ਕਾਹਦਾ ਮਈ ਦਿਹਾੜਾ
ਲੰਘ ਗਈ ਜ਼ਿੰਦਗੀ,ਖਿੱਲਰ ਗਏ ਸੁਪਨੇ
ਚਰਨਜੀਤ ਭੁੱਲਰ
ਬਠਿੰਡਾ : ਮੱਘਰ ਸਿੰਘ ਦੀ ਜਦੋਂ ਤੋਂ ਸੁਰਤ ਸੰਭਲੀ ਹੈ, ਉਸ ਨੇ ਲਾਰੇ ਹੀ ਸੁਣੇ ਹਨ। ਉਹ ਲਾਰਿਆਂ 'ਚ ਹੀ ਖੇਡਿਆ, ਜਵਾਨ ਹੋਇਆ ਤੇ ਹੁਣ ਇਨ੍ਹਾਂ ਲਾਰਿਆਂ 'ਚ ਹੀ ਜ਼ਿੰਦਗੀ ਆਖਰੀ ਮੋੜ 'ਤੇ ਹੈ। ਆਜ਼ਾਦੀ ਮਿਲੀ ਤੇ ਨਾਲੋਂ ਨਾਲ ਉਸ ਨੂੰ ਧਰਵਾਸ ਮਿਲਿਆ। ਅਪਣੱਤ ਦਿੱਖਣ ਲੱਗੀ। ਜੂਨ ਸੁਧਰਨ ਦੇ ਦਿਨਾਂ ਦੀ ਆਸ ਬੱਝੀ। ਫਿਰ ਬੜੇ ਰੰਗ ਦੇਖੇ ਮੱਘਰ ਸਿੰਘ ਨੇ। ਪੰਜ ਵਰ੍ਹਿਆਂ ਮਗਰੋਂ ਲੀਡਰ ਹੱਥ ਜੋੜਦੇ ਵੀ ਵੇਖੇ। ਵੋਟਾਂ ਪੈਂਦੀਆਂ ਵੀ ਵੇਖੀਆਂ। ਜਿੱਤਾਂ ਦੇ ਜਲੂਸ ਵੀ ਵੇਖੇ। ਹਰ ਵਾਰੀ ਤਾਜ ਸਜਦੇ ਵੀ ਵੇਖੇ। ਏਨੇ ਵਰ੍ਹਿਆਂ ਦੇ ਸਫ਼ਰ 'ਚ ਮੱਘਰ ਸਿੰਘ ਨੂੰ ਕਿਸੇ ਨਹੀਂ ਦੇਖਿਆ। ਗਰੀਬੀ ਇਕੱਲੇ ਨੇਤਾਵਾਂ ਦੀ ਦੂਰ ਹੋਈ ਹੈ। ਉਸ ਦਾ ਆਟੇ ਵਾਲਾ ਪੀਪਾ ਤਾਂ ਅੱਜ ਵੀ ਖਾਲੀ ਹੈ। 82 ਸਾਲ ਦੇ ਮਜ਼ਦੂਰ ਮੱਘਰ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਲੀਡਰਾਂ ਦੇ ਲਾਰੇ ਸੁਣਦੇ ਸੁਣਦੇ ਹੀ ਟਪਾ ਲਈ ਹੈ। ਉਸ ਦਾ ਕਿਸੇ ਨੇਤਾ 'ਤੇ ਹੁਣ ਭਰੋਸਾ ਨਹੀਂ ਰਿਹਾ। ਜ਼ਿੰਦਗੀ ਦੇ ਆਖਰੀ ਪੜਾ ਤੇ ਉਹ ਮਹਿਸੂਸ ਕਰਨ ਲੱਗਾ ਹੈ ਕਿ ਉਸ ਤਾਂ ਹਾਰ ਹੀ ਮਿਲੀ ਹੈ, ਜਿੱਤੇ ਤਾਂ ਲਾਰਿਆਂ ਵਾਲੇ ਹਨ। ਹੁਣ ਇਹ ਬਾਬਾ ਆਪਣੇ ਪੋਤਿਆਂ ਨੂੰ ਸੰਘਰਸ਼ ਦੇ ਰਾਹਾਂ 'ਤੇ ਤੁਰਨ ਦੀ ਸਲਾਹ ਦੇਣ ਲੱਗਾ ਹੈ। ਪਿੰਡ ਛੱਤੇਆਣਾ ਦਾ ਇਹ ਮਜ਼ਦੂਰ ਦੱਸਦਾ ਹੈ ਕਿ ਉਸ ਦੀ ਜ਼ਿੰਦਗੀ ਇੱਕ ਕੱਚੇ ਪੱਕੇ ਮਕਾਨ ਤੋਂ ਅਗਾਂਹ ਨਹੀਂ ਵੱਧ ਸਕੀ। ਹੁਣ ਉਸਨੂੰ ਇੱਕ ਅੱਖ ਤੋਂ ਦਿਸਦਾ ਨਹੀਂ ਤੇ ਗੋਡੇ ਜੁਆਬ ਦੇ ਚੁੱਕੇ ਹਨ। ਉਸਦੀ ਪਤਨੀ ਭਗਵਾਨ ਕੌਰ ਦਿਹਾੜੀ ਕਰਦੀ ਹੈ ਜਿਸ ਨਾਲ ਦੋਹੇ ਜੀਅ ਆਪਣੀ ਡੰਗ ਟਪਾਈ ਕਰ ਰਹੇ ਹਨ। ਉਸ ਦਾ ਕਹਿਣਾ ਸੀ ਕਿ ਅਸੀਂ ਤਾਂ ਕੱਟ ਲਈ, ਆਉਣ ਵਾਲਿਆਂ ਨੂੰ ਭੁਗਤਣਾ ਨਾ ਪਵੇ, ਇਸ ਕਰਕੇ ਨਵੀਂ ਪੀੜੀ ਨੂੰ ਇਹੋ ਕਹਿਣਾ ਹੈ ਕਿ ਉਹ ਲੀਡਰਾਂ ਤੋਂ ਝਾਕ ਛੱਡੇ।
ਕੋਈ ਮਈ ਦਿਵਸ ਵੀ ਇਸ ਮਜ਼ਦੂਰ ਲਈ ਸੁੱਖ ਦਾ ਸੁਨੇਹਾ ਨਹੀਂ ਲੈ ਕੇ ਆਇਆ। ਪਿੰਡ ਸਮਾਲਸਰ ਦੀ ਪ੍ਰਸੰਨ ਕੌਰ ਦੀ ਉਮਰ ਇਸ ਵਕਤ 85 ਵਰ੍ਹਿਆਂ ਦੀ ਹੈ। ਉਸ ਦਾ ਇੱਕ ਲੜਕਾ ਇਸ ਜਹਾਨੋਂ ਚਲਾ ਗਿਆ ਤੇ ਦੂਸਰੇ ਲੜਕੇ ਦੀਆਂ ਛੇ ਧੀਆਂ ਹਨ ਜਿਨ੍ਹਾਂ ਦਾ ਉਹ ਚਿੰਤਾ ਕਰ ਰਹੀ ਸੀ। ਉਸਦਾ ਕਹਿਣਾ ਸੀ ਕਿ ਉਸ ਕੋਲ ਕੇਵਲ ਇੱਕ ਕੱਚਾ ਕਮਰਾ ਹੈ। ਉਸਨੇ ਦੱਸਿਆ ਕਿ ਆਜ਼ਾਦੀ ਵੇਲੇ ਤੋਂ ਲੀਡਰਾਂ ਤੋਂ ਸੁਣਦੀ ਆ ਰਹੀ ਹਾਂ, 'ਐਤਕੀਂ ਜਿਤਾ ਦਿਓ, ਤਕਦੀਰਾਂ ਬਦਲ ਦਿਆਂਗੇ।' ਹਰ ਪਾਰਟੀ ਨੇ ਇਹੋ ਆਖਿਆ ,ਵੋਟਾਂ ਲੈ ਕੇ ਮੁੜ ਸਾਰ ਨਹੀਂ ਲਈ। ਉਸ ਦਾ ਕਹਿਣਾ ਸੀ ਕਿ ਲੀਡਰਾਂ ਦੇ ਭਾਗ ਜਾਗ ਪਏ ,ਅਸੀਂ ਤਾਂ ਉਹੀ ਘੱਟਾ ਢੋਹ ਰਹੇ ਹਾਂ। ਉਸਦਾ ਕਹਿਣਾ ਸੀ ਕਿ ਉਸਦਾ ਅੰਗਹੀਣਾਂ ਵਰਗਾ ਪੁੱਤਰ ਦਿਹਾੜੀ ਕਰਨ ਤੋਂ ਬੇਵੱਸ ਹੈ। ਬਿਰਧ ਔਰਤ ਨੇ ਭਰੇ ਮਨ ਨਾਲ ਆਇਆ ਕਿ 'ਇਨ੍ਹਾਂ ਲੀਡਰਾਂ ਨੇ ਤਾਂ ਮਜ਼ਦੂਰਾਂ ਨੂੰ 'ਆਟਾ ਦਾਲ' ਜੋਗੇ ਹੀ ਸਮਝਿਆ ਹੈ।' ਉਸਦਾ ਕਹਿਣਾ ਸੀ ਕਿ ਨਵੀਂ ਪੀੜੀ ਨੂੰ ਹੁਣ ਅਕਲ ਤੋਂ ਕੰਮ ਲਵੇ, ਲੀਡਰਾਂ ਦੀ ਥਾਂ ਆਪਣੇ ਹੱਕਾਂ ਲਈ ਸੰਘਰਸ਼ਾਂ ਦੀ ਡੰਡੀ 'ਤੇ ਤੁਰੇ। ਉਸਨੇ ਦੱਸਿਆ ਕਿ ਉਸਦਾ ਕੋਠਾ ਡਿੱਗੂ ਡਿੱਗੂ ਕਰ ਰਿਹਾ ਹੈ। ਏਨੀ ਪਹੁੰਚ ਨਹੀਂ ਕਿ ਉਸ ਦੀ ਮੁਰੰਮਤ ਕਰਾ ਲਈਏ। ਉਸਦਾ ਕਹਿਣਾ ਸੀ ਕਿ ਉਹ ਤਾਂ ਵੋਟਾਂ ਪਾ ਪਾ ਕੇ ਅੱਕ ਚੁੱਕੀ ਹੈ। ਸਾਰੀ ਜ਼ਿੰਦਗੀ ਹੀ ਲੀਡਰਾਂ ਦੇ ਲਾਰਿਆਂ 'ਚ ਟਪਾ ਲਈ ਹੈ।
ਕੋਠੇ ਰਾਮਸਰ ਦੇ 82 ਸਾਲ ਦੇ ਮਜ਼ਦੂਰ ਤਾਰਾ ਸਿੰਘ ਨੇ ਦੱਸਿਆ ਕਿ ਉਸ ਨੂੰ ਲੀਡਰਾਂ ਤੇ ਕੋਈ ਭਰੋਸਾ ਨਹੀਂ ਰਿਹਾ ਕਿਉਂਕਿ ਉਹ ਵੋਟਾਂ ਲੈ ਕੇ ਮੁੜ ਕਿਸੇ ਦੀ ਸਾਰ ਨਹੀਂ ਲੈਂਦੇ। ਸਰਕਾਰਾਂ ਬਦਲਣ ਮਗਰੋਂ ਲੀਡਰਾਂ ਦੀ ਜ਼ਿੰਦਗੀ ਬਦਲਦੀ ਹੈ, ਆਮ ਲੋਕਾਂ ਦੀ ਨਹੀਂ। ਉਸ ਦਾ ਕਹਿਣਾ ਸੀ ਕਿ ਮਜ਼ਦੂਰਾਂ ਨੂੰ ਲੀਡਰਾਂ ਨੇ ਵੋਟ ਬੈਂਕ ਤੱਕ ਹੀ ਬੰਨੀ ਰੱਖਿਆ ਹੈ। ਇਹ ਸਭ ਬਿਰਧ ਆਪਣੇ ਪਰਵਾਰਾਂ ਨੂੰ ਲੀਡਰਾਂ ਤੋਂ ਪਾਸਾ ਵੱਟਣ ਦੀਆਂ ਸਲਾਹਾਂ ਦੇਣ ਰਹੇ ਹਨ। ਸੈਂਕੜੇ ਅਜਿਹੇ ਬਜ਼ੁਰਗ ਖੁਦ ਵੀ ਹੁਣ ਧਰਨਿਆਂ ਮੁਜ਼ਾਹਰਿਆਂ ਵਿੱਚ ਜਾਣ ਲੱਗੇ ਹਨ ਜਿਨ੍ਹਾਂ ਦੀ ਉਮਰ 70 ਸਾਲ ਤੋਂ ਉਪਰ ਹੈ। ਪਿੰਡ ਕੋਟਸ਼ਮੀਰ ਦੀ ਬਿਰਧ ਔਰਤ ਸੀਤੋ ਕੌਰ ਦਾ ਕਹਿਣਾ ਸੀ ਕਿ ਉਸ ਨੂੰ ਹਾਲੇ ਤੱਕ ਬੁਢਾਪਾ ਪੈਨਸ਼ਨ ਨਹੀਂ ਲੱਗੀ। ਲੀਡਰ ਹਰ ਚੋਣ ਵੇਲੇ ਬੁਢਾਪਾ ਪੈਨਸ਼ਨ ਦਾ ਫਾਰਮ ਭਰਨ ਦੀ ਗੱਲ ਕਰਦੇ ਹਨ। ਵੋਟਾਂ ਲੈ ਕੇ ਮੁੜ ਆਉਂਦੇ ਨਹੀਂ। ਉਸ ਨੇ ਤਾਂ ਇੱਕ ਕਮਰੇ ਵਿੱਚ ਹੀ ਆਪਣੀ ਉਮਰ ਕੱਢ ਦਿੱਤੀ ਹੈ। ਸਾਰੀ ਉਮਰ ਖੇਤਾਂ ਵਿੱਚ ਦਿਹਾੜੀ ਕੀਤੀ ਅਤੇ ਫਿਰ ਵੀ ਜੂਨ ਜਾਨਵਰਾਂ ਵਰਗੀ ਹੀ ਰਹੀ। ਉਸ ਦਾ ਕਹਿਣਾ ਸੀ ਕਿ ਸਰਕਾਰਾਂ ਵੋਟਾਂ ਲਈ ਕੰਮ ਕਰਦੀਆਂ ਹਨ, ਮਜ਼ਦੂਰਾਂ ਦੇ ਦਿਨ ਬਦਲਣ ਲਈ ਨਹੀਂ। ਬਠਿੰਡਾ ਦੇ ਇੱਕ ਹੋਰ ਬਿਰਧ ਪਾਲਾ ਸਿੰਘ ਨੇ ਦੱਸਿਆ ਕਿ ਉਸ ਨੇ 50 ਸਾਲ ਖੇਤਾਂ ਵਿੱਚ ਮਜ਼ਦੂਰੀ ਕੀਤੀ ਹੈ ਪਰ ਫਿਰ ਵੀ ਉਹ ਅੱਜ ਖਾਲੀ ਹੱਥ ਹੈ। ਉਸ ਨੂੰ ਪੱਕਾ ਘਰ ਨਸੀਬ ਨਹੀਂ ਹੋਇਆ ਹੈ। ਉਸਦਾ ਕਹਿਣਾ ਸੀ ਕਿ ਸਰਕਾਰੀ ਨੀਤੀਆਂ ਠੀਕ ਹੁੰਦੀਆਂ ਤਾਂ ਅੱਜ ਉਸ ਨੂੰ ਅੱਜ ਲੋਕਾਂ ਦੇ ਹੱਥਾਂ ਵੱਲ ਨਾ ਦੇਖਣਾ ਪੈਂਦਾ। ਉਸ ਦਾ ਕਹਿਣਾ ਸੀ ਕਿ ਪੂਰੀ ਉਮਰ ਵਿੱਚ ਉਸ ਨੂੰ ਲੀਡਰਾਂ ਤੋਂ ਲਾਰੇ ਹੀ ਮਿਲੇ ਹਨ। ਇਸੇ ਤਰ੍ਹਾਂ ਦੇ ਹੋਰ ਹਜ਼ਾਰਾਂ ਬਿਰਧ ਹਨ ਜਿਨ੍ਹਾਂ ਦੀ ਜ਼ਿੰਦਗੀ ਲੀਡਰਾਂ ਦੇ ਲਾਰਿਆਂ ਵਿੱਚ ਹੀ ਟੱਪ ਗਈ ਹੈ। ਇਨ੍ਹਾਂ ਮਜ਼ਦੂਰਾਂ ਨੂੰ ਤਾਂ ਹਰ ਮਈ ਦਿਵਸ ਇੱਕੋ ਜੇਹਾ ਹੀ ਲੱਗਦਾ ਹੈ।
ਮਜ਼ਦੂਰ ਭਲਾਈ ਫੰਡ ਕੌਣ ਵੰਡੂ ?
ਸਰਕਾਰੀ ਖ਼ਜ਼ਾਨੇ ਦਾ ਮੂੰਹ ਮਜ਼ਦੂਰਾਂ ਲਈ ਖੁੱਲ੍ਹ ਨਹੀਂ ਸਕਿਆ ਹੈ। ਖ਼ਜ਼ਾਨੇ 'ਚ ਮਜ਼ਦੂਰ ਭਲਾਈ ਦਾ ਪੈਸਾ ਪਿਆ ਹੈ ਪ੍ਰੰਤੂ ਇਹ ਮਜ਼ਦੂਰਾਂ 'ਤੇ ਖਰਚ ਨਹੀਂ ਕੀਤਾ ਜਾ ਸਕਿਆ ਹੈ। ਲੇਬਰ ਵਿਭਾਗ ਕੋਲ 124 ਕਰੋੜ ਰੁਪਏ ਸਿਰਫ਼ ਮਜ਼ਦੂਰੀ ਭਲਾਈ ਦਾ ਫੰਡ ਪਿਆ ਹੈ। ਇੱਧਰ ਮਜ਼ਦੂਰਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਇਸ ਦੇ ਬਾਵਜੂਦ ਇਹ ਰਾਸ਼ੀ ਉਨ੍ਹਾਂ ਦੀ ਭਲਾਈ ਲਈ ਖਰਚ ਨਹੀਂ ਕੀਤੀ ਜਾ ਸਕੀ ਹੈ। ਉਸਾਰੀ ਠੇਕੇਦਾਰਾਂ ਵਲੋਂ ਇੱਕ ਫੀਸਦੀ ਰਾਸ਼ੀ ਮਜ਼ਦੂਰਾਂ ਭਲਾਈ ਲਈ ਜਮ੍ਹਾਂ ਕਰਾਈ ਜਾਂਦੀ ਹੈ। ਠੇਕੇਦਾਰਾਂ ਦੀ ਇਹ ਨੇਕੀ ਕਿਸੇ ਖਾਤੇ ਨਹੀਂ ਪੈ ਸਕੀ। ਉਸਾਰੀ ਮਜ਼ਦੂਰਾਂ ਦੀ ਭਲਾਈ ਲਈ ਪੰਜਾਬ ਇਮਾਰਤ ਉਸਾਰੀ ਵਰਕਰਜ਼ ਭਲਾਈ ਬੋਰਡ ਬਣਿਆ ਹੋਇਆ ਹੈ ਜੋ ਕਿ ਸਾਲ 2008 'ਚ ਬਣਿਆ ਸੀ। ਜਿਸ ਵਲੋਂ ਦਰਜਨਾਂ ਸਕੀਮਾਂ ਮਜ਼ਦੂਰਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ 'ਚ ਕਈ ਤਰ੍ਹਾਂ ਦੇ ਕਰਜ਼ੇ ਵੀ ਹਨ। ਪੰਜਾਬ ਸਰਕਾਰ ਵਲੋਂ ਬੋਰਡ ਬਣਾਉਣ ਸਮੇਂ ਹੀ ਉਸਾਰੀ ਮਜ਼ਦੂਰਾਂ 'ਤੇ ਇੱਕ ਫੀਸਦੀ ਉਸਾਰੀ ਸੈਸ ਲਗਾਇਆ ਗਿਆ ਸੀ। ਹਰ ਉਸਾਰੀ ਠੇਕੇਦਾਰਾਂ ਵਲੋਂ ਉਦੋਂ ਤੋਂ ਇੱਕ ਫੀਸਦੀ ਸੈਸ ਬੋਰਡ ਨੂੰ ਭੇਜਿਆ ਜਾ ਰਿਹਾ ਹੈ। ਇਹ ਸੈਸ ਮਜ਼ਦੂਰਾਂ ਦੀ ਭਲਾਈ ਵਾਸਤੇ ਵਰਤਿਆ ਜਾਣਾ ਸੀ। ਲੰਘੇ ਮਾਲੀ ਵਰ੍ਹੇ 'ਚ 100 ਕਰੋੜ ਰੁਪਏ ਲੇਬਰ ਸੈਸ ਤਹਿਤ ਇਕੱਲੇ ਹੋ ਗਏ ਹਨ ਅਤੇ ਉਸ ਤੋਂ ਪਹਿਲਾਂ ਦੇ ਵਰ੍ਹਿਆਂ 'ਚ ਕਰੀਬ 25 ਕਰੋੜ ਰੁਪਏ ਇਕੱਠੇ ਹੋਏ ਸਨ।
ਲੇਬਰ ਵਿਭਾਗ ਕੋਲ ਏਡੀ ਵੱਡੀ ਰਾਸ਼ੀ ਪਈ ਹੈ। ਸਾਲ 2010-11 ਦੌਰਾਨ ਕੇਵਲ 11 ਲੱਖ ਰੁਪਏ ਹੀ ਮਜ਼ਦੂਰਾਂ ਦੀ ਭਲਾਈ ਲਈ ਵੰਡੇ ਗਏ ਸਨ। ਹੁਣ ਤੱਕ ਕੁੱਲ ਕਰੀਬ ਇੱਕ ਕਰੋੜ ਰੁਪਏ ਦੀ ਮਜ਼ਦੂਰਾਂ ਦੀ ਭਲਾਈ ਤੇ ਖਰਚ ਹੋਏ ਹਨ। ਜੋ ਉਸਾਰੀ ਮਜ਼ਦੂਰ ਲੇਬਰ ਵਿਭਾਗ ਕੋਲ ਰਜਿਸਟਰਡ ਹੁੰਦੇ ਹਨ,ਇਹ ਸਹੂਲਤ ਕੇਵਲ ਉਨ੍ਹਾਂ ਮਜ਼ਦੂਰਾਂ ਨੂੰ ਹੀ ਮਿਲਦੀ ਹੈ। ਸ਼ੁਰੂ 'ਚ ਵਿਭਾਗ ਵਲੋਂ 10 ਰੁਪਏ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਸੀ। ਜਦੋਂ ਕੋਈ ਮਜ਼ਦੂਰ ਮਹਿਕਮੇ ਕੋਲ ਨਾ ਪੁੱਜਾ ਤਾਂ ਵਿਭਾਗ ਵਲੋਂ ਇਹ ਰਜਿਸਟ੍ਰੇਸ਼ਨ ਮੁਫ਼ਤ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਪੰਜਾਬ ਦੇ ਉਸਾਰੀ ਮਜ਼ਦੂਰ ਰਜਿਸਟ੍ਰੇਸ਼ਨ ਨਹੀਂ ਕਰਾ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਦੇ ਕੇਵਲ 27 ਹਜ਼ਾਰ ਮਜ਼ਦੂਰਾਂ ਨੇ ਹੀ ਹੁਣ ਤੱਕ ਲੇਬਰ ਵਿਭਾਗ ਕੋਲ ਆਪਣੀ ਰਜਿਸ਼ਟ੍ਰੇਸ਼ਨ ਕਰਾਈ ਹੈ ਜਦੋਂ ਕਿ ਲੇਬਰ ਦੀ ਗਿਣਤੀ ਕਈ ਲੱਖਾਂ 'ਚ ਹੈ। ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਚੋਂ ਕੇਵਲ 7 ਹਜ਼ਾਰ ਦੇ ਕਰੀਬ ਉਸਾਰੀ ਮਜ਼ਦੂਰਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ। ਇਸ ਚੋਂ 50 ਫੀਸਦੀ ਤੋਂ ਉਪਰ ਮਜ਼ਦੂਰ ਇਕੱਲੇ ਬਠਿੰਡਾ ਰਿਫਾਈਨਰੀ ਦੇ ਹਨ। ਹਾਲਾਂਕਿ ਰਿਫਾਈਨਰੀ 'ਚ 20 ਹਜ਼ਾਰ ਤੋਂ ਉਪਰ ਮਜ਼ਦੂਰ ਉਸਾਰੀ ਕੰਮਾਂ 'ਚ ਲੱਗੇ ਹੋਏ ਹਨ ਪ੍ਰੰਤੂ ਉਹ ਦਿਲਚਸਪੀ ਨਹੀਂ ਲੈਂਦੇ। ਲੇਬਰ ਵਿਭਾਗ ਵਲੋਂ ਮਜ਼ਦੂਰਾਂ ਦੇ ਬੱਚਿਆਂ ਲਈ ਕੰਪਿਊਟਰ ਅਤੇ ਸਾਈਕਲ ਲੋਨ ਦੀ ਸੁਵਿਧਾ ਦਿੱਤੀ ਗਈ ਹੈ ਪ੍ਰੰਤੂ ਇਹ ਸਹੂਲਤ ਲੈਣ ਵਾਸਤੇ ਪੂਰੇ ਪੰਜਾਬ ਚੋਂ ਕਿਸੇ ਨੇ ਵੀ ਪਹੁੰਚ ਨਹੀਂ ਕੀਤੀ।
ਮਜ਼ਦੂਰਾਂ ਦੇ ਬੱਚਿਆਂ ਲਈ ਵਜ਼ੀਫਾ ਸਕੀਮ ਹੈ ਜਿਸ ਤਹਿਤ ਨੌਵੀਂ ਅਤੇ ਦਸਵੀਂ 'ਚ ਪੜ੍ਹਦੇ ਬੱਚਿਆਂ ਨੂੰ 1500 ਰੁਪਏ ਸਲਾਨਾ ਅਤੇ ਡਾਕਟਰੀ ਜਾਂ ਇੰਜੀਨੀਅਰਿੰਗ ਦੀ ਪੜਾਈ ਕਰਦੇ ਬੱਚਿਆਂ ਨੂੰ 15 ਹਜ਼ਾਰ ਰੁਪਏ ਦਾ ਵਜ਼ੀਫਾ ਸਲਾਨਾ ਦਿੱਤਾ ਜਾਂਦਾ ਹੈ। ਲੰਘੇ ਤਿੰਨ ਵਰ੍ਹਿਆਂ 'ਚ ਕੇਵਲ 127 ਬੱਚਿਆਂ ਨੇ ਵਜ਼ੀਫੇ ਲਈ ਦਰਖਾਸਤਾਂ ਦਿੱਤੀਆਂ ਸਨ। ਇਨ੍ਹਾਂ ਸਾਰੇ ਬੱਚਿਆਂ ਨੂੰ ਵਜ਼ੀਫਾ ਵੰਡਿਆ ਜਾ ਚੁੱਕਾ ਹੈ। ਲੇਬਰ ਵਿਭਾਗ ਵਲੋਂ ਉਸਾਰੀ ਮਜ਼ਦੂਰ ਦੀ ਮੌਤ ਹੋਣ ਦੀ ਸੂਰਤ 'ਚ 1 ਲੱਖ ਰੁਪਏ ਦੀ ਗਰਾਂਟ ਵਾਰਸਾਂ ਨੂੰ ਦਿੱਤੀ ਜਾਂਦੀ ਹੈ ਅਤੇ ਇਸ ਤਹਿਤ ਕੇਵਲ ਹੁਣ ਤੱਕ 9 ਲੱਖ ਰੁਪਏ ਹੀ ਵੰਡੇ ਜਾ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਜਿਨ੍ਹਾਂ ਪੈਸਾ ਮਜ਼ਦੂਰਾਂ ਦੀ ਭਲਾਈ ਲਈ ਇਕੱਠਾ ਹੋ ਰਿਹਾ ਹੈ, ਉਨ੍ਹਾਂ ਦਾ ਇੱਕ ਫੀਸਦੀ ਵੀ ਵੰਡਿਆਂ ਨਹੀਂ ਜਾ ਰਿਹਾ ਹੈ। ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਚੋਂ ਹਰ ਮਹੀਨੇ ਕਰੀਬ 70 ਲੱਖ ਰੁਪਏ ਉਸਾਰੀ ਸੈਸ ਦਾ ਇਕੱਠਾ ਹੋ ਰਿਹਾ ਹੈ। ਹੁਣ ਤੱਕ ਕਰੀਬ ਸੱਤ ਕਰੋੜ ਰੁਪਏ ਉਸਾਰੀ ਸੈਸ ਤਹਿਤ ਇਕੱਠੇ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਉਸਾਰੀ ਮਜ਼ਦੂਰ ਜਿਆਦਾ ਸ਼ਹਿਰਾਂ 'ਚ ਹੀ ਹਨ ਜਿਨ੍ਹਾਂ ਦੀ ਮਾਲੀ ਸਥਿਤੀ ਕਾਫੀ ਨਾਜ਼ਕ ਹੈ। ਕਿਰਤੀ ਮਜ਼ਦੂਰ ਯੂਨੀਅਨ ਦੇ ਸ੍ਰੀ ਬਾਰੂ ਸਤਵਰਗ ਦਾ ਕਹਿਣਾ ਸੀ ਕਿ ਜੋ ਮਜ਼ਦੂਰਾਂ ਦੀ ਭਲਾਈ ਦੇ ਨਾਮ ਹੇਠ ਰਾਸ਼ੀ ਇਕੱਠੀ ਹੋਈ ਹੈ, ਉਸ ਨੂੰੰ ਫੌਰੀ ਮਜ਼ਦੂਰਾਂ ਦੀ ਭਲਾਈ 'ਤੇ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ਰਿਫਾਈਨਰੀ ਦੇ ਉਸਾਰੀ ਕੰਮਾਂ ਤੋਂ ਉਸਾਰੀ ਸੈਸ ਤਾਂ ਸਰਕਾਰ ਨੇ ਇਕੱਠਾ ਤਾਂ ਕਰ ਲਿਆ ਪ੍ਰੰਤੂ ਉਥੇ ਮਜ਼ਦੂਰਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਮਾਹੌਲ 'ਚ ਮਜ਼ਦੂਰਾਂ ਦਾ ਕਾਹਦਾ ਮਈ ਦਿਹਾੜਾ।
ਮਜ਼ਦੂਰਾਂ 'ਚ ਚੇਤੰਨਤਾ ਦੀ ਕਮੀ- ਬਾਂਡੀ
ਸਹਾਇਕ ਲੇਬਰ ਕਮਿਸ਼ਨਰ ਸ੍ਰੀ ਸੁੱਚਾ ਸਿੰਘ ਬਾਂਡੀ ਦਾ ਕਹਿਣਾ ਸੀ ਕਿ ਅਸਲ ਸਮੱਸਿਆ ਇਹ ਹੈ ਕਿ ਉਸਾਰੀ ਮਜ਼ਦੂਰਾਂ 'ਚ ਵੱਡਾ ਹਿੱਸਾ ਪ੍ਰਵਾਸੀ ਮਜ਼ਦੂਰਾਂ ਦਾ ਹੈ ਜੋ ਇਨ੍ਹਾਂ ਸਕੀਮਾਂ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਬੱਚਿਆਂ ਲਈ ਜੋ ਸਕੀਮਾਂ ਹਨ, ਉਨ੍ਹਾਂ 'ਚ ਇਹ ਮੁਸ਼ਕਲ ਹੈ ਕਿ ਪਰਵਾਸੀਆਂ ਦੇ ਬੱਚੇ ਉਧਰ ਹੀ ਪੜ੍ਹਦੇ ਹਨ। ਉਨ੍ਹਾਂ ਆਖਿਆ ਕਿ ਮਜ਼ਦੂਰਾਂ 'ਚ ਹਾਲੇ ਚੇਤੰਨਤਾ ਨਹੀਂ ਹੈ ਪ੍ਰੰਤੂ ਵਿਭਾਗ ਵਲੋਂ ਭਲਾਈ ਸਕੀਮਾਂ ਨੂੰ ਮਜ਼ਦੂਰਾਂ ਤੱਕ ਪਹੁੰਚਾਉਣ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਵੀ ਮਜ਼ਦੂਰ ਵਲੋਂ ਦਰਖਾਸਤ ਦਿੱਤੀ ਗਈ ਹੈ, ਉਸ ਨੂੰ ਬਣਦੀ ਸਹੂਲਤ ਦਿੱਤੀ ਗਈ ਹੈ।

No comments:
Post a Comment