'ਪੇਂਡੂ ਹੱਟ' 'ਚ ਸ਼ਰਾਬ ਦਾ ਠੇਕਾ ਖੋਲ੍ਹਿਆ
ਚਰਨਜੀਤ ਭੁੱਲਰ
ਬਠਿੰਡਾ : ਦੇਖੋ ਇਹ ਕੇਹਾ ਇਨਸਾਫ ਹੈ ਕਿ ਜੋ ਦੁਕਾਨ ਗਰੀਬੀ ਰੇਖਾ ਤੋਂ ਹੇਠਾਂ ਵਸਦੇ ਪ੍ਰਵਾਰਾਂ ਨੂੰ ਮੁਫਤ ਦਿੱਤੀ ਜਾਣੀ ਸੀ, ਉਹ ਬਾਦਲ ਪਰਿਵਾਰ ਦੇ ਇੱਕ ਮੈਂਬਰ ਨੂੰ ਦੇ ਦਿੱਤੀ ਗਈ ਹੈ । ਅੱਗਿਓ ਉਸ ਨੇ ਇਸ ਦੁਕਾਨ 'ਚ ਸ਼ਰਾਬ ਦਾ ਠੇਕਾ ਖੁਲਵਾ ਦਿੱਤਾ ਹੈ। ਗਰੀਬ ਲੋਕਾਂ ਦਾ ਹੱਕ ਉਸ ਵਿਅਕਤੀ ਨੇ ਮਾਰਿਆ ਹੈ ਜਿਸ ਕੋਲ 45 ਏਕੜ ਜ਼ਮੀਨ ਹੈ। ਇਹ ਪਿੰਡ ਕਾਲਝਰਾਨੀ ਵਿੱਚ ਹੋਇਆ ਹੈ ਜਿਥੋਂ ਦੀ 'ਰੂਰਲ ਹੱਟ' 'ਚ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪਿੰਡਾਂ 'ਚ ਸਵੈ ਰੁਜ਼ਗਾਰ ਲਈ 'ਰੂਰਲ ਹੱਟ' ਬਣਾਏ ਗਏ ਹਨ ਜੋ ਕਿ ਗਰੀਬ ਲੋਕਾਂ ਨੂੰ ਅਲਾਟ ਕੀਤੇ ਜਾਣੇ ਸਨ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਪਿੰਡ ਕਾਲਝਰਾਨੀ 'ਚ 'ਰੂਰਲ ਹੱਟ' ਦੀ ਇੱਕ ਦੁਕਾਨ ਬਾਦਲ ਪਰਿਵਾਰ ਦੇ ਨੇੜਲੇ ਮੈਂਬਰ ਚਰਨਜੀਤ ਸਿੰਘ ਢਿੱਲੋਂ ਨੂੰ ਅਲਾਟ ਕਰ ਦਿੱਤੀ ਗਈ ਸੀ। ਸ੍ਰੀ ਢਿੱਲੋਂ ਨੇ ਅੱਗਿਓ ਇਸੇ ਦੁਕਾਨ 'ਚ ਸ਼ਰਾਬ ਦਾ ਠੇਕਾ ਰਖਵਾ ਦਿੱਤਾ ਹੈ। ਪ੍ਰਸ਼ਾਸਨ ਨੇ ਇਹ ਦੁਕਾਨ 820 ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਅਲਾਟ ਕੀਤੀ ਸੀ। ਇਸ ਦੁਕਾਨ 'ਚ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹ ਸਕਦਾ ਸੀ ਜਿਸ ਕਰਕੇ ਪ੍ਰਸ਼ਾਸਨ ਨੇ ਅਲਾਟੀ ਨੂੰ ਨੋਟਿਸ ਵੀ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਦਿਹਾਤੀ ਵਿਕਾਸ ਏਜੰਸੀ ਬਠਿੰਡਾ ਵਲੋਂ ਕੇਂਦਰੀ ਪ੍ਰੋਜੈਕਟ 'ਰੂਰਲ ਹੱਟ' ਤਹਿਤ ਪਿੰਡ ਕਾਲਝਰਾਨੀ 'ਚ 15 ਲੱਖ ਰੁਪਏ ਦੀ ਲਾਗਤ ਨਾਲ 10 ਦੁਕਾਨਾਂ ਦੀ ਉਸਾਰੀ ਕਰਾਈ ਸੀ। ਦੁਕਾਨਾਂ ਲਈ ਜਗ੍ਹਾ ਪਿੰਡ ਦੀ ਪੰਚਾਇਤ ਵੱਲੋਂ ਦਿੱਤੀ ਗਈ ਸੀ। ਨਿਯਮਾਂ ਅਨੁਸਾਰ ਇਨ੍ਹਾਂ 'ਚੋਂ ਕੁਝ ਦੁਕਾਨਾਂ ਗਰੀਬੀ ਰੇਖਾਂ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ ਮੁਫਤ ਦਿੱਤੀਆਂ ਜਾਣੀਆਂ ਸਨ ਅਤੇ ਬਾਕੀ ਪਿੰਡ ਦੇ ਲੋਕਾਂ ਨੂੰ ਸਵੈ ਰੁਜ਼ਗਾਰ ਵਾਸਤੇ ਦਿੱਤੀਆਂ ਜਾਣੀਆਂ ਸਨ ਤਾਂ ਜੋ ਲੋਕ ਆਪਣੇ ਮਾਰਕੀਟਿੰਗ ਕਰ ਸਕਣ। ਪਿੰਡ ਕਾਲਝਰਾਨੀ ਵਿੱਚ ਕੇਵਲ ਦੋ ਦੁਕਾਨਾਂ ਹੀ ਗਰੀਬੀ ਰੇਖਾਂ ਤੋਂ ਹੇਠਾਂ ਵਸਦੇ ਪਰਿਵਾਰਾਂ ਦੇ ਹਿੱਸੇ ਆਈਆਂ।
ਜਾਣਕਾਰੀ ਅਨੁਸਾਰ ਕਰੀਬ ਪੰਜ ਕੁ ਮਹੀਨੇ ਪਹਿਲਾਂ ਇਹ 10 ਦੁਕਾਨਾਂ ਅਲਾਟ ਕਰ ਦਿੱਤੀਆਂ ਗਈਆਂ ਸਨ। ਪ੍ਰਸ਼ਾਸਨ ਵੱਲੋਂ ਦੁਕਾਨ ਨੰਬਰ 23 ਪਿੰਡ ਕਾਲਝਰਾਨੀ ਦੇ ਚਰਨਜੀਤ ਸਿੰਘ ਢਿੱਲੋਂ ਜੋ ਕਿ ਬਾਦਲ ਪਰਿਵਾਰ ਦੇ ਨੇੜਲੇ ਮੈਂਬਰ ਹਨ,ਨੂੰ ਅਲਾਟ ਕਰ ਦਿੱਤੀ ਗਈ ਸੀ। ਨਿਯਮਾਂ ਅਨੁਸਾਰ ਉਨ੍ਹਾਂ ਵੱਲੋਂ ਖੁਦ ਇਸ ਦੁਕਾਨ ਦੀ ਵਰਤੋਂ ਕੀਤੀ ਜਾਣੀ ਬਣਦੀ ਸੀ ਪ੍ਰੰਤੂ ਉਨ੍ਹਾਂ ਨੇ ਅੱਗੇ ਸ਼ਰਾਬ ਦੇ ਠੇਕੇਦਾਰਾਂ ਨੂੰ 'ਰੂਰਲ ਹੱਟ' ਵਾਲੀ ਦੁਕਾਨ ਦੇ ਦਿੱਤੀ। ਠੇਕੇ ਦੇ ਨਾਲ ਵਾਲੀ ਦੁਕਾਨ 'ਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਅਤੇ ਹਲਵਾਈ ਦੀ ਦੁਕਾਨ ਹੈ। ਇਸੇ ਤਰ੍ਹਾਂ 'ਰੂਰਲ ਹੱਟ' ਦੀਆਂ ਦੁਕਾਨਾਂ ਵਿੱਚ ਦੋ ਦੁਕਾਨਾਂ ਵਿੱਚ ਵਰਕਸ਼ਾਪ ਅਤੇ ਇੱਕ ਦੁਕਾਨ ਸਪਰੇਅ ਪਾਰਟਸ ਵਾਲੀ ਹੈ। ਬਾਕੀ ਅਲਾਟੀ ਲੋਕਾਂ ਨੇ ਤਾਂ ਆਪੋ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਸਨ ਪ੍ਰੰਤੂ ਦੁਕਾਨ ਨੰਬਰ 23 ਵਿੱਚ ਸ਼ਰਾਬ ਦਾ ਠੇਕਾ ਹੈ। ਸੂਤਰ ਆਖਦੇ ਹਨ ਕਿ ਠੇਕਾ ਖੁੱਲ੍ਹਣ ਕਰਕੇ ਬਾਕੀ ਦੁਕਾਨਾਂ ਦੇ ਕਾਰੋਬਾਰ 'ਤੇ ਅਸਰ ਪੈਂਦਾ ਹੈ। ਵੱਡੀ ਗੱਲ ਇਹ ਹੈ ਕਿ ਕੇਂਦਰੀ ਸਕੀਮ ਤਹਿਤ ਇਨ੍ਹਾਂ ਦੁਕਾਨਾਂ ਵਿੱਚ ਠੇਕਾ ਤਾਂ ਕਿਸੇ ਵੀ ਸੂਰਤ ਵਿੱਚ ਖੁੱਲ੍ਹ ਹੀ ਨਹੀਂ ਸਕਦਾ ਹੈ। ਮਲਹੋਤਰਾ ਕੰਪਨੀ ਵੱਲੋਂ ਇਸ ਪਿੰਡ 'ਚ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ ਜਿਸ ਕਰਕੇ ਇਹ ਦੁਕਾਨਾਂ ਬਣਾਏ ਜਾਣ ਦਾ ਮਕਸਦ ਹੀ ਬਦਲ ਗਿਆ ਹੈ।
ਪਿੰਡ ਕਾਲਝਰਾਨੀ 'ਚ ਇਹ ਦੁਕਾਨਾਂ ਹੈਲੀਪੈਡ ਦੇ ਸਾਹਮਣੇ ਬਣਾਈਆਂ ਹੋਈਆਂ ਹਨ। ਇਥੇ ਕਾਫੀ ਵੱਡੀ ਮਾਰਕੀਟ ਬਣੀ ਹੋਈ ਹੈ। ਇਥੋਂ ਹੀ ਥੋੜ੍ਹੀ ਦੂਰ ਗੁਰੂ ਅੰਗਦ ਦੇਵ 'ਵਰਸਿਟੀ ਦਾ ਨਵਾਂ ਕਾਲਜ ਵੀ ਬਣਿਆ ਹੈ। ਦੁਕਾਨ ਨੰਬਰ 23 ਦੇ ਅਲਾਟੀ ਸ੍ਰੀ ਚਰਨਜੀਤ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਜੋ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਅਲਾਟਮੈਂਟ ਸਮੇਂ ਐਗਰੀਮੈਂਟ ਕੀਤਾ ਹੈ, ਉਸ ਵਿੱਚ ਇਹ ਗੱਲ ਕਿਤੇ ਵੀ ਦਰਜ਼ ਨਹੀਂ ਕਿ ਦੁਕਾਨ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਹ ਕੋਈ ਪੱਕੇ ਤੌਰ 'ਤੇ ਠੇਕਾ ਨਹੀਂ ਖੋਲ੍ਹਿਆ ਗਿਆ ਬਲਕਿ ਆਰਜੀ ਤੌਰ 'ਤੇ ਠੇਕੇ ਲਈ ਦੁਕਾਨ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਠੇਕੇ ਲਈ ਹੋਰ ਪ੍ਰਬੰਧ ਹੋ ਗਿਆ ਤਾਂ ਦੁਕਾਨ 'ਚੋਂ ਠੇਕਾ ਚੁਕਵਾ ਦਿੱਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਵੱਲੋਂ ਦਿੱਤੇ ਨੋਟਿਸ ਸਬੰਧੀ ਕਿਹਾ ਕਿ ਇਹ ਪੰਚਾਇਤ ਦੀ ਜਗ੍ਹਾ ਹੈ ਜਿਸ ਨੂੰ ਉਹ ਵਰਤ ਸਕਦੇ ਹਨ। ਉਨ੍ਹਾਂ ਆਖਿਆ ਕਿ ਇਹ ਮਾਮਲਾ ਸਿਆਸੀ ਤੌਰ 'ਤੇ ਕੁਝ ਲੋਕ ਉਛਾਲ ਰਹੇ ਹਨ।ਦੂਸਰੀ ਤਰਫ ਆਬਕਾਰੀ ਤੇ ਕਰ ਅਫਸਰ ਸ੍ਰੀ ਆਰ.ਐਸ.ਰੋਮਾਣਾ ਦਾ ਕਹਿਣਾ ਸੀ ਕਿ ਪਿੰਡ ਕਾਲਝਰਾਨੀ ਦੇ ਸਾਹਮਣੇ ਠੇਕਾ ਤਾਂ ਹੈ ਪ੍ਰੰਤੂ ਕਿਸ ਦੁਕਾਨ 'ਚ ਖੁੱਲ੍ਹਾ ਹੈ, ਇਹ ਪਤਾ ਨਹੀਂ ਹੈ। ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਕਿ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਿਭਾਗ ਨੂੰ ਇਸ ਸਬੰਧੀ ਕੋਈ ਨੋਟਿਸ ਭੇਜਿਆ ਗਿਆ ਹੈ।
ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹ ਸਕਦਾ: ਅਭਿਨਵ ਤ੍ਰਿਖਾ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਭਿਨਵ ਤ੍ਰਿਖਾ ਦਾ ਕਹਿਣਾ ਸੀ ਕਿ 'ਰੂਰਲ ਹੱਟ' ਪ੍ਰਾਜੈਕਟ ਦੀ ਦੁਕਾਨ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ ਜੋ ਕਿ ਖੋਲ੍ਹਿਆ ਨਹੀਂ ਜਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਲਾਟੀ ਅਤੇ ਆਬਕਾਰੀ ਵਿਭਾਗ ਨੂੰ ਇਸ ਮਾਮਲੇ 'ਤੇ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦਾ ਜੁਆਬ ਹਾਲੇ ਤੱਕ ਉਨ੍ਹਾਂ ਵੱਲੋਂ ਦਿੱਤਾ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜੁਆਬ ਉਡੀਕ ਰਹੇ ਹਨ ਜੇਕਰ ਜੁਆਬ ਨਾ ਆਇਆ ਤਾਂ ਮੁੜ ਨੋਟਿਸ ਭੇਜਿਆ ਜਾਵੇਗਾ ਅਤੇ ਉਸ ਮਗਰੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਦੁਕਾਨਾਂ ਲੋਕਾਂ ਨੂੰ ਘੱਟ ਕਿਰਾਏ 'ਤੇ ਅਲਾਟ ਕੀਤੀਆਂ ਗਈਆਂ ਹਨ ਤਾਂ ਜੋ ਉਹ ਆਪਣੇ ਕਾਰੋਬਾਰ ਤੋਰ ਸਕਣ।

No comments:
Post a Comment