ਕੌਮੀ ਸ਼ਾਹਰਾਹ
ਬਦਲੇ ਜਾਣਗੇ ਸਾਰੇ ਬੋਰਡ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਸਭ ਸਾਈਨ ਬੋਰਡ ਹੁਣ ਪੰਜਾਬੀ ਭਾਸ਼ਾ ਵਿਚ ਲੱਗਣਗੇ। ਕੈਪਟਨ ਹਕੂਮਤ ਨੇ ਇਨ•ਾਂ ਸਾਈਨ ਬੋਰਡਾਂ ਨੂੰ ਮਾਂ ਬੋਲੀ ਵਿਚ ਲਿਖਣ ਦਾ ਫੈਸਲਾ ਲੈ ਲਿਆ ਹੈ। ਪੰਜਾਬੀ ਭਾਸ਼ਾ ਪ੍ਰੇਮੀਆਂ ਦੇ ਦਬਾਓ ਮਗਰੋਂ ਲੋਕ ਨਿਰਮਾਣ ਵਿਭਾਗ ਹਰਕਤ ਵਿਚ ਆ ਗਿਆ ਜਿਸ ਨੇ ਹੱਥੋਂ ਹੱਥੀ ਹੁਣ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈ ਲਈ ਹੈ। ਭਾਵੇਂ ਇੱਕ ਦਫ਼ਾ ਕੇਂਦਰ ਸਰਕਾਰ ਨੇ ਪੰਜਾਬੀ ਭਾਸ਼ਾ ਵਾਲੇ ਬੋਰਡ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪ੍ਰੰਤੂ ਹੁਣ ਪ੍ਰਵਾਨਗੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਤਰਫ਼ੋਂ ਪਹਿਲ ਕਰਕੇ ਇਹ ਮਾਮਲਾ ਪ੍ਰਮੁਖਤਾ ਨਾਲ ਉਭਾਰਿਆ ਗਿਆ ਸੀ।ਬਠਿੰਡਾ ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਲੱਗੇ ਸਾਰੇ ਸਾਈਨ ਬੋਰਡਾਂ ਤੇ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਸੀ ਜਦੋਂ ਕਿ ਹਿੰਦੀ ਨੂੰ ਪਹਿਲਾ ਅਤੇ ਅੰਗਰੇਜ਼ੀ ਨੂੰ ਦੂਸਰਾ ਸਥਾਨ ਦਿੱਤਾ ਗਿਆ ਹੈ। ਰੋਹ ਵਿਚ ਆ ਕੇ ਅੱਜ ਮਾਲਵਾ ਯੂਥ ਫੈਡਰੇਸ਼ਨ ਤੇ ਪੰਥਕ ਧਿਰਾਂ ਨੇ ਇਸ ਕੌਮੀ ਸ਼ਾਹਰਾਹ 'ਤੇ ਲੱਗੇ ਸਾਈਨ ਬੋਰਡਾਂ 'ਤੇ ਗੈਰ ਪੰਜਾਬੀ ਭਾਸ਼ਾਵਾਂ 'ਤੇ ਕਾਲਾ ਪੋਚਾ ਫੇਰ ਦਿੱਤਾ।
ਫੈਡਰੇਸ਼ਨ ਦੀ ਅਗਵਾਈ ਵਿਚ ਸੈਂਕੜੇ ਨੌਜਵਾਨਾਂ ਨੇ ਕਰੀਬ 20 ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਸਾਈਨ ਬੋਰਡਾਂ ਤੇ ਗੈਰ ਪੰਜਾਬੀ ਭਾਸ਼ਾਵਾਂ ਤੇ ਕਾਲੀ ਕੂਚੀ ਫੇਰ ਦਿੱਤੀ। ਫੈਡਰੇਸ਼ਨ ਦਾ ਸਹਿਯੋਗ ਅੱਜ ਦਲ ਖਾਲਸਾ ਅਤੇ ਹੋਰ ਧਿਰਾਂ ਨੇ ਵੀ ਕੀਤਾ ਹੈ। ਸਾਬਕਾ ਗੈਂਗਸਟਰ ਲੱਖਾ ਸਧਾਣਾ ਨੇ ਇਸ ਮੌਕੇ ਆਖਿਆ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਦੇਸ਼ ਨਿਕਾਲ਼ਾ ਦੇਣ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਗਿਆ ਹੈ ਤਾਂ ਜੋ ਮਾਂ ਬੋਲੀ ਨੂੰ ਆਪਣੀ ਹੀ ਧਰਤੀ ਤੇ ਮਾਣ ਸਨਮਾਨ ਦਿਵਾਇਆ ਜਾ ਸਕੇ। ਜਦੋਂ ਅੱਜ ਪੁਲੀਸ ਨੂੰ ਭਿਣਕ ਪਈ ਤਾਂ ਨੌਜਵਾਨਾਂ ਨੂੰ ਪੁਲੀਸ ਦੇ ਐਸ.ਪੀਜ਼ ਨੇ ਕਾਰਵਾਈ ਕਰਕੇ ਰੋਕ ਦਿੱਤਾ ਜਿਸ ਦੇ ਰੋਸ ਵਜੋਂ ਇਨ•ਾਂ ਆਗੂਆਂ ਨੇ ਪਿੰਡ ਹਰਰਾਏਪੁਰ ਕੋਲ ਸੜਕ ਜਾਮ ਕੀਤੀ। ਇਸ ਮੌਕੇ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਆਖਿਆ ਕਿ ਕੇਂਦਰ ਦੀ ਹਿੰਦੂਤਵ ਹਕੂਮਤ ਪੰਜਾਬੀ ਨੂੰ ਮਿਟਾਉਣ ਤੇ ਤੁਲੀ ਹੈ। ਇਸ ਮੌਕੇ ਨੌਜਵਾਨ ਆਗੂ ਰਾਜਵਿੰਦਰ ਰਾਜੀ, ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ•ਾ ਪ੍ਰਧਾਨ ਪਰਮਿੰਦਰ ਸਿੰਘ ਪਾਰੀ, ਦਲ ਖਾਲਸਾ ਦੇ ਜੀਵਨ ਸਿੰਘ ਗਿੱਲ ਕਲਾਂ,ਸਿੱਖ ਸਟੂਡੈਂਟ ਫੈਡਰੇਸ਼ਨ 1984 ਦੇ ਪਰਨਜੀਤ ਸਿੰਘ ਕੋਟਫੱਤਾ, ਲੇਖਕ ਬਲਜਿੰਦਰ ਸਿੰਘ ਬਾਗੀ ਕੋਟਭਾਰਾ ਆਦਿ ਨੇ ਵੀ ਅਗਵਾਈ ਕੀਤੀ।
ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ (ਕੌਮੀ ਹਾਈਵੇਅ) ਸ੍ਰੀ ਏ.ਕੇ.ਸਿੰਗਲਾ ਦਾ ਕਹਿਣਾ ਸੀ ਕਿ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ਦੇ ਸਾਰੇ ਸਾਈਨ ਬੋਰਡ ਤਬਦੀਲ ਕਰਕੇ ਪੰਜਾਬੀ ਭਾਸ਼ਾ ਵਿਚ ਬੋਰਡ ਲਿਖੇ ਜਾਣਗੇ। ਉਨ•ਾਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਇਸ ਸਬੰਧੀ ਲੋੜੀਂਦੀ ਪ੍ਰਵਾਨਗੀ ਆਦਿ ਲੈ ਲਈ ਗਈ ਹੈ ਅਤੇ 10 ਨਵੰਬਰ ਤੱਕ ਸ਼ਾਹਰਾਹ ਦੇ ਸਾਰੇ ਬੋਰਡ ਬਦਲ ਦਿੱਤੇ ਜਾਣਗੇ। ਉਨ•ਾਂ ਆਖਿਆ ਕਿ ਕਿਸੇ ਨੂੰ ਮੌਜੂਦਾ ਬੋਰਡਾਂ ਤੇ ਕੁਝ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਨ•ਾਂ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਬਠਿੰਡਾ ਪੁਲੀਸ ਨੇ ਅੱਜ ਸਾਈਨ ਬੋਰਡਾਂ ਤੇ ਕਾਲਖ ਫੇਰਨ ਵਾਲੇ ਲੱਖਾ ਸਧਾਣਾ, ਦਲ ਖਾਲਸਾ ਦੇ ਹਰਦੀਪ ਮਹਿਰਾਜ ਸਮੇਤ 70-80 ਜਣਿਆ ਤੇ ਪੁਲੀਸ ਕੇਸ ਦਰਜ ਕਰ ਲਿਆ ਹੈ। ਐਸ.ਪੀ (ਡੀ) ਸ੍ਰੀ ਸਵਰਨ ਖੰਨਾ ਨੇ ਦੱਸਿਆ ਕਿ ਥਾਣਾ ਨੇਹੀਆਂ ਵਾਲਾ ਵਿਚ ਇਨ•ਾਂ ਆਗੂਆਂ 'ਤੇ ਡੈਮੇਜ ਆਫ ਪਬਲਿਕ ਪ੍ਰੋਪਰਟੀ ਐਕਟ 1984 ਅਤੇ ਦਾ ਪੰਜਾਬ ਪ੍ਰੋਵੈਨਸ਼ਨ ਆਫ਼ ਡੀਫੇਸਮੈਂਟ ਪ੍ਰੋਪਰਟੀ ਐਕਟ 1997 ਦੀਆਂ ਧਾਰਾਵਾਂ ਤੇ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਇਨ•ਾਂ ਲੋਕਾਂ ਨੇ ਸਰਕਾਰੀ ਸੰਪਤੀ ਨਾਲ ਛੇੜਛਾੜ ਕੀਤੀ ਹੈ।

ਸ੍ਰੀ ਏ.ਕੇ.ਸਿੰਗਲਾ ਦਾ ਕਹਿਣਾ ਸੀ ਕਿ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ਦੇ ਸਾਰੇ ਸਾਈਨ ਬੋਰਡ ਤਬਦੀਲ
ReplyDeleteਇਸ ਸਿੰਗਲੇ ਦੇ ਕੰਨਾ ਤੇ ਪਹਿਲਾ ਜੂ ਨਹੀ ਸਰਕੀ ਸੀ ਜਦੋ ਕਿਸੇ ਨੇ ਇਸ ਦਾ ਵਿਰੋਧ ਕੀਤਾ ਸੀ!!!!ਇਹ ਲੋਕ ਵੀ ਸ਼ਿਤਰਾ ਦੀ ਯਾਰ ਹਨ
ਸਾਰੇ ਪੰਜਾਬ ਵਿਚ ਪੰਜਾਬੀ ਪਹਿਲੇ ਨੰਬਰ ਤੇ ਹੋਵੇ.
English Tribune ਵਿਚ ਸੁਰਖੀ, ਗੈੰਗਸਟਰ ਨੇ public ਪ੍ਰੋਪੇਰਟੀ ਖਰਾਬ ਕੀਤੀ
ReplyDeleteEx-gangster booked for defacing public property
http://www.tribuneindia.com/news/punjab/ex-gangster-booked-for-defacing-public-property/485619.html