ਕਿਥੇ ਜਾਈਏ
ਮਾਲਵੇ ਤੇ ਯੂਰੇਨੀਅਮ ਦਾ ਹੱਲਾ
ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਪੱਟੀ ਦੇ ਅੱਧੀ ਦਰਜਨ ਜ਼ਿਲ•ੇ ਯੂਰੇਨੀਅਮ ਦੀ ਮਾਰ ਹੇਠ ਆ ਗਏ ਹਨ ਜਦੋਂ ਕਿ ਚਾਰ ਜ਼ਿਲਿ•ਆਂ ਦਾ ਇਸ ਅਲਾਮਤ ਤੋ ਬਚਾਓ ਹੋ ਗਿਆ ਹੈ। ਇਨ•ਾਂ ਜ਼ਿਲਿ•ਆਂ ਦੇ ਧਰਤੀ ਹੇਠਲੇ ਪਾਣੀ ਵਿੱਚ ਇਕੱਲੀ ਯੂਰੇਨੀਅਮ ਦੀ ਮਾਤਰਾ ਹੀ ਵੱਧ ਨਹੀਂ ਬਲਕਿ ਪਾਣੀ ਵਿੱਚ ਭਾਰੀ ਧਾਤਾਂ ਦੀ ਮਾਤਰਾ ਵੀ ਵੱਧ ਪਾਈ ਗਈ ਹੈ। ਪੰਜਾਬ ਸਰਕਾਰ ਵਲੋਂ ਜੋ ਹੁਣ ਕੇਂਦਰ ਸਰਕਾਰ ਨੂੰ ਸੂਚਨਾ ਭੇਜੀ ਗਈ ਹੈ, ਉਸ ਮੁਤਾਬਿਕ ਪੰਜਾਬ ਵਿੱਚ ਯੂਰੇਨੀਅਮ ਦਾ ਹੱਲਾ ਇਕੱਲਾ ਮਾਲਵਾ ਪੱਟੀ ਤੇ ਹੀ ਹੈ। ਭਾਬਾ ਅਟਾਮਿਕ ਰਿਸਰਚ ਸੈਂਟਰ ਵਲੋਂ ਪੂਰੇ ਪੰਜਾਬ ਭਰ ਚੋ 1686 ਪਾਣੀ ਦੇ ਨਮੂਨੇ ਲਏ ਗਏ ਸਨ ਜਿਨ•ਾਂ ਚੋ 261 ਨਮੂਨਿਆਂ ਵਿੱਚ ਯੂਰੇਨੀਅਮ ਦੀ ਮਾਤਰਾ ਨਿਸ਼ਚਿਤ ਮਾਪਦੰਡਾਂ ਤੋ ਜਿਆਦਾ ਨਿਕਲੀ ਹੈ ਅਤੇ ਇਹ ਪਾਣੀ ਮਨੁੱਖੀ ਵਰਤੋ ਦੇ ਯੋਗ ਨਹੀਂ ਹੈ।
ਸੂਚਨਾ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ•ੇ ਮੁਕਤਸਰ ਵਿੱਚ ਯੂਰੇਨੀਅਮ ਤੋ ਰਹਿਤ ਹੈ ਅਤੇ ਇਸ ਜ਼ਿਲ•ੇ ਵਿੱਚ ਯੂਰੇਨੀਅਮ ਨਿਸ਼ਚਿਤ ਮਾਪਦੰਡਾਂ ਦੇ ਘੇਰੇ ਅੰਦਰ ਹੀ ਹੈ। ਜ਼ਿਲ•ਾ ਮਾਨਸਾ ਚੋ ਧਰਤੀ ਹੇਠਲੇ ਪਾਣੀ ਦੇ 26 ਨਮੂਨੇ ਲਏ ਗਏ ਸਨ ਜਿਨ•ਾਂ ਚੋ ਸਿਰਫ਼ ਇੱਕ ਨਮੂਨੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਆਦਾ ਨਿਕਲੀ ਹੈ। ਬਠਿੰਡਾ ਜ਼ਿਲ•ੇ ਵਿੱਚ 49 ਨਮੂਨਿਆਂ ਚੋ 14 ਨਮੂਨਿਆਂ ਵਿੱਚ ਯੂਰੇਨੀਅਮ ਜਿਆਦਾ ਪਾਇਆ ਗਿਆ ਹੈ। ਫਰੀਦਕੋਟ ਅਤੇ ਪਟਿਆਲਾ ਦੀ ਜ਼ਿਲ•ੇ ਦੀ ਹਾਲਤ ਤਸੱਲੀਬਖਸ ਹੈ। ਫਰੀਦਕੋਟ ਦੇ 11 ਚੋ 3 ਨਮੂਨੇ ਫੇਲ• ਹੋਏ ਹਨ ਜਦੋਂ ਕਿ ਪਟਿਆਲਾ ਜ਼ਿਲ•ੇ ਚੋ ਲਏ 88 ਨਮੂਨਿਆਂ ਚੋ ਸਿਰਫ਼ ਇੱਕ ਨਮੂਨੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਆਦਾ ਨਿਕਲੀ ਹੈ। ਪੰਜਾਬ ਸਰਕਾਰ ਵਲੋਂ ਇਹ ਦੂਸਰੇ ਪੜਾਅ ਤਹਿਤ ਨਮੂਨੇ ਲਏ ਗਏ ਸਨ।
ਸਰਕਾਰੀ ਤੌਰ ਤੇ ਜੋ ਕਾਫ਼ੀ ਪਿੰਡਾਂ ਚੋ ਪਹਿਲੇ ਗੇੜ ਵਿੱਚ ਨਮੂਨੇ ਲਏ ਗਏ ਸਨ, ਉਨ•ਾਂ ਵਿੱਚ ਤਾਂ ਯੂਰੇਨੀਅਮ ਹੱਦੋਂ ਵੱਧ ਪਾਇਆ ਗਿਆ ਸੀ। ਅਟਾਮਿਕ ਐਨਰਜੀ ਰੈਗੂਲੇਟਰੀ ਬੋਰਡ ਵਲੋਂ ਜੋ ਮਨੁੱਖੀ ਵਰਤੋ ਲਈ ਯੋਗ ਪਾਣੀ ਲਈ ਯੂਰੇਨੀਅਮ ਦੇ ਮਾਪ ਦੰਡ ਨਿਸ਼ਚਿਤ ਕੀਤੇ ਹੋਏ ਹਨ, ਉਨ•ਾਂ ਤੋ ਜਿਆਦਾ ਮਾਤਰਾ ਵਾਲੇ ਨਮੂਨੇ ਫੇਲ• ਹੋਏ ਹਨ ਜਿਨ•ਾਂ ਦੀ ਗਿਣਤੀ ਇਕੱਲੇ ਮਾਲਵਾ ਖ਼ਿੱਤੇ ਵਿੱਚ 258 ਬਣਦੀ ਹੈ। । ਇਨ•ਾਂ ਜ਼ਿਲਿ•ਆਂ ਚੋ 1282 ਪਾਣੀ ਦੇ ਨਮੂਨੇ ਲਏ ਗਏ ਸਨ। ਸੂਚਨਾ ਅਨੁਸਾਰ ਪੰਜਾਬ ਦੇ ਸਿਰਫ਼ 10 ਜ਼ਿਲ•ੇ ਹੀ ਅਜਿਹੇ ਹਨ ਜੋ ਯੂਰੇਨੀਅਮ ਦੀ ਮਾਰ ਤੋ ਬਚੇ ਹਨ। ਪੰਜਾਬ ਦੇ ਜ਼ਿਲ•ਾ ਰਪੜ,ਪਠਾਨਕੋਟ,ਨਵਾਂ ਸ਼ਹਿਰ,ਮੁਕਤਸਰ,ਮੋਹਾਲੀ,ਕਪੂਰਥਲਾ,ਜਲੰਧਰ,ਹੁਸ਼ਿਆਰਪੁਰ,ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਧਰਤੀ ਹੇਠਲੇ ਪਾਣੀ ਨੂੰ ਯੂਰੇਨੀਅਮ ਤੋ ਕੋਈ ਖਤਰਾ ਨਹੀਂ ਹੈ।
ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਯੂਰੇਨੀਅਮ ਦੀ ਮਾਰ ਤੋ ਬਚਾਉਣ ਖਾਤਰ ਪਿੰਡ ਪਿੰਡ ਆਰ ਓ ਪਲਾਂਟ ਲਗਾ ਦਿੱਤੇ ਗਏ ਹਨ। ਸਮੱਸਿਆ ਇਹ ਹੈ ਕਿ ਪਿੰਡਾਂ ਦੇ ਸਿਰਫ਼ 14 ਫੀਸਦੀ ਲੋਕ ਹੀ ਆਰ ਓ ਪਲਾਂਟ ਦਾ ਪਾਣੀ ਵਰਤ ਰਹੇ ਹਨ ਜਦੋਂ ਕਿ ਸ਼ਹਿਰੀ ਖੇਤਰ ਵਿੱਚ ਆਰ ਓ ਪਲਾਂਟ ਸਫਲਤਾ ਨਾਲ ਚੱਲ ਰਹੇ ਹਨ। ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਚਾਰ ਜ਼ਿਲ•ੇ ਹੀ ਇਨ•ਾਂ ਤੋ ਬਚੇ ਹਨ ਜਿਨ•ਾਂ ਵਿੱਚ ਜ਼ਿਲ•ਾ ਫਰੀਦਕੋਟ,ਫਤਿਹਗੜ• ਸਾਹਿਬ,ਜਲੰਧਰ ਅਤੇ ਕਪੂਰਥਲਾ ਸ਼ਾਮਲ ਹਨ। ਪੰਜਾਬ ਬਾਇਓ ਟੈਕਨਾਲੋਜੀ ਇੰਨਕੁਬੇਟਰ ਮੋਹਾਲੀ ਵਲੋਂ ਪੰਜਾਬ ਭਰ ਚੋ 976 ਨਮੂਨੇ ਧਰਤੀ ਹੇਠਲੇ ਪਾਣੀ ਦੇ ਭਰੇ ਗਏ ਸਨ ਜਿਨ•ਾਂ ਵਿੱਚੋਂ 188 ਨਮੂਨਿਆਂ ਵਿੱਚ ਭਾਰੀ ਧਾਤਾਂ ਦੀ ਮਾਤਰਾ ਜਿਆਦਾ ਆਈ ਹੈ। ਮਾਲਵਾ ਖ਼ਿੱਤੇ ਚੋ 899 ਨਮੂਨੇ ਲਏ ਗਏ ਸਨ ਜਿਨ•ਾਂ ਚੋ 122 ਨਮੂਨਿਆਂ ਵਿੱਚ ਭਾਰੀ ਧਾਤਾਂ ਦੀ ਮਾਤਰਾ ਜਿਆਦਾ ਨਿਕਲੀ ਹੈ।
ਯੂਰੇਨੀਅਮ ਅਤੇ ਭਾਰੀ ਧਾਤਾਂ ਦੀ ਬਹੁਤਾਤ ਲੋਕਾਂ ਦੀ ਸਿਹਤ ਵਿੱਚ ਵਿਗਾੜ ਦਾ ਕਾਰਨ ਬਣ ਰਹੇ ਹਨ। ਪੰਜਾਬ ਦੇ ਜ਼ਿਲ•ਾ ਪਠਾਨਕੋਟ ਅਤੇ ਰੋਪੜ ਜ਼ਿਲ•ੇ ਵਿੱਚ ਸਿਰਫ਼ ਇੱਕ ਇੱਕ ਨਮੂਨੇ ਵਿੱਚ ਭਾਰੀ ਧਾਤਾਂ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। ਬਠਿੰਡਾ ਜ਼ਿਲ•ੇ ਵਿੱਚ ਤਾਂ ਕਾਫ਼ੀ ਪਿੰਡ ਅਜਿਹੇ ਹਨ ਜਿਥੇ ਯੂਰੇਨੀਅਮ ਦੀ ਮਾਤਰਾ ਕਾਫ਼ੀ ਜਿਆਦਾ ਹੈ। ਪਿੰਡ ਕਰਮਗੜ ਸਤਰਾ,ਦੁੱਲੇਵਾਲਾ ਅਤੇ ਜੱਜਲ ਪਿੰਡ ਇਨ•ਾਂ ਵਿੱਚ ਸ਼ਾਮਲ ਹਨ। ਬਹੁਤੇ ਪਿੰਡਾਂ ਵਿੱਚ ਤਾਂ ਫਲੋਰਾਈਡ ਦੀ ਮਾਤਰਾ ਕਾਫ਼ੀ ਜਿਆਦਾ ਹੈ। ਇਨ•ਾਂ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਲੂਣ ਵਾਂਗ ਖਾਰਾ ਹੈ। ਮਾਲਵਾ ਖ਼ਿੱਤੇ ਵਿੱਚ ਤਾਂ ਕਈ ਆਰ ਓ ਪਲਾਂਟਾਂ ਦੇ ਪਾਣੀ ਵਿੱਚ ਵੀ ਯੂਰੇਨੀਅਮ ਪਾਇਆ ਗਿਆ ਹੈ ਜਿਸ ਕਰਕੇ ਲੋਕ ਡਰੇ ਹੋਏ ਹਨ। ਭਾਵੇਂ ਕੈਂਸਰ ਦਾ ਕਾਰਨ ਵੀ ਇਸ ਨੂੰ ਸਮਝਿਆ ਜਾ ਰਿਹਾ ਹੈ ਪ੍ਰੰਤੂ ਸਰਕਾਰ ਹਾਲੇ ਤੱਕ ਕੈਂਸਰ ਦੇ ਕਾਰਨ ਦਾ ਪਤਾ ਲਗਾਉਣ ਵਿੱਚ ਨਕਾਮ ਰਹੀ ਹੈ।
ਨਾਗਰਿਕ ਭਲਾਈ ਸੰਸਥਾ ਦੇ ਐਡਵੋਕੇਟ ਮਨੋਹਰ ਬਾਂਸਲ ਦਾ ਕਹਿਣਾ ਸੀ ਕਿ ਆਰ ਓ ਪਲਾਂਟ ਦਾ ਪਾਣੀ ਲੋਕ ਪੀਣ ਲਈ ਵਰਤਦੇ ਜਦੋਂ ਕਿ ਸਬਜ਼ੀਆਂ ਅਤੇ ਫਸਲਾਂ ਨੂੰ ਤਾਂ ਧਰਤੀ ਹੇਠਲਾ ਪਾਣੀ ਹੀ ਲੱਗਦਾ ਹੈ। ਉਸ ਤੋ ਬਚਾਓ ਦਾ ਕੋਈ ਹੀਲਾ ਸਰਕਾਰ ਨਹੀਂ ਕਰ ਰਹੀ ਹੈ। ਉਨ•ਾਂ ਆਖਿਆ ਕਿ ਸਰਕਾਰ ਧਰਤੀ ਹੇਠਲੇ ਪਾਣੀ ਤੋ ਬਚਾਓ ਖਾਤਰ ਲੋਕਾਂ ਲਈ ਠੋਸ ਬਦਲ ਦੇਵੇ। ਦੂਸਰੀ ਤਰਫ਼ ਸਰਕਾਰ ਨੇ ਹੁਣ ਪਿੰਡਾਂ ਵਿੱਚ ਆਰ ਓ ਪਲਾਂਟਾਂ ਦੇ ਖਪਤਕਾਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਮੁਹਿੰਮ ਛੇੜੀ ਹੈ ਤਾਂ ਜੋ ਕਿ ਲੋਕ ਆਰ ਓ ਪਲਾਂਟਾਂ ਦਾ ਹੀ ਪਾਣੀ ਵਰਤਣ। ਪ੍ਰਾਈਵੇਟ ਕੰਪਨੀਆਂ ਅਤੇ ਜਨ ਸਿਹਤ ਵਿਭਾਗ ਵਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਧਰਤੀ ਹੇਠਲੇ ਮਾੜੇ ਪਾਣੀ ਦੇ ਅਸਰਾਂ ਤੋ ਜਾਣੂ ਕਰਾਇਆ ਜਾ ਰਿਹਾ ਹੈ।
ਪਾਣੀ ਵਿੱਚ ਯੂਰੇਨੀਅਮ ਦੀ ਸਥਿਤੀ
ਜ਼ਿਲ•ੇ ਦਾ ਨਾਮ ਜਾਂਚ ਲਈ ਲਏ ਨਮੂਨੇ ਫੇਲ• ਨਮੂਨੇ
ਮੋਗਾ 232 77
ਬਰਨਾਲਾ 106 71
ਸੰਗਰੂਰ 140 14
ਫਿਰੋਜ਼ਪੁਰ 342 61
ਲੁਧਿਆਣਾ 280 16
ਬਠਿੰਡਾ 49 14
ਪਟਿਆਲਾ 88 01
ਪਾਣੀ ਵਿੱਚ ਭਾਰੀ ਧਾਤਾਂ ਦੀ ਸਥਿਤੀ
ਜ਼ਿਲ•ੇ ਦਾ ਨਾਮ ਜਾਂਚ ਲਈ ਲਏ ਨਮੂਨੇ ਫ਼ੇਲ• ਨਮੂਨੇ
ਮੋਗਾ 69 08
ਬਠਿੰਡਾ 21 07
ਮਾਨਸਾ 18 08
ਮੁਕਤਸਰ 21 13
ਬਰਨਾਲਾ 30 11
ਸੰਗਰੂਰ 97 28
ਫਿਰੋਜ਼ਪੁਰ 196 14
ਲੁਧਿਆਣਾ 172 19
ਪਟਿਆਲਾ 83 14

Thank you Charanjit, for a very informative article.
ReplyDeleteIt is warning that we need to take care of our environment and natural resources.
It is a pity that a very low percentage of residents in villages are utilising the facility of R.O. water being provided at a very minimal price to them.
Vikram Singh