ਸੱਤਾ ਦਾ ਨਸ਼ਾ
ਠੇਕੇ ਤਾਂ ਚਾਲੂ ,ਸਕੂਲ ਕੀਤੇ ਬੰਦ
ਚਰਨਜੀਤ ਭੁੱਲਰ
ਬਠਿੰਡਾ : ਮਾਨਸਾ ਜ਼ਿਲ•ੇ ਦੇ ਪਿੰਡ ਖਿਆਲਾ ਖੁਰਦ ਦੀ ਪੰਚਾਇਤ ਪਿੰਡ ਚੋਂ ਸ਼ਰਾਬ ਦੇ ਠੇਕਾ ਬੰਦ ਕਰਾਉਣਾ ਚਾਹੁੰਦੀ ਸੀ ਪ੍ਰੰਤੂ ਸਰਕਾਰ ਨੇ ਪਿੰਡ ਦਾ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੁਰਮਾਨ ਭੇਜ ਦਿੱਤਾ। ਪੰਚਾਇਤ ਇਸ ਗੱਲੋਂ ਔਖ ਵਿਚ ਹੈ ਕਿ ਉਨ•ਾਂ ਦੀ ਠੇਕਾ ਬੰਦ ਕਰਾਉਣ ਦੇ ਮਤੇ ਨੂੰ ਸਰਕਾਰ ਨੇ ਮੰਨਿਆ ਨਹੀਂ ਅਤੇ ਸਰਕਾਰੀ ਸਕੂਲ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ। ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਪੰਚਾਇਤੀ ਮਤਾ ਪਾਸ ਕਰਕੇ ਠੇਕਾ ਬੰਦ ਕਰਾਉਣ ਦਾ ਫੈਸਲਾ ਲਿਆ ਸੀ ਜੋ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ ਪਰ ਹੁਣ ਸਕੂਲ ਨੂੰ ਬੰਦ ਕਰਨ ਦੇ ਹੁਕਮ ਆ ਗਏ ਹਨ। ਸਰਪੰਚ ਨੇ ਆਖਿਆ ਕਿ ਉਹ ਹੁਣ ਪਿੰਡ ਵਿਚ ਸ਼ਰਾਬ ਦਾ ਠੇਕਾ ਵੀ ਨਹੀਂ ਰਹਿਣ ਦੇਣਗੇ। ਸਰਪੰਚ ਦਾ ਪ੍ਰਤੀਕਰਮ ਸੀ ਕਿ ਸਰਕਾਰ ਠੇਕਾ ਵੀ ਪਿੰਡ ਚੋਂ ਚੁੱਕੇ। ਪਿੰਡ ਮਹਿਰਾਜ ਦੇ ਕੋਠੇ ਟੱਲਵਾਲੀ ਤੇ ਪਿੰਡ ਪਿਪਲੀ ਦੇ ਸਰਪੰਚਾਂ ਨੇ ਹੁਣ ਦੋਵਾਂ ਪਿੰਡਾਂ ਦੇ ਸਾਂਝੇ ਸ਼ਰਾਬ ਦੇ ਠੇਕੇ ਨੂੰ ਚੁੱਕਣ ਦੀ ਮੰਗ ਉਠਾਈ ਹੈ। ਇਨ•ਾਂ ਦੋਵਾਂ ਪਿੰਡਾਂ ਦੇ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਹੋਇਆ ਹੈ। ਕੋਠੇ ਟੱਲਵਾਲੀ ਦੇ ਸਰਪੰਚ ਸੁਖਮੰਦਰ ਸਿੰਘ ਤੇ ਪਿਪਲੀ ਦੇ ਸਰਪੰਚ ਮੇਜਰ ਸਿੰਘ ਦਾ ਪ੍ਰਤੀਕਰਮ ਸੀ ਕਿ ਉਹ ਸਕੂਲ ਤਾਂ ਨਹੀਂ ਚੁੱਕਣ ਦੇਣਗੇ ਪ੍ਰੰਤੂ ਸ਼ਰਾਬ ਦਾ ਠੇਕਾ ਜਰੂਰ ਚੁਕਾਉਣਗੇ। ਉਨ•ਾਂ ਮੰਗ ਕੀਤੀ ਕਿ ਸਰਕਾਰ ਅਗਲੇ ਵਰੇ• ਤੋਂ ਠੇਕਾ ਬੰਦ ਕਰੇ।
ਮਾਨਸਾ ਦੇ ਪਿੰਡ ਲੁਹਾਰ ਖੇੜਾ ਦੇ ਬੱਚਿਆਂ ਨਾਲ ਤਾਂ ਜੱਗੋਂ ਤੇਰ•ਵੀਂ ਹੋ ਗਈ ਹੈ। ਸਰਪੰਚ ਜਗਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਕੋਲ ਕਿਸੇ ਦੂਸਰੇ ਸਕੂਲ ਵਿਚ ਜਾਣਾ ਮੁਸ਼ਕਲ ਹੈ ਜਿਸ ਕਰਕੇ ਖਦਸ਼ਾ ਹੈ ਕਿ ਬੱਚੇ ਘਰਾਂ ਵਿਚ ਹੀ ਬੈਠ ਜਾਣਗੇ। ਜ਼ਿਲ•ਾ ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦਾ ਪ੍ਰਾਇਮਰੀ ਸਕੂਲ ਵੀ ਬੰਦ ਹੋਵੇਗਾ। ਇਸ ਪਿੰਡ ਦੀ ਮਹਿਲਾ ਸਰਪੰਚ ਮਨਜੀਤ ਕੌਰ ਦੱਸਦੀ ਹੈ ਕਿ ਦੋ ਵਰੇ• ਪਹਿਲਾਂ ਠੇਕਾ ਬੰਦ ਕਰਾਉਣਾ ਚਾਹਿਆ ਸੀ ਪ੍ਰੰਤੂ ਸਰਕਾਰ ਨਹੀਂ ਮੰਨੀ ਪ੍ਰੰਤੂ ਹੁਣ ਸਕੂਲ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਉਨ•ਾਂ ਆਖਿਆ ਕਿ ਪੰਚਾਇਤ ਹੁਣ ਠੇਕਾ ਵੀ ਚੁਕਾਏਗੀ। ਪਿੰਡ ਅਸਪਾਲ(ਮਾਨਸਾ) ਦਾ ਪ੍ਰਾਇਮਰੀ ਸਕੂਲ ਬੰਦ ਹੋਇਆ ਤਾਂ ਸਕੂਲ ਦੇ ਬੱਚਿਆਂ ਨੂੰ ਪੌਣੇ ਚਾਰ ਕਿਲੋਮੀਟਰ ਦੂਰ ਪੜ•ਨ ਵਾਸਤੇ ਜਾਣਾ ਪਵੇਗਾ। ਸਾਬਕਾ ਸਰਪੰਚ ਬਿੱਕਰ ਸਿੰਘ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਤੁਰ ਕੇ ਜਾਣਾ ਮੁਸ਼ਕਲ ਹੋ ਜਾਵੇਗਾ। ਸੰਗਰੂਰ ਦੇ ਪਿੰਡ ਦੌਲੋਵਾਲ ਦੇ ਸਰਪੰਚ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਪੰਚਾਇਤ ਪਿੰਡ ਦੇ ਸਕੂਲ ਨੂੰ ਬੰਦ ਨਹੀਂ ਹੋਣ ਦੇਵੇਗੀ। ਇਸੇ ਜ਼ਿਲ•ੇ ਦੇ ਪਿੰਡ ਬੱਲਮਗੜ• ਦੇ ਸਾਬਕਾ ਸਰਪੰਚ ਜਰਨੈਲ ਸਿੰਘ ਵੀ ਇਹੋ ਗੱਲ ਆਖੀ।
ਪਟਿਆਲਾ ਜ਼ਿਲ•ੇ ਦੇ ਪਿੰਡ ਗਾਜੀਪੁਰ ਦੀ ਪੰਚਾਇਤ ਨੇ ਪੰਚਾਇਤੀ ਮਤਾ ਸ਼ਰਾਬ ਦਾ ਠੇਕਾ ਬੰਦ ਕਰਨ ਵਾਸਤੇ ਪਾਇਆ ਸੀ। ਸਰਕਾਰ ਨੇ ਇਸ ਪਿੰਡ ਚੋਂ ਠੇਕਾ ਵੀ ਬੰਦ ਕਰ ਦਿੱਤਾ ਹੈ ਅਤੇ ਹੁਣ ਸਕੂਲ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਲੋਕ ਤਾਂ ਪਿੰਡ ਚੋਂ ਇਕੱਲਾ ਠੇਕਾ ਹੀ ਚੁਕਾਉਣਾ ਚਾਹੁੰਦੇ ਸਨ। ਇਵੇਂ ਰੋਪੜ ਦੇ ਪਿੰਡ ਕੋਟਲੀ ਵਿਚ ਹੋਇਆ ਹੈ। ਪੰਚਾਇਤ ਨੇ ਠੇਕਾ ਬੰਦ ਕਰਾਉਣ ਵਾਸਤੇ ਮਤਾ ਪਾਸ ਕੀਤਾ ਸੀ। ਸਰਕਾਰ ਨੇ ਪਹਿਲਾਂ ਮਤੇ ਦੇ ਅਧਾਰ ਤੇ ਠੇਕਾ ਚੁਕਵਾ ਦਿੱਤਾ ਅਤੇ ਹੁਣ ਇਸ ਪਿੰਡ ਦਾ ਸਕੂਲ ਬੰਦ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ•ਾਂ ਬਹੁਤ ਪਿੰਡਾਂ ਵਿਚ ਹੋਂਿÂਆ ਹੈ ਜਿਥੋਂ ਦੇ ਲੋਕ ਠੇਕਾ ਬੰਦ ਕਰਾਉਣ ਦੇ ਇੱਛੁਕ ਸਨ ਪ੍ਰੰਤੂ ਹੁਣ ਮਾਰ ਉਨ•ਾਂ ਪਿੰਡਾਂ ਦੇ ਸਕੂਲਾਂ ਨੂੰ ਪੈ ਗਈ ਹੈ।
ਸਕੂਲ ਨਹੀਂ, ਠੇਕੇ ਬੰਦ ਕਰੇ ਸਰਕਾਰ : ਡਾਕਟਰ ਮਾਨ
ਸੰਗਰੂਰ ਦੇ ਸਮਾਜ ਸੇਵੀ ਡਾ.ਅਮਰਜੀਤ ਸਿੰਘ ਮਾਨ ਜੋ ਕਿ ਠੇਕੇ ਬੰਦ ਕਰਾਉਣ ਵਾਸਤੇ ਕਈ ਵਰਿ•ਆਂ ਤੋਂ ਲੜਾਈ ਲੜ ਰਹੇ ਹਨ, ਦਾ ਪ੍ਰਤੀਕਰਮ ਸੀ ਕਿ ਸਰਕਾਰ ਸੱਚਮੁੱਚ ਨਸ਼ੇ ਬੰਦ ਕਰਨਾ ਚਾਹੁੰਦੀ ਹੈ ਤਾਂ ਜਰੂਰਤ ਹੈ ਕਿ ਪਿੰਡਾਂ ਚੋਂ ਠੇਕੇ ਬੰਦ ਕੀਤੇ ਜਾਣ। ਉਨ•ਾਂ ਆਖਿਆ ਕਿ ਅਗਰ ਸਰਕਾਰ ਸਕੂਲ ਬੰਦ ਕਰੇਗੀ ਤਾਂ ਨਵੀਂ ਪੀੜੀ ਗਲਤ ਰਾਹ ਪੈ ਸਕਦੀ ਹੈ ਜਿਸ ਕਰਕੇ ਸਰਕਾਰ ਫੈਸਲੇ ਤੇ ਮੁੜ ਵਿਚਾਰ ਕਰੇ।

ReplyDeleteVoyage sur mesure en Inde|Circuit au Rajasthan|Séjour au Rajasthan |Tour opérateur en Inde|Agence de voyage locale en Inde |Agence de voyage en Inde|Circuit et sejour au rajasthan en inde|voyage au rajasthan|Voyage au Gujart |Voyage au kerala |Voyae inde du sud |Vacance en inde |Voyage privé
Poonam est un groupe de garçons et de filles principalement populaires dans la religion hindoue. Purnima ou Poonam. Selon la tradition hindoue, son sens est “Jour de la pleine lune”. et le jour de la pleine lune est dédié au culte du Seigneur Vishnu.
#VoyagesurmesureenInde
#CircuitauRajasthan
#SéjourauRajasthan
#TouropérateurenInde
#AgencedevoyagelocaleenInde
#AgencedevoyageenInde
#Circuitetsejouraurajasthaneninde
#voyageaurajasthan
#VoyageauGujart
#Voyageaukerala
#Voyaeindedusud
#Vacanceeninde
#Voyageprivé