ਸੱਥਾਂ ਨੂੰ ਬੇਦਾਵਾ
ਫਾਈਵ ਸਟਾਰ ਹੋਈ ਪੰਥਕ ਸਰਕਾਰ
ਚਰਨਜੀਤ ਭੁੱਲਰ
ਬਠਿੰਡਾ : ਅਕਾਲੀ ਸਰਕਾਰ ਵੀ ਹੁਣ ਪੰਜ ਤਾਰਾ ਕਲਚਰ ਦੀ ਮੌਜ ਵਿਚ ਉਲਝ ਗਈ ਹੈ। ਨਾ ਹੀ ਪ੍ਰੋਟੋਕਾਲ ਦਾ ਫਿਕਰ ਤੇ ਨਾ ਹੀ ਸਰਕਾਰੀ ਰੁਤਬੇ ਦਾ ਖਿਆਲ ਰਿਹਾ ਹੈ। ਸੱਥਾਂ ਵਿਚ ਬੈਠ ਕੇ ਸਿਆਸਤ ਕਰਨ ਵਾਲੇ ਅਕਾਲੀਆਂ ਲਈ ਆਲੀਸ਼ਾਨ ਹੋਟਲ ਤਰਜੀਹੀ ਬਣ ਗਏ ਹਨ। ਤਾਹੀਓ ਹੁਣ ਪੰਜਾਬ ਦੇ ਸਰਕਟ ਹਾਊਸ ਸੁੰਨੇ ਹੋ ਗਏ ਹਨ ਜਿਨ•ਾਂ ਤੋਂ ਨੇਤਾਵਾਂ ਨੇ ਮੂੰਹ ਫੇਰ ਲਏ ਹਨ। ਉਪ ਮੁੱਖ ਮੰਤਰੀ ਪੰਜਾਬ ਲੰਘੇ ਅੱਠ ਵਰਿ•ਆਂ ਵਿਚ ਕਦੇ ਵੀ ਪੰਜਾਬ ਦੇ ਕਿਸੇ ਸਰਕਟ ਹਾਊਸ ਵਿਚ ਨਹੀਂ ਠਹਿਰੇ ਹਨ ਜਦੋਂ ਕਿ ਮੁੱਖ ਮੰਤਰੀ ਪੰਜਾਬ ਦੀ ਤਰਜੀਹ ਪਾਰਟੀ ਲੀਡਰਾਂ ਦੇ ਮਹਿਲਾਂ ਵਰਗੇ ਘਰ ਰਹੇ ਹਨ। ਇਹੋ ਹਾਲ ਵਜ਼ੀਰਾਂ ਦਾ ਹੈ ਜਿਨ•ਾਂ ਨੇ ਸਰਕਟ ਹਾਊਸਾਂ ਨੂੰ ਬੇਦਾਵਾ ਦੇ ਦਿੱਤਾ ਹੈ। ਪ੍ਰਾਹੁਣਚਾਰੀ ਮਹਿਕਮੇ ਤੋਂ ਪ੍ਰਾਪਤ ਆਰ.ਟੀ.ਆਈ ਸੂਚਨਾ ਅਨੁਸਾਰ ਪੰਜਾਬ ਦੇ ਸੱਤ ਸ਼ਹਿਰਾਂ ਵਿਚ ਸਰਕਟ ਹਾਊਸ ਹਨ ਜਿਨ•ਾਂ ਤੇ ਸਰਕਾਰ ਕਰੋੜਾਂ ਰੁਪਏ ਖਰਚਦੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 1 ਅਪੈਲ 2007 ਤੋਂ ਹੁਣ ਤੱਕ ਪੰਜਾਬ ਦੇ ਕਿਸੇ ਸਰਕਟ ਹਾਊਸ ਵਿਚ ਨਹੀਂ ਠਹਿਰੇ ਹਨ। ਜਦੋਂ ਵੀ ਉਪ ਮੁੱਖ ਮੰਤਰੀ ਬਾਦਲ ਦੌਰੇ ਤੇ ਲੁਧਿਆਣਾ,ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰ ਵਿਚ ਜਾਂਦੇ ਹਨ ਤਾਂ ਉਹ ਸਰਕਟ ਹਾਊਸ ਦੀ ਥਾਂ ਉਥੋਂ ਦੇ ਪੰਜ ਤਾਰਾਂ ਹੋਟਲਾਂ ਵਿਚ ਠਹਿਰਦੇ ਹਨ।
ਆਮ ਲੋਕ ਤਾਂ ਇਨ•ਾਂ ਚਮਕਦੇ ਹੋਟਲਾਂ ਦੀ ਚਮਕ ਤੋਂ ਡਰਦੇ ਹੀ ਨੇੜੇ ਨਹੀਂ ਢੁੱਕਦੇ ਹਨ। ਮੁੱਖ ਮੰਤਰੀ ਪੰਜਾਬ ਅੱਠ ਵਰਿ•ਆਂ ਦੌਰਾਨ ਸਭ ਤੋਂ ਵੱਧ 71 ਦਫਾ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਠਹਿਰੇ ਹਨ। ਮੁੱਖ ਮੰਤਰੀ ਨੇ ਜਲੰਧਰ ਦੇ ਸਰਕਟ ਹਾਊਸ ਵਿਚ ਚਾਰ ਦਫਾ,ਪਟਿਆਲਾ ਦੇ ਸਰਕਟ ਹਾਊਸ ਵਿਚ ਦੋ ਦਫਾ ਅਤੇ ਫਿਰੋਜਪੁਰ ਦੇ ਸਰਕਟ ਹਾਊਸ ਵਿਚ ਇੱਕ ਦਫਾ ਰਾਤ ਬਿਤਾਈ ਹੈ। ਮੁੱਖ ਮੰਤਰੀ ਜਦੋਂ ਲੁਧਿਆਣਾ ਵਿਚ ਇੱਕ ਕਾਰੋਬਾਰੀ ਦੇ ਘਰ,ਪਟਿਆਲਾ ਵਿਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਘਰ ਅਤੇ ਬਠਿੰਡਾ ਵਿਚ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦੇ ਘਰ ਠਹਿਰਦੇ ਹਨ। ਕੈਬਨਿਟ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੇ ਇਨ•ਾਂ ਵਰਿ•ਆਂ ਦੌਰਾਨ ਕਦੇ ਵੀ ਸਰਕਟ ਹਾਊਸ ਵਿਚ ਰਾਤ ਨਹੀਂ ਕੱਟੀ ਹੈ ਜਦੋਂ ਕਿ ਵਜ਼ੀਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਿਰਫ ਇੱਕ ਦਫਾ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਠਹਿਰੇ ਹਨ। ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਰਾਜ ਭਾਗ ਦੌਰਾਨ ਕਦੇ ਸਰਕਟ ਹਾਊਸ ਵਿਚ ਨਹੀਂ ਠਹਿਰੇ ਸਨ। ਉਹ ਤਾਂ ਸਰਕਾਰੀ ਮੀਟਿੰਗਾਂ ਵੀ ਮੋਤੀ ਮਹਿਲ ਚੋਂ ਹੀ ਕਰਦੇ ਸਨ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਆਪਣੇ ਰਾਜ ਭਾਗ ਸਮੇਂ ਹਮੇਸ਼ਾ ਸਰਕਟ ਹਾਊਸ ਵਿਚ ਰਹਿੰਦੇ ਸਨ।
ਲੋਕ ਸੰਪਰਕ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਸ੍ਰੀ ਉਜਾਗਰ ਸਿੰਘ ਪਟਿਆਲਾ ਦਾ ਕਹਿਣਾ ਸੀ ਕਿ ਪ੍ਰੋਟੋਕਾਲ ਅਨੁਸਾਰ ਪਹਿਲਾਂ ਮੁੱਖ ਮੰਤਰੀ ਤੇ ਵਜ਼ੀਰ ਆਦਿ ਪਹਿਲਾਂ ਸਰਕਟ ਹਾਊਸ ਪੁੱਜਦੇ ਸਨ ਜਿਥੇ ਉਨ•ਾਂ ਨੂੰ ਗਾਰਡ ਆਫ ਆਨਰ ਦਿੱਤਾ ਜਾਂਦਾ ਸੀ। ਉਥੇ ਹੀ ਉਹ ਸਰਕਾਰੀ ਮੀਟਿੰਗਾਂ ਅਤੇ ਆਮ ਲੋਕਾਂ ਨੂੰ ਮਿਲਦੇ ਸਨ। ਹੁਣ ਦੇ ਨੇਤਾ ਸਰਕਾਰੀ ਸਟੇਟਸ ਨੂੰ ਭੁੱਲ ਕੇ ਨਿੱਜੀ ਰੁਤਬੇ ਖਾਤਰ ਹੋਟਲਾਂ ਵਿਚ ਜਾਂਦੇ ਹਨ। ਉਨ•ਾਂ ਆਖਿਆ ਕਿ ਨੇਤਾ ਦੇ ਕਿਸੇ ਨਿੱਜੀ ਥਾਂ ਤੇ ਠਹਿਰਣ ਨਾਲ ਨਿਰਪੱਖਤਾ ਨੂੰ ਸੱਟ ਵੱਜਦੀ ਹੈ ਕਿਉਂਕਿ ਸਰਕਟ ਹਾਊਸ ਤਾਂ ਸਾਂਝੀ ਜਨਤਿਕ ਥਾਂ ਹੁੰਦੇ ਹਨ। ਸੂਚਨਾ ਅਨੁਸਾਰ ਬਠਿੰਡਾ ਦੇ ਸਰਕਟ ਹਾਊਸ ਵਿਚ ਅੱਠ ਵਰਿ•ਆਂ ਵਿਚ 1741 ਮਹਿਮਾਨ ਠਹਿਰੇ ਹਨ ਜਿਨ•ਾਂ ਚੋਂ ਸਿਰਫ 27 ਦਫਾ ਵਜ਼ੀਰ ਠਹਿਰੇ ਹਨ। ਪਟਿਆਲਾ ਦੇ ਸਰਕਟ ਹਾਊਸ ਵਿਚ ਸਿਰਫ 10 ਦਫਾ ਕਿਸੇ ਨਾ ਕਿਸੇ ਵਜ਼ੀਰ ਨੇ ਰਾਤ ਕੱਟੀ ਹੈ ਜਦੋਂ ਕਿ ਇੱਥੇ 188 ਦਫਾ ਕੇਂਦਰੀ ਅਧਿਕਾਰੀ ਜਾਂ ਮੰਤਰੀ ਵਗੈਰਾ ਠਹਿਰੇ ਹਨ। ਭਾਜਪਾ ਵਜ਼ੀਰਾਂ ਅਤੇ ਕੇਂਦਰੀ ਵਜ਼ੀਰਾਂ ਤੇ ਐਮ.ਪੀਜ਼ ਨੇ ਜਿਆਦਾ ਤਰਜੀਹ ਸਰਕਟ ਹਾਊਸਾਂ ਨੂੰ ਦਿੱਤੀ ਹੈ। ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਸਾਲ 2007-2012 ਦੌਰਾਨ 50 ਦਫਾ ਵਜ਼ੀਰ ਠਹਿਰੇ ਜਦੋਂ ਕਿ 2012 ਤੋਂ ਮਗਰੋਂ ਸਿਰਫ 14 ਵਾਰ ਹੀ ਵਜ਼ੀਰਾਂ ਨੇ ਇੱਥੇ ਰਾਤ ਕੱਟੀ।
ਲੁਧਿਆਣਾ ਦੇ ਸਰਕਟ ਹਾਊਸ ਵਿਚ 46 ਦਫਾ ਵਜ਼ੀਰਾਂ ਨੇ ਇੱਕ ਇੱਕ ਕਮਰਾ ਬੁੱਕ ਕਰਾਇਆ ਜਦੋਂ ਕਿ ਕੇਂਦਰੀ ਅਧਿਕਾਰੀ ਤੇ ਵਜ਼ੀਰ ਵਗੈਰਾ ਇੱਥੇ 147 ਦਫਾ ਰਾਤ ਦੌਰਾਨ ਠਹਿਰੇ ਹਨ। ਜਲੰਧਰ ਦੇ ਸਰਕਟ ਹਾਊਸ ਵਿਚ 41 ਦਫਾ ਅਤੇ ਫਿਰੋਜਪੁਰ ਦੇ ਸਰਕਟ ਹਾਊਸ ਵਿਚ 11 ਦਫਾ ਕਿਸੇ ਨਾ ਕਿਸੇ ਵਜ਼ੀਰ ਨੇ ਕਮਰਾ ਬੁੱਕ ਕਰਾਇਆ। ਫਰੀਦਕੋਟ ਦੇ ਸਰਕਟ ਹਾਊਸ ਵਿਚ 15 ਦਫਾ ਵਜ਼ੀਰ ਠਹਿਰੇ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਵੀ ਕੁਝ ਸਮਾਂ ਪਹਿਲਾਂ ਪੰਜ ਤਾਰਾ ਹੋਟਲਾਂ ਤੋਂ ਅਫਸਰਾਂ ਤੇ ਵਜ਼ੀਰਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਸੀ। ਰਾਹੁਲ ਗਾਂਧੀ ਵੀ ਆਪਣੀ ਪੰਜਾਬ ਫੇਰੀ ਦੌਰਾਨ ਬਠਿੰਡਾ ਦੇ ਸਰਕਟ ਹਾਊਸ ਵਿਚ ਠਹਿਰੇ ਸਨ। ਆਮ ਆਦਮੀ ਪਾਰਟੀ ਦੇ ਨੇਤਾ ਵੀ ਸਰਕਟ ਹਾਊਸਾਂ ਵਿਚ ਠਹਿਰ ਰਹੇ ਹਨ। ਸਰਕਟ ਹਾਊਸ ਕਿਫਾਇਤੀ ਵੀ ਹਨ ਅਤੇ ਸਰਕਾਰੀ ਖਜ਼ਾਨੇ ਤੇ ਵੀ ਬਹੁਤਾ ਬੋਝ ਨਹੀਂ ਪੈਂਦਾ ਹੈ।
ਬੋਝ ਆਮ ਲੋਕਾਂ ਤੇ ਪੈਂਦਾ : ਸੰਧਵਾਂ
ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਪ੍ਰਤੀਕਰਮ ਸੀ ਕਿ ਪੰਜ ਤਾਰਾ ਹੋਟਲਾਂ ਦਾ ਬੋਝ ਆਮ ਲੋਕਾਂ ਤੇ ਹੀ ਪੈਂਦਾ ਹੈ। ਅਕਾਲੀ ਨੇਤਾਵਾਂ ਦੇ ਪੰਜ ਤਾਰਾਂ ਹੋਟਲਾਂ ਦਾ ਖਰਚਾ ਮਾਲ ਮਹਿਕਮੇ ਦੇ ਅਧਿਕਾਰੀ ਚੁੱਕਦੇ ਹਨ ਜੋ ਅੱਗਿਓ ਟੇਢੇ ਢੰਗ ਨਾਲ ਲੋਕਾਂ ਦੀ ਜੇਬ ਚੋਂ ਇਹ ਖਰਚਾ ਕੱਢ ਲੈਂਦੇ ਹਨ। ਉਨ•ਾਂ ਆਖਿਆ ਕਿ ਹੋਟਲਾਂ ਵਿਚ ਠਹਿਰਣ ਕਰਕੇ ਆਮ ਲੋਕਾਂ ਦੀ ਪਹੁੰਚ ਵੀ ਨੇਤਾ ਤੱਕ ਨਹੀਂ ਰਹਿੰਦੀ ਹੈ।
ਤੇਜ਼ੀ ਦੇ ਯੁੱਗ ਦਾ ਕ੍ਰਿਸ਼ਮਾ ਹੈ : ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਦਾ ਪ੍ਰਤੀਕਰਮ ਸੀ ਕਿ ਉਪ ਮੁੱਖ ਮੰਤਰੀ ਦਾ ਸ਼ੁਰੂ ਤੋਂ ਹੀ ਹੋਟਲ ਵਿਚ ਠਹਿਰਣ ਦਾ ਰੁਝਾਨ ਹੈ ਅਤੇ ਉਹ ਖੁਦ ਠਹਿਰ ਦਾ ਖਰਚਾ ਕਰਦੇ ਹਨ। ਉਨ•ਾਂ ਆਖਿਆ ਕਿ ਸਰਕਟ ਹਾਊਸਾਂ ਵਿਚ ਸੁਵਿਧਾਵਾਂ ਅਤੇ ਸਟਾਫ ਦੀ ਕਮੀ ਹੈ। ਤੇਜ਼ੀ ਦਾ ਯੁੱਗ ਹੋਣ ਕਰਕੇ ਵਜ਼ੀਰ ਤਾਂ ਹੁਣ ਬਹੁਤਾ ਕਿਤੇ ਬਾਹਰ ਠਹਿਰਦੇ ਹੀ ਨਹੀਂ ਹਨ ਅਤੇ ਲੋੜ ਪਵੇ ਤਾਂ ਪਾਰਟੀ ਆਗੂਆਂ ਦੇ ਘਰ ਠਹਿਰ ਲੈਂਦੇ ਹਨ।

No comments:
Post a Comment