ਜਨਾਬ ਦੀ ਮਿਹਰ
ਪ੍ਰਾਈਵੇਟ ਕੰਪਨੀ ਦੇ ਖ਼ਜ਼ਾਨੇ ਭਰਪੂਰ ਕੀਤੇ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਨੇ ਇਕ ਪ੍ਰਾਈਵੇਟ ਰਿਕਵਰੀ ਵੈਨ ਦੇ ਮਾਲਕਾਂ ਨੂੰ ਮਾਲਾਮਾਲ ਕਰ ਦਿੱਤਾ ਹੈ, ਜਦੋਂ ਕਿ ਆਮ ਲੋਕਾਂ ਨੂੰ 18.33 ਲੱਖ ਰੁਪਏ ਦੀ ਮਾਰ ਝੱਲਣੀ ਪਈ ਹੈ। ਜ਼ਿਲ੍ਹਾ ਪੁਲੀਸ ਨੇ ਕੰਪਨੀ ਨੂੰ ਫਾਇਦਾ ਦੇਣ ਲਈ ਪਹਿਲਾਂ ਇਕ ਕਮੇਟੀ ਬਣਾਈ, ਜੋ ਅਨਰਜਿਸਟਰਡ ਹੈ, ਉਸ ਮਗਰੋਂ ਉਹ ਰਿਕਵਰੀ ਵੈਨ ਕਿਰਾਏ 'ਤੇ ਲੈ ਲਈ, ਜੋ ਟਰਾਂਸਪੋਰਟ ਵਿਭਾਗ ਤੋਂ ਪਾਸ ਹੀ ਨਹੀਂ ਹੈ।
ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜ਼ਿਲ੍ਹਾ ਪੁਲੀਸ ਤੋਂ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਜ਼ਿਲ੍ਹਾ ਪੁਲੀਸ ਨੇ 29 ਮਈ 2012 ਨੂੰ ਗ਼ਲਤ ਪਾਰਕ ਕੀਤੇ ਵਾਹਨ ਚੁੱਕਣ ਵਾਸਤੇ ਟੈਂਡਰ ਸੱਦਣ ਲਈ ਇਸ਼ਤਿਹਾਰ ਦਿੱਤੇ। ਤਿੰਨ ਫਰਮਾਂ ਵੱਲੋਂ ਕੁਟੇਸ਼ਨਾਂ ਦਿੱਤੀਆਂ ਗਈਆਂ ਸਨ। ਜ਼ਿਲ੍ਹਾ ਪੁਲੀਸ ਨੇ ਮੈਸਰਜ਼ ਰਾਜਦੀਪ ਕਰੇਨ ਅਤੇ ਰਿਕਵਰੀ ਸਰਵਿਸ ਤੋਂ ਰਿਕਵਰੀ ਵੈਨ ਕਿਰਾਏ 'ਤੇ ਲਈ। ਜ਼ਿਲ੍ਹਾ ਪੁਲੀਸ ਕਪਤਾਨ ਨੇ 4 ਜੂਨ 2012 ਨੂੰ ਮੀਟਿੰਗ ਕੀਤੀ। ਇਸ ਵਿੱਚ ਪ੍ਰਾਈਵੇਟ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ, ਜਿਨ੍ਹਾਂ ਵਿੱਚ ਪ੍ਰਵੀਨ ਜਿੰਦਲ, ਦਰਸ਼ਨ ਗਰਗ, ਡੀ.ਪੀ. ਗਰਗ, ਰਾਜੇਸ਼ ਖੋਸਲਾ, ਪੀ.ਆਰ. ਭੰਡਾਰੀ, ਐਸ.ਆਈ. ਅਸ਼ੋਕ ਕੁਮਾਰ ਅਤੇ ਏ.ਐਸ.ਆਈ. ਹਰਮੀਤ ਸਿੰਘ ਸ਼ਾਮਲ ਸਨ। ਇਸ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਗ਼ਲਤ ਪਾਰਕਿੰਗ ਕਰਨ ਵਾਲੇ ਵਾਹਨ ਚਾਲਕ ਤੋਂ 500 ਰੁਪਏ ਵਸੂਲੇ ਜਾਣ, ਜਿਨ੍ਹਾਂ ਵਿੱਚੋਂ ਪ੍ਰਤੀ ਵਾਹਨ 400 ਰੁਪਏ ਰਿਕਵਰੀ ਵੈਨ ਦੇ ਮਾਲਕਾਂ ਨੂੰ ਅਤੇ 100 ਰੁਪਏ ਜ਼ਿਲ੍ਹਾ ਪੁਲੀਸ ਨੂੰ ਜਾਣਗੇ। ਜੋ ਚਲਾਨ ਕੀਤਾ ਜਾਵੇਗਾ, ਉਹ ਵਾਹਨ ਚਾਲਕ ਵੱਖਰੇ ਤੌਰ 'ਤੇ ਭੁਗਤੇਗਾ।
ਸੀ.ਪੀ.ਆਰ.ਸੀ. ਤਹਿਤ ਇਹ ਕਮੇਟੀ ਰਜਿਸਟਰਡ ਹੀ ਨਹੀਂ ਹੈ। ਇਸ ਦਾ ਬੈਂਕ ਖਾਤਾ ਐਸ.ਪੀ. (ਸਥਾਨਕ) ਵੱਲੋਂ ਅਪਰੇਟ ਕੀਤਾ ਜਾਂਦਾ ਹੈ। ਬਠਿੰਡਾ ਪੁਲੀਸ ਨੇ ਜਿੰਨੀ ਰਾਸ਼ੀ ਪ੍ਰਾਈਵੇਟ ਰਿਕਵਰੀ ਵੈਨ ਦੇ ਮਾਲਕਾਂ ਨੂੰ ਕਿਰਾਏ ਦੇ ਰੂਪ ਵਿੱਚ ਹੁਣ ਤੱਕ ਦੇ ਦਿੱਤੀ ਹੈ, ਉਨੀ ਰਾਸ਼ੀ ਨਾਲ ਪੁਲੀਸ ਆਪਣੀ ਰਿਕਵਰੀ ਵੈਨ ਖਰੀਦ ਸਕਦੀ ਸੀ। ਸਰਕਾਰੀ ਸੂਚਨਾ ਅਨੁਸਾਰ ਰਿਕਵਰੀ ਵੈਨ ਵੱਲੋਂ 5 ਜੂਨ 2012 ਤੋਂ 10 ਦਸੰਬਰ 2012 ਤੱਕ ਬਠਿੰਡਾ ਸ਼ਹਿਰ ਵਿੱਚੋਂ 3667 ਵਾਹਨ ਚੁੱਕੇ ਗਏ, ਜਿਸ ਦਾ ਮਤਲਬ ਹੈ ਕਿ ਰਿਕਵਰੀ ਵੈਨ ਨੇ ਔਸਤਨ 20 ਵਾਹਨ ਰੋਜ਼ਾਨਾ ਚੁੱਕੇ ਹਨ। ਇਸ ਹਿਸਾਬ ਨਾਲ ਰਿਕਵਰੀ ਵੈਨ ਦੇ ਮਾਲਕਾਂ ਨੂੰ ਹਰ ਮਹੀਨੇ 2.40 ਲੱਖ ਰੁਪਏ ਦੀ ਕਮਾਈ ਹੋ ਰਹੀ ਹੈ। ਲੰਘੇ ਛੇ ਮਹੀਨਿਆਂ ਵਿੱਚ ਜ਼ਿਲ੍ਹਾ ਪੁਲੀਸ ਨੇ 14,66,800 ਰੁਪਏ ਰਿਕਵਰੀ ਵੈਨ ਦੇ ਮਾਲਕਾਂ ਨੂੰ ਪ੍ਰਤੀ ਵਾਹਨ ਦੇ ਹਿਸਾਬ ਨਾਲ ਦੇ ਦਿੱਤੇ ਹਨ, ਜਦੋਂ ਕਿ ਜ਼ਿਲ੍ਹਾ ਪੁਲੀਸ ਨੂੰ ਸਿਰਫ਼ 3,66,700 ਰੁਪਏ ਮਿਲੇ ਹਨ।
ਸਾਬਕਾ ਉਪ ਜ਼ਿਲ੍ਹਾ ਅਟਾਰਨੀ ਅਤੇ ਐਡਵੋਕੇਟ ਰਾਜੇਸ਼ ਸ਼ਰਮਾ ਦਾ ਕਹਿਣਾ ਸੀ ਕਿ ਬਹੁਤੇ ਲੋਕਾਂ ਦੀ ਮਜਬੂਰੀ ਹੁੰਦੀ ਹੈ ਕਿਉਂਕਿ ਵਾਹਨ ਖੜੇ ਕਰਨ ਵਾਸਤੇ ਪਾਰਕਿੰਗ ਹੀ ਨਹੀਂ ਬਣਾਈ ਗਈ ਹੈ। ਉਨ੍ਹਾਂ ਆਖਿਆ ਕਿ ਲੋਕਾਂ ਤੋਂ ਪਹਿਲਾਂ ਟਰੈਫਿਕ ਪੁਲੀਸ ਨੂੰ ਖ਼ੁਦ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪਹਿਲਾਂ ਰਿਕਵਰੀ ਵੈਨ ਤੇ ਨਿਯਮ ਲਾਗੂ ਕਰਨੇ ਚਾਹੀਦੇ ਹਨ। ਜ਼ਿਲ੍ਹਾ ਪੁਲੀਸ ਕਪਤਾਨ ਰਵਚਰਨ ਸਿੰਘ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਉਹ ਸ਼ਹਿਰ ਤੋਂ ਬਾਹਰ ਹਨ ਅਤੇ ਉਨ੍ਹਾਂ ਬਾਅਦ ਵਿੱਚ ਗੱਲ ਕਰਨ ਲਈ ਆਖਿਆ। ਐਸ.ਪੀ. (ਸਥਾਨਕ) ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਰਿਕਵਰੀ ਵੈਨ ਵਾਲਾ ਖਾਤਾ ਤਾਂ ਅਪਰੇਟ ਕਰਦੇ ਹਨ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਰਿਕਵਰੀ ਵੈਨ ਨੂੰ ਦਿੱਤੇ ਜਾਣ ਵਾਲੇ ਕਿਰਾਏ 'ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ।
ਟਰੈਫ਼ਿਕ ਨਿਯਮ ਸਿਰਫ਼ ਸਰਕਾਰੀ ਬੱਸਾਂ ਲਈ ?
ਬਠਿੰਡਾ ਪੁਲੀਸ ਨੇ ਟਰੈਫਿਕ ਨਿਯਮਾਂ ਨੂੰ ਲਾਗੂ ਕਰਨ ਵਾਸਤੇ ਪਿਛਲੇ ਦਿਨੀਂ ਪੀ.ਆਰ.ਟੀ.ਸੀ. ਦੀਆਂ ਏ.ਸੀ. ਬੱਸਾਂ ਤੋਂ ਕਾਲੀ ਫਿਲਮ ਉਤਰਵਾ ਦਿੱਤੀ ਹੈ ਅਤੇ ਬਾਕੀ ਸਰਕਾਰੀ ਬੱਸਾਂ ਤੋਂ ਕਾਲੀ ਫਿਲਮ ਉਤਾਰਨ ਦੀ ਹਦਾਇਤ ਕਰ ਦਿੱਤੀ ਹੈ। ਸੂਤਰ ਆਖਦੇ ਹਨ ਕਿ ਇਹ ਨਿਯਮ ਵੱਡੇ ਘਰਾਂ ਦੀਆਂ ਬੱਸਾਂ 'ਤੇ ਲਾਗੂ ਨਹੀਂ ਹੁੰਦੇ।