ਕਰਜ਼ਾ ਮੁਆਫੀ
ਅੱਠ ਸੌ ਕਰੋੜ 'ਚ ਪਏ 'ਲਾਰੇ'
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਭਰ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਝਾਕ ਨੇ ਕਰੀਬ 800 ਕਰੋੜ ਦਾ ਰਗੜਾ ਲਾ ਦਿੱਤਾ ਹੈ ਜਿਨ•ਾਂ ਨੇ 'ਲੰਮੇ ਸਮੇਂ ਦੇ ਕਰਜ਼ੇ' ਚੁੱਕੇ ਹੋਏ ਸਨ। ਕਰਜ਼ਾ ਮੁਆਫ਼ੀ ਦੀ ਆਸ ਨੇ ਕਰੀਬ 33 ਹਜ਼ਾਰ ਨਵੇਂ ਕਿਸਾਨਾਂ ਨੂੰ ਡਿਫਾਲਟਰ ਬਣਾ ਦਿੱਤਾ ਹੈ। ਜਦੋਂ ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਨੇ ਕਰਜ਼ਾ ਮੁਆਫ਼ੀ ਦੇ ਐਲਾਨ ਕੀਤੇ ਤਾਂ ਰੈਗੂਲਰ ਕਿਸ਼ਤਾਂ ਭਰਨ ਵਾਲੇ ਕਿਸਾਨਾਂ ਨੇ ਵੀ ਕਿਸ਼ਤ ਭਰਨੀ ਬੰਦ ਕਰ ਦਿੱਤੀ। ਕੈਪਟਨ ਸਰਕਾਰ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਕਰਜ਼ਾ ਮੁਆਫ਼ੀ 'ਚ 'ਲੰਮੇ ਸਮੇਂ ਦੇ ਕਰਜ਼ੇ' ਸ਼ਾਮਲ ਨਹੀਂ ਹਨ ਜਿਸ ਦਾ ਮਤਲਬ ਹੈ ਕਿ ਖੇਤੀ ਵਿਕਾਸ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨ 'ਕਰਜ਼ਾ ਮੁਆਫ਼ੀ' ਦੇ ਘੇਰੇ ਵਿਚ ਨਹੀਂ ਆਉਂਦੇ ਹਨ। ਪੰਜਾਬ ਭਰ 'ਚ 89 ਖੇਤੀ ਵਿਕਾਸ ਬੈਂਕਾਂ ਹਨ ਜਿਨ•ਾਂ ਨੇ ਐਤਕੀਂ ਕਿਸਾਨਾਂ ਤੋਂ 1800 ਕਰੋੜ ਦੀ ਵਸੂਲੀ ਕਰਨੀ ਹੈ। ਵੇਰਵਿਆਂ ਅਨੁਸਾਰ ਜਦੋਂ ਸਿਆਸੀ ਧਿਰਾਂ ਨੇ ਕਰਜ਼ਾ ਮੁਆਫ਼ੀ ਦੇ ਚੋਣਾਂ ਤੋਂ ਪਹਿਲਾਂ ਐਲਾਨ ਕੀਤੇ ਸਨ ਤਾਂ ਉਦੋਂ ਪਹਿਲੀ ਅਕਤੂਬਰ 2016 ਨੂੰ ਪੰਜਾਬ ਵਿਚ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀ ਗਿਣਤੀ 59,950 ਸੀ ਜਿਨ•ਾਂ ਦੇ ਸਿਰ 'ਤੇ 652 ਕਰੋੜ ਦਾ ਕਰਜ਼ਾ ਸੀ।
ਉਸ ਮਗਰੋਂ ਕਰਜ਼ਾ ਮੁਆਫ਼ੀ ਦੀ ਝਾਕ 'ਚ ਕਿਸਾਨਾਂ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਜਿਸ ਦਾ ਨਤੀਜੇ ਵਜੋਂ ਹੁਣ ਇਨ•ਾਂ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀ ਗਿਣਤੀ ਵਧ ਕੇ 93,778 ਹੋ ਗਈ ਹੈ ਜਿਨ•ਾਂ ਸਿਰ ਕਰਜ਼ਾ ਵਧਕੇ 1440 ਕਰੋੜ ਰੁਪਏ ਹੋ ਗਿਆ ਹੈ। ਮੁਆਫ਼ੀ ਦੀ ਝਾਕ 'ਚ ਡਿਫਾਲਟਰਾਂ ਵਿਚ 33,828 ਕਿਸਾਨ ਨਵੇਂ ਜੁੜ ਗਏ ਅਤੇ ਕਰਜ਼ੇ ਵਿਚ ਵੀ 788 ਕਰੋੜ ਦਾ ਵਾਧਾ ਹੋ ਗਿਆ। ਬੈਂਕ ਅਧਿਕਾਰੀ ਦੱਸਦੇ ਹਨ ਕਿ ਕਰਜ਼ਾ ਮੁਆਫ਼ੀ ਦੀ ਝਾਕ ਨੇ ਤਾਂ 'ਗੁੱਡ ਪੇਅ ਮਾਸਟਰਾਂ' 'ਤੇ ਵੀ ਦਾਗ ਲਾ ਦਿੱਤਾ ਹੈ ਜਿਨ•ਾਂ ਨੂੰ ਰੈਗੂਲਰ ਕਿਸ਼ਤਾਂ ਤਾਰਨ 'ਤੇ ਬੈਂਕ ਵਲੋਂ 0.5 ਫੀਸਦੀ ਤੋਂ ਇੱਕ ਫੀਸਦੀ ਛੋਟ ਦਿੱਤੀ ਜਾਂਦੀ ਸੀ। ਰੈਗੂਲਰ ਕਿਸ਼ਤਾਂ ਤਾਰਨ ਵਾਲੇ ਕਿਸਾਨਾਂ ਦੇ ਮੱਥੇ 'ਤੇ ਹੁਣ ਡਿਫਾਲਟਰ ਹੋਣ ਦਾ ਦਾਗ ਲੱਗ ਗਿਆ ਹੈ। ਪੰਜਾਬ ਭਰ ਦੇ ਖੇਤੀ ਵਿਕਾਸ ਬੈਂਕਾਂ ਦੀ ਕਰਜ਼ਾ ਮੁਆਫ਼ੀ ਨੇ ਚੂਲ ਹਿਲਾ ਕੇ ਰੱਖ ਦਿੱਤਾ ਹੈ। ਪਿਛਲੇ ਵਰੇ• ਦੇ ਝੋਨੇ ਦੀ ਸੀਜ਼ਨ ਵਿਚ ਇਨ•ਾਂ ਬੈਂਕਾਂ ਦੀ ਵਸੂਲੀ ਦਰ ਇਕਦਮ ਡਿੱਗ ਕੇ 17.48 ਫੀਸਦੀ ਰਹਿ ਗਈ।
ਐਤਕੀਂ ਕਣਕ ਦੇ ਸੀਜ਼ਨ ਇਹ ਵਸੂਲੀ ਦਰ ਹੋਰ ਘੱਟ ਕੇ 9.58 ਫੀਸਦੀ ਹੀ ਰਹਿ ਗਈ। ਜੋ ਹੁਣ ਵਸੂਲੀ ਸ਼ੁਰੂ ਹੋਈ ਹੈ, ਉਸ 'ਚ ਹੁਣ ਤੱਕ ਸਿਰਫ਼ 6.01 ਫੀਸਦੀ ਵਸੂਲੀ ਹੀ ਹੋਈ ਹੈ। ਕਰਜ਼ਾ ਮੁਆਫ਼ੀ ਦਾ ਸੱਚ ਬਾਹਰ ਆਉਣ ਮਗਰੋਂ ਖੇਤੀ ਵਿਕਾਸ ਬੈਂਕਾਂ ਦੇ ਕਰਜ਼ਾਈ ਕਿਸਾਨ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੁਆਫ਼ੀ ਦੀ ਝਾਕ ਨੇ ਕਿਸਾਨਾਂ 'ਤੇ ਦੋਹਰਾ ਬੋਝ ਵਧਾ ਦਿੱਤਾ ਹੈ ਅਤੇ ਇੱਧਰ ਬੈਂਕਾਂ ਦੇ ਖ਼ਜ਼ਾਨੇ ਨੂੰ ਵੀ ਸੱਟ ਵੱਜੀ ਹੈ। ਬੀ.ਕੇ.ਯੂ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਪ੍ਰਤੀਕਰਮ ਸੀ ਕਿ ਸਰਕਾਰ ਨੇ ਕੀਤੇ ਮੁਕੰਮਲ ਵਾਅਦੇ ਨੂੰ ਲਾਗੂ ਨਹੀਂ ਕੀਤਾ ਅਤੇ ਖੇਤੀ ਵਿਕਾਸ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਦੇ ਭਾਰ ਹੋਰ ਵਧਾ ਦਿੱਤੇ ਹਨ। ਅਧਿਕਾਰੀ ਦੱਸਦੇ ਹਨ ਕਿ ਕਿਸਾਨਾਂ ਨੇ ਕਰਜ਼ਾ ਮੁਆਫ਼ੀ ਦੇ ਚੱਕਰ ਵਿਚ ਵਿਆਜ ਦਾ ਵਾਧੂ ਬੋਝ ਵਧਾ ਲਿਆ ਹੈ ਜੋ ਕਿਸਾਨਾਂ ਦੀ ਗੱਡੀ ਲੀਹੋਂ ਲਾਹੇਗਾ।
ਖੇਤੀ ਵਿਕਾਸ ਬੈਂਕ ਮੁਆਫ਼ੀ ਦੇ ਘੇਰੇ ਤੋਂ ਬਾਹਰ : ਐਮ.ਡੀ
ਖੇਤੀ ਵਿਕਾਸ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਹਰਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸਪੱਸ਼ਟ ਅਪੀਲ ਕੀਤੀ ਹੈ ਕਿ ਖੇਤੀ ਵਿਕਾਸ ਬੈਂਕ ਕਰਜ਼ਾ ਮੁਆਫ਼ੀ ਦੇ ਘੇਰੇ ਚੋਂ ਬਾਹਰ ਹਨ ਜਿਸ ਕਰਕੇ ਕਿਸਾਨ ਮੌਜੂਦਾ ਫਸਲ ਦੌਰਾਨ ਬਕਾਇਆ ਕਿਸ਼ਤਾਂ ਤਾਰ ਦੇਣ। ਉਨ•ਾਂ ਆਖਿਆ ਕਿ ਮੁਆਫ਼ੀ ਦੀ ਝਾਕ ਵਿਚ ਡਿਫਾਲਟਰਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ। ਉਨ•ਾਂ ਆਸ ਕੀਤੀ ਕਿ ਐਤਕੀਂ ਫਸਲੀ ਪੈਦਾਵਾਰ ਚੰਗੀ ਹੈ ਤੇ ਕਿਸਾਨ ਕਿਸ਼ਤਾਂ ਤਾਰ ਕੇ ਮੁੜ ਗੱਡੀ ਲੀਹ 'ਤੇ ਪਾ ਸਕਦੇ ਹਨ।
ਡਿਫਾਲਟਰ ਕਿਸਾਨਾਂ ਦੇ ਕਰਜ਼ੇ ਦੀ ਮੌਜੂਦਾ ਸਥਿਤੀ
ਜ਼ਿਲ•ੇ ਦਾ ਨਾਮ ਡਿਫਾਲਟਰ ਕਿਸਾਨਾਂ ਵੱਲ ਖੜ•ੀ ਬਕਾਇਆ ਰਾਸ਼ੀ
1. ਫਿਰੋਜ਼ਪੁਰ 320.87 ਕਰੋੜ
2. ਮੁਕਤਸਰ 131.86 ਕਰੋੜ
3. ਸੰਗਰੂਰ 103.04 ਕਰੋੜ
4. ਬਠਿੰਡਾ 99.69 ਕਰੋੜ
5. ਮਾਨਸਾ 93.77 ਕਰੋੜ

No comments:
Post a Comment