ਤੀਰਥ ਦਰਸ਼ਨ
ਇੱਕ ਯਾਤਰੀ ਪਏਗਾ 11 ਹਜ਼ਾਰ ਵਿਚ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਇੱਕ ਤੀਰਥ ਯਾਤਰੀ ਕਰੀਬ 11 ਹਜ਼ਾਰ ਰੁਪਏ ਵਿਚ ਪਏਗਾ। ਅਗਾਮੀ ਚੋਣਾਂ 2017 ਤੱਕ ਪੰਜਾਬ ਦੇ ਤੀਰਥ ਯਾਤਰੀ ਗੁਰਧਾਮਾਂ ਦੇ ਦਰਸ਼ਨ ਕਰ ਸਕਣਗੇ। ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਸਰਕਾਰੀ ਖ਼ਜ਼ਾਨੇ ਨੂੰ ਕਰੀਬ 190 ਕਰੋੜ ਰੁਪਏ ਵਿਚ ਪਏਗੀ ਅਤੇ ਵਿੱਤ ਮਹਿਕਮੇ ਨੇ ਮੁਢਲੇ ਪੜਾਅ ਤੇ ਹੱਥ ਖੜ•ੇ ਕਰ ਦਿੱਤੇ ਹਨ। ਪੰਜਾਬ ਸਰਕਾਰ ਹੁਣ ਇਨ•ਾਂ ਫੰਡਾਂ ਦਾ ਪ੍ਰਬੰਧ ਕਰਨ ਵਾਸਤੇ ਇੱਧਰ ਉਧਰ ਹੱਥ ਪੈਰ ਮਾਰਨ ਲੱਗੀ ਹੈ ਅਤੇ ਮੁਢਲੇ ਪੜਾਅ ਤੇ ਕਰੀਬ 12 ਕਰੋੜ ਰੁਪਏ ਇਸ ਯੋਜਨਾ ਲਈ ਕਰਜ਼ਾ ਚੁੱਕ ਕੇ ਜਾਰੀ ਕੀਤੇ ਗਏ ਹਨ।ਵੇਰਵਿਆਂ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਭਾਰਤੀ ਰੇਲਵੇ ਨਾਲ ਤੀਰਥ ਦਰਸ਼ਨ ਯੋਜਨਾ ਤਹਿਤ ਐਮ.ਓ.ਯੂ ਸਾਈਨ ਕਰ ਲਿਆ ਹੈ ਜਿਸ ਦੇ ਮੁਤਾਬਿਕ ਭਾਰਤੀ ਰੇਲਵੇ ਇਸ ਯਾਤਰਾ ਦੇ 186 ਕਰੋੜ ਰੁਪਏ ਪੰਜਾਬ ਸਰਕਾਰ ਤੋਂ ਵਸੂਲ ਕਰੇਗਾ। ਅਹਿਮ ਸੂਤਰਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਹੁਣ ਵੱਖ ਵੱਖ ਵਿਭਾਗਾਂ ਜਿਵੇਂ ਪੂਡਾ, ਗਮਾਡਾ ਆਦਿ ਤੋਂ ਇਸ ਯੋਜਨਾ ਲਈ ਪੈਸੇ ਮੰਗੇ ਹਨ। ਇਵੇਂ ਹੀ ਸਾਲਾਸਰ ਧਾਮ ਲਈ ਪੀ.ਆਰ.ਟੀ.ਸੀ ਦੇ ਬਠਿੰਡਾ ਡਿਪੂ ਤੋਂ ਚਾਰ ਬੱਸਾਂ ਦੀ ਮੰਗ ਕੀਤੀ ਗਈ ਹੈ ਅਤੇ ਪ੍ਰਤੀ ਦਿਨ ਇੱਕ ਬੱਸ ਦਾ ਖਰਚਾ 15,500 ਰੁਪਏ ਆਏਗਾ। ਸੂਤਰ ਦੱਸਦੇ ਹਨ ਕਿ ਬਠਿੰਡਾ ਡਿਪੂ ਆਪਣੇ ਰੂਟਾਂ ਤੋਂ ਬੱਸਾਂ ਉਤਾਰ ਕੇ ਬਠਿੰਡਾ ਸਾਲਾਸਰ ਰੂਟ ਤੇ ਚਾਰ ਬੱਸਾਂ ਚਲਾਏਗਾ। ਬਠਿੰਡਾ ਡਿਪੂ ਦੇ ਅਧਿਕਾਰੀ ਅੱਜ ਸਾਲਾਸਰ ਇੰਤਜਾਮਾਂ ਆਦਿ ਲਈ ਭੇਜ ਦਿੱਤੇ ਗਏ ਹਨ।
ਐਮ.ਓ.ਯੂ ਅਨੁਸਾਰ ਇੱਕ ਜਨਵਰੀ 2016 ਤੋਂ 28 ਫਰਵਰੀ 2017 ਤੱਕ ਰੇਲਵੇ ਇਸ ਯੋਜਨਾ ਤਹਿਤ ਰੇਲ ਸੇਵਾ ਮੁਹੱਈਆ ਕਰਾਏਗਾ। ਮਤਲਬ ਕਿ ਅਗਾਮੀ ਚੋਣਾਂ ਦਾ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਵੀ ਸਰਕਾਰੀ ਖਰਚੇ ਤੇ ਯਾਤਰੀ ਦਰਸ਼ਨਾਂ ਲਈ ਜਾ ਸਕਣਗੇ। ਮੋਟੇ ਅੰਦਾਜ਼ੇ ਅਨੁਸਾਰ 1,64,850 ਯਾਤਰੀਆਂ ਨੂੰ ਇਸ ਸਮੇਂ ਦੌਰਾਨ ਤੀਰਥ ਯਾਤਰਾ ਕਰਾਈ ਜਾਣੀ ਹੈ ਅਤੇ ਇਸ ਹਿਸਾਬ ਨਾਲ ਪ੍ਰਤੀ ਯਾਤਰੀ ਸਰਕਾਰ 11,282 ਰੁਪਏ ਖਰਚ ਕਰੇਗੀ। ਇੱਕ ਟਰੇਨ ਵਿਚ 15 ਡੱਬੇ ਹੋਣਗੇ ਅਤੇ 1050 ਯਾਤਰੀ ਇੱਕੋ ਸਮੇਂ ਸਫ਼ਰ ਕਰ ਸਕਣਗੇ। ਸ੍ਰੀ ਨਾਂਦੇੜ ਸਾਹਿਬ ਲਈ ਹਰ ਮਹੀਨੇ ਅੱਠ ਟਰੇਨਾਂ ਚੱਲਣਗੀਆਂ ਜਦੋਂ ਕਿ ਪ੍ਰਤੀ ਮਹੀਨਾ ਦੋ ਗੱਡੀਆਂ ਵਾਰਾਨਸੀ ਲਈ ਰਵਾਨਾ ਹੋਣਗੀਆਂ। ਇਵੇਂ ਇੱਕ ਟਰੇਨ ਹਰ ਮਹੀਨੇ ਅਜਮੇਰ ਸ਼ਰੀਫ਼ ਲਈ ਚੱਲੇਗੀ। ਅਜਮੇਰ ਸ਼ਰੀਫ਼ ਅਤੇ ਵਾਰਾਨਸੀ ਲਈ ਮੁਢਲੇ ਪੜਾਅ ਤੇ 40 ਟਰੇਨਾਂ ਭੇਜਣ ਦੀ ਯੋਜਨਾ ਹੈ। ਹਰ ਵਿਧਾਨ ਸਭਾ ਹਲਕੇ ਚੋਂ 1050 ਯਾਤਰੀ ਲਿਜਾਏ ਜਾਣੇ ਹਨ। ਬਠਿੰਡਾ ਦੀ ਰਾਮਾਂ ਮੰਡੀ ਤੋਂ 4 ਜਨਵਰੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਲਈ ਟਰੇਨ ਰਵਾਨਾ ਹੋਣੀ ਹੈ। ਸੂਤਰਾਂ ਅਨੁਸਾਰ ਹਰ ਹਲਕੇ ਦੇ ਵਿਧਾਇਕ ਅਤੇ ਹਲਕਾ ਇੰਚਾਰਜ ਦੀ ਸਿਫਾਰਸ਼ ਨਾਲ ਹੀ ਯਾਤਰੀ ਜਾ ਸਕਣਗੇ। ਹਰ ਯਾਤਰੀ ਦਾ ਬਕਾਇਦਾ ਮੈਡੀਕਲ ਹੋਵੇਗਾ।
ਐਮ.ਓ.ਯੂ ਅਨੁਸਾਰ ਭਾਰਤੀ ਰੇਲਵੇ ਹਰ ਤੀਰਥ ਯਾਤਰੀ ਦੇ ਰਹਿਣ ਸਹਿਣ, ਖਾਣ ਪੀਣ ਆਦਿ ਦਾ ਸਾਰਾ ਖਰਚਾ ਝੱਲੇਗਾ। ਤੀਰਥ ਦਰਸ਼ਨ ਯੋਜਨਾ ਤਹਿਤ ਬਠਿੰਡਾ ਜ਼ਿਲ•ੇ ਤੋਂ ਬਠਿੰਡਾ ਸਾਲਾਸਰ ਯਾਤਰਾ ਵੀ ਸ਼ੁਰੂ ਹੋਣੀ ਹੈ ਅਤੇ ਅੱਠ ਜਨਵਰੀ ਨੂੰ ਭੁੱਚੋ ਮੰਡੀ ਅਤੇ ਗੋਨਿਆਣਾ ਮੰਡੀ ਤੋਂ ਯਾਤਰੀ ਸਾਲਾਸਰ ਲਈ ਜਾਣਗੇ। ਸਾਲਾਸਰ ਯਾਤਰਾ ਲਈ ਪੀ.ਆਰ.ਟੀ.ਸੀ ਨੂੰ ਰੂਟਾਂ ਤੋਂ ਬੱਸਾਂ ਉਤਾਰਨੀਆਂ ਪੈਣਗੀਆਂ। ਬਠਿੰਡਾ ਤੋਂ ਮਗਰੋਂ ਇਹ ਬੱਸ ਸੇਵਾ ਮਾਲਵੇ ਦੇ ਦੂਸਰੇ ਜ਼ਿਲਿ•ਆਂ ਤੋਂ ਸ਼ੁਰੂ ਹੋਵੇਗੀ ਟਰਾਂਸਪੋਰਟ ਵਿਭਾਗ ਦੇ ਸਪੈਸ਼ਲ ਸਕੱਤਰ ਮਨਜੀਤ ਸਿੰਘ ਨਾਰੰਗ ਦਾ ਕਹਿਣਾ ਸੀ ਕਿ ਸਰਕਾਰ ਨੇ ਮੁਢਲੇ ਪੜਾਅ ਤੇ 12 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਅਤੇ ਭਾਰਤੀ ਰੇਲਵੇ ਨਾਲ ਐਮ.ਓ.ਯੂ ਹੋ ਚੁੱਕਾ ਹੈ। ਸਾਰਾ ਖਰਚਾ ਭਾਰਤੀ ਰੇਲਵੇ ਵਲੋਂ ਹੀ ਕੀਤਾ ਜਾਣਾ ਹੈ। ਇਹ ਯੋਜਨਾ 28 ਫਰਵਰੀ 2017 ਤੱਕ ਚੱਲੇਗੀ।
ਯਾਤਰਾ ਵੋਟਾਂ ਨਹੀਂ ਦਿਵਾ ਸਕੇਗੀ : ਛੋਟੇਪੁਰ
ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਅਕਾਲੀ ਦਲ ਪੂਰੀ ਤਰ•ਾਂ ਸਿੱਖ ਭਾਈਚਾਰੇ ਦੇ ਮਨਾਂ ਚੋਂ ਲੱਥ ਚੁੱਕਾ ਹੈ ਅਤੇ ਹੁਣ ਇਹ ਦਲ ਭਾਈਚਾਰੇ ਵਿਚ ਮੁੜ ਜਗਾ ਬਣਾਉਣ ਲਈ ਲੋਕਾਂ ਨੂੰ ਯਾਤਰਾ ਕਰਾ ਰਿਹਾ ਹੈ। ਉਨ•ਾਂ ਆਖਿਆ ਕਿ ਇਹ ਯਾਤਰਾ ਵੀ ਅਕਾਲੀ ਦਲ ਨੂੰ ਵੋਟਾਂ ਨਹੀਂ ਦਿਵਾ ਸਕੇਗੀ ਕਿਉਂਕਿ ਲੋਕਾਂ ਨੂੰ ਅਕਾਲੀ ਦਲ ਦੀ ਅਸਲੀਅਤ ਬਰਗਾੜੀ ਕਾਂਡ ਮਗਰੋਂ ਪੂਰੀ ਤਰ•ਾਂ ਪਤਾ ਲੱਗ ਚੁੱਕੀ ਹੈ।
ਨੇਕ ਕੰਮ ਲਈ ਖਰਚਾ ਕਰਨਾ ਮਾੜੀ ਗੱਲ ਨਹੀਂ : ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਸੀ ਕਿ ਨੇਕ ਕੰਮ ਲਈ ਪੈਸਾ ਖਰਚਣਾ ਕੋਈ ਮਾੜੀ ਗੱਲ ਨਹੀਂ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਇਹ ਯੋਜਨਾ ਤਾਂ ਕਰੀਬ ਛੇ ਮਹੀਨੇ ਪਹਿਲਾਂ ਬਣਨੀ ਸ਼ੁਰੂ ਹੋ ਗਈ ਸੀ ਅਤੇ ਇਸ ਪਿਛੇ ਕੋਈ ਸਿਆਸੀ ਮਕਸਦ ਨਹੀਂ ਹੈ। ਉਨ•ਾਂ ਲੋਕਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਏ ਜਾਣੇ ਹਨ ਜੋ ਸਰਧਾ ਅਤੇ ਤਮੰਨਾ ਦੇ ਬਾਵਜੂਦ ਮਾਲੀ ਵਸੀਲੇ ਨਾ ਹੋਣ ਕਰਕੇ ਦਰਸ਼ਨਾਂ ਲਈ ਜਾ ਨਹੀਂ ਸਕਦੇ।

No comments:
Post a Comment