ਸੈਰ-ਸਪਾਟਾ
ਗੋਆ ਦੇ ਨਜ਼ਾਰੇ ਖਜ਼ਾਨੇ ਤੇ ਪਏ ਭਾਰੇ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਸੈਰ-ਸਪਾਟੇ ਲਈ ਖੋਲ•ੇ ਰਿਜ਼ੌਰਟਾਂ ਨੇ ਖ਼ਜ਼ਾਨੇ ਨੂੰ 202 ਕਰੋੜ ਦਾ ਰਗੜਾ ਲਾ ਦਿੱਤਾ ਹੈ। ਸੈਰ-ਸਪਾਟੇ ਵਾਲੇ ਚਾਰ ਸੂਬਿਆਂ ਵਿਚ ਬਣਾਏ ਇਹ ਰਿਜ਼ੌਰਟ (ਹੋਲੀਡੇਅ ਹੋਮਜ਼) ਖ਼ਜ਼ਾਨੇ ਲਈ ਘਾਟੇ ਦਾ ਸੌਦਾ ਬਣੇ ਹੋਏ ਹਨ। ਪੰਜਾਬ ਸਰਕਾਰ ਵਲੋਂ ਮਸੂਰੀ, ਜੈਪੁਰ ਅਤੇ ਧਰਮਸ਼ਾਲਾ ਵਿਚਲੇ ਵਰਿ•ਆਂ ਤੋਂ ਬੰਦ ਪਏ ਰਿਜਾਰਟਾਂ ਤੇ ਹੀ ਸਲਾਨਾ ਔਸਤਨ 16 ਕਰੋੜ ਰੁਪਏ ਦਾ ਖਰਚਾ ਕੀਤਾ ਜਾ ਰਿਹਾ ਹੈ। ਚੌਥਾ, ਗੋਆ ਦਾ ਰਿਜ਼ੌਰਟ ਵੀ ਘਾਟੇ ਵਿਚ ਚੱਲ ਰਿਹਾ ਹੈ। ਸਰਕਾਰੀ ਖ਼ਜ਼ਾਨਾ ਤੰਗੀ ਵਿਚ ਹੈ ਪ੍ਰੰਤੂ ਸਰਕਾਰ ਫਿਰ ਵੀ ਇਨ•ਾਂ ਰਿਜ਼ੌਰਟਾ ਦਾ ਖਰਚਾ ਝੱਲ ਰਹੀ ਹੈ। ਉਪਰੋਂ ਹੁਣ ਸਰਕਾਰ ਇਨ•ਾਂ ਰਿਜ਼ੌਰਟਾ ਦੀ ਰੈਨੋਵੇਸ਼ਨ ਕਰਨ ਦੀ ਯੋਜਨਾ ਬਣਾ ਰਹੀ ਹੈ। ਵੀ.ਆਈ.ਪੀ ਲੋਕਾਂ ਵਾਸਤੇ ਇਹ ਰਿਜ਼ੌਰਟ ਬਣਾਏ ਗਏ ਹਨ। ਪੰਜਾਬ ਵਿਰਾਸਤ ਅਤੇ ਸੈਰਸਪਾਟਾ ਵਿਕਾਸ ਬੋਰਡ ਵਲੋਂ ਆਰ.ਟੀ.ਆਈ ਵਿਚ ਦਿੱਤੇ ਵੇਰਵਿਆਂ ਅਨੁਸਾਰ ਰਾਜ ਸਰਕਾਰ ਵਲੋਂ ਪੰਜਾਬ ਤੋਂ ਬਾਹਰ ਗੋਆ ਵਿਚ ਸੋਹਨੀ ਹਾਲੀਡੇ ਇੰਨ, ਮਸੂਰੀ ਵਿਚ ਸੈਪਲਿੰਗ ਅਸਟੇਟ ਹਾਲੀਡੇ ਰਿਜ਼ੌਰਟ,ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਚ ਮਾਊਂਟ ਵਿਊ ਹਾਲੀਡੇ ਰਿਜ਼ੌਰਟ ਅਤੇ ਜੈਪੁਰ ਵਿਚ ਰਾਜ ਸਰਾਏ ਹਾਲੀਡੇ ਰਿਜ਼ੌਰਟ ਬਣਾਇਆ ਸੀ। ਹੁਣ ਇਨ•ਾਂ ਚੋਂ ਸਿਰਫ਼ ਗੋਆ ਦਾ ਰਿਜਾਰਟ ਚੱਲ ਰਿਹਾ ਹੈ ਜਦੋਂ ਕਿ ਬਾਕੀ ਜੈਪੁਰ,ਮਸੂਰੀ ਅਤੇ ਧਰਮਸ਼ਾਲਾ ਦੇ ਰਿਜਾਰਟਾਂ ਦੇ ਬੰਦ ਹੋਣ ਮਗਰੋਂ ਵੀ 105 ਕਰੋੜ ਰੁਪਏ ਦਾ ਸਰਕਾਰ ਖਰਚਾ ਕਰ ਚੁੱਕੀ ਹੈ।
ਗੋਆ ਦਾ ਰਿਜਾਰਟ ਸਾਲ 2009-10 ਤੋਂ ਦਸੰਬਰ 2015 ਤੱਕ 18.47 ਕਰੋੜ ਦੇ ਘਾਟੇ ਵਿਚ ਚੱਲ ਰਿਹਾ ਹੈ। ਇਸ ਰਿਜ਼ੌਰਟ ਦੇ ਆਮ ਕਮਰੇ ਦਾ ਪ੍ਰਤੀ ਦਿਨ ਕਿਰਾਇਆ 100 ਰੁਪਏ ਅਤੇ ਏ.ਸੀ ਕਮਰੇ ਦਾ ਕਿਰਾਇਆ 250 ਰੁਪਏ ਨਿਰਧਾਰਤ ਹੈ। ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਗੋਆ ਵਿਚ 31 ਜੁਲਾਈ 1991 ਨੂੰ 22.70 ਲੱਖ ਰੁਪਏ ਦੀ ਸੰਪਤੀ ਖਰੀਦ ਕੇ ਰਿਜ਼ੌਰਟ ਬਣਾਇਆ ਸੀ। ਚਾਲੂ ਮਾਲੀ ਵਰੇ•• ਦੌਰਾਨ ਇਸ ਰਿਜ਼ੌਰਟ ਤੋਂ ਆਮਦਨ 1.87 ਕਰੋੜ ਹੋਈ ਹੈ ਜਦੋਂ ਕਿ ਖਰਚਾ 4.90 ਕਰੋੜ ਹੋ ਚੁੱਕਾ ਹੈ। ਮਸੂਰੀ ਦਾ ਰਿਜ਼ੌਰਟ 4 ਨਵੰਬਰ 1987 ਵਿਚ 50.62 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਸੀ ਜੋ ਕਿ ਹੁਣ 2003-04 ਤੋਂ ਬੰਦ ਪਿਆ ਹੈ। ਬੰਦ ਹੋਣ ਮਗਰੋਂ ਹੁਣ ਤੱਕ ਇਸ ਰਿਜਾਰਟ ਦਾ ਘਾਟਾ 50.79 ਕਰੋੜ ਰੁਪਏ ਪੈ ਚੁੱਕਾ ਹੈ। ਬੰਦ ਪਏ ਰਿਜਾਰਟ ਤੇ ਸਰਕਾਰ ਔਸਤਨ ਹਰ ਵਰੇ• ਚਾਰ ਕਰੋੜ ਰੁਪਏ ਖਰਚ ਰਹੀ ਹੈ। ਸਾਲ 2005-06 ਦੇ ਇੱਕੋ ਵਰੇ• ਵਿਚ ਬੰਦ ਪਏ ਇਸ ਰਿਜਾਰਟ ਤੇ ਸਰਕਾਰ ਨੇ 9.64 ਕਰੋੜ ਦਾ ਖਰਚਾ ਕੀਤਾ।ਇਵੇਂ ਹੀ ਸਰਕਾਰ ਨੇ ਧਰਮਸ਼ਾਲਾ ਵਿਚ 9 ਅਪਰੈਲ 1987 ਨੂੰ 54.74 ਲੱਖ ਦੀ ਲਾਗਤ ਨਾਲ ਰਿਜਾਰਟ ਬਣਾਇਆ ਸੀ ਜੋ ਸਾਲ 2004-05 ਤੋਂ ਬੰਦ ਹੋ ਚੁੱਕਾ ਹੈ। ਪੰਜਾਬ ਸਰਕਾਰ ਧਰਮਸ਼ਾਲਾ ਦੇ ਬੰਦ ਪਏ ਰਿਜਾਰਟ ਤੇ ਲੰਘੇ 12 ਵਰਿ•ਆਂ ਦੌਰਾਨ 53.67 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਜੈਪੁਰ ਦਾ ਰਿਜਾਰਟ 31 ਮਈ 1990 ਵਿਚ ਇੱਕ ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਸੀ ਜੋ ਕਿ ਸਾਲ 2006-07 ਤੋਂ ਬੰਦ ਪਿਆ ਹੈ।
ਸਰਕਾਰੀ ਖ਼ਜ਼ਾਨੇ ਚੋਂ ਬੰਦ ਪਏ ਰਿਜਾਰਟ ਤੇ ਹੁਣ ਤੱਕ 52.35 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਸੂਚਨਾ ਅਨੁਸਾਰ ਜੈਪੁਰ ਅਤੇ ਮਸੂਰੀ ਦਾ ਰਿਜਾਰਟ ਘਾਟੇ ਕਾਰਨ ਬੰਦ ਕੀਤੇ ਗਏ ਹਨ ਜਦੋਂ ਕਿ ਧਰਮਸ਼ਾਲਾ ਦੇ ਰਿਜਾਰਟ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਸੈਰ ਸਪਾਟਾ ਬੋਰਡ ਨੇ ਆਰ.ਟੀ.ਆਈ ਵਿਚ ਉਨ•ਾਂ ਵੀ.ਆਈ.ਪੀ ਮਹਿਮਾਨਾਂ ਦੇ ਨਾਮ ਜ਼ਾਹਰ ਨਹੀਂ ਕੀਤੇ ਹਨ ਜੋ ਇਨ•ਾਂ ਰਿਜਾਰਟਾਂ ਵਿਚ ਠਹਿਰੇ ਹਨ। ਬੋਰਡ ਦਾ ਕਹਿਣਾ ਹੈ ਕਿ ਇਹ ਰਿਜਾਰਟ ਮੈਂਬਰਾਂ ਅਤੇ ਆਮ ਲੋਕਾਂ ਲਈ ਖੋਲ•ੇ ਗਏ ਸਨ। ਸੂਤਰ ਆਖਦੇ ਹਨ ਕਿ ਪੰਜਾਬ ਵਿਚਲੇ ਰਿਜਾਰਟ ਵੀ ਬੰਦ ਪਏ ਹਨ ਅਤੇ ਪੰਜਾਬ ਤੋਂ ਬਾਹਰਲੇ ਰਿਜਾਰਟ ਵੀ ਖ਼ਜ਼ਾਨੇ ਨੂੰ ਚੱਟ ਰਹੇ ਹਨ। ਮੁੱਖ ਮੰਤਰੀ ਪੰਜਾਬ ਨੇ 30 ਜੁਲਾਈ 2015 ਨੂੰ ਹੋਈ ਮੀਟਿੰਗ ਵਿਚ ਇਨ•ਾਂ ਰਿਜਾਰਟਾਂ ਨੂੰ ਮੁੜ ਸੁਰਜੀਤ ਕਰਨ ਦੀ ਹਦਾਇਤ ਕੀਤੀ ਹੈ। ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਦਾ ਖ਼ਜ਼ਾਨਾ ਆਮ ਲੋਕਾਂ ਲਈ ਤਾਂ ਖਾਲੀ ਹੈ ਪ੍ਰੰਤੂ ਵੱਡੇ ਲੋਕਾਂ ਦੇ ਸੈਰ-ਸਪਾਟੇ ਲਈ ਖ਼ਜ਼ਾਨੇ ਲੁਟਾਇਆ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਆਮ ਆਦਮੀ ਪਾਰਟੀ ਜਲਦੀ ਹੀ ਖ਼ਜ਼ਾਨੇ ਦੀ ਲੁੱਟ ਬੰਦ ਕਰ ਦੇਵੇਗੀ ਤਾਂ ਜੋ ਫੰਡਾਂ ਨੂੰ ਲੋਕ ਭਲਾਈ ਵਾਸਤੇ ਵਰਤਿਆ ਜਾ ਸਕੇ।
ਸਾਂਭ ਸੰਭਾਲ ਤੇ ਖਰਚਾ ਹੋ ਰਿਹਾ : ਠੰਡਲ
ਸੈਰ ਸਪਾਟਾ ਵਿਭਾਗ ਦੇ ਵਜ਼ੀਰ ਸੋਹਣ ਸਿੰਘ ਠੰਡਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਤੋਂ ਬਾਹਰਲੇ ਰਿਜਾਰਟਾਂ ਨੂੰ ਰੈਨੋਵੇਸ਼ਨ ਕਰਕੇ ਚਲਾਇਆ ਜਾਵੇਗਾ ਜਾਂ ਫਿਰ ਇਨ•ਾਂ ਨੂੰ ਲੀਜ਼ ਤੇ ਦਿੱਤਾ ਜਾਵੇਗਾ। ਉਨ•ਾਂ ਆਖਿਆ ਕਿ ਬੰਦ ਪਏ ਰਿਜਾਰਟਾਂ ਦੀ ਸਾਂਭ ਸੰਭਾਲ ਤੇ ਖਰਚਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਸਰਕਾਰੀ ਸੰਪਤੀਆਂ ਹਨ। ਉਨ•ਾਂ ਆਖਿਆ ਕਿ ਇਨ•ਾਂ ਰਿਜਾਰਟਾਂ ਵਾਸਤੇ ਫੰਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

No comments:
Post a Comment