ਬਾਦਲਾਂ ਨੇ 'ਆਪਣਿਆਂ' ਨੂੰ ਕਰੋੜਾਂ ਦੇ ਗੱਫੇ ਵੰਡੇ
ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਨੇ 'ਆਪਣਿਆਂ' ਲਈ ਫੰਡਾਂ ਦਾ ਮੀਂਹ ਵਰ•ਾ ਦਿੱਤਾ ਹੈ। ਬੰਧਨ ਮੁਕਤ ਫੰਡ ਏਨੇ ਪੰਜਾਬ ਦੇ ਹਿੱਸੇ ਨਹੀਂ ਆਏ ਜਿੰਨੇ ਹਲਕਾ ਲੰਬੀ 'ਚ ਪੁੱਜੇ ਹਨ। ਉਪ ਮੁੱਖ ਮੰਤਰੀ ਨੇ ਬਠਿੰਡਾ ਹਲਕੇ ਨੂੰ ਇਨ•ਾਂ ਫੰਡਾਂ ਨਾਲ 'ਨਿਹਾਲ' ਕਰ ਦਿੱਤਾ ਹੈ। ਮਨਪ੍ਰੀਤ ਸਿੰਘ ਬਾਦਲ ਇਸ ਮਾਮਲੇ 'ਚ ਵੱਡੇ ਛੋਟੇ ਬਾਦਲ ਨੂੰ ਵੀ ਪਿਛੇ ਛੱਡ ਗਏ ਹਨ। ਬੰਧਨ ਮੁਕਤ ਫੰਡਾਂ ਦੀ ਚਾਰ ਵਰਿ•ਆਂ ਦੀ ਸੂਚਨਾ ਇਹ ਗਵਾਹੀ ਭਰਦੀ ਹੈ ਕਿ ਖ਼ਜ਼ਾਨੇ ਦਾ ਮੂੰਹ ਕੇਵਲ ਬਾਦਲ ਪਰਿਵਾਰ ਦੇ ਹਲਕਿਆਂ 'ਚ ਖੁੱਲਿ•ਆਂ ਹੈ। ਇਸ 'ਖਾਸ' ਪਰਿਵਾਰ ਨੇ 67.50 ਫੀਸਦੀ ਬੰਧਨ ਮੁਕਤ ਫੰਡ ਆਪਣੇ ਹਲਕਿਆਂ 'ਚ ਵੰਡੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਲੀ ਸਾਲ 2010-11 ਦੌਰਾਨ 6 ਕਰੋੜ ਰੁਪਏ ਦੇ ਬੰਧਨ ਮੁਕਤ ਫੰਡ ਵੰਡੇ ਹਨ ਜਿਨ•ਾਂ ਚੋਂ 5.23 ਕਰੋੜ ਰੁਪਏ ਇਕੱਲੇ ਹਲਕਾ ਲੰਬੀ 'ਚ ਵੰਡੇ ਗਏ ਜੋ ਕਿ 87.10 ਫੀਸਦੀ ਬਣਦੇ ਹਨ। ਇਸ ਮਾਲੀ ਵਰੇ• ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ 13 ਜ਼ਿਲਿ•ਆਂ ਨੂੰ ਤਾਂ ਇਨ•ਾਂ ਫੰਡਾਂ ਚੋਂ ਇੱਕ ਪਾਈ ਵੀ ਨਹੀਂ ਦਿੱਤੀ। ਪੰਜਾਬ ਦੇ ਹਿੱਸੇ ਕੇਵਲ 77 ਲੱਖ ਰੁਪਏ ਹੀ ਆਏ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਲ 2010-11 'ਚ ਪੰਜ ਕਰੋੜ ਰੁਪਏ ਇਨ•ਾਂ ਫੰਡਾਂ ਚੋਂ ਵੰਡੇ ਜਿਨ•ਾਂ ਚੋਂ 4.02 ਕਰੋੜ ਰੁਪਏ ਇਕੱਲੇ ਬਠਿੰਡਾ ਹਲਕੇ 'ਚ ਵੰਡ ਦਿੱਤੇ ਗਏ ਜੋ ਕਿ 80 ਫੀਸਦੀ ਬਣਦੇ ਹਨ। ਉਪ ਮੁੱਖ ਮੰਤਰੀ ਨੇ ਬਾਕੀ ਬਚੇ ਫੰਡਾਂ ਚੋਂ 50 ਲੱਖ ਦੇ ਫੰਡ ਆਪਣੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆਂ ਦੇ ਹਲਕਾ ਮਜੀਠਾ 'ਚ ਵੰਡੇ ਹਨ। ਪੰਜਾਬ ਦੇ 14 ਜ਼ਿਲਿ•ਆਂ 'ਚ ਉਨ•ਾਂ ਦਾ ਕੋਈ ਫੰਡ ਨਹੀਂ ਪੁੱਜਾ ਹੈ।
ਉਪ ਮੁੱਖ ਮੰਤਰੀ ਸ੍ਰੀ ਬਾਦਲ ਨੇ ਇਨ•ਾਂ ਫੰਡਾਂ ਚੋਂ 3.96 ਕਰੋੜ ਦਾ ਫੰਡ ਇਕੱਲੇ ਟੇਲਾਂ 'ਤੇ ਟਿਊਬਵੈਲ ਲਗਾਉਣ ਲਈ ਵੰਡਿਆਂ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 2007-08 ਤੋਂ 2010-11 ਤੱਕ ਦੇ ਚਾਰ ਵਰਿ•ਆਂ 'ਚ ਕੁੱਲ 38.50 ਕਰੋੜ ਰੁਪਏ ਬੰਧਨ ਮੁਕਤ ਫੰਡ ਦੇ ਵੰਡੇ ਗਏ ਹਨ ਜਿਸ ਚੋਂ 21.97 ਕਰੋੜ ਰੁਪਏ ਇਕੱਲੇ ਲੰਬੀ ਹਲਕੇ 'ਚ ਵੰਡੇ ਗਏ ਹਨ। ਇਸ ਸਮੇਂ ਦੌਰਾਨ ਮੁੱਖ ਮੰਤਰੀ ਨੇ 467 ਗਰਾਂਟਾਂ ਦੀ ਵੰਡ ਕੀਤੀ ਜਿਸ ਚੋਂ ਲੰਬੀ ਹਲਕੇ 'ਚ 284 ਗਰਾਂਟਾਂ ਵੰਡੀਆਂ ਗਈਆਂ ਹਨ। ਮਾਲੀ ਸਾਲ 2009-10 ਦੌਰਾਲ ਮੁੱਖ ਮੰਤਰੀ ਨੇ 5.50 ਕਰੋੜ ਰੁਪਏ ਬੰਧਨ ਮੁਕਤ ਫੰਡਾਂ ਦੇ ਵੰਡੇ ਜਿਸ ਚੋਂ 3.51 ਕਰੋੜ ਰੁਪਏ ਇਕੱਲੇ ਆਪਣੇ ਹਲਕੇ 'ਚ ਵੰਡੇ। ਉਸ ਸਾਲ ਪੰਜਾਬ ਦੇ 9 ਜ਼ਿਲਿ•ਆਂ ਨੂੰ ਇਨ•ਾਂ ਫੰਡਾਂ ਚੋਂ ਕੋਈ ਹਿੱਸਾ ਨਹੀਂ ਮਿਲਿਆ। ਇਸੇ ਤਰ•ਾਂ ਸਾਲ 2008-09 'ਚ ਮੁੱਖ ਮੰਤਰੀ ਨੇ 17 ਕਰੋੜ ਦੇ ਇਹ ਫੰਡ ਵੰਡੇ ਜਿਨ•ਾਂ ਚੋਂ 11.12 ਕਰੋੜ ਰੁਪਏ ਇਕੱਲੇ ਲੰਬੀ ਹਲਕੇ 'ਚ ਵੰਡੇ ਗਏ ਹਨ। ਸਾਲ 2008-09 'ਚ ਮੁੱਖ ਮੰਤਰੀ ਨੇ 1.70 ਕਰੋੜ ਰੁਪਏ ਬਠਿੰਡਾ ਹਲਕੇ 'ਚ ਵੰਡੇ ਗਏ ਹਨ। ਸਾਲ 2007-08 ਦੌਰਾਨ ਮੁੱਖ ਮੰਤਰੀ ਨੇ 10 ਕਰੋੜਾਂ ਚੋਂ 2.11 ਕਰੋੜ ਰੁਪਏ ਲੰਬੀ ਹਲਕੇ 'ਚ ਵੰਡੇ ਸਨ। ਪੰਜਾਬ ਦਾ ਹਲਕਾ ਲੰਬੀ, ਗਿੱਦੜਬਹਾ ਅਤੇ ਬਠਿੰਡਾ ਸੰਸਦੀ ਹਲਕਾ ਹੈ ਜਿਥੇ ਪੂਰੇ ਰਾਜ ਭਰ ਚੋਂ ਸਭ ਤੋਂ ਫੰਡਾਂ ਦੀ ਵੰਡ ਹੋਈ ਹੈ। ਪੰਜਾਬ ਦੇ ਦੂਸਰੇ ਅਸੈਂਬਲੀ ਹਲਕਿਆਂ ਨੂੰ ਉਸੇ ਦਰ ਨਾਲ ਫੰਡ ਪ੍ਰਾਪਤ ਨਹੀਂ ਹੋਏ ਹਨ।
ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਮਨਪ੍ਰੀਤ ਸਿੰਘ ਬਾਦਲ ਜੋ ਕਿ ਹੁਣ ਪੂਰੇ ਪੰਜਾਬ ਦੀ ਗੱਲ ਕਰਦੇ ਹਨ, ਨੇ ਬਤੌਰ ਖ਼ਜ਼ਾਨਾ ਮੰਤਰੀ ਚਾਰ ਵਰਿ•ਆਂ ਦੌਰਾਨ 93.37 ਫੀਸਦੀ ਬੰਧਨ ਮੁਕਤ ਫੰਡ ਇਕੱਲੇ ਹਲਕਾ ਗਿੱਦੜਬਹਾ ਨੂੰ ਵੰਡੇ ਹਨ। ਖਾਸ ਗੱਲ ਇਹ ਰਹੀ ਹੈ ਕਿ ਇਨ•ਾਂ ਫੰਡਾਂ ਚੋਂ ਇੱਕ ਪੈਸਾ ਵੀ ਉਸ ਕਲੱਬ ਜਾਂ ਸੰਸਥਾ ਦੇ ਹਿੱਸੇ ਨਹੀਂ ਆਇਆ ਜੋ ਸ਼ਹੀਦਾਂ ਦੇ ਨਾਮ 'ਤੇ ਬਣੀ ਹੋਈ ਸੀ। ਪੰਜਾਬ ਦੇ 15 ਤੋਂ 17 ਜ਼ਿਲ•ੇ ਹਰ ਸਾਲ ਮਨਪ੍ਰੀਤ ਸਿੰਘ ਬਾਦਲ ਵਲੋਂ ਵੰਡੇ ਫੰਡਾਂ ਤੋਂ ਵਾਂਝੇ ਰਹੇ ਹਨ। ਮਨਪ੍ਰੀਤ ਬਾਦਲ ਨੇ ਮਾਲੀ ਸਾਲ 2010-11 ਦੌਰਾਨ 1.22 ਕਰੋੜ ਦੇ ਬੰਧਨ ਮੁਕਤ ਫੰਡ ਵੰਡੇ ਜਿਨ•ਾਂ ਚੋਂ ਉਨ•ਾਂ ਨੇ ਗਿੱਦੜਬਹਾ ਹਲਕੇ 'ਚ 1.11 ਕਰੋੜ ਰੁਪਏ ਵੰਡੇ। ਸਾਲ 2009-10 ਦੌਰਾਨ ਤਤਕਾਲੀ ਵਿੱਤ ਮੰਤਰੀ ਨੇ 4.90 ਕਰੋੜ ਦੇ ਇਹ ਕੁੱਲ ਫੰਡ ਜਾਰੀ ਕੀਤੇ ਸਨ ਜਿਨ•ਾਂ ਚੋਂ 4.58 ਕਰੋੜ ਰੁਪਏ ਇਕੱਲੇ ਗਿੱਦੜਬਹਾ ਹਲਕੇ ਦੇ ਹਿੱਸੇ ਆਏ। ਪੰਜਾਬ ਦੇ 15 ਜ਼ਿਲ•ੇ ਇਨ•ਾਂ ਫੰਡਾਂ ਨੂੰ ਤਰਸਦੇ ਰਹੇ। ਬਾਕੀ ਪੰਜਾਬ ਦੇ ਹਿੱਸੇ ਕੇਵਲ 32 ਲੱਖ ਰੁਪਏ ਹੀ ਆਏ। ਸਾਲ 2008-09 ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ 3 ਕਰੋੜ ਦੇ ਫੰਡ ਜਾਰੀ ਕੀਤੇ ਅਤੇ ਇਨ•ਾਂ ਫੰਡਾਂ ਚੋਂ 2.79 ਕਰੋੜ ਦੇ ਫੰਡਾਂ ਦੀ ਵੰਡ ਹਲਕਾ ਗਿੱਦੜਬਹਾ 'ਚ ਹੋਈ। ਉਸ ਵਰੇ• 'ਚ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਰਿਸ਼ਤੇਦਾਰ ਵਿਧਾਇਕ ਦੇ ਹਲਕਾ ਜਲੰਧਰ ਕੈਂਟ ਨੂੰ 20 ਲੱਖ ਰੁਪਏ ਦਿੱਤੇ। ਪੰਜਾਬ ਦੇ ਬਾਕੀ 17 ਜ਼ਿਲਿ•ਆਂ ਨੂੰ ਕੋਈ ਗਰਾਂਟ ਨਸੀਬ ਨਾ ਹੋ ਸਕੀ।
ਸਾਲ 2007-08 ਦੌਰਾਨ ਤਤਕਾਲੀ ਵਿੱਤ ਮੰਤਰੀ ਨੇ 4 ਕਰੋੜ ਚੋਂ 3.68 ਕਰੋੜ ਰੁਪਏ ਆਪਣੇ ਗਿੱਦੜਬਹਾ ਹਲਕੇ 'ਚ ਵੰਡੇ ਅਤੇ ਪੰਜ ਲੱਖ ਰੁਪਏ ਜਲੰਧਰ ਕੈਂਟ ਹਲਕੇ 'ਚ ਦਿੱਤੇ। ਤਤਕਾਲੀ ਵਿੱਤ ਮੰਤਰੀ ਨੇ ਇਸ ਸਮੇਂ ਦੌਰਾਨ ਆਪਣੇ ਓ.ਐਸ.ਡੀ ਦੇ ਪਿੰਡ ਘੁੱਦਾ ਨੂੰ ਵੀ ਗਰਾਂਟਾਂ ਦਿੱਤੀਆਂ। ਮੌਜੂਦਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਵੀ ਇਸ ਮਾਮਲੇ 'ਚ ਘੱਟ ਨਹੀਂ। ਜਦੋਂ ਉਨ•ਾਂ ਦੇ ਹੱਥ ਖ਼ਜ਼ਾਨਾ ਵਿਭਾਗ ਆਇਆ ਤਾਂ ਉਨ•ਾਂ ਨੇ ਬਾਕੀ ਪੰਜਾਬ ਨੂੰ ਫੁੱਟੀ ਕੌਡੀ ਵੀ ਨਹੀਂ ਦਿੱਤੀ। ਮਾਲੀ ਸਾਲ 2010-11 ਦੌਰਾਨ ਬੀਬੀ ਉਪਿੰਦਰਜੀਤ ਕੌਰ ਵਲੋਂ 4.77 ਕਰੋੜ ਰੁਪਏ ਦੇ ਬੰਧਨ ਮੁਕਤ ਫੰਡ ਵੰਡੇ ਹਨ ਅਤੇ ਇਹ ਸਾਰੇ ਫੰਡ ਹੀ ਉਨ•ਾਂ ਨੇ ਕਪੂਰਥਲਾ 'ਚ ਵੰਡ ਦਿੱਤੇ ਹਨ। ਤਿੰਨ ਮਹੀਨਿਆਂ 'ਚ ਉਨ•ਾਂ ਨੇ 14 ਗਰਾਂਟਾਂ ਵੰਡੀਆਂ ਹਨ। ਬੀਬੀ ਉਪਿੰਦਰਜੀਤ ਕੌਰ ਨੇ ਪੰਜਾਬ ਦੇ ਬਾਕੀ 19 ਜ਼ਿਲਿ•ਆਂ ਵੱਲ ਕੋਈ ਧਿਆਨ ਨਾ ਦਿੱਤਾ। ਜ਼ਿਕਰਯੋਗ ਇਹ ਵੀ ਹੈ ਕਿ ਜਦੋਂ ਕੈਪਟਨ ਹਕੂਮਤ ਵੇਲੇ ਖ਼ਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਸਨ ਤਾਂ ਉਨ•ਾਂ ਨੇ ਵੀ ਬੰਧਨ ਮੁਕਤ ਫੰਡ ਆਪਣੇ ਹਲਕੇ ਬਠਿੰਡਾ 'ਚ ਹੀ ਵੰਡ ਦਿੱਤੇ ਸਨ। ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸ੍ਰੀ ਜਗਮੋਹਨ ਕੌਸ਼ਲ ਦਾ ਕਹਿਣਾ ਸੀ ਕਿ ਇਨ•ਾਂ ਨੇਤਾਵਾਂ ਨੂੰ ਇਹ ਚੇਤਾ ਰੱਖ ਲੈਣਾ ਚਾਹੀਦਾ ਹੈ ਕਿ ਉਹ ਇਕੱਲੇ ਕਿਸੇ ਇੱਕ ਹਲਕੇ ਦੇ ਮੁੱਖ ਮੰਤਰੀ ਜਾਂ ਵਿੱਤ ਮੰਤਰੀ ਨਹੀਂ ਹਨ। ਉਨ•ਾਂ ਆਖਿਆ ਕਿ ਕੇਵਲ ਸਿਆਸੀ ਲਿਹਾਜ਼ ਤੋਂ ਇਹ ਪੈਸਾ ਵੰਡਿਆ ਜਾਂਦਾ ਹੈ ਜਿਸ ਦੀ ਦੁਰਵਰਤੋਂ ਤੋਂ ਰੋਕਣ ਵਾਸਤੇ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ। ਉਨ•ਾਂ ਆਖਿਆ ਕਿ ਨੇਤਾਵਾਂ ਨੂੰ ਪੂਰੇ ਪੰਜਾਬ ਦਾ ਸੋਚਣਾ ਚਾਹੀਦਾ ਹੈ, ਨਾ ਕਿ ਕਿਸੇ ਇੱਕ ਹਲਕੇ ਦਾ।
ਬੰਧਨ ਮੁਕਤ ਫੰਡ ਕੀ ਹਨ ?
ਬੰਧਨ ਮੁਕਤ ਫੰਡਾਂ ਦੀ ਧਾਰਨਾ ਸਾਲ 1988-89 ਦੌਰਾਨ ਹੰਗਾਮੀ ਕਾਰਜਾਂ ਨੂੰ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸੀ। ਇਹ ਫੰਡ ਮੁੱਖ ਤੌਰ 'ਤੇ ਰਹਿ ਗਏ ਖੱਪਿਆਂ ਨੂੰ ਭਰਨ ਅਤੇ ਅਧੂਰੀਆਂ ਜਨ ਉਪਯੋਗੀ ਸੰਪਤੀਆਂ/ਸੇਵਾਵਾਂ ਨੂੰ ਮੁਕੰਮਲ ਕਰਨ ਲਈ ਐਲੋਕੇਟ ਕੀਤੇ ਜਾਂਦੇ ਹਨ। ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਲੋਂ ਇਹ ਫੰਡ ਵੰਡੇ ਜਾਂਦੇ ਹਨ। ਇਸ ਤਹਿਤ ਇੱਕ ਕੰਮ ਨੂੰ ਵੱਧ ਤੋਂ ਵੱਧ 50 ਲੱਖ ਰੁਪਏ ਦੀ ਰਾਸ਼ੀ ਜਾਰੀ ਹੋ ਸਕਦੀ ਹੈ। ਯੋਜਨਾਬੰਦੀ ਵਿਭਾਗ ਨੇ ਮੀਮੋਂ ਨੰਬਰ 2/1/ਪਸਪਬ-ਖੋ ਅ (ਸ.ਯੋ) 2011/962 ਮਿਤੀ 14 ਫਰਵਰੀ 2011 ਨੂੰ ਇਹ ਫੰਡ ਮਹਿਲਾ ਮੰਡਲਾਂ,ਰਜਿਸਟਿਡ ਬਾਡੀਜ ਅਤੇ ਨਵਾਂ ਸਾਜੋ ਸਮਾਨ ਖਰੀਦਣ ਆਦਿ ਲਈ ਦਿੱਤੇ ਜਾਣ ਦੀਆਂ ਸੋਧਾਂ ਪਾਸ ਕੀਤੀਆਂ ਗਈਆਂ ਹਨ। ਇਸ ਸਬੰਧੀ ਨਵੀਆਂ ਅਗਵਾਈ ਸੋਧਾਂ ਵੀ ਜਾਰੀ ਕੀਤੀਆਂ ਗਈਆਂ ਹਨ।

No comments:
Post a Comment