ਜਦੋਂ ਮਾਸਟਰ ਜੀ ਦੀ ਟੰਗ ਛੋਟੀ ਹੋ ਗਈ
ਚਰਨਜੀਤ ਭੁੱਲਰ
ਬਠਿੰਡਾ : ਬਿਮਾਰੀ ਛੋਟੀ ਹੁੰਦੀ ਤਾਂ ਸ਼ਾਇਦ ਮਾਸਟਰ ਜੀ ਉਦਾਸ ਨਾ ਹੁੰਦੇ। ਉਸ ਮਾਸਟਰ 'ਤੇ ਪਈ ਅਚਾਨਕ ਆਫਤ ਨੇ ਤਾਂ ਇੱਕ ਦਫ਼ਾ ਪੂਰੇ ਸਕੂਲ ਨੂੰ ਫਿਕਰਮੰਦ ਕਰ ਦਿੱਤਾ। ਸੱਚਮੁੱਚ ਚਿੰਤਾ ਵਾਲੀ ਗੱਲ ਸੀ। ਥੋੜਾ ਸਮਾਂ ਪਹਿਲਾਂ ਬਠਿੰਡਾ ਬਲਾਕ ਦੇ ਇੱਕ ਸਰਕਾਰੀ ਸਕੂਲ ਦੇ ਪੀ.ਟੀ ਮਾਸਟਰ ਦੀ ਅਚਾਨਕ ਇੱਕ ਲੱਤ ਛੋਟੀ ਹੋ ਗਈ। ਜਦੋਂ ਉਹ ਸਕੂਲ ਦੇ ਗਰਾਊਂਡ ਵਿੱਚ ਚੱਕਰ ਕੱਟ ਰਹੇ ਸਨ ਤਾਂ ਇਕਦਮ ਉਨ•ਾਂ ਦੀ ਲੱਤ ਛੋਟੀ ਹੋ ਗਈ। ਮਾਸਟਰ ਲਈ ਇਹ ਕਿਸੇ ਆਫਤ ਨਾਲੋਂ ਘੱਟ ਨਹੀਂ ਸੀ। ਮਾਸਟਰ ਜੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕਿਸੇ ਖਤਰਨਾਕ ਬਿਮਾਰੀ ਨੇ ਮੇਰੀ ਟੰਗ ਹੀ ਛੋਟੀ ਕਰ ਦਿੱਤੀ ਹੈ। ਮਾਸਟਰ ਦਾ ਚਿਹਰਾ ਉੱਤਰਿਆ ਹੋਇਆ ਸੀ। ਸਕੂਲ ਦਾ ਪੂਰਾ ਸਟਾਫ ਇਕੱਠਾ ਹੋ ਗਿਆ। ਪੀ.ਟੀ ਮਾਸਟਰ ਦੇ ਸ਼ਾਗਿਰਦਾਂ ਦੀਆਂ ਅੱਖਾਂ ਭਰ ਆਈਆਂ। ਇੱਕ ਮਹਿਲਾ ਅਧਿਆਪਕ ਆਖ ਰਹੀ ਸੀ ਕਿ ਦੇਖੋ ਜੀ ,ਸੱਜੀ ਟੰਗ ਛੋਟੀ ਹੈ। ਸਕੂਲ ਦੇ ਕਿਸੇ ਬੱਚੇ ਨੇ ਮਾਸਟਰ ਜੀ ਨੂੰ ਪਾਣੀ ਪਿਲਾਇਆ ਤੇ ਕਿਸੇ ਨੇ ਮਾਸਟਰ ਜੀ ਦੀ ਲੱਤ ਤੇ ਮਾਲਿਸ਼ ਕੀਤੀ।
ਕਿਸਮਤ ਨਾਲ ਉਸ ਦਿਨ ਸਾਇੰਸ ਮਾਸਟਰ ਹੋਰਾਂ ਦਾ ਚਮਤਕਾਰੀ ਦਿਮਾਗ ਕੰਮ ਕਰ ਗਿਆ। ਸਾਇੰਸ ਮਾਸਟਰ ਜੀ ਨੇ ਪੀ.ਟੀ ਸਾਹਿਬ ਤੋਂ ਕੇਸ ਹਿਸਟਰੀ ਜਾਣਨੀ ਚਾਹੀ। ਪੀ.ਟੀ ਸਾਹਿਬ ਕਹਿਣ ਲੱਗੇ ,ਕਦੇ ਕੋਈ ਤਕਲੀਫ਼ ਨਹੀਂ ਆਈ ਜਿੰਦਗੀ 'ਚ। ਐਵੇਂ ਕਦੇ ਕਦਾਈਂ ਥੋੜਾ ਬਹੁਤਾ ਬੁਖਾਰ ਹੋ ਜਾਂਦਾ ਹੈ ,ਉਸ ਨੂੰ ਤਾਂ ਅਸੀਂ ਪੀ.ਟੀ ਮਾਸਟਰ ਬਿਮਾਰੀ ਹੀ ਨਹੀਂ ਸਮਝਦੇ। ਸਾਇੰਸ ਮਾਸਟਰ ਨੇ ਜਦੋਂ ਦੋ ਚਾਰ ਗੱਲਾਂ ਹੋਰ ਪੁੱਛੀਆਂ ਤਾਂ ਪੀ.ਟੀ ਸਾਹਿਬ ਦੇ ਮਨ ਨੂੰ ਥੋੜਾ ਧਰਵਾਸ ਹੋ ਗਿਆ। ਪੀ.ਟੀ ਹੋਰਾਂ ਨੂੰ ਸਕੂਲ ਦਾ ਉਹੀ ਸਾਇੰਸ ਮਾਸਟਰ ਰੱਬ ਲੱਗਾ। ਸਾਇੰਸ ਮਾਸਟਰ ਹੋਰਾਂ ਨੇ ਗਰਾਊਂਡ 'ਚ ਆਸੇ ਪਾਸੇ ਦੇਖ ਕੇ ਥੋੜਾ ਦਿਮਾਗ ਲੜਾਇਆ ਤੇ ਫਿਰ ਇੱਕ ਦਮ ਬੋਲੇ, ਤੁਹਾਡੀ ਛੋਟੀ ਹੋਈ ਟੰਗ ਮੈਂ ਕੇਵਲ ਪੰਜ ਮਿੰਟਾਂ ਵਿੱਚ ਠੀਕ ਕਰ ਸਕਦਾ ਹਾਂ। ਸਕੂਲ ਦਾ ਸਾਰਾ ਸਟਾਫ ਇਹ ਗੱਲ ਸੁਣਕੇ ਕਾਫੀ ਹੈਰਾਨ ਹੋਇਆ। ਸਾਇੰਸ ਮਾਸਟਰ ਸਮਝਾਉਣ ਲੱਗੇ ਕਿ ਸਾਇੰਸ 'ਚ ਛੋਟੀ ਲੱਤ ਠੀਕ ਕਰਨ ਦਾ ਹੁਣੇ ਹੀ ਨਵਾਂ ਇਲਾਜ ਆਇਆ ਹੈ।
ਸਭ ਅਧਿਆਪਕ ਇੱਕੋ ਸਾਹ ਆਖਣ ਲੱਗੇ ਕਿ ਫਿਰ ਦੇਰ ਕਾਹਦੀ। ਸਾਇੰਸ ਮਾਸਟਰ ਨੇ ਸ਼ਰਤ ਰੱਖ ਦਿੱਤੀ ਕਿ ਲੱਤ ਤਾਂ ਠੀਕ ਹੋ ਜਾਊੂ, ਪਹਿਲਾਂ ਦਾਰੂ ਪਿਆਲੇ ਦੀ ਸੇਵਾ ਕਰਨੀ ਪਊ। ਜਦੋਂ ਸ਼ਰਤ ਵਾਲਾ ਸਮਾਨ ਕੁਝ ਮਿੰਟਾਂ 'ਚ ਆ ਗਿਆ ਤਾਂ ਸਾਇੰਸ ਮਾਸਟਰ ਦੇ ਹੁਕਮ ਤੇ ਪੀ.ਟੀ ਮਾਸਟਰ ਨੂੰ ਦੋ ਲੜਕੇ ਸਹਾਰਾ ਦੇ ਕੇ ਸਾਇੰਸ ਲੈਬ ਵਿੱਚ ਲੈ ਗਏ। ਲੈਬ ਵਿੱਚ ਸਿਰਫ਼ ਸਾਇੰਸ ਮਾਸਟਰ ਅਤੇ ਦੋ ਚਾਰ ਲੜਕੇ ਹੀ ਸਨ। ਦਰਵਾਜਾ ਬੰਦ ਹੋ ਗਿਆ। ਲੈਬ ਦੇ ਬਾਹਰ ਖੜੇ ਸਾਰੇ ਅਧਿਆਪਕਾਂ ਲਈ ਪਲ ਪਲ ਲੰਘਾਉਣਾ ਔਖਾ ਸੀ। ਅੰਦਰ ਸਾਇੰਸ ਮਾਸਟਰ ਨੇ ਪੀ.ਟੀ ਸਾਹਿਬ ਨੂੰ ਸਮੇਤ ਜੁੱਤੇ ਫੱਟੇ 'ਤੇ ਲੰਮਾ ਪਾ ਲਿਆ। ਦੋ ਵਿਦਿਆਰਥੀ ਮਾਸਟਰ ਜੀ ਦੀ ਛੋਟੀ ਟੰਗ ਨੂੰਖਿੱਚਣ ਲਾ ਦਿੱਤੇ। ਥੋੜੀ ਦੇਰ ਬਾਅਦ ਅਚਾਨਕ ਠਾਹ ਠਾਹ ਦੀ ਅਵਾਜ ਹੋਈ। ਫਿਰ ਸਾਇੰਸ ਮਾਸਟਰ ਜੀ ਨੇ ਪੀ.ਟੀ ਸਾਹਿਬ ਨੂੰ ਫੱਟੇ ਤੋਂ ਉਠਾਇਆ ਤੇ ਤੁਰਨ ਲਈ ਕਿਹਾ। ਬਾਹਰ ਗਏ ਅਧਿਆਪਕ ਉਸ ਵਕਤ ਹੱਕੇ ਬੱਕੇ ਰਹਿ ਗਏ ,ਜਦੋਂ ਪੀ.ਟੀ ਸਾਹਿਬ ਸਿੱਧੇ ਤੁਰੇ ਆ ਰਹੇ ਸਨ। ਪੀ.ਟੀ ਸਾਹਿਬ ਨੌ ਬਰ ਨੌ ਸਨ। ਉਨ•ਾਂ ਦੀ ਅਚਾਨਕ ਛੋਟੀ ਹੋਈ ਲੱਤ ਠੀਕ ਹੋ ਗਈ ਸੀ। ਸਾਰਾ ਸਟਾਫ ਸਾਇੰਸ ਮਾਸਟਰ ਦੀ ਦਾਦ ਦੇ ਰਿਹਾ ਸੀ। ਸਟਾਫ ਨੇ ਸਾਇੰਸ ਮਾਸਟਰ ਨੂੰ ਜਦੋਂ ਚਮਤਕਾਰ ਵਾਰੇ ਪੁੱਛਣਾ ਚਾਹਿਆ ਤਾਂ ਉਸ ਨੇ ਦੂਸਰੇ ਦਿਨ ਦਾ ਸਮਾਂ ਦੇ ਦਿੱਤਾ।
ਸਾਮ ਵਕਤ ਸਾਇੰਸ ਮਾਸਟਰ ਹੋਰਾਂ ਨੇ ਖੂਬ ਮਹਿਫਲ ਜਮਾਈ। ਪੀ.ਟੀ ਸਾਹਿਬ ਵੀ ਹੌਸਲੇ 'ਚ ਸਨ ਤੇ ਉਹ ਵੀ ਪੈੱਗ ਤੇ ਪੈੱਗ ਚਾੜੀ ਜਾ ਰਹੇ ਸਨ। ਜੰਮੀ ਮਹਿਫਲ 'ਚ ਸਾਇੰਸ ਮਾਸਟਰ ਨੇ ਉਹ ਚਮਤਕਾਰ ਫਿਰ ਨਾ ਦੱਸਿਆ ,ਜਿਸ ਨੇ ਛੋਟੀ ਲੱਤ ਦਾ ਮੁੜ ਲੰਮਾ ਕਰ ਦਿੱਤਾ। ਦੂਸਰੇ ਦਿਨ ਸਕੂਲ ਵਿੱਚ ਜਦੋਂ ਪੂਰਾ ਸਟਾਫ ਬੈਠਾ ਸੀ ਤਾਂ ਸਾਇੰਸ ਮਾਸਟਰ ਦੀ ਗੱਲ ਸੁਣ ਕੇ ਸਾਰੇ ਠਹਾਕੇ ਮਾਰ ਕੇ ਹੱਸਣ ਲੱਗ ਪਏ। ਸਾਇੰਸ ਮਾਸਟਰ ਵਲੋਂ ਕੀਤੇ ਖੁਲਾਸੇ ਮੁਤਾਬਿਕ ,ਜਿਸ ਵਕਤ ਪੀ.ਟੀ ਸਾਹਿਬ ਗਰਾਊਂਡ ਵਿੱਚ ਘਾਹ 'ਤੇ ਬੈਠੇ ਰੌਲਾ ਪਾ ਰਹੇ ਸਨ ਤਾਂ ਸਾਇੰਸ ਮਾਸਟਰ ਹੋਰਾਂ ਨੇ ਉਨ•ਾਂ ਤੋਂ ਥੋੜੀ ਦੂਰ ਹੀ ਘਾਹ ਤੇ ਪਈ ਗੁਰਗਾਬੀ ਦੀ ਅੱਡੀ ਦੇਖ ਲਈ। ਪੀ.ਟੀ ਸਾਹਿਬ ਉਚੀ ਅੱਡੀ ਵਾਲੇ ਜੁੱਤੇ ਪਹਿਨਦੇ ਸਨ। ਅਚਾਨਕ ਇੱਕ ਜੁੱਤੇ ਦੀ ਅੱਡੀ ਟੁੱਟ ਕੇ ਡਿੱਗਣ ਉਪਰੰਤ ਮਾਸਟਰ ਜੀ ਨੂੰ ਇੱਕ ਟੰਗ ਛੋਟੀ ਲੱਗੀ।
ਸਾਇੰਸ ਮਾਸਟਰ ਹੋਰੀ ਚੋਰੀ ਛਿਪੇ ਇਹ ਅੱਡੀ ਚੁੱਕ ਕੇ ਲੈਬ ਵਿੱਚ ਰੱਖ ਆਏ। ਜਦੋਂ ਸਾਇੰਸ ਲੈਬ ਵਿੱਚ ਪੀ.ਟੀ ਸਾਹਿਬ ਫੱਟੇ 'ਤੇ ਲੇਟੇ ਹੋਏ ਸਨ ਤਾਂ ਸਾਇੰਸ ਮਾਸਟਰ ਹੋਰਾਂ ਨੇ ਉਹੀ ਲੱੱਥੀ ਹੋਈ ਅੱਡੀ ਮਾਸਟਰ ਜੀ ਦੇ ਸੱਜੇ ਬੂਟ 'ਤੇ ਦੋ ਮੇਖਾਂ ਲਾ ਕੇ ਫਿੱਟ ਕਰ ਦਿੱਤੀ ਤੇ ਇਸ ਤਰ•ਾਂ ਮਾਸਟਰ ਦੀ ਛੋਟੀ ਹੋਈ ਟੰਗ ਮੁੜ ਠੀਕ ਹੋ ਗਈ। ਸਾਇੰਸ ਮਾਸਟਰ ਤੋਂ ਇਹ ਚਮਤਕਾਰ ਸੁਣ ਕੇ ਪੂਰਾ ਸਟਾਫ ਹੱਸ ਹੱਸ ਦੂਹਰਾ ਹੋ ਗਿਆ ਤੇ ਪੀ.ਟੀ ਸਾਹਿਬ ਸ਼ਰਮ ਵਿੱਚ ਨਾ ਹੱਸ ਰਹੇ ਸਨ ਤੇ ਨਾ ਰੋ। ਆਪ ਸਭ ਨੂੰ ਵੀ ਗੁਜਾਰਿਸ ਹੈ ਕਿ ਜੇ ਕਦੇ ਤੁਹਾਡੀ ਅਚਾਨਕ ਲੱਤ ਛੋਟੀ ਹੋ ਜਾਵੇ ਤਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਆਪਣੇ ਦੋਹਾਂ ਬੂਟਾਂ ਦੀ ਅੱਡੀ ਜਰੂਰ ਚੈੱਕ ਕਰ ਲੈਣਾ।

No comments:
Post a Comment