ਪੰਜਾਬ ਦੀ ਤ੍ਰਾਸਦੀ
ਜ਼ਿੰਦਗੀ ਬਲਦੀ ਜਾਵੇ, ਬਣ ਕੇ ਦੁੱਖਾਂ ਦਾ ਦੀਵਾ
ਚਰਨਜੀਤ ਭੁੱਲਰ
ਬਠਿੰਡਾ : ਨਾ ਬਨੇਰਾ ਰਿਹਾ ਹੈ ਅਤੇ ਨਾ ਹੀ ਖ਼ੁਸ਼ੀ ਦੇ ਦੀਵੇ। ਇਕੱਲੀ ਦੀਵਾਲੀ ਹੀ ਨਹੀਂ, ਹਰ ਘੜੀ ਵਿਧਵਾ ਅਮਰਜੀਤ ਕੌਰ ਦੇ ਘਰ ਹੁਣ ਦੁੱਖਾਂ ਦੇ ਦੀਪ ਹੀ ਬਲਦੇ ਹਨ। ਖੇਤੀ ਸੰਕਟ ਨੇ ਪਿੰਡ ਢੱਡੇ ਦੀ ਅਮਰਜੀਤ ਕੌਰ ਨੂੰ ਵਿਧਵਾ ਕਰ ਦਿੱਤਾ। ਪਹਿਲਾਂ ਜ਼ਮੀਨ ਚਲੀ ਗਈ ਅਤੇ ਫਿਰ ਪਤੀ ਹਰਬੰਸ ਸਿੰਘ। ਸਦਮੇ ਵਿੱਚ ਖ਼ੁਦਕੁਸ਼ੀ ਦੇ ਰਾਹ 'ਤੇ ਹੀ ਵੱਡੀ ਧੀ ਵੀ ਬਾਪ ਦੇ ਪਿੱਛੇ ਹੀ ਚਲੀ ਗਈ। ਹਰਬੰਸ ਸਿੰਘ ਕੋਲ ਪੂਰੇ 15 ਏਕੜ ਜ਼ਮੀਨ ਸੀ। ਖੇਤਾਂ ਦੀ ਬੇਵਫ਼ਾਈ ਨੇ ਇਸ ਕਿਸਾਨ ਨੂੰ ਖ਼ਾਲੀ ਹੱਥ ਕਰ ਦਿੱਤਾ। ਪਿੰਡ ਦੇ ਦਾਨੀ ਸੱਜਣਾਂ ਨੇ ਉਸਦੀ ਵੱਡੀ ਧੀ ਦਾ ਰਲ ਮਿਲ ਕੇ ਵਿਆਹ ਕਰ ਦਿੱਤਾ। ਬਾਕੀ ਦੀਆਂ ਧੀਆਂ ਨੂੰ ਸਕੂਲ ਅਧਿਆਪਕਾਂ ਨੇ 12 ਜਮਾਤਾਂ ਤੱਕ ਪੜ੍ਹਾ ਦਿੱਤਾ। ਵਿਧਵਾ ਅਮਰਜੀਤ ਕੌਰ ਇਕੱਲੀ ਨਹੀਂ ਬਲਕਿ ਉਸ ਦੀਆਂ ਦੋ ਧੀਆਂ ਵੀ ਹੁਣ ਵੱਡੇ ਲੋਕਾਂ ਦੇ ਘਰਾਂ ਵਿੱਚ ਪੋਚੇ ਲਾਉਂਦੀਆਂ ਹਨ। ਖੇਤਾਂ ਦੇ ਮਾਲਕ ਹੁਣ ਨੌਕਰ ਬਣ ਗਏ ਹਨ। ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲਣ ਵਾਲੀ ਦੋ ਲੱਖ ਰੁਪਏ ਦੀ ਮਾਲੀ ਮੱਦਦ ਵੀ ਇਸ ਪਰਿਵਾਰ ਨੂੰ ਨਹੀਂ ਮਿਲੀ। ਅਮਰਜੀਤ ਕੌਰ ਆਖਦੀ ਹੈ, ”ਉਹ ਤਾਂ ਸਾਥ ਛੱਡ ਗਿਆ, ਮੈਂ ਤਾਂ ਨਿਭਾਂਗੀ। ਵਕਤ ਨੇ ਚੰਗੇ ਦਿਨਾਂ ਦੀ ਉਮੀਦ ਨੂੰ ਤੋੜ ਦਿੱਤਾ ਹੈ। ਸਾਡੀ ਕਾਹਦੀ ਦੀਵਾਲੀ।” ਪੰਜਾਬ ਦੇ ਵਿਹੜੇ ਵਿੱਚ ਕਿੰਨੇ ਹੀ ਦੁੱਖਾਂ ਦੇ ਦੀਵੇ ਬਲ ਰਹੇ ਹਨ, ਜੋ ਹਕੂਮਤ ਨੂੰ ਨਜ਼ਰ ਨਹੀਂ ਪੈਂਦੇ। ਮੁਕਤਸਰ ਦੇ ਪਿੰਡ ਗੋਨਿਆਣਾ ਕਲਾਂ ਦੇ ਮਜ਼ਦੂਰ ਰਾਜ ਸਿੰਘ ਕੋਲ ਤਾਂ ਦੀਵੇ ਰੱਖਣ ਲਈ ਘਰ ਦਾ ਬੂਹਾ ਹੀ ਨਹੀਂ ਹੈ। ਉਸ ਦੇ ਪਿਤਾ ਗੁਰਦੀਪ ਸਿੰਘ ਨੂੰ ਕੈਂਸਰ ਨੇ ਲਪੇਟ ਵਿੱਚ ਲੈ ਲਿਆ। ਉਹ ਨਾ ਬਾਪ ਨੂੰ ਬਚਾ ਸਕਿਆ ਅਤੇ ਨਾ ਹੀ ਘਰ ਨੂੰ। ਘਰ ਵਿਕਣ ਮਗਰੋਂ ਵੀ ਅੱਜ ਉਸ ਦ ਸਿਰ ਕਰਜ਼ਾ ਹੈ।
ਉਹ ਆਪਣੇ ਪਰਿਵਾਰ ਨਾਲ ਪਿੰਡ ਦੀ ਧਰਮਸ਼ਾਲਾ ਵਿੱਚ ਬੈਠਾ ਹੈ। ਪੰਜ-ਪੰਜ ਮਰਲੇ ਦਾ ਪਲਾਂਟ ਉਸ ਲਈ ਸਿਆਸੀ ਲਾਰਾ ਹੀ ਹੈ। ਧਰਮਸ਼ਾਲਾ ਨੂੰ ਤਾਂ ਕੋਈ ਬੂਹਾ ਵੀ ਨਹੀਂ ਲੱਗਿਆ ਹੈ ਪ੍ਰੰਤੂ ਫਿਰ ਵੀ ਕਦੇ ਇਸ ਮਜ਼ਦੂਰ ਦੇ ਵਿਹੜੇ ਲੱਛਮੀ ਨਹੀਂ ਆਈ। ਸੰਗਰੂਰ ਦੇ ਪਿੰਡ ਭੜੋਂ ਦੇ ਸੋਮਾ ਸਿੰਘ ਦੇ ਵਿਹੜੇ ਜਦੋਂ ਤੋਂ ਬੇਰੁਜ਼ਗਾਰੀ ਨੇ ਹਨੇਰਾ ਕੀਤਾ ਹੈ, ਉਦੋਂ ਤੋਂ ਉਸ ਨੂੰ ਕਈ ਤਿੱਥ ਤਿਉਹਾਰ ਜੇਲ੍ਹਾਂ ਵਿੱਚ ਹੀ ਮਨਾਉਣੇ ਪਏ ਹਨ। ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਵਿੱਢੇ ਸੰਘਰਸ਼ ਵਿੱਚ ਉਹ 12 ਦਫ਼ਾ ਜੇਲ੍ਹ ਜਾ ਚੁੱਕਿਆ ਹੈ। ਉਸ ਨੇ 16 ਮਾਰਚ 2010 ਨੂੰ ਵਿੱਤ ਮੰਤਰੀ ਢੀਂਡਸਾ ਦੇ ਘਰ ਅੱਗੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਉਹ ਬਚ ਤਾਂ ਗਿਆ ਪ੍ਰੰਤੂ ਸਰਕਾਰ ਨੇ ਅੱਜ ਵੀ ਉਸ ਨੂੰ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ ਹੋਇਆ ਹੈ। ਉਹ ਦੱਸਦਾ ਹੈ ਕਿ ਸੰਘਰਸ਼ ਵਿੱਚ ਉਸ ਦੀ ਪਿਛਲੀ ਪ੍ਰਾਈਵੇਟ ਨੌਕਰੀ ਵੀ ਚਲੀ ਗਈ ਹੈ ਅਤੇ ਸਰੀਰ ਵੀ ਬੇਕਾਰ ਹੋ ਗਿਆ ਹੈ। ਹੁਣ ਉਹ ਦਿਹਾੜੀ ਕਰਦਾ ਹੈ। ਉਹ ਸਰਕਾਰ ਨੂੰ ਪੁੱਛਦਾ ਹੈ ਕਿ ਉਹ ਕਿਹੜੀ ਖੁਸ਼ੀ ਵਿੱਚ ਬਨੇਰੇ 'ਤੇ ਦੀਵਾ ਬਾਲੇ। ਫ਼ਰੀਦਕੋਟ ਦੇ ਪਿੰਡ ਟਾਹਲੀਆਂ ਦਾ ਗੁਰਮੇਲ ਸਿੰਘ ਜਦੋਂ ਵੀ ਪੰਜਾਬ ਵਿੱਚ ਕਿਸੇ ਮੇਲੇ 'ਤੇ ਗਿਆ ਤਾਂ ਉਸ ਨੂੰ ਪੁਲੀਸ ਦੀ ਕੁੱਟ ਹੀ ਮਿਲੀ। ਉਸ ਦੇ ਰੋਮ ਰੋਮ ਵਿੱਚ ਅੱਜ ਵੀ ਚੀਸ ਪੈ ਰਹੀ ਹੈ। ਇਹ ਬੇਰੁਜ਼ਗਾਰ ਲਾਈਨਮੈਨ ਵੀ ਹੁਣ ਮਜ਼ਦੂਰੀ ਕਰਦਾ ਹੈ। ਭਵਾਨੀਗੜ੍ਹ ਦੇ ਰਘਬੀਰ ਸਿੰਘ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਲਿਆ ਟੈਟ (ਅਧਿਆਪਕ ਯੋਗਤਾ ਪ੍ਰੀਖਿਆ) ਪਾਸ ਕੀਤਾ ਹੈ। ਤਿੰਨ ਵਿਸ਼ਿਆਂ ਵਿੱਚ ਐਮ.ਏ ਅਤੇ ਐਮ.ਐਡ ਹੈ। ਸੰਘਰਸ਼ੀ ਹੋਣ ਕਰਕੇ ਹੁਣ ਉਸ ਨੂੰ ਕੋਈ ਪ੍ਰਾਈਵੇਟ ਸਕੂਲ ਕਾਲਜ ਵੀ ਨੌਕਰੀ ਨਹੀਂ ਦੇ ਰਿਹਾ ਹੈ। ਉਹ ਹੁਣ ਛੋਟੀ ਜਿਹੀ ਦੁਕਾਨ ਚਲਾ ਰਿਹਾ ਹੈ। ਉਹ ਆਖਦਾ ਹੈ, ” ਮਾਂ-ਬਾਪ ਨੇ ਕਰਜ਼ਾ ਚੁੱਕ ਚੁੱਕ ਕੇ ਦੁਕਾਨ ਕਰਨ ਵਾਸਤੇ ਨਹੀਂ ਪੜ੍ਹਾਇਆ ਸੀ।”
ਬਠਿੰਡਾ ਦੇ ਪਿੰਡ ਮਲਕਾਣਾ ਦੇ ਰਾਮਪਾਲ ਸਿੰਘ ਦਾ ਘਰ ਕੱਚਾ ਹੈ ਅਤੇ ਉਸ ਦੇ ਘਰ ਨੂੰ ਕਦੇ ਪੱਕੀ ਇੱਟ ਨਸੀਬ ਨਹੀਂ ਹੋਈ ਹੈ। ਇਸ ਮਜ਼ਦੂਰ ਦਾ ਕਹਿਣਾ ਹੈ ਕਿ ਉਸ ਦੇ ਘਰ ਦਾ ਬੂਹਾ ਨਹੀਂ ਹੈ ਪ੍ਰੰਤੂ ਫਿਰ ਵੀ ਕਦੇ ਬਰਕਤ ਨਹੀਂ ਆਈ। ਪਿੰਡ ਪੱਕਾ ਦੇ ਪ੍ਰੀਤਮ ਸਿੰਘ ਦੇ ਘਰ ਤਾਂ ਨਿੱਤ ਹੀ ਦੀਵਾ ਬਲਦਾ ਹੈ। ਉਸ ਦੀ ਜ਼ਿੰਦਗੀ ਦੀਵੇ ਦੀ ਲੋਅ 'ਚੋਂ ਹੀ ਨਹੀਂ ਨਿਕਲ ਸਕੀ ਹੈ। ਉਸ ਦਾ ਕਹਿਣਾ ਸੀ ਕਿ ਉਸ ਨੂੰ ਬਿਜਲੀ ਨਸੀਬ ਹੀ ਨਹੀਂ ਹੋ ਸਕੀ ਹੈ। ਮਾਲਵਾ ਖਿੱਤੇ ਵਿੱਚ ਤਾਂ ਕਰੀਬ 25 ਹਜ਼ਾਰ ਗਰੀਬ ਲੋਕਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ ਕਿਉਂਕਿ ਬਿਜਲੀ ਦੇ ਬਿੱਲ ਤਾਰਨੇ ਇਨ੍ਹਾਂ ਲੋਕਾਂ ਲਈ ਮੁਸ਼ਕਲ ਹੋ ਗਏ ਸਨ।ਪੰਜਾਬ ਦੇ ਇੱਕ ਪਾਸੇ ਦੀ ਇਹ ਤਸਵੀਰ ਹੈ, ਜੋ ਦੀਵਾਲੀ ਦੀ ਰੌਸ਼ਨੀ ਤੋਂ ਅਣਭਿੱਜ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੂਹਿਆਂ 'ਤੇ ਉਦੋਂ ਹੀ ਦੀਪ ਜਲਣਗੇ ਜਦੋਂ ਉਨ੍ਹਾਂ ਦੀ ਜ਼ਿੰਦਗੀ ਦੁੱਖਾਂ ਦੀ ਵਲਗਣ 'ਚੋਂ ਬਾਹਰ ਨਿਕਲੇਗੀ। ਇਹ ਲੋਕ 'ਅੱਛੇ ਦਿਨਾਂ' ਦੀ ਉਡੀਕ ਵਿੱਚ ਬੈਠੇ ਹਨ

No comments:
Post a Comment