ਵਿਸ਼ਵ ਕਬੱਡੀ ਕੱਪ
ਪਿੰਡ ਬਾਦਲ ਵਿੱਚ ਪਵੇਗੀ ਧਮਾਲ
ਚਰਨਜੀਤ ਭੁੱਲਰ
ਬਠਿੰਡਾ : ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹਾਂ ਦੀ ਧਮਾਲ ਐਤਕੀਂ ਪਿੰਡ ਬਾਦਲ ਵਿੱਚ ਪਵੇਗੀ। ਦਸੰਬਰ ਵਿੱਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਦੇ ਨਕਸ਼ੇ 'ਚੋਂ ਐਤਕੀਂ ਬਠਿੰਡਾ ਤੇ ਮਾਨਸਾ ਨੂੰ ਬਿਲਕੁਲ ਆਊਟ ਕਰ ਦਿੱਤਾ ਗਿਆ ਹੈ। ਸਰਕਾਰ ਨੇ ਪੰਜਵੇਂ ਕਬੱਡੀ ਕੱਪ ਦਾ ਬਜਟ ਵੀ ਘਟਾ ਦਿੱਤਾ ਹੈ ਅਤੇ ਨਾਲ ਹੀ ਵੱਡੇ ਸ਼ਹਿਰਾਂ ਦੀ ਥਾਂ ਐਤਕੀਂ ਛੋਟੇ ਸ਼ਹਿਰਾਂ ਵਿੱਚ ਮੈਚ ਕਰਾਉਣ ਦਾ ਫੈਸਲਾ ਕੀਤਾ ਹੈ। ਵਿਸ਼ਵ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹ ਦਾ ਬਜਟ ਐਤਕੀਂ 4.50 ਕਰੋੜ ਰੁਪਏ ਰੱਖਿਆ ਗਿਆ ਹੈ ਜਦੋਂ ਕਿ ਪਿਛਲੀ ਵਾਰ ਇਹ ਬਜਟ 6.50 ਕਰੋੜ ਰੁਪਏ ਸੀ। ਸੂਤਰਾਂ ਅਨੁਸਾਰ ਬਠਿੰਡਾ ਤੇ ਮਾਨਸਾ ਨੂੰ ਸਿਆਸੀ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਦੋਹਾਂ ਸ਼ਹਿਰਾਂ 'ਚੋਂ ਹਾਕਮ ਧਿਰ ਦੀ 54 ਹਜ਼ਾਰ ਵੋਟ ਘਟੀ ਸੀ। ਇਸ ਕਾਰਨ ਪੰਜਵੇਂ ਵਿਸ਼ਵ ਕੱਪ ਦਾ ਕੋਈ ਵੀ ਮੈਚ ਤੇ ਕੋਈ ਵੀ ਸਮਾਗਮ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿੱਚ ਨਹੀਂ ਹੋਵੇਗਾ। ਐਤਕੀਂ ਮੁਕਤਸਰ ਜ਼ਿਲ੍ਹੇ ਨੂੰ ਤਰਜੀਹ ਦਿੱਤੀ ਗਈ ਹੈ। ਵਿਸ਼ਵ ਕੱਪ ਦਾ ਇੱਕ ਮੈਚ ਮੁਕਤਸਰ ਵਿੱਚ ਹੋਵੇਗਾ ਤੇ 20 ਦਸੰਬਰ ਨੂੰ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ ਮੁੱਖ ਮੰਤਰੀ ਦੇ ਜੱਦੀ ਪਿੰਡ ਬਾਦਲ ਵਿੱਚ ਹੋਣਗੇ। ਪਿਛਲੇ ਦਿਨੀਂ ਖੇਡ ਵਿਭਾਗ ਦੀ ਟੀਮ ਨੇ ਪਿੰਡ ਬਾਦਲ ਦੇ ਖੇਡ ਸਟੇਡੀਅਮ ਦਾ ਦੌਰਾ ਵੀ ਕੀਤਾ।
ਪੰਜਵੇਂ ਵਿਸ਼ਵ ਕਬੱਡੀ ਕੱਪ ਦਾ ਬਜਟ ਐਤਕੀਂ ਘਟਾ ਕੇ 15 ਕਰੋੜ ਰੁਪਏ ਕਰ ਦਿੱਤਾ ਹੈ ਜਦੋਂ ਕਿ ਚੌਥੇ ਵਿਸ਼ਵ ਕੱਪ ਦਾ ਬਜਟ 20 ਕਰੋੜ ਰੁਪਏ ਸੀ। ਇਨਾਮੀ ਰਾਸ਼ੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਪਾਂਸਰਸ਼ਿਪ ਵੀ ਪਹਿਲਾਂ ਵਾਂਗ ਮਿਲਣੀ ਬੰਦ ਹੋ ਗਈ ਹੈ। ਇਸ ਵਾਰ ਵੀ ਲੜਕਿਆਂ ਦੀਆਂ 11 ਟੀਮਾਂ ਅਤੇ ਲੜਕੀਆਂ ਦੀਆਂ 8 ਟੀਮਾਂ ਹਿੱਸਾ ਲੈਣਗੀਆਂ। ਭਾਰਤੀ ਕਬੱਡੀ ਟੀਮ ਲਈ 40 ਖਿਡਾਰੀ ਲਏ ਜਾਣੇ ਹਨ ਜਿਨ•ਾਂ ਵਿਚ 25 ਖਿਡਾਰੀ ਲੀਗ ਮੈਚਾਂ ਚੋਂ ਲਏ ਜਾਣੇ ਹਨ। 40 ਖਿਡਾਰੀਆਂ ਦਾ ਟਰੇਨਿੰਗ ਕੈਂਪ ਲੱਗੇਗਾ ਜਿਸ ਵਿਚ ਟੀਮ ਦੀ ਫਾਈਨਲ ਚੋਣ ਕੀਤੀ ਜਾਵੇਗੀ।ਕਬੱਡੀ ਕੱਪ ਦਾ ਉਦਘਾਟਨ ਜਲੰਧਰ ਦੇ ਖੇਡ ਸਟੇਡੀਅਮ 'ਚ 6 ਦਸੰਬਰ ਨੂੰ ਹੋਵੇਗਾ। ਐਤਕੀਂ ਸਰਕਾਰ ਨੂੰ ਇਹ ਵੀ ਡਰ ਹੈ ਕਿ ਕਬੱਡੀ ਕੱਪ ਵਿੱਚ ਦਰਸ਼ਕਾਂ ਦੀ ਕਮੀ ਰੜਕ ਸਕਦੀ ਹੈ ਕਿਉਂਕਿ ਕਬੱਡੀ ਦੇ ਲੀਗ ਮੈਚਾਂ ਵਿੱਚ ਅਜਿਹੀ ਸਥਿਤੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਨਾਭਾ, ਸੰਗਰੂਰ ਦੇ ਦਿੜਬਾ, ਲੁਧਿਆਣਾ ਦੇ ਖੰਨਾ ਤੇ ਅੰਮ੍ਰਿਤਸਰ ਦੇ ਮਹਿਤਾ ਚੌਕ ਵਿੱਚ ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਮੈਚ ਹੋਣਗੇ। ਕਬੱਡੀ ਕੱਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦੇ ਪ੍ਰਬੰਧਾਂ ਲਈ ਈ ਟੈਂਡਰ ਦਿੱਤੇ ਗਏ ਹਨ, ਜੋ 5 ਨਵੰਬਰ ਨੂੰ ਖੁੱਲਣੇ ਹਨ। ਸਾਊਂਡ ਤੇ ਐਲਈਡੀ ਦੇ ਟੈਂਡਰ ਵੀ ਜਾਰੀ ਕੀਤੇ ਗਏ ਸਨ ਪਰ ਸਿਰਫ਼ ਤਿੰਨ ਪਾਰਟੀਆਂ ਨੇ ਹੀ ਦਿਲਚਸਪੀ ਦਿਖਾਈ ਹੈ ਜਿਸ ਕਰਕੇ ਹੁਣ ਇਨ੍ਹਾਂ ਦੀ ਤਾਰੀਖ ਵਧਾ ਕੇ 3 ਨਵੰਬਰ ਕੀਤੀ ਗਈ ਹੈ।
ਕਬੱਡੀ ਕੱਪ ਦੀ ਬਜਟ ਰਾਸ਼ੀ ਘਟਾਈ: ਡਾਇਰੈਕਟਰ
ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਤੇਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਐਤਕੀਂ ਵਿਸ਼ਵ ਕਬੱਡੀ ਕੱਪ ਦਾ ਬਜਟ 15 ਕਰੋੜ ਰੁਪਏ ਹੋਵੇਗਾ ਅਤੇ ਐਤਕੀਂ ਛੋਟੇ ਸ਼ਹਿਰਾਂ ਵਿੱਚ ਮੈਚ ਕਰਾਏ ਜਾਣਗੇ। ਬਠਿੰਡਾ ਤੇ ਮਾਨਸਾ ਨੂੰ ਆਊਟ ਕਰਨ ਬਾਰੇ ਉਨ੍ਹਾਂ ਕਿਹਾ ਕਿ ਇੱਕੋ ਖ਼ਿੱਤੇ ਵਿੱਚ ਜ਼ਿਆਦਾ ਪ੍ਰੋਗਰਾਮ ਹੋ ਜਾਣੇ ਸਨ ਜਿਸ ਕਰਕੇ ਮੁਕਤਸਰ ਵਿੱਚ ਮੈਚ ਅਤੇ ਪਿੰਡ ਬਾਦਲ ਵਿੱਚ ਸਮਾਪਤੀ ਸਮਾਰੋਹ ਰੱਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਹਾਲੇ ਆਰਜ਼ੀ ਤਜਵੀਜ਼ ਹੈ

No comments:
Post a Comment