਹਲਾਲ (ਮੁਕਤਸਰ) ਦੇ ਬਿਰਧ ਰਾਮ ਰੱਖੀ ਆਪਣੇ ਪੁੱਤ ਨਾਲ ਪਿੰਡ ਦੀ ਧਰਮਸਾਲਾ ਵਿਚ ਰਹਿ ਰਹੀ ਹੈ। ਮਜ਼ਦੂਰ ਆਗੂ ਤਰਸੇਮ ਸਿੰਘ ਆਖਦਾ ਹੈ ਕਿ ਸਰਕਾਰੀ ਟੀਮ ਕਦੇ ਇਨ•ਾਂ ਪਰਿਵਾਰਾਂ ਦੇ ਦੁੱਖ ਸੁਣ ਲਵੇ ਤਾਂ 'ਵਿਕਾਸ' 'ਤੇ ਸਰਕਾਰ ਨੂੰ ਹੀ ਤਰਸੇਂਵਾ ਆਉਣ ਲੱਗ ਪਵੇਗਾ। ਹਲਕਾ ਲੰਬੀ ਦੇ ਪਿੰਡ ਫਤੂਹੀਵਾਲਾ (ਸਿੰਘੇਵਾਲਾ) ਦੇ ਮਜ਼ਦੂਰ ਮੁੱਖਾ ਸਿੰਘ, ਸੁੱਖਾ ਸਿੰਘ ਅਤੇ ਛੋਟੂ ਸਿੰਘ ਦਾ ਪਰਿਵਾਰ ਪਿੰਡ ਵਿਚ ਸਿਹਤ ਵਿਭਾਗ ਦੇ ਕੰਡਮ ਐਲਾਨੇ ਕੁਆਰਟਰਾਂ ਵਿਚ ਬੈਠਾ ਹੈ। ਮੁੱਖਾ ਸਿੰਘ ਨੇ ਤਾਂ ਇੱਕ ਧੀ ਦੀ ਡੋਲੀ ਵੀ ਇਸ ਕੰਡਮ ਮਕਾਨ ਚੋਂ ਤੋਰੀ ਹੈ। ਇਨ•ਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ•ਾਂ ਕੋਲ ਨਾ ਤਾਂ ਦੀਵੇ ਹਨ ਤੇ ਨਾ ਹੀ ਦੀਵੇ ਵਿਚ ਤੇਲ ਪਾਉਣ ਦੀ ਪਹੁੰਚ ਹੈ। ਇਨ•ਾਂ ਪਰਿਵਾਰਾਂ ਨੇ ਛੱਤ ਖਾਤਰ ਜਿੰਦਗੀ ਦਾਅ 'ਤੇ ਲਾਈ ਹੋਈ ਹੈ। ਏਦਾ ਦੇ ਪੰਜਾਬ ਵਿਚ ਹਜ਼ਾਰਾਂ ਪਰਿਵਾਰ ਹਨ ਜਿਨ•ਾਂ ਕੋਲ ਦੀਵੇ ਰੱਖਣ ਲਈ ਕੋਈ ਬਿਨੇਰੇ ਹੀ ਨਹੀਂ ਹੈ।

ਜੋ SGPC ਐਨੇ ਪੈਸੇ ਲਾ ਪਟਾਕੇ ਬਲਦੀ ਹੈ, ਉਸੇ ਨਾਲ ਜੇ ਇਨਾ ਲੋਕਾ ਨੂ ਘਰ ਬਣਾ ਦੇਣ, ਜਾ ਪਿੰਡ ਦੇ ਹੀ ਲੋਕ ਇਕਠੇ ਹੋ ਕੇ ਇਨਾ ਨੂ ਘਰ ਬਣਾ ਦੇਣ, ਇਨਾ ਦੀ ਦੇਖ ਭਾਲ ਕਰਨ, ਕੀ ਇਹ ਬਹੁਤੀ ਖੁਸੀ ਨਹੀ ਅਤੇ ਉਨਾ ਦੇ ਬਚਿਆ ਨੂ ਵੀ ਆਦਤ ਪਵੇ ਆਵਦੇ ਬੁਜਰਗਾ ਦੀ ਸੇਵਾ ਦੀ
ReplyDeleteVery bad jinna kol ghar bhi nai
ReplyDelete