ਸ਼੍ਰੋਮਣੀ ਕਮੇਟੀ ਨੇ
ਅਸਥੀਆਂ 'ਕਬਾੜ' ਵਿਚ ਵੇਚੀਆਂ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬੀ ਸੂਬਾ ਮੋਰਚਾ ਦੇ ਅਸਲ ਨਾਇਕ ਅੱਜ ਠੱਗੇ ਮਹਿਸੂਸ ਕਰ ਰਹੇ ਹਨ। ਸ਼ਹੀਦਾਂ ਦੇ ਪਰਿਵਾਰ ਆਖਦੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਉਨ•ਾਂ ਦੇ ਸ਼ਹੀਦਾਂ ਦੀਆਂ ਅਸਥੀਆਂ ਵਾਲੇ ਲਾਕਰ ਵੀ ਕਬਾੜ ਵਿਚ ਵੇਚ ਦਿੱਤੇ ਹਨ। ਪੰਜਾਬੀ ਸੂਬਾ ਸਮਾਰੋਹਾਂ ਦੇ 50 ਸਾਲਾਂ ਜਸ਼ਨਾਂ ਵਿਚੋਂ ਵੀ ਉਹ ਨਾਇਕ 'ਆਊਟ' ਹਨ ਜਿਨ•ਾਂ ਨੇ ਸੰਘਰਸ਼ਾਂ ਵਿਚ ਬੁਰੇ ਦਿਨ ਵੀ ਵੇਖੇ। ਪੰਜਾਬੀ ਸੂਬਾ ਮੋਰਚੇ ਦੌਰਾਨ ਬਠਿੰਡਾ ਜ਼ੇਲ• ਵਿਚ ਪੁਲੀਸ ਦੀ ਗੋਲੀ ਚੱਲੀ ਤਾਂ ਅੰਮ੍ਰਿਤਸਰ ਜ਼ਿਲ•ੇ ਦੇ ਚੈਂਚਲ ਸਿੰਘ,ਨਾਜ਼ਰ ਸਿੰਘ,ਜਸਵੰਤ ਸਿੰਘ ਤੇ ਰਣਜੀਤ ਸਿੰਘ ਸ਼ਹੀਦ ਹੋ ਗਏ। ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਨ•ਾਂ ਚਾਰੋਂ ਸ਼ਹੀਦਾਂ ਦੀ ਬਠਿੰਡਾ ਵਿਚ ਯਾਦਗਾਰ ਬਣਾਉਣ ਦਾ ਮਤਾ ਪਾਸ ਕੀਤਾ। ਅੱਜ ਤੱਕ ਇਹ ਯਾਦਗਾਰ ਉਸਰ ਨਹੀਂ ਸਕੀ ਹੈ। ਪਰਿਵਾਰ ਆਖਦੇ ਹਨ ਕਿ ਸ਼੍ਰੋਮਣੀ ਕਮੇਟੀ ਬਜਟ ਨਾ ਹੋਣ ਦੀ ਗੱਲ ਆਖ ਰਹੀ ਹੈ। ਪਰਿਵਾਰਾਂ ਨੇ ਦੱਸਿਆ ਕਿ ਉਨ•ਾਂ ਨੇ ਸ਼ਹੀਦਾਂ ਦੀਆਂ ਅਸਥੀਆਂ ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਵਿਚਲੇ ਲਾਕਰਾਂ ਵਿਚ ਲੰਮਾ ਅਰਸਾ ਪਹਿਲਾਂ ਰੱਖੀਆਂ ਸਨ ਪ੍ਰੰਤੂ ਹੁਣ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਹ ਲਾਕਰ ਹੀ ਕਬਾੜ ਵਿਚ ਵੇਚ ਦਿੱਤੇ ਹਨ। ਸ਼ਹੀਦ ਚੈਂਚਲ ਸਿੰਘ ਦੇ ਲੜਕੇ ਅਜੈਬ ਸਿੰਘ ਦਾ ਪ੍ਰਤੀਕਰਮ ਸੀ ਕਿ ਕਿਸੇ ਨੇਤਾ ਨੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਜਿਸ ਕਰਕੇ ਅੱਜ ਪਛਤਾਵਾਂ ਹੈ ਕਿ ਉਨ•ਾਂ ਦੇ ਮਾਪੇ ਪੰਜਾਬੀ ਸੂਬੇ ਦੀ ਲੜਾਈ ਕਿਉਂ ਲੜੇ।
ਸ਼੍ਰੋਮਣੀ ਕਮੇਟੀ ਨੇ ਸ਼ਹੀਦਾਂ ਦੀਆਂ ਅਸਥੀਆਂ ਵਾਲੇ ਲਾਕਰ ਤੱਕ ਵੇਚ ਦਿੱਤੇ ਹਨ। ਉਨ•ਾਂ ਆਖਿਆ ਕਿ ਸਰਕਾਰ ਵਲੋਂ ਮਨਾਏ ਜਾ ਰਹੇ ਪੰਜਾਹ ਸਾਲਾਂ ਜ਼ਸਨ ਫੋਕੇ ਹਨ ਜਿਨ•ਾਂ ਵਾਸਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਸੱਦਾ ਪੱਤਰ ਹੀ ਨਹੀਂ ਦਿੱਤਾ ਗਿਆ ਹੈ। ਜਦੋਂ ਪੰਜਾਬੀ ਸੂਬਾ ਮੋਰਚੇ ਵਿਚ ਰਣਜੀਤ ਸਿੰਘ ਸ਼ਹੀਦ ਹੋਇਆ ਤਾਂ ਉਦੋਂ ਉਸ ਦੀ ਲੜਕੀ ਜਸਵੀਰ ਕੌਰ ਸਿਰਫ ਛੇ ਮਹੀਨਿਆਂ ਦੀ ਸੀ। ਜਸਵੀਰ ਕੌਰ ਦੱਸਦੀ ਹੈ ਕਿ ਉਸ ਨੇ ਤਾਂ ਸਿਰਫ ਬਾਪ ਦੀ ਤਸਵੀਰ ਹੀ ਵੇਖੀ ਹੈ। ਉਸ ਦਾ ਕਹਿਣਾ ਸੀ ਕਿ ਸਰਕਾਰ ਨੇ ਕਦੇ ਬਾਤ ਨਹੀਂ ਪੁੱਛੀ। ਘਰੇਲੂ ਹਾਲਾਤ ਮਾੜੇ ਹਨ ਅਤੇ ਉਸ ਨੂੰ ਤਾਂ ਸਰਕਾਰ ਨੇ ਪੈਨਸ਼ਨ ਵੀ ਨਹੀਂ ਲਾਈ। ਉਸ ਨੇ ਭਰੇ ਮਨ ਨਾਲ ਆਖਿਆ ਕਿ ਬਹੁਤ ਮਹਿਸੂਸ ਹੁੰਦਾ ਹੈ ਜਿਨ•ਾਂ ਲਈ ਮਾਪੇ ਜਾਨਾਂ ਵਾਰ ਗਏ, ਉਨ•ਾਂ ਨੂੰ ਸ਼ਹੀਦਾਂ ਦੇ ਵਾਰਸਾਂ ਦਾ ਚੇਤਾ ਵੀ ਨਹੀਂ। ਇਵੇਂ ਇਸੇ ਮੋਰਚੇ ਵਿਚ ਸ਼ਹੀਦ ਹੋਏ ਨਾਜ਼ਰ ਸਿੰਘ ਦੇ ਲੜਕੇ ਕੜਾਕਾ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੂੰ ਸ੍ਰੋਮਣੀ ਕਮੇਟੀ ਵਾਲੇ ਸਾਲ ਵਿਚ ਇੱਕ ਵਾਰ ਬਠਿੰਡਾ ਵਿਖੇ ਬੁਲਾਉਂਦੇ ਹਨ ਪ੍ਰੰਤੂ ਹੁਣ ਕੋਈ ਸਰਕਾਰੀ ਸੱਦਾ ਪੱਤਰ ਨਹੀਂ ਆਇਆ। ਇਹ ਪਰਿਵਾਰ ਹੁਣ ਸ਼ਹੀਦਾਂ ਦੀ ਇੱਕ ਯਾਦਗਾਰ ਵੇਖਣ ਨੂੰ ਤਰਸੇ ਪਏ ਹਨ। ਵੇਰਵਿਆਂ ਅਨੁਸਾਰ ਪੰਜਾਬੀ ਸੂਬਾ ਮੋਰਚਾ ਵਿਚ 43 ਸ਼ਹੀਦ ਹੋਏ ਸਨ ਜਿਨ•ਾਂ ਚੋਂ 12 ਪਰਿਵਾਰਾਂ ਦੀ ਅੱਜ ਤੱਕ ਸਨਾਖਤ ਹੋ ਸਕੀ ਹੈ।
ਕਰੀਬ 69 ਹਜ਼ਾਰ ਵਿਅਕਤੀ ਉਦੋਂ ਮੋਰਚੇ ਵਿਚ ਕੁੱਦੇ ਸਨ। ਪੰਜਾਬੀ ਸੂਬੇ ਦੇ ਨਿਰਮਾਤਾ ਸੰਤ ਫਤਹਿ ਸਿੰਘ ਦੇ ਪਿੰਡ ਬਦਿਆਲਾ ਵਿਚ ਸੰਤਾਂ ਦੀ ਕੋਈ ਯਾਦਗਾਰ ਅੱਜ ਤੱਕ ਨਹੀਂ ਬਣੀ ਹੈ। ਇੱਕ ਪੇਂਡੂ ਹਸਪਤਾਲ ਸੰਤਾਂ ਦੀ ਯਾਦ ਵਿਚ ਜੋ ਬਣਾਇਆ ਸੀ, ਉਸ ਦਾ ਹਾਲ ਬੁਰਾ ਹੈ। ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕੁਝ ਦਿਨ ਪਹਿਲਾਂ ਸੰਤ ਫਤਹਿ ਸਿੰਘ ਯਾਦ ਵਿਚ ਇੱਕ ਗੇਟ ਬਣਾਏ ਜਾਣ ਦਾ ਨੀਂਹ ਪੱਥਰ ਰੱਖਿਆ ਹੈ। ਅਕਾਲੀ ਸਰਕਾਰ ਹੁਣ ਪੰਜਾਬੀ ਸੂਬੇ ਦੇ ਪੰਜਾਹ ਸਾਲਾਂ ਸਮਾਗਮ ਕਰ ਰਹੀ ਹੈ ਪ੍ਰੰਤੂ ਇਸ ਸਰਕਾਰ ਨੇ ਇਸ ਤੋਂ ਪਹਿਲਾਂ ਅਸਲ ਨਾਇਕਾਂ ਨੂੰ ਵਿਸਾਰੀ ਰੱਖਿਆ। ਪੰਜਾਬੀ ਸੂਬਾ ਮੋਰਚੇ ਵਿਚ ਮੋਹਰੀ ਰਹੇ ਪਿੰਡ ਮੰਡੀ ਕਲਾਂ ਦੇ 94 ਵਰਿ•ਆਂ ਦੇ ਭਾਈ ਵੀਰ ਸਿੰਘ ਨਿਰਵੈਰ ਦਾ ਪ੍ਰਤੀਕਰਮ ਸੀ ਕਿ ਕਿਸੇ ਸੰਘਰਸ਼ੀ ਯੋਧੇ ਦੀ ਸਰਕਾਰ ਨੇ ਕੋਈ ਕਦਰ ਨਹੀਂ ਪਾਈ। ਉਸ ਨੇ ਪੂਰੇ ਪਰਿਵਾਰ ਸਮੇਤ ਜੇਲ• ਕੱਟੀ ਸੀ। ਜਸ਼ਨਾਂ ਦੀ ਥਾਂ ਸਰਕਾਰ ਮੋਰਚਿਆਂ ਵਿਚ ਡਟਣ ਵਾਲਿਆਂ ਦੀ ਸਾਰ ਲਵੇ। ਦੱਸਣਯੋਗ ਹੈ ਕਿ ਬਹੁਤੇ ਸੰਘਰਸ਼ੀ ਯੋਧੇ ਤਾਂ ਅੱਜ ਇਸ ਜਹਾਨ ਚੋਂ ਤੁਰ ਗਏ ਹਨ। ਨਜ਼ਰ ਮਾਰੀਏ ਤਾਂ ਅਕਾਲੀ ਸਰਕਾਰ ਨੇ ਐਨ ਅਸੈਂਬਲੀ ਚੋਣਾਂ ਤੋਂ ਪਹਿਲਾਂ 21 ਜੁਲਾਈ 2000 ਨੂੰ ਮੋਰਚੇ ਵਿਚ ਜੇਲ•ਾਂ ਕੱਟਣ ਵਾਲਿਆਂ ਨੂੰ 300 ਰੁਪਏ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਅਤੇ 5 ਅਕਤੂਬਰ 2001 ਨੂੰ 14 ਲੱਖ ਰੁਪਏ ਵੀ ਜਾਰੀ ਕੀਤੇ ਸਨ।
ਇਹ ਪੈਨਸ਼ਨ ਸਿਰਫ ਦੋ ਤਿੰਨ ਮਹੀਨੇ ਹੀ ਮਿਲੀ। ਸਾਲ 2000-01 ਵਿਚ 157 ਸੰਘਰਸ਼ੀ ਯੋਧਿਆਂ ਦੀ ਸਨਾਖਤ ਹੋਈ ਸੀ ਜਦੋਂ ਕਿ ਸਾਲ 2001-02 ਵਿਚ 610 ਯੋਧਿਆਂ ਨੂੰ ਇਹ ਪੈਨਸ਼ਨ ਚਾਲੂ ਕੀਤੀ ਗਈ ਸੀ। ਕਾਂਗਰਸੀ ਸਰਕਾਰ ਬਣਨ ਮਗਰੋਂ 10 ਮਈ 2002 ਨੂੰ ਇਹ ਪੈਨਸ਼ਨ ਸਕੀਮ ਹੀ ਬੰਦ ਕਰ ਦਿੱਤੀ ਗਈ ਸੀ। ਗਠਜੋੜ ਸਰਕਾਰ ਨੇ ਮਾਰਚ 2007 ਵਿਚ ਸੱਤਾ ਮੁੜ ਸੰਭਾਲੀ ਪ੍ਰੰਤੂ ਮੋਰਚੇ ਦੇ ਨਾਇਕਾਂ ਦਾ ਚੇਤਾ ਨਹੀਂ ਰਿਹਾ। ਹੁਣ ਕਰੀਬ ਨੌ ਵਰਿ•ਆਂ ਮਗਰੋਂ ਅਕਾਲੀ ਸਰਕਾਰ ਨੇ 8 ਦਸੰਬਰ 2015 ਪੰਜਾਬੀ ਸੂਬਾ ਮੋਰਚੇ ਦੇ ਯੋਧਿਆਂ ਅਤੇ ਉਨ•ਾਂ ਦੇ ਪਰਿਵਾਰਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਲੰਘੇ ਡੇਢ ਦਹਾਕੇ ਦੌਰਾਨ 25 ਫੀਸਦੀ ਨਾਇਕ ਤਾਂ ਦੁਨੀਆਂ ਚੋਂ ਹੀ ਤੁਰ ਗਏ ਹਨ। ਪਿੰਡ ਤਿਉਣਾ ਦੇ ਅੱਠ ਯੋਧਿਆਂ ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਬਠਿੰਡਾ ਦੇ ਸਾਬਕਾ ਐਮ.ਐਲ.ਏ ਸੁਰਜੀਤ ਸਿੰਘ ਨੂੰ ਵੀ ਇਹ ਪੈਨਸ਼ਨ ਲੱਗੀ ਸੀ ਪ੍ਰੰਤੂ ਹੁਣ ਸਾਬਕਾ ਵਿਧਾਇਕ ਦੀ ਮੌਤ ਹੋ ਚੁੱਕੀ ਹੈ। ਫਤਹਿਗੜ• ਨੌ ਅਬਾਦ ਦੇ ਚਾਰ ਜਣਿਆਂ ਚੋਂ ਗੁਲਜ਼ਾਰ ਸਿੰਘ ਦੀ ਮੌਤ ਹੋ ਚੁੱਕੀ ਹੈ।

No comments:
Post a Comment