....ਲੜ ਬੁੱਢੇ ਦੇ ਲਾਈ
ਚਰਨਜੀਤ ਭੁੱਲਰ
ਬਠਿੰਡਾ : ਡਾਲਰਾਂ ਦੇ ਲਾਲਚ 'ਚ ਮਾਪੇ 'ਬੁੱਢੇ ਕੰਤ' ਸਹੇੜ ਰਹੇ ਹਨ। ਤਾਹੀਓਂ ਹੁਣ ਲੋਕ ਬੋਲੀ 'ਲੜ ਬੁੱਢੇ ਦੇ ਲਾਈ' ਸੱਚ ਹੋਣ ਲੱਗੀ ਹੈ। ਸੈਂਕੜੇ ਵਿਆਹ ਇਸ ਤਰ੍ਹਾਂ ਦੇ ਰਜਿਸਟਿਡ ਹੋਏ ਹਨ ਜਿਨ੍ਹਾਂ 'ਚ ਲਾੜੇ-ਲਾੜੀ 'ਚ ਉਮਰਾਂ ਦਾ ਫਾਸਲਾ 'ਬਾਬੇ ਤੇ ਪੋਤੀ' ਵਾਂਗ ਹੈ। ਕੁੜੀਆਂ ਨਹੀਂ ਬਲਕਿ ਨੌਜਵਾਨ ਮੁੰਡੇ ਵੀ ਵਿਦੇਸ਼ ਪੁੱਜਣ ਖਾਤਰ ਵੱਡੀ ਉਮਰ ਦੀਆਂ 'ਮੇਮਾਂ' ਨਾਲ ਵਿਆਹ ਰਚਾ ਰਹੇ ਹਨ। ਜਰਮਨ ਦੀਆਂ ਮੇਮਾਂ ਵਲੋਂ ਤਾਂ ਇਹ ਕਾਰੋਬਾਰ ਹੀ ਵਿੱਢਿਆ ਹੋਇਆ ਹੈ ਜੋ ਕਿ ਪੰਜਾਬੀ ਮੁੰਡਿਆਂ ਨਾਲ 'ਵਿਆਹ' ਕਰਦੀਆਂ ਹਨ। ਇਨ੍ਹਾਂ ਕੇਸਾਂ 'ਚ ਪਹਿਲਾਂ ਸੌਦਾ ਹੁੰਦਾ ਹੈ ਤੇ ਮਗਰੋਂ ਵਿਆਹ। ਏਦਾ ਦੇ ਵਿਆਹ ਹਨ ਜੋ ਕਿ ਆਮ ਲੋਕਾਂ ਦੇ ਦੰਦ ਜੋੜਨ ਵਾਲੇ ਹਨ। ਭਾਵੇਂ ਬਹੁਤੇ ਵਿਆਹ ਫਰਜ਼ੀ ਹੁੰਦੇ ਹਨ ਲੇਕਿਨ ਮਾਪਿਆਂ ਲਈ ਇਹ 'ਫਰਜੀਵਾੜਾ' ਘਾਟੇ ਦਾ ਸੌਦਾ ਨਹੀਂ। ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਵਲੋਂ ਫਰਵਰੀ 2008 'ਚ ਇੱਕ ਵਿਆਹ ਰਜਿਸਟਿਡ ਕੀਤਾ ਗਿਆ ਜਿਸ 'ਚ ਲਾੜੇ ਦੀ ਉਮਰ 61 ਸਾਲਾਂ ਦੀ ਸੀ ਜਦੋਂ ਕਿ ਉਸ ਦੀ ਪਤਨੀ ਦੀ ਉਮਰ ਮਸਾਂ 39 ਸਾਲਾਂ ਦੀ ਹੈ। ਫਿਰੋਜਪੁਰ ਜ਼ਿਲ੍ਹੇ ਦੀ ਇਸ ਲੜਕੀ ਦਾ ਪਤੀ ਉਸ ਨਾਲੋਂ 22 ਸਾਲ ਵੱਡਾ ਹੈ। ਇਸ ਬਜ਼ੁਰਗ ਲਾੜੇ ਦੀ ਇੱਕੋ ਵੱਡੀ ਯੋਗਤਾ ਹੈ ਕਿ ਉਸ ਕੋਲ ਅਮਰੀਕਾ ਦਾ 'ਗਰੀਨ ਕਾਰਡ' ਹੈ। ਬਠਿੰਡਾ ਲਾਗਲੇ ਇੱਕ ਪਿੰਡ ਦੀ ਲੜਕੀ ਦੀ ਉਮਰ ਕੇਵਲ 22 ਸਾਲ ਹੈ ਜਦੋਂ ਕਿ ਲਾੜੇ ਦੀ ਉਮਰ ਦੁੱਗਣੀ ਤੋਂ ਜਿਆਦਾ ਹੈ। ਉਮਰਾਂ ਦੇ ਫਾਸਲੇ ਇਸ ਪਰਿਵਾਰ ਨੂੰ ਵਿਦੇਸ਼ ਤੋਂ ਛੋਟੇ ਲੱਗੇ । ਇਸ ਤਰ੍ਹਾਂ ਦੇ ਸੈਂਕੜੇ ਕੇਸ ਹਨ। ਜ਼ਿਲ੍ਹਾ ਬਠਿੰਡਾ 'ਚ ਲੰਘੇ ਦੋ ਵਰ੍ਹਿਆਂ 'ਚ 200 ਵਿਆਹ ਇਸ ਤਰ੍ਹਾਂ ਦੇ ਰਜਿਸਟਿਡ ਹੋਏ ਹਨ ਜਿਨ੍ਹਾਂ 'ਚ ਲਾੜਾ ਜਾਂ ਲਾੜੀ ਵਿਦੇਸ਼ ਦੀ ਵਸਨੀਕ ਹੈ।
ਥੋੜਾ ਸਮਾਂ ਪਹਿਲਾਂ ਇੱਕ ਵਿਆਹ ਹੋਇਆ ਜਿਸ 'ਚ ਪੰਜਾਬੀ ਨੌਜਵਾਨ ਦੀ ਉਮਰ ਕਰੀਬ 25 ਕੁ ਸਾਲ ਸੀ ਜਦੋਂ ਕਿ ਕੈਨੇਡਾ ਤੋਂ ਆਈ ਮੇਮ ਦੀ ਉਮਰ 55 ਸਾਲ ਤੋਂ ਉਪਰ ਸੀ। ਬਰਨਾਲਾ ਸ਼ਹਿਰ 'ਚ ਹੋਏ ਇਸ ਵਿਆਹ ਦੀ ਕਾਫੀ ਚਰਚਾ ਵੀ ਰਹੀ ਹੈ। ਜਰਮਨੀ ਦੇ ਇੱਕ ਗੋਰੇ ਦੀ ਉਮਰ 51 ਸਾਲ ਸੀ ਜਿਸ ਨਾਲ ਪੰਜਾਬੀ ਮਾਪਿਆਂ ਨੇ ਆਪਣੀ 20 ਸਾਲ ਦੀ ਧੀਅ ਨੂੰ ਖੁਸ਼ੀ ਖੁਸ਼ੀ ਤੋਰ ਦਿੱਤਾ। ਲਾੜੇ ਲਾੜੀ ਦੀ ਉਮਰ 'ਚ ਪੂਰੇ 31 ਵਰ੍ਹਿਆਂ ਦਾ ਫਰਕ ਹੈ ਜੋ ਮਾਪਿਆਂ ਨੂੰ ਨਜ਼ਰ ਨਹੀਂ ਆਇਆ। ਬੱਸ ਉਨ੍ਹਾਂ ਨੂੰ ਤਾਂ ਕੇਵਲ ਜਰਮਨੀ ਮੁਲਕ ਨਜ਼ਰ ਆਇਆ। ਖਮਾਣੋ ਤਹਿਸੀਲ 'ਚ ਇਹ ਵਿਆਹ ਰਜਿਸਟਿਡ ਹੋਇਆ ਹੈ। ਇਸੇ ਤਰ੍ਹਾਂ 29 ਵਰ੍ਹਿਆਂ ਦੇ ਪੰਜਾਬੀ ਨੌਜਵਾਨ ਨੂੰ ਉਸ ਮੇਮ ਦੀ 53 ਵਰ੍ਹਿਆਂ ਦੀ ਉਮਰ ਵੀ ਹਾਣ ਵਾਲੀ ਲੱਗੀ ਜਿਸ ਨੂੰ ਉਸਨੇ ਲਿਬਨਾਨ ਲੈ ਕੇ ਜਾਣਾ ਸੀ। ਇੱਥੇ ਵੀ ਉਮਰਾਂ ਦਾ ਫਾਸਲਾ 26 ਸਾਲਾਂ ਦਾ ਹੈ। ਇਹ ਵਿਆਹ ਅਮਲੋਹ ਤਹਿਸੀਲ 'ਚ ਰਜਿਸਟਿਡ ਹੋਇਆ ਹੈ। ਨਿਯਮਾਂ ਅਨੁਸਾਰ ਵਿਦੇਸ਼ ਜਾਣ ਲਈ ਵਿਆਹ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਇਹ ਵਿਆਹ ਸਪੈਸ਼ਲ ਮੈਰਿਜ ਐਕਟ 1954 ਤਹਿਤ ਰਜਿਸਟਿਡ ਹੁੰਦੇ ਹਨ। ਇੱਕ ਹੋਰ ਕੇਸ 'ਚ 24 ਸਾਲ ਦੇ ਨੌਜਵਾਨ ਨੇ ਵਿਦੇਸ਼ ਦੇ ਲਾਲਚ 'ਚ ਜਰਮਨ ਦੀ 45 ਸਾਲਾਂ ਮੇਮ ਨਾਲ ਸ਼ਾਦੀ ਕੀਤੀ ਹੈ। ਦੋਹਾਂ ਦੀ ਉਮਰ 'ਚ 21 ਸਾਲ ਦਾ ਫਰਕ ਹੈ। ਇਹ ਵਿਆਹ ਬੱਸੀ ਪਠਾਣਾ ਤਹਿਸੀਲ 'ਚ ਰਜਿਸਟਿਡ ਹੋਇਆ ਹੈ। ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਵਲੋਂ ਇੱਕ ਅਜਿਹਾ ਵਿਆਹ ਰਜਿਸਟਿਡ ਕੀਤਾ ਗਿਆ ਹੈ ਜਿਸ 'ਚ ਲਾੜੀ ਦੀ ਉਮਰ 34 ਸਾਲ ਹੈ ਜਦੋਂ ਕਿ ਲਾੜੇ ਦੀ ਉਮਰ 62 ਹੈ। ਵਿਦੇਸ਼ ਜਾਣ ਵਾਸਤੇ ਉਮਰਾਂ ਦਾ ਫਰਕ ਇੱਕ ਦੂਸਰੇ ਨੂੰ ਨਜ਼ਰ ਨਹੀਂ ਆਇਆ।
ਸਵਿਟਜਰਲੈਂਡ ਦੀ 52 ਵਰ੍ਹਿਆਂ ਦੀ ਮੇਮ ਨਾਲ ਇੱਕ ਹੋਰ ਪੰਜਾਬੀ ਨੌਜਵਾਨ ਨੇ ਵਿਆਹ ਰਚਾਇਆ ਜਿਸ ਦੀ ਆਪਣੀ ਉਮਰ 28 ਸਾਲ ਦੀ ਸੀ। ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਵਿਆਹ ਹੋਇਆ ਹੈ। ਇਸੇ ਜ਼ਿਲ੍ਹੇ 'ਚ ਸਵਿਸ ਦੀ ਇੱਕ ਹੋਰ ਮੇਮ ਨਾਲ ਉਸ ਤੋਂ 17 ਸਾਲ ਛੋਟੇ ਪੰਜਾਬੀ ਨੌਜਵਾਨ ਨੇ ਵਿਆਹ ਕੀਤਾ ਹੈ। ਜਰਮਨ ਦੀ ਇੱਕ 46 ਵਰ੍ਹਿਆਂ ਦੀ ਮੇਮ ਨਾਲ 21 ਸਾਲਾਂ ਦੇ ਨੌਜਵਾਨ ਨੇ ਸ਼ਾਦੀ ਰਚਾਈ ਹੈ ਤਾਂ ਜੋ ਵਿਦੇਸ਼ੀ ਧਰਤੀ 'ਤੇ ਪੁੱਜਿਆ ਜਾ ਸਕੇ। ਇਹ ਵਿਆਹ ਕਾਦੀਆ ਲਾਗੇ ਹੋਇਆ ਹੈ। ਗੁਰਦਾਸਪੁਰ 'ਚ ਦੋ ਸਾਲਾਂ 'ਚ ਕਰੀਬ 54 ਵਿਆਹ ਇਸ ਤਰ੍ਹਾਂ ਦੇ ਰਜਿਸਟਿਡ ਹੋਏ ਹਨ ਜਿਨ੍ਹਾਂ ਚੋਂ 10 ਵਿਆਹਾਂ ਦੀ ਰਜਿਸਟ੍ਰੇਸ਼ਨ ਪਤਾ ਲੱਗਣ 'ਤੇ ਜ਼ਿਲ੍ਹਾ ਮੈਜਿਸਟਰੇਟ ਨੇ ਰੱਦ ਵੀ ਕੀਤੀ ਹੈ। ਅਮਰੀਕਨ ਫਰੈਂਡਜ਼ ਸਰਵਿਸ ਸੁਸਾਇਟੀ ਦੇ ਆਗੂ ਡਾ. ਸੁਰਿੰਦਰ ਸਿੰਘ ਗਿੱਲ ਦਾ ਪ੍ਰਤੀਕਰਮ ਸੀ ਕਿ ਪੰਜਾਬੀ ਮਾਪੇ ਆਪਣੇ ਧੀਆਂ ਪੁੱਤਾਂ ਨੂੰ ਕੇਵਲ ਵਲਾਇਤ ਭੇਜਣ ਖਾਤਰ ਇਸ ਤਰ੍ਹਾਂ ਦੇ ਕਦਮ ਚੁੱਕ ਰਹੇ ਹਨ ਜੋ ਕਿ ਨੈਤਿਕ ਤੌਰ 'ਤੇ ਸੋਭਾ ਨਹੀਂ ਦਿੰਦੇ। ਉਨ੍ਹਾਂ ਦੱਸਿਆ ਕਿ ਕਈ ਮੁਲਕਾਂ ਦੇ ਗੋਰੇ ਤੇ ਮੇਮਾਂ ਇਸ ਤਰ੍ਹਾਂ ਦਾ ਕਾਰੋਬਾਰ ਹੀ ਕਰਨ ਲੱਗ ਪਈਆਂ ਹਨ ਅਤੇ ਬਦਲੇ 'ਚ ਉਹ ਮੋਟੇ ਪੈਸੇ ਲੈਂਦੀਆਂ ਹਨ। ਸੂਚਨਾ ਅਨੁਸਾਰ ਇੱਕ ਹੋਰ ਕੇਸ 'ਚ ਹੁਸ਼ਿਆਰਪੁਰ ਦੇ 21 ਸਾਲ ਦੇ ਨੌਜਵਾਨ ਨੇ ਯੂ.ਕੇ ਦੀ 40 ਸਾਲ ਦੀ ਮੇਮ ਨਾਲ ਵਿਆਹ ਰਚਾਇਆ ਹੈ ਅਤੇ ਦਸੂਹਾ ਦੇ 25 ਵਰ੍ਹਿਆਂ ਦੇ ਇੱਕ ਨੌਜਵਾਨ ਨੇ 45 ਸਾਲ ਦੀ ਮੇਮ ਨਾਲ ਸ਼ਾਦੀ ਰਚਾਈ ਤਾਂ ਜੋ ਹੈਮਬਰਗ ਪੁੱਜਿਆ ਜਾ ਸਕੇ। ਇਸ ਤਰ੍ਹਾਂ ਦਾ ਕਾਰੋਬਾਰ ਪੂਰੇ ਪੰਜਾਬ 'ਚ ਹੀ ਚੱਲ ਰਿਹਾ ਹੈ।
ਪਦਾਰਥਵਾਦੀ ਯੁੱਗ 'ਚ ਮਾਪਿਆਂ 'ਤੇ ਏਨੀ ਖੁਦਗਰਜ਼ੀ ਭਾਰੂ ਹੋ ਗਈ ਹੈ ਕਿ ਉਨ੍ਹਾਂ ਨੂੰ 'ਵਿਆਹ' ਵਰਗੀ ਪਵਿੱਤਰ ਸੰਸਥਾ ਦੀ ਪ੍ਰਵਾਹ ਨਹੀਂ ਹੈ। ਉਨ੍ਹਾਂ ਆਖਿਆ ਕਿ ਮਾਪੇ ਧੀਆਂ 'ਤੇ ਵਿਦੇਸ਼ੀ ਲਾੜਿਆਂ ਨੂੰ ਠੋਸਦੇ ਹਨ ਤਾਂ ਜੋ ਉਨ੍ਹਾਂ ਦੇ ਮੁੰਡੇ ਵੀ ਵਿਦੇਸ਼ ਇਸ ਰਸਤੇ ਜਾ ਸਕਣ। ਉਨ੍ਹਾਂ ਆਖਿਆ ਕਿ ਇਹ ਵਿਆਹ ਨਹੀਂ ਬਲਕਿ ਸੌਦੇਬਾਜੀ ਹੈ। ਉਨ੍ਹਾਂ ਆਖਿਆ ਕਿ ਇਸ ਨੂੰ ਮਜ਼ਬੂਰੀ ਨਹੀਂ ਆਖਿਆ ਜਾ ਸਕਦਾ ਬਲਕਿ ਇਹ ਤਾਂ ਲਾਲਸਾ ਦਾ ਇੱਕ ਰੂਟ ਬਣ ਗਿਆ ਹੈ। ਸਮਾਜਿਕ ਮਾਹਿਰ ਦੱਸਦੇ ਹਨ ਕਿ ਜੋ ਪ੍ਰੋਫੈਸ਼ਨਲ ਵਿਦੇਸ਼ੀ ਲੋਕ ਹਨ ,ਉਹ ਸੌਦੇ ਤਹਿਤ ਪੰਜਾਬੀ ਨੌਜਵਾਨਾਂ ਨਾਲ ਵਿਆਹ ਕਰਾਉਣ ਮਗਰੋਂ ਵਿਦੇਸ਼ੀ ਧਰਤੀ 'ਤੇ ਪੁੱਜ ਕੇ ਤਲਾਕ ਦੇ ਦਿੰਦੇ ਹਨ। ਪੰਜਾਬੀ ਮਾਪਿਆਂ ਦੀ ਕਮਜ਼ੋਰੀ ਦਾ ਕੁਝ ਲੋਕ ਲਾਹਾ ਲੈ ਰਹੇ ਹਨ। ਇਸ ਤਰ੍ਹਾਂ ਦੇ ਏਜੰਟ ਦੋਹੀਂ ਪਾਸੇ ਕੰਮ ਕਰ ਰਹੇ ਹਨ। ਇਨ੍ਹਾਂ ਵਿਆਹਾਂ ਪਿਛੇ ਕੋਈ 'ਭਾਵਨਾ' ਕੰਮ ਨਹੀਂ ਕਰਦੀ ਬਲਕਿ ਇਨ੍ਹਾਂ ਵਿਆਹਾਂ ਦਾ ਅਧਾਰ ਕੇਵਲ 'ਡਾਲਰ' ਹੁੰਦੇ ਹਨ। ਜੋ ਕਈ ਦਫਾ ਪੰਜਾਬੀ ਧੀਆਂ ਪੁੱਤਾਂ ਲਈ ਮਾੜੇ ਵੀ ਸਾਬਤ ਹੁੰਦੇ ਹਨ।

No comments:
Post a Comment