ਖੇਤਾਂ ਦੇ ਚੰਨ
ਮੇਰਾ ਲੁੱਟਿਆ ਗਿਆ ਸੁਹਾਗ...
ਚਰਨਜੀਤ ਭੁੱਲਰ
ਬਠਿੰਡਾ : ਜਿਨ•ਾਂ ਦੇ ਖੇਤਾਂ ਦੇ ਚੰਨ ਸਦਾ ਲਈ ਜ਼ਿੰਦਗੀ ਚੋਂ ਰੁਖਸਤ ਹੋ ਗਏ ਹਨ, ਉਨ•ਾਂ ਤੋਂ ਜ਼ਿੰਦਗੀ ਦਾ ਚਾਣਨ ਕੋਹਾਂ ਦੂਰ ਹੈ। ਤਾਹੀਂਓ ਗਗਨਦੀਪ ਕੌਰ ਐਤਕੀਂ ਚੰਦ ਦੀ ਉਡੀਕ ਨਹੀਂ ਕਰੇਗੀ ਕਿਉਂਕਿ ਖੇਤਾਂ ਦੇ ਕਾਲੇ ਦਿਨਾਂ ਨੇ ਉਸ ਦੀ ਜ਼ਿੰਦਗੀ ਵਿਚ ਸਦਾ ਲਈ ਹਨੇਰਾ ਭਰ ਦਿੱਤਾ ਹੈ। ਉਸ ਨੇ ਪੂਰੇ 20 ਵਰੇ ਆਪਣੇ ਸੁਹਾਗ ਦੀ ਲੰਮੀ ਉਮਰ ਮੰਗੀ ਪ੍ਰੰਤੂ ਕਰਜ਼ੇ ਦੀਆਂ ਗੰਢਾਂ ਤੇ ਗੁੰਝਲਾਂ ਨੇ ਆਖਰ ਉਸ ਨੂੰ ਹਰਾ ਦਿੱਤਾ। ਜਦੋਂ ਭਲਕੇ ਹਰ ਸੁਹਾਗਣ ਕਰਵਾ ਚੌਥ ਦਾ ਤਿਉਹਾਰ ਮਨਾ ਰਹੀ ਹੋਵੇਗੀ ਤਾਂ ਠੀਕ ਉਦੋਂ ਵਿਧਵਾ ਇਹ ਆਪਣੀ ਜ਼ਿੰਦਗੀ ਦੇ ਵਹੀ ਖਾਤੇ ਫਰੋਲ ਰਹੀ ਹੋਵੇਗੀ। ਨਰਮਾ ਪੱਟੀ ਦੇ ਹਜ਼ਾਰਾਂ ਘਰਾਂ ਤੋਂ ਪੈਲੀ ਦੇ ਸੰਕਟ ਨੇ ਕਰਵਾ ਚੌਥ ਦੀ ਖੁਸ਼ੀ ਖੋਹ ਲਈ ਹੈ। ਇਨ•ਾਂ ਘਰਾਂ ਵਿਚ ਕਰਵਾ ਚੌਥ ਵਾਲੇ ਦਿਨ ਸਿਰਫ਼ ਖੇਤਾਂ ਦੇ ਭਲੇ ਦਿਨਾਂ ਲਈ ਅਰਦਾਸਾਂ ਹੁੰਦੀਆਂ ਹਨ। ਮਾਨਸਾ ਦੇ ਪਿੰਡ ਖਾਰਾ ਦੇ ਕਿਸਾਨ ਰੇਸ਼ਮ ਸਿੰਘ ਨੇ ਚਿੱਟੀ ਮੱਖੀ ਦੀ ਮਾਰ ਨਾ ਝੱਲਦੇ ਹੋਏ ਆਪਣੀ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਵਿਧਵਾ ਗਗਨਦੀਪ ਕੌਰ ਨੇ ਦੱਸਿਆ ਕਿ ਉਨ•ਾਂ ਨੇ ਹਰ ਕਰਵਾ ਚੌਥ ਬਹੁਤ ਰੂਹ ਨਾਲ ਮਨਾਇਆ ਪ੍ਰੰਤੂ ਐਤਕੀਂ 20 ਵਰਿ•ਆਂ ਪਹਿਲਾਂ ਕਰਵਾ ਚੌਥ ਆਇਆ ਹੈ, ਜਿਸ ਤੋਂ ਪਹਿਲਾਂ ਉਸ ਦੇ ਹੱਥ ਖਾਲੀ ਹਨ। ਉਸ ਨੇ ਆਖਿਆ ਕਿ 'ਮੈਂ ਤਾਂ ਇਹੋ ਸੁੱਖ ਮੰਗਦੀ ਹਾਂ ਕਿ ਖੇਤ ਕਿਸੇ ਘਰ ਦਾ ਸੁਹਾਗ ਨਾ ਉਜਾੜਨ।'
ਇਵੇਂ ਪਿੰਡ ਸਾਹਨੇਵਾਲੀ ਦੀ ਜਸਵਿੰਦਰ ਕੌਰ ਲਈ ਕਰਵਾ ਚੌਥ ਹੁਣ ਬੋਝ ਬਣ ਗਿਆ ਹੈ। ਉਹ ਆਪਣੇ ਸੁਹਾਗ ਤੋਂ ਹੱਥ ਧੋ ਬੈਠੀ ਹੈ। ਸਾਢੇ ਸੱਤ ਲੱਖ ਦੇ ਕਰਜ਼ ਨੇ ਉਸ ਤੋਂ ਚੰਦ ਵੇਖਣ ਦਾ ਹੱਕ ਹੀ ਖੋਹ ਲਿਆ ਹੈ। ਉਹ ਆਖਦੀ ਹੈ ਕਿ ਉਸ ਨੇ ਤਾਂ ਹਰ ਕਰਵਾ ਚੌਥ ਤੇ ਕਾਮਨਾ ਕੀਤੀ ਪ੍ਰੰਤੂ ਖੇਤਾਂ ਨੂੰ ਇਹ ਮਨਜ਼ੂਰ ਨਹੀਂ ਸੀ। ਉਸ ਦੇ ਨਸੀਬ ਵਿਚ ਹੁਣ ਦੁੱਖ ਤੇ ਹੰਝੂ ਬਚੇ ਹਨ, ਕਰਵਾ ਚੌਥ ਸਦਾ ਲਈ ਵਿਦਾ ਹੋ ਗਿਆ ਹੈ। ਪਿੰਡ ਸਿਰਸੀਵਾਲਾ ਦੀ ਵਿਧਵਾ ਜਸਵੀਰ ਕੌਰ ਹੁਣ ਕਿਸ ਲਈ ਕਾਮਨਾ ਕਰੇ। ਉਸ ਕੋਲ ਸਿਰਫ਼ ਪਤੀ ਦੀ ਤਸਵੀਰ ਬਚੀ ਹੈ ਜਾਂ ਫਿਰ ਆੜ•ਤੀਏ ਦਾ ਕਰਜ਼ਾ। ਜਸਵੀਰ ਕੌਰ ਆਖਦੀ ਹੈ ਕਿ ਉਹ ਹਰ ਸਾਲ ਕਰਵਾ ਚੌਥ ਤੇ ਸੁਹਾਗ ਤੇ ਖੇਤਾਂ ਦੀ ਸੁੱਖ ਦੀ ਮੰਗਦੀ ਪ੍ਰੰਤੂ ਚਿੱਟੀ ਮੱਖੀ ਦੀ ਮਾਰ ਨੇ ਉਸ ਦੀ ਜ਼ਿੰਦਗੀ ਹੀ ਠੱਗ ਲਈ। ਉਸ ਲਈ ਚੰਗੇ ਦਿਨਾਂ ਦੀ ਆਸ ਸਦਾ ਲਈ ਖਤਮ ਹੋ ਗਈ ਹੈ। ਉਸ ਦਾ ਪਤੀ ਪ੍ਰਿਤਪਾਲ ਕਰੀਬ ਛੇ ਮਹੀਨੇ ਪਹਿਲਾਂ ਖੁਦਕੁਸ਼ੀ ਕਰ ਗਿਆ ਸੀ। ਹੁਣ ਸਿਰ ਚਾਰ ਲੱਖ ਦਾ ਕਰਜ਼ਾ ਹੈ। ਪਿੰਡ ਗਿੱਦੜ ਦੀ ਵੀਰਾਂ ਕੌਰ ਦੀ ਹਰ ਕਰਵਾ ਚੌਥ ਨੇ ਪ੍ਰੀਖਿਆ ਲਈ। ਉਸ ਦਾ ਵਾਰ ਵਾਰ ਸੁਹਾਗ ਉਜੜਿਆ।
ਜਦੋਂ ਉਸ ਦਾ ਪਤੀ ਬਿੰਦਰ ਸਿੰਘ ਖੁਦਕੁਸ਼ੀ ਕਰ ਗਿਆ ਤਾਂ ਉਸ ਨੂੰ ਮਾਪਿਆਂ ਨੇ ਮ੍ਰਿਤਕ ਪਤੀ ਦੇ ਛੋਟੇ ਭਰਾ ਦੇ ਲੜ ਲਾ ਦਿੱਤਾ। ਜ਼ਿੰਦਗੀ ਸੰਭਲਣ ਤੋਂ ਪਹਿਲਾਂ ਉਹ ਵੀ ਖੁਦਕੁਸ਼ੀ ਕਰ ਗਿਆ। ਵੀਰਾਂ ਕੌਰ ਦੀ ਕੋਈ ਕਾਮਨਾ ਵੀ ਰਿਸ਼ਤੇ ਦੀ ਉਮਰ ਲੰਮੀ ਨਾ ਕਰ ਸਕੀ। ਇਨ•ਾਂ ਵਿਧਵਾਂ ਔਰਤਾਂ ਨੂੰ ਮੁੱਖ ਮੰਤਰੀ ਦੇ 'ਸੰਗਤ ਦਰਸ਼ਨਾਂ' ਅਤੇ ਕੈਪਟਨ ਦੀ ਰੱਥ ਯਾਤਰਾ ਚੋਂ ਬੈਂਕਾਂ ਦੇ ਨੋਟਿਸ ਅਤੇ ਆੜ•ਤੀਆਂ ਦੇ ਚਿਹਰੇ ਹੀ ਨਜ਼ਰ ਪੈਂਦੇ ਹਨ। ਇਹ ਔਰਤਾਂ ਨੂੰ ਹੁਣ ਇਕੱਲਤਾ ਦਾ ਸੰਤਾਪ ਭੋਗ ਰਹੀਆਂ ਹਨ। ਵੀਰਾਂ ਕੌਰ ਸਿਰਫ਼ ਆਪਣੇ ਅਪਾਹਜ ਇਕਲੌਤੇ ਲੜਕੇ ਸਿਕੰਦਰ ਚੋਂ ਹੀ ਦੁਨੀਆਂ ਵੇਖਦੀ ਹੈ। ਨਰਮਾ ਪੱਟੀ ਵਿਚ ਪਿਛਲੇ ਵਰੇ• ਚਿੱਟੀ ਮੱਖੀ ਦੀ ਸੱਟ ਨੇ ਹਜ਼ਾਰਾਂ ਔਰਤਾਂ ਨੂੰ ਵਿਧਵਾ ਬਣਾ ਦਿੱਤਾ ਹੈ ਜਿਨ•ਾਂ ਕੋਲ ਹੁਣ ਵਿਗੋਚਾ ਤੇ ਹੌਲ ਬਚੇ ਹਨ। ਇਨ•ਾਂ ਔਰਤਾਂ ਵਲੋਂ ਹੁਣ ਆਪਣੇ ਬੱਚਿਆਂ ਦੀ ਸੁੱਖ ਮੰਗੀ ਜਾ ਰਹੀ ਹੈ ਤਾਂ ਜੋ ਉਨ•ਾਂ ਦੀਆਂ ਨੂੰਹਾਂ ਸਦਾ ਸੁਹਾਗਣ ਰਹਿ ਸਕਣ।

v hurt touching story.keep up
ReplyDeletev hurt touching story.keep up
ReplyDelete