ਜੇਲ੍ਹਾਂ ਦੇ ਪਹਿਰੇਦਾਰ ਬੁੱਢੇ ਹੋਏ
ਚਰਨਜੀਤ ਭੁੱਲਰ
ਬਠਿੰਡਾ : ਜੇਲ੍ਹਾਂ 'ਚ ਪਹਿਰਾ ਦੇਣ ਵਾਲੇ 'ਬੁੱਢੇ' ਹੋ ਰਹੇ ਹਨ। ਜਦੋਂ ਕਿ ਕੈਦੀ ਨੌਜਵਾਨ ਹਨ। ਨੌਜਵਾਨ ਜੇਲ੍ਹ ਵਾਰਡਨਾਂ ਦਾ ਜੇਲ੍ਹਾਂ 'ਚ ਤੋੜਾ ਪੈ ਗਿਆ ਹੈ। ਜੇਲ੍ਹਾਂ 'ਚ ਸਾਰੇ ਵਾਰਡਨ ਤਕਰੀਬਨ 42 ਸਾਲ ਦੀ ਉਮਰ ਤੋਂ ਉਪਰ ਦੇ ਹੀ ਹਨ। ਜੇਲ੍ਹਾਂ 'ਚ ਕੈਦੀਆਂ ਦੀ ਗਿਣਤੀ ਤਾਂ ਵੱਧ ਗਈ ਹੈ ਪਰ ਜੇਲ੍ਹ ਵਾਰਡਨ ਪੁਰਾਣੀ ਗਿਣਤੀ ਦੇ ਹਿਸਾਬ ਨਾਲ ਹੀ ਹਨ। ਜੇਲ੍ਹ ਮੁਲਾਜ਼ਮਾਂ ਦੀ ਨਫਰੀ ਘੱਟ ਹੋਣ ਕਰਕੇ ਜੇਲ੍ਹਾਂ 'ਚ ਕਾਫੀ ਕੰਮ ਕੈਦੀ ਹੀ ਕਰਦੇ ਹਨ। ਜੇਲ੍ਹ ਮੈਨੂਅਲ ਅਨੁਸਾਰ ਪੰਜ ਬੰਦੀਆਂ ਪਿੱਛੇ ਇੱਕ ਜੇਲ੍ਹ ਵਾਰਡਨ ਹੋਣਾ ਚਾਹੀਦਾ ਹੈ। ਮਾਲਵਾ ਦੀਆਂ ਜੇਲ੍ਹਾਂ 'ਚ 11-11 ਬੰਦੀਆਂ ਪਿਛੇ ਇੱਕ ਜੇਲ੍ਹ ਵਾਰਡਨ ਹੈ। ਪੰਜਾਬ ਸਰਕਾਰ ਵੱਲੋਂ ਆਖਰੀ ਵਾਰ 1992 'ਚ ਜੇਲ੍ਹ ਵਾਰਡਨ ਭਰਤੀ ਕੀਤੇ ਗਏ ਸਨ। ਕਰੀਬ 21 ਵਰ੍ਹਿਆਂ ਤੋਂ ਭਰਤੀ ਨਾ ਹੋਣ ਕਰਕੇ ਮੁਲਾਜ਼ਮਾਂ ਦੀ ਨਫਰੀ ਕਾਫੀ ਘੱਟ ਗਈ ਹੈ। ਜੇਲ੍ਹਾਂ 'ਚ ਵੱਡੀ ਗਿਣਤੀ 'ਚ ਉਹ ਜੇਲ੍ਹ ਵਾਰਡਨ ਹਨ ਜਿਨ੍ਹਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਚੁੱਕੀਆਂ ਹਨ। ਸੂਤਰਾਂ ਮੁਤਾਬਕ ਪਹਿਰੇਦਾਰ ਬੁੱਢੇ ਹੋਣ ਕਰਕੇ ਬੰਦੀਆਂ ਦੀ ਹਿੰਮਤ ਵਧੀ ਰਹਿੰਦੀ ਹੈ। ਕੇਂਦਰੀ ਜੇਲ੍ਹ ਬਠਿੰਡਾ 'ਚ 1531 ਤੋਂ ਉਪਰ ਕੈਦੀ ਹਨ ਇਨ੍ਹਾਂ 'ਤੇ ਪਹਿਰਾ ਦੇਣ ਲਈ 140 ਜੇਲ੍ਹ ਵਾਰਡਨ ਹਨ ਜਦੋਂ ਕਿ 8 ਅਸਾਮੀਆਂ ਖਾਲ੍ਹੀ ਪਈਆਂ ਹਨ। ਜੇਲ੍ਹ ਮੈਨੂਅਲ ਅਨੁਸਾਰ ਤਾਂ ਇਸ ਜ਼ਿਲ੍ਹੇ 'ਚ 306 ਜੇਲ੍ਹ ਵਾਰਡਨ ਚਾਹੀਦੇ ਹਨ ਜਦੋਂ ਕਿ ਇਥੇ 11 ਕੈਦੀਆਂ ਪਿਛੇ ਇੱਕ ਜੇਲ੍ਹ ਵਾਰਡਨ ਹੈ। ਜ਼ਿਆਦਾਤਰ ਜੇਲ੍ਹ ਵਾਰਡਨ 45 ਸਾਲ ਤੋਂ ਵੱਧ ਉਮਰ ਦੇ ਹੀ ਹਨ। ਜਿਹੜੇ ਜੇਲ੍ਹ ਵਾਰਡਨ ਨਵੇਂ ਭਰਤੀ ਕੀਤੇ ਵੀ ਜਾ ਰਹੇ ਹਨ,ਉਹ ਵੀ ਤਰਸ ਦੇ ਆਧਾਰ 'ਤੇ ਭਰਤੀ ਵਾਲੇ ਕੇਸ ਹਨ।
ਸੰਗਰੂਰ ਜੇਲ੍ਹ 'ਚ 854 ਦੇ ਕਰੀਬ ਕੈਦੀ ਹਨ ਅਤੇ ਇਥੇ ਜੇਲ੍ਹ ਵਾਰਡਨਾਂ ਦੀਆਂ ਅਸਾਮੀਆਂ 76 ਹਨ। ਬੰਦੀਆਂ ਦੀ ਗਿਣਤੀ ਦੇ ਹਿਸਾਬ ਨਾਲ ਇਥੇ 170 ਜੇਲ੍ਹ ਵਾਰਡਨਾਂ ਦੀ ਜ਼ਰੂਰਤ ਹੈ। ਇੱਥੇ ਕਰੀਬ ਇੱਕ ਸੌ ਜੇਲ੍ਹ ਵਾਰਡਨਾਂ ਦੀ ਕਮੀ ਹੈ। ਪਿਛਲੇ ਦਿਨੀਂ ਜਦੋਂ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ ਤਾਂ ਬੰਦੀਆਂ ਦੀ ਗਿਣਤੀ ਵੱਧ ਗਈ ਸੀ ਤਾਂ ਅਜਿਹੀਆਂ ਸਥਿਤੀ ਵਿੱਚ ਨਫਰੀ ਬਹੁਤ ਘੱਟ ਪੈ ਜਾਂਦੀ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਜੇਲ੍ਹ 'ਚ ਜੇਲ੍ਹ ਮੁਲਾਜ਼ਮਾਂ ਦੀ ਭਾਰੀ ਕਮੀ ਹੈ। ਪਟਿਆਲਾ ਜੇਲ੍ਹ 'ਚ ਵੀ ਜੇਲ੍ਹ ਵਾਰਡਨਾਂ ਦੀਆਂ ਅਸਾਮੀਆਂ ਬੰਦੀਆਂ ਦੀ ਗਿਣਤੀ ਦੇ ਹਿਸਾਬ ਨਾਲ ਪੂਰੀਆਂ ਨਹੀਂ ਹਨ। ਜੇਲ੍ਹਾਂ 'ਚ ਜੋ ਮਹਿਲਾ ਵਾਰਡਨ ਹਨ, ਉਨ੍ਹਾਂ ਦੀ ਗਿਣਤੀ ਤਾਂ ਹੋਰ ਵੀ ਘੱਟ ਹੈ। ਕੇਂਦਰੀ ਜੇਲ੍ਹ ਬਠਿੰਡਾ 'ਚ 100 ਤੋਂ ਉਪਰ ਮਹਿਲਾ ਬੰਦੀ ਹਨ। ਇਥੇ ਕੇਵਲ ਤਿੰਨ ਮਹਿਲਾ ਵਾਰਡਨ ਹੀ ਹਨ ਜਦੋਂ ਕਿ ਜੇਲ੍ਹ ਮੈਨੁਅਲ ਦੇ ਹਿਸਾਬ ਨਾਲ ਇੱਥੇ 20 ਮਹਿਲਾ ਵਾਰਡਨਾਂ ਦੀ ਲੋੜ ਹੈ। ਮੁਲਾਜ਼ਮਾਂ ਨਫਰੀ ਘੱਟ ਹੋਣ ਕਰਕੇ ਮੌਜੂਦਾ ਜੇਲ੍ਹ ਵਾਰਡਨਾਂ ਤੋਂ ਹੀ ਦੁੱਗਣੀ ਡਿਊਟੀ ਲਈ ਜਾ ਰਹੀ ਹੈ। ਕਈ ਕੰਮ ਕੈਦੀਆਂ ਤੋਂ ਕਰਾਏ ਜਾ ਰਹੇ ਹਨ। ਹਰ ਬੈਰਕ ਵਿੱਚ ਜੋ ਨਿਗਰਾਨ ਤਾਇਨਾਤ ਕੀਤੇ ਜਾਣੇ ਹੁੰਦੇ ਹਨ, ਉਹ ਕੈਦੀਆਂ 'ਚੋਂ ਤਾਇਨਾਤ ਕੀਤੇ ਜਾ ਰਹੇ ਹਨ। ਇਹ ਨਿਗਰਾਨ ਕੈਦੀ ਹੀ ਰਾਤ ਵਕਤ ਬਾਕੀ ਕੈਦੀਆਂ 'ਤੇ ਨਜ਼ਰ ਰੱਖਦੇ ਹਨ। ਜੇਲ੍ਹ ਪ੍ਰਸ਼ਾਸਨ ਵਲੋਂ ਚੰਗੇ ਕੈਦੀਆਂ 'ਚੋਂ ਨਿਗਰਾਨ ਨਿਯੁਕਤ ਕੀਤੇ ਗਏ ਹਨ। ਲੋੜ ਪੈਣ 'ਤੇ ਸਥਿਤੀ ਨੂੰ ਨਿਗਰਾਨ ਕੈਦੀ ਹੀ ਸਾਂਭਦੇ ਹਨ।
ਜੇਲ੍ਹਾਂ 'ਚ ਕਲੈਰੀਕਲ ਅਮਲਾ ਵੀ ਕਾਫੀ ਘੱਟ ਹੈ। ਜੇਲ੍ਹ ਦੇ ਦਫਤਰਾਂ ਵਿੱਚ ਵੀ ਕੈਦੀ ਹੀ ਕਲਰਕਾਂ ਦਾ ਕੰਮ ਕਰਦੇ ਹਨ। ਇੱਥੋਂ ਤੱਕ ਕਿ ਜੇਲ੍ਹਾਂ ਵਿੱਚ ਸੇਵਾਦਾਰ ਘੱਟ ਹੋਣ ਕਰਕੇ ਕੈਦੀ ਹੀ ਸੇਵਾਦਾਰ ਦੀ ਡਿਊਟੀ ਦਿੰਦੇ ਹਨ। ਜੇਲ੍ਹਾਂ 'ਚ ਕੰਪਿਊਟਰ ਅਪਰੇਟਰ ਵੀ ਨਹੀਂ ਹਨ ਜੋ ਪੁਰਾਣਾ ਸਟਾਫ ਹੈ, ਉਹ ਕੰਪਿਊਟਰ ਤੋਂ ਅਣਜਾਣ ਹੈ। ਕੰਮ ਚਲਾਉਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਦੀਆਂ ਸੇਵਾਵਾਂ ਹੀ ਲਈਆਂ ਜਾਂਦੀਆਂ ਹਨ। ਪੰਜਾਬ ਜੇਲ੍ਹ ਗਾਰਦ ਐਸੋਸੀਏਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦੀ ਨਫਰੀ ਘੱਟ ਹੋਣ ਕਰਕੇ ਉਨ੍ਹਾਂ ਨੂੰ ਦੁੱਗਣੀ ਡਿਊਟੀ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਤਾਂ ਪਹਿਲਾਂ ਹੀ ਜੇਲ੍ਹ ਵਿਭਾਗ ਵੱਲੋਂ ਇੱਕ ਘੰਟਾ ਵੱਧ ਡਿਊਟੀ ਲਈ ਜਾ ਰਹੀ ਸੀ ਅਤੇ ਹੁਣ ਮੁਲਾਜ਼ਮ ਪੂਰੇ ਨਾ ਹੋਣ ਕਰਕੇ ਦੋ-ਦੋ ਸ਼ਿਫਟਾਂ 'ਚ ਡਿਊਟੀ ਦੇਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ 'ਚ ਬੰਦੀਆਂ ਦੀ ਗਿਣਤੀ ਦੇ ਹਿਸਾਬ ਨਾਲ ਨਵੀਂ ਭਰਤੀ ਕਰੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਮੋਸ਼ਨ ਵੀ ਲੰਮੇ ਸਮੇਂ ਤੋਂ ਨਹੀਂ ਕੀਤੀ ਗਈ ਹੈ ਜਿਸ ਕਰਕੇ ਜੋ ਪੁਰਾਣੇ ਜੇਲ੍ਹ ਵਾਰਡਨ ਹਨ, ਉਨ੍ਹਾਂ ਦੇ ਮਨੋਬਲ ਨੂੰ ਸੱਟ ਵੱਜ ਰਹੀ ਹੈ।ਸਰਕਾਰੀ ਸੂਤਰਾਂ ਮੁਤਾਬਕ ਕੈਬਨਿਟ ਵੱਲੋਂ ਜੇਲ੍ਹ ਵਿਭਾਗ 'ਚ 910 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਜੇਲ੍ਹਾਂ ਵਿੱਚ ਨਫਰੀ ਪੂਰੀ ਕੀਤੀ ਜਾ ਸਕੇ ਪਰ ਇਹ ਅਸਾਮੀਆਂ ਸਾਰੇ ਜੇਲ੍ਹ ਸਟਾਫ ਦੀਆਂ ਹਨ ਜਦੋਂ ਕਿ ਜੇਲ੍ਹ ਵਾਰਡਨਾਂ ਦੀ ਫਿਰ ਵੀ ਕਮੀ ਹੀ ਰਹੇਗੀ।

No comments:
Post a Comment