'ਸਾਨੂੰ ਸਾਡਾ ਕਸੂਰ ਤਾਂ ਦੱਸ ਦੇਵੋ'
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਬਿਨਾਂ ਕਸੂਰੋਂ ਨਰਿੰਦਰ ਕੌਰ ਨੂੰ ਜੇਲ੍ਹ ਦਿਖਾ ਦਿੱਤੀ ਹੈ। ਜਬਰੀ ਜ਼ਮੀਨਾਂ ਖੋਹਣ ਦਾ ਵਿਰੋਧ ਹੀ ਉਸ ਦਾ ਕਸੂਰ ਬਣ ਗਿਆ। ਅੱਜ ਨਰਿੰਦਰ ਕੌਰ ਨੂੰ ਬਠਿੰਡਾ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਹੈ। ਉਸ ਦੇ ਤਿੰਨ ਬੱਚੇ ਹਨ, ਜੋ ਸਕੂਲ ਪੜ੍ਹਦੇ ਹਨ। ਮਾਂ ਦੇ ਜੇਲ੍ਹ ਜਾਣ ਮਗਰੋਂ ਇਹ ਬੱਚੇ ਵੀ ਪੜ੍ਹਾਈ ਨਹੀਂ ਕਰ ਸਕੇ। ਮਾਂ ਨਰਿੰਦਰ ਕੌਰ ਦਾ ਕਹਿਣਾ ਸੀ ਕਿ ਉਸ ਨੂੰ ਅਪਰਾਧੀ ਵਾਂਗ ਜੇਲ੍ਹ ਵਿੱਚ ਰੱਖਿਆ ਗਿਆ। ਉਸ ਦਾ ਕਹਿਣਾ ਸੀ ਕਿ ਜੇਲ੍ਹ ਜਾਣ ਦਾ ਦਾਗ ਉਸ ਦੇ ਮੱਥੇ 'ਤੇ ਸਦਾ ਲਈ ਲੱਗ ਗਿਆ ਹੈ। ਉਸ ਨੇ ਦੱਸਿਆ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੇ ਉਸ ਨੂੰ ਸਵੇਰੇ ਚਾਰ ਵਜੇ ਘਰੋਂ ਉਠਾ ਲਿਆ ਅਤੇ ਥਾਣੇ ਲੈ ਗਏ। ਉਸ ਨੇ ਆਪਣਾ ਕਸੂਰ ਪੁੱਛਿਆ ਤਾਂ ਮੁਲਾਜ਼ਮਾਂ ਨੇ ਉਸ ਨੂੰ ਬੁਰਾ ਭਲਾ ਬੋਲਿਆ। ਮਗਰੋਂ ਜੇਲ੍ਹ ਭੇਜ ਦਿੱਤਾ ਗਿਆ।ਉਸ ਨੇ ਦੱਸਿਆ ਕਿ ਬੱਚੇ ਜੋ ਉਸ ਤੋਂ ਬਿਨਾਂ ਇਕ ਪਲ ਨਹੀਂ ਕੱਟਦੇ ਸਨ, ਉਨ੍ਹਾਂ ਦਾ ਮਗਰੋਂ ਕੀ ਹਾਲ ਹੋਇਆ ਹੋਵੇਗਾ, ਇਹ ਸੋਚ ਕੇ ਵੀ ਨਰਿੰਦਰ ਕੌਰ ਕਾਫੀ ਪ੍ਰੇਸ਼ਾਨ ਸੀ। ਏਦਾਂ ਦਾ ਦੁੱਖ ਉਨ੍ਹਾਂ 26 ਕਿਸਾਨਾਂ ਦਾ ਸੀ, ਜਿਨ੍ਹਾਂ ਕੋਲੋਂ ਪਹਿਲਾਂ ਸਰਕਾਰ ਨੇ ਜਬਰੀ ਜ਼ਮੀਨ ਖੋਹ ਲਈ ਅਤੇ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ। ਇਹ ਕਿਸਾਨ ਅੱਜ ਪੁੱਛ ਰਹੇ ਸਨ ਕਿ 'ਬਾਦਲ ਸਾਹਿਬ, ਸਾਨੂੰ ਸਾਡਾ ਕਸੂਰ ਤਾਂ ਦੱਸ ਦੇਵੋ।'
ਬਠਿੰਡਾ ਜੇਲ੍ਹ ਵਿੱਚੋਂ ਰਿਹਾਅ ਹੋਏ ਪਿੰਡ ਗੋਬਿੰਦਪੁਰਾ ਦੇ ਕਿਸਾਨ ਹਰਪਾਲ ਸਿੰਘ ਦਾ ਕਹਿਣਾ ਸੀ ਕਿ ਜੋ ਪਿਉ ਦਾਦਿਆਂ ਨੇ ਆਪਣੀ ਖ਼ੂਨ ਪਸੀਨੇ ਦੀ ਕਮਾਈ ਨਾਲ 12 ਏਕੜ ਪੈਲੀ ਬਣਾਈ ਸੀ, ਉਸ 'ਤੇ ਏਦਾ ਡਾਕਾ ਪੈ ਜਾਵੇਗਾ, ਉਨ੍ਹਾਂ ਨੇ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਸੀ। ਉਸ ਦਾ ਕਹਿਣਾ ਸੀ ਕਿ ਇਕ ਜ਼ਮੀਨ ਹੱਥੋਂ ਨਿਕਲ ਗਈ ਅਤੇ ਦੂਜਾ ਜੇਲ੍ਹ ਦਾ ਦਾਗ ਉਨ੍ਹਾਂ ਦੇ ਨਾਲ ਹਮੇਸ਼ਾ ਪਰਛਾਵੇਂ ਵਾਂਗ ਤੁਰਦਾ ਰਹੇਗਾ। ਉਨ੍ਹਾਂ ਆਖਿਆ ਕਿ ਸਰਕਾਰ ਨੇ ਸਾਡੇ ਜ਼ਖ਼ਮਾਂ 'ਤੇ ਮੱਲਮ ਲਾਉਣ ਦੀ ਥਾਂ ਜੇਲ੍ਹ ਭੇਜ ਕੇ ਨਮਕ ਲਾਇਆ ਹੈ, ਜੋ ਹੁਣ ਭੁੱਲਣਾ ਮੁਸ਼ਕਲ ਹੋਵੇਗਾ। ਉਸ ਦਾ ਕਹਿਣਾ ਸੀ ਕਿ ਉਸ ਦੀ ਬਜ਼ੁਰਗ ਮਾਂ ਸੁਰਜੀਤ ਕੌਰ ਇਸ ਗੱਲੋਂ ਝੋਰਾ ਕਰ ਰਹੀ ਹੈ ਕਿ ਉਸ ਨੂੰ ਆਹ ਦਿਨ ਵੀ ਵੇਖਣੇ ਪੈ ਰਹੇ ਹਨ। ਇਸ ਪਿੰਡ ਦੇ ਕਿਸਾਨ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੀ ਪੁਸ਼ਤ ਵਿੱਚੋਂ ਪਹਿਲਾਂ ਆਦਮੀ ਹੈ, ਜੋ ਜੇਲ੍ਹ ਗਿਆ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਤਾਂ ਕਦੇ ਥਾਣੇ ਦਾ ਮੂੰਹ ਨਹੀਂ ਦੇਖਿਆ ਸੀ, ਸਰਕਾਰ ਨੇ ਜੇਲ੍ਹ ਦਿਖਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਦੋ ਲੜਕੇ ਡਿਪਲੋਮਾ ਕਰ ਰਹੇ ਹਨ, ਜੋ ਹੁਣ ਕਾਲਜ ਹੀ ਨਹੀਂ ਗਏ ਹਨ।
ਕਿਸਾਨ ਗੁਰਵਿੰਦਰ ਸਿੰਘ ਨੇ ਜੇਲ੍ਹ ਵਿੱਚੋਂ ਰਿਹਾਈ ਮਗਰੋਂ ਦੱਸਿਆ ਕਿ ਪਹਿਲੇ ਹੱਲੇ ਉਸ ਦੀ ਜ਼ਮੀਨ ਖੋਹ ਲਈ ਅਤੇ ਦੂਜੇ ਹੱਲੇ ਉਸ ਨੂੰ ਜੇਲ੍ਹੀ ਡੱਕ ਦਿੱਤਾ ਗਿਆ, ਜੋ ਉਸ ਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲੇਗਾ। ਉਸ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਰਮਨਪ੍ਰੀਤ ਅਤੇ ਨਵਜੋਤ ਸਿੰਘ ਸਕੂਲ ਨਹੀਂ ਜਾ ਸਕੇ ਹਨ। ਉਨ੍ਹਾਂ ਆਖਿਆ ਕਿ ਹੁਣ ਤਾਂ ਸਰਕਾਰ ਸਾਡੇ ਬੱਚਿਆਂ ਨੂੰ ਵੀ ਸਜ਼ਾ ਦੇ ਰਹੀ ਹੈ, ਜੋ ਜ਼ਿੰਦਗੀ ਦੇ ਰਾਹ 'ਤੇ ਹਾਲੇ ਤੁਰੇ ਵੀ ਨਹੀਂ ਹਨ। ਕਿਸਾਨ ਭਗਵਾਨ ਸਿੰਘ ਅਤੇ ਵਿਧਾਵਾ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਸਾਡੇ ਬੱਚਿਆਂ 'ਤੇ ਹੀ ਰਹਿਮ ਕਰ ਲਵੇ। ਨੰਬਰਦਾਰ ਲੀਲਾ ਸਿੰਘ ਦਾ ਕਹਿਣਾ ਸੀ ਕਿ ਹੁਣ ਕੋਈ ਚਾਰਾ ਨਹੀਂ ਬਚਿਆ।
ਉਹ ਸਰਕਾਰ ਕੋਲੋਂ ਭੀਖ ਨਹੀਂ ਮੰਗਣਗੇ, ਆਪਣੇ ਹੱਕ ਲੈ ਕੇ ਰਹਿਣਗੇ। ਇਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਹੁਣ ਉਨ੍ਹਾਂ ਕੋਲ ਕੇਵਲ ਸੰਘਰਸ਼ ਦਾ ਰਾਹ ਬਚਿਆ ਹੈ। ਜ਼ਿੰਦਗੀ ਦੇ ਬਾਕੀ ਸਭ ਦਰਵਾਜ਼ੇ ਸਰਕਾਰ ਨੇ ਬੰਦ ਕਰ ਦਿੱਤੇ ਹਨ। ਇਕ ਕਿਸਾਨ ਦਾ ਕਹਿਣਾ ਸੀ ਕਿ ਉਹ ਕਿਸ ਕੋਲ ਫਰਿਆਦ ਕਰਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਕਿਸਾਨ ਧਿਰਾਂ ਨੇ ਸਾਡੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ, ਉਨ੍ਹਾਂ ਨੂੰ ਵੀ ਜੇਲ੍ਹੀ ਡੱਕ ਦਿੱਤਾ ਗਿਆ।
ਇਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਪਿੰਡ ਹਮੀਦੀ ਦੇ ਕਿਸਾਨ ਨੇ ਸਾਡੀਆਂ ਜ਼ਮੀਨਾਂ ਬਚਾਉਣ ਖਾਤਰ ਆਪਣੀ ਜਾਨ ਦੇ ਦਿੱਤੀ ਹੈ। ਉਸ ਪਰਿਵਾਰ ਦਾ ਕਰਜ਼ ਤਾਂ ਉਹ ਕਦੇ ਉਤਾਰ ਨਹੀਂ ਸਕਣਗੇ। ਉਨ੍ਹਾਂ ਆਖਿਆ ਕਿ ਹੁਣ ਤਾਂ ਲੋਕ ਘੋਲ ਦੇ ਰਸਤੇ 'ਤੇ ਚੱਲਣ ਦੇ ਰਾਹ ਖੁੱਲ੍ਹ ਗਏ ਹਨ।ਕਿਸਾਨਾਂ ਨੇ ਪ੍ਰਣ ਕੀਤਾ ਕਿ ਉਹ ਆਪਣੀ ਇਕ ਮਰਲਾ ਜ਼ਮੀਨ ਵੀ ਨਹੀਂ ਦੇਣਗੇ, ਚਾਹੇ ਇਸ ਲਈ ਕੋਈ ਵੀ ਕੀਮਤ ਤਾਰਨੀ ਪਵੇ।

No comments:
Post a Comment