ਸਤਯੁੱਗ
ਇੱਕ ਡਾਕਟਰ ਏਹ ਵੀ...
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦੀ ਸਿਹਤ ਡਿਸਪੈਂਸਰੀ ਦੇ ਡਾਕਟਰ ਅਸ਼ਵਨੀ ਕੁਮਾਰ ਨੂੰ ਬਦਲੀ ਕਰਕੇ ਸਰਕਾਰ ਨੇ ਰਲੀਵ ਕਰ ਦਿੱਤਾ ਹੈ। ਹੁਣ ਪਿੰਡ ਦੇ ਲੋਕ ਇਸ ਡਾਕਟਰ ਨੂੰ ਰਲੀਵ ਨਹੀਂ ਕਰ ਰਹੇ ਹਨ। ਲੋਕ ਪੱਖੀ ਧਿਰਾਂ ਅਤੇ ਪਿੰਡ ਦੇ ਲੋਕਾਂ ਨੇ ਡਿਸਪੈਂਸਰੀ ਦੇ ਬਾਹਰ ਅੱਜ ਇੱਕ ਪ੍ਰਾਈਵੇਟ ਟੈਂਟ ਲਗਾ ਕੇ ਖੁੱਲ•ੀ ਡਿਸਪੈਂਸਰੀ ਬਣਾ ਦਿੱਤੀ ਹੈ ਜਿਸ ਵਿੱਚ ਡਾਕਟਰ ਅਸ਼ਵਨੀ ਕੁਮਾਰ ਇਲਾਕੇ ਭਰ ਚੋ ਆਏ ਮਰੀਜ਼ ਦੇਖ ਰਿਹਾ ਹੈ। ਅੱਜ ਕਰੀਬ 100 ਮਰੀਜ਼ ਟੈਂਟ ਵਾਲੀ ਡਿਸਪੈਂਸਰੀ ਵਿੱਚ ਆਏ ਹੋਏ ਸਨ। ਜ਼ਿਲ•ਾ ਸਿਹਤ ਵਿਭਾਗ ਵਲੋਂ ਉਸ ਨੂੰ ਬਰੇਟਾ ਮੰਡੀ ਦੀ ਬਦਲੀ ਹੋਣ ਕਰਕੇ 29 ਅਗਸਤ ਨੂੰ ਰਲੀਵ ਕਰ ਦਿੱਤਾ ਗਿਆ ਸੀ। ਉਸ ਮਗਰੋਂ ਪਿੰਡ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਇਕੱਠੇ ਹੋ ਕੇ ਸਿਆਸੀ ਨੇਤਾਵਾਂ ਨੂੰ ਬਦਲੀ ਰੱਦ ਕਰਾਉਣ ਵਾਸਤੇ ਮਿਲਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ•ਾ ਬਠਿੰਡਾ ਦੀਆਂ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਧਿਰਾਂ ਨੇ ਅੱਜ ਲੋਕ ਇਕੱਠ ਕਰਕੇ ਇਸ ਡਾਕਟਰ ਦੀ ਬਦਲੀ ਰੱਦ ਕਰਾਉਣ ਖਾਤਰ ਵੱਖਰਾ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਦੇ ਸਰਪੰਚ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਏਹੋ ਜੇਹਾ ਕਾਬਲ ਡਾਕਟਰ ਉਨ•ਾਂ ਨੇ ਕਦੇ ਨਹੀਂ ਦੇਖਿਆ ਅਤੇ ਪਿੰਡ ਦੇ ਲੋਕਾਂ ਲਈ ਉਹ ਮਸੀਹਾ ਹੈ ਜਿਸ ਨੇ ਗਰੀਬ ਲੋਕਾਂ ਨੂੰ ਕਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਹੀ ਨਹੀਂ ਦਿੱਤਾ ਹੈ। ਉਨ•ਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਹਲਕੇ ਦੇ ਲੀਡਰਾਂ ਨੂੰ ਬਦਲੀ ਰੱਦ ਕਰਨ ਵਾਸਤੇ ਆਖ ਦਿੱਤਾ ਹੈ ਅਤੇ ਉਹ ਹੁਣ 3 ਸਤੰਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਭੁੱਚੋ ਮੰਡੀ ਵਿਖੇ ਬਦਲੀ ਰੱਦ ਕਰਾਉਣ ਵਾਸਤੇ ਮਿਲਨਗੇ।
ਜਾਣਕਾਰੀ ਅਨੁਸਾਰ ਇਲਾਕੇ ਦੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਨੇ ਇਸ ਡਾਕਟਰ ਦੀ ਬਦਲੀ ਰੱਦ ਕਰਾਉਣ ਲਈ ਰਾਤੋ ਰਾਤ ਮਤੇ ਪਾ ਦਿੱਤੇ ਹਨ।ਪੰਜਾਬੀ ਟ੍ਰਿਬਿਊਨ ਦੀ ਟੀਮ ਜਦੋਂ ਪਿੰਡ ਦੀ ਡਿਸਪੈਂਸਰੀ ਵਿੱਚ ਪੁੱਜੀ ਤਾਂ ਡਾਕਟਰ ਅਸ਼ਵਨੀ ਕੁਮਾਰ ਪ੍ਰਾਈਵੇਟ ਟੈਂਟ ਵਿੱਚ ਮਰੀਜ਼ ਦੇਖ ਰਿਹਾ ਸੀ। ਜਦੋਂ ਪੁੱਛਿਆ ਤਾਂ ਉਸ ਨੇ ਆਖਿਆ ਕਿ ਹੁਣ ਉਸ ਨੂੰ ਲੋਕ ਰਲੀਵ ਨਹੀਂ ਕਰ ਰਹੇ ਹਨ ਜਿਸ ਕਰਕੇ ਉਹ ਆਪਣਾ ਸਮਾਂ ਫ਼ਜ਼ੂਲ ਅਜਾਈ ਗੁਆਉਣ ਦੀ ਥਾਂ ਮਰੀਜ਼ ਦੇਖ ਰਿਹਾ ਹੈ। ਪਿੰਡ ਦੇ ਸਾਬਕਾ ਮੈਂਬਰ ਹਰਨੇਕ ਸਿੰਘ ਦਾ ਕਹਿਣਾ ਸੀ ਕਿ ਉਹ ਡਾਕਟਰ ਨੂੰ ਪਿੰਡ ਚੋ ਜਾਣ ਨਹੀਂ ਦੇਣਗੇ। ਲੋਕਾਂ ਨੇ ਇਸ ਡਾਕਟਰ ਦੀਆਂ ਖੂਬੀਆਂ ਦੀ ਚਰਚਾ ਕੀਤੀ। ਪੰਜਾਬ ਭਰ ਵਿੱਚ ਸਿਹਤ ਡਿਸਪੈਂਸਰੀ ਸਵੇਰ 8 ਵਜੇ ਖੁੱਲ•ਦੀ ਹੈ ਪ੍ਰੰਤੂ ਇਸ ਡਿਸਪੈਂਸਰੀ ਵਿੱਚ ਮਰੀਜ਼ ਸਵੇਰ ਸਾਢੇ ਛੇ ਆ ਜਾਂਦੇ ਹਨ। ਇੱਕ ਬਿਜਲੀ ਮੁਲਾਜ਼ਮ ਗੁਰਜੰਟ ਸਿੰਘ ਸੇਵਾ ਦੇ ਤੌਰ ਤੇ ਅੱਠ ਵਜੇ ਤੱਕ ਮਰੀਜ਼ਾਂ ਦੀ ਪ੍ਰਾਈਵੇਟ ਰਜਿਸਟਰ ਤੇ ਰਜਿਸਟ੍ਰੇਸ਼ਨ ਕਰਦਾ ਹੈ।
ਡਾਕਟਰ ਅਸ਼ਵਨੀ ਕੁਮਾਰ ਦਾ ਇਹ ਅਨੁਸ਼ਾਸਨ ਹੈ ਕਿ ਉਹ ਬਿਨ•ਾਂ ਵਾਰੀ ਤੋ ਕੋਈ ਮਰੀਜ਼ ਨਹੀਂ ਵੇਖਦਾ। ਇੱਕ ਵਾਰੀ ਡਾਕਟਰ ਦੀ ਸੱਸ ਅਤੇ ਸਾਲੀ ਨੂੰ ਵੀ ਮਰੀਜ਼ਾਂ ਵਾਲੀ ਕਤਾਰ ਵਿੱਚ ਹੀ ਲੱਗਣਾ ਪਿਆ ਸੀ। ਪੰਜਾਬ ਦੀ ਇੱਕੋ ਇੱਕ ਸਰਕਾਰੀ ਡਿਸਪੈਂਸਰੀ ਹੈ ਜਿਥੇ ਮਰੀਜ਼ਾਂ ਦੀਆਂ ਕਤਾਰਾਂ ਲੱਗਦੀਆਂ ਹਨ। ਮਰੀਜ਼ ਹਰਿਆਣਾ ਅਤੇ ਰਾਜਸਥਾਨ ਤੋ ਵੀ ਆਉਂਦੇ ਹਨ। ਡਾਕਟਰ ਦਾ ਕਹਿਣਾ ਸੀ ਕਿ ਉਸ ਲਈ ਅਮੀਰ ਗਰੀਬ ਸਭ ਇੱਕ ਬਰਾਬਰ ਹੈ ਅਤੇ ਮਰੀਜ਼ ਉਸ ਲਈ ਤਰਜੀਹੀ ਹੈ। ਡਾਕਟਰ ਨੇ ਆਪਣੇ ਕੋਲ ਇੱਕ ਮਾਇਕ ਰੱਖਿਆ ਹੋਇਆ ਹੈ ਜਿਸ ਨਾਲ ਉਹ ਵਾਰੀ ਸਿਰ ਮਰੀਜ਼ਾਂ ਨੂੰ ਬੁਲਾਉਂਦਾ ਹੈ। ਪਿੰਡ ਦੇ ਸਾਬਕਾ ਸਰਪੰਚ ਸੁਖਪਾਲ ਸਿੰਘ ਸੁੱਖੀ ਨੇ ਦੱਸਿਆ ਕਿ ਡਿਸਪੈਂਸਰੀ ਦਾ ਸਰਕਾਰੀ ਟਾਈਮ 2 ਵਜੇ ਤੱਕ ਦਾ ਹੁੰਦਾ ਹੈ ਪ੍ਰੰਤੂ ਇਹ ਡਾਕਟਰ ਸ਼ਾਮ ਨੂੰ ਅੱਠ ਵਜੇ ਤੱਕ ਬੈਠਦਾ ਹੈ। ਕੋਈ ਲੰਚ ਟਾਈਮ ਨਹੀਂ ਹੁੰਦਾ ਅਤੇ ਨਾ ਹੀ ਕੋਈ ਰੈਸਟ ਬਰੇਕ ਹੁੰਦੀ ਹੈ। ਇਸ ਡਿਸਪੈਂਸਰੀ ਵਿੱਚ ਔਸਤਨ ਸਲਾਨਾ 10 ਹਜ਼ਾਰ ਮਰੀਜ਼ ਨਵੇਂ ਆਉਂਦੇ ਹਨ।
ਡਾਕਟਰ ਅਸ਼ਵਨੀ ਦੀ ਪਹਿਲੀ ਤਾਇਨਾਤੀ ਪਿੰਡ ਢਪਾਲੀ ਵਿੱਚ ਹੋਈ ਸੀ। ਜਦੋਂ ਉਥੋਂ ਬਦਲੀ ਹੋਈ ਸੀ ਤਾਂ ਲੋਕਾਂ ਨੇ ਬਦਲੀ ਰੱਦ ਕਰਾਉਣ ਵਾਸਤੇ ਮੁਜ਼ਾਹਰੇ ਕੀਤੇ ਸਨ। ਸਾਲ 1998 ਤੋ ਡਾਕਟਰ ਅਸ਼ਵਨੀ ਇਸ ਪਿੰਡ ਵਿੱਚ ਤਾਇਨਾਤ ਹੈ। ਡਿਸਪੈਂਸਰੀ ਵਿੱਚ ਲੱਗਾ ਬੋਰਡ ਵੀ ਇਸ ਗੱਲ ਦਾ ਗਵਾਹ ਹੈ ਕਿ ਇਸ ਡਾਕਟਰ ਵਲੋਂ ਸਰਕਾਰੀ ਦਵਾਈ ਤੋ ਬਿਨ•ਾਂ ਬਾਹਰੋਂ ਵੀ ਦਵਾਈ ਪ੍ਰਿੰਟ ਰੇਟ ਤੋ 45 ਫੀਸਦੀ ਘੱਟ ਰੇਟ ਤੇ ਦਵਾਈ ਦਿਵਾਈ ਜਾਂਦੀ ਹੈ। ਟੈਸਟਾਂ ਵਿੱਚ ਕੋਈ ਕਮਿਸ਼ਨ ਨਹੀਂ ਲਿਆ ਜਾਂਦਾ। ਇਸ ਡਾਕਟਰ ਦੀ ਸਿਫਾਰਸ਼ ਤੇ ਘੱਟ ਰੇਟਾਂ ਤੇ ਟੈਸਟ ਹੁੰਦੇ ਹਨ। ਸਭ ਲੋਕ ਉਸ ਨੂੰ ਮੁਹੱਬਤ ਕਰਦੇ ਹਨ। ਅੱਜ ਦੇਖਿਆ ਕਿ ਉਸ ਦੀ ਡਾਕਟਰੀ ਕਰਦੀ ਲੜਕੀ ਈਸਾ ਵੀ ਆਪਣੇ ਪਿਤਾ ਦੀ ਮਦਦ ਕਰ ਰਹੀ ਸੀ। ਇਸ ਡਾਕਟਰ ਦੀ ਪ੍ਰਾਈਵੇਟ ਤੌਰ ਤੇ ਪੰਜ ਵਲੰਟੀਅਰ ਵੀ ਮਦਦ ਕਰਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਸਿੰਗਾਰਾ ਸਿੰਘ ਮਾਨ ਅਤੇ ਮੋਠਾ ਸਿੰਘ,ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ,ਈ ਟੀ ਟੀ ਯੂਨੀਅਨ ਦੇ ਪਰਮਿੰਦਰ ਸਿੰਘ ਅਤੇ ਹੋਰ ਦਰਜਨਾਂ ਧਿਰਾਂ ਦੇ ਲੋਕ ਅੱਜ ਇਕੱਠੇ ਹੋ ਕੇ ਡਿਸਪੈਂਸਰੀ ਵਿੱਚ ਬੈਠੇ ਹੋਏ ਸਨ ਜਿਨ•ਾਂ ਨੇ ਪ੍ਰਣ ਕੀਤਾ ਕਿ ਉਹ ਬਦਲੀ ਰੱਦ ਕਰਾਉਣ ਮਗਰੋਂ ਹੀ ਇੱਥੋਂ ਹਿੱਲਣਗੇ। ਲੋਕਾਂ ਨੇ ਦੱਸਿਆ ਕਿ ਕਰੀਬ 30 ਪਿੰਡਾਂ ਤੋ ਮਰੀਜ਼ ਇਸ ਸਰਕਾਰੀ ਡਿਸਪੈਂਸਰੀ ਵਿੱਚ ਆਉਂਦੇ ਹਨ। ਅੱਜ ਰੋਪੜ ਤੋ ਇੱਕ ਮਰੀਜ਼ ਆਈ ਸੀ। ਸਰਕਾਰ ੇਨੇ ਡਾਕਟਰ ਦੀ ਬਦਲੀ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਕਦੇ ਵੀ ਇਸ ਡਾਕਟਰ ਦੀ ਕੋਈ ਸ਼ਿਕਾਇਤ ਨਹੀਂ ਹੋਈ ਹੈ। ਲੋਕ ਆਖਦੇ ਸਨ ਕਿ ਸਿਹਤ ਵਿਭਾਗ ਨੇ ਇਸ ਡਾਕਟਰ ਨੂੰ ਕਾਹਦੀ ਸਜ਼ਾ ਦਿੱਤੀ ਹੈ।
ਸਰਕਾਰ ਰਿਕਾਰਡ ਵਿੱਚ ਭਾਵੇਂ ਅਸ਼ਵਨੀ ਕੁਮਾਰ ਡਾਕਟਰ ਹੈ ਪ੍ਰੰਤੂ ਪਿੰਡ ਦੇ ਬਜ਼ੁਰਗਾਂ ਤੋ ਜਦੋਂ ਇਸ ਡਾਕਟਰ ਬਾਰੇ ਪੁੱਛਿਆ ਤਾਂ ਉਨ•ਾਂ ਆਖਿਆ, ਇੱਥੇ ਤਾਂ ਰੱਬ ਹੀ ਉਤਰ ਆਇਐ ਹੈ। ਜੋ ਮੈਡੀਕਲ ਰੈਪ ਡਿਸਪੈਂਸਰੀ ਆਉਂਦੇ ਹਨ.ਉਹ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਜਾਂਦੇ ਹਨ। ਇਸ ਡਾਕਟਰ ਨੇ ਕਦੇ ਕਿਸੇ ਦਵਾਈ ਕੰਪਨੀ ਤੋ ਕੋਈ ਤੋਹਫ਼ਾ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਕਦੇ ਆਪਣੇ ਘਰ ਕਦੇ ਕੋਈ ਮਰੀਜ਼ ਦੇਖਿਆ ਹੈ। ਲੋਕਾਂ ਨੇ ਦੱਸਿਆ ਕਿ ਉਨ•ਾਂ ਨੂੰ ਪਿੰਡ ਚੋ ਹੀ ਸਸਤਾ ਇਲਾਜ ਮਿਲਦਾ ਹੈ। ਜਦੋਂ ਪੰਜਾਬ ਭਰ ਵਿੱਚ ਸਰਕਾਰੀ ਸਿਹਤ ਕੇਂਦਰਾਂ ਵਿੱਚ ਕੋਈ ਮਰੀਜ਼ ਜਾਣ ਨੂੰ ਤਿਆਰ ਨਹੀਂ ਤਾਂ ਠੀਕ ਉਸੇ ਸਮੇਂ ਹੀ ਡਾਕਟਰ ਅਸ਼ਵਨੀ ਨੇ ਸਰਕਾਰੀ ਸਿਹਤ ਕੇਂਦਰਾਂ ਦਾ ਭਰੋਸਾ ਕਾਇਮ ਰੱਖਿਆ ਹੋਇਆ ਹੈ। ਪਤਾ ਲੱਗਾ ਹੈ ਕਿ ਜ਼ਿਲ•ਾ ਸਿਹਤ ਵਿਭਾਗ ਦੇ ਅਫਸਰਾਂ ਨੇ ਇਸ ਡਾਕਟਰ ਨੂੰ ਸ਼ਾਬਾਸ਼ ਦੇਣ ਥਾਂ ਹਮੇਸ਼ਾਂ ਇਹੋ ਆਖਿਆ, ਮਰੀਜ਼ ਦੇਖਣ ਦਾ ਏਨਾ ਹੀ ਸ਼ੌਕ ਹੈ ਤਾਂ ਪ੍ਰਾਈਵੇਟ ਹਸਪਤਾਲ ਖੋਲ• ਲੈ। ਲੇਕਿਨ ਇਸ ਡਾਕਟਰ ਨੇ ਲੋਕਾਂ ਦੇ ਦਿਲਾਂ ਵਿੱਚ ਰਾਹ ਖੋਲਿ•ਆ ਹੋਇਆ ਹੈ। ਦੇਖਣਾ ਇਹ ਹੈ ਕਿ ਸਿਹਤ ਮੰਤਰੀ ਪੰਜਾਬ ਦੀ ਨਜ਼ਰ ਇਸ ਡਾਕਟਰ ਤੇ ਪੈਂਦੀ ਹੈ ਜਾਂ ਨਹੀਂ।

No comments:
Post a Comment