ਸਿਆਸੀ ਮੋਹ
ਹੁਣ 'ਅਕਾਲੀ' ਬਣੇ ਡੇਰਾ 'ਪਰੇਮੀ'
ਚਰਨਜੀਤ ਭੁੱਲਰ
ਬਠਿੰਡਾ : ਗਠਜੋੜ ਸਰਕਾਰ ਨੂੰ ਹੁਣ ਅਗਾਮੀ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਦਾ ਹੇਜ ਜਾਗਿਆ ਹੈ ਤਾਂ ਜੋ ਡੇਰਾ ਪੈਰੋਕਾਰਾਂ ਨੂੰ 'ਤੱਕੜੀ' ਦੇ ਨੇੜੇ ਕੀਤਾ ਜਾ ਸਕੇ। ਪਿਛਲੇ ਕੁਝ ਸਮੇਂ ਤੋਂ ਸਿਆਸੀ ਰਿਊੜੀਆਂ ਦੀ ਵੰਡ ਵਿਚ ਡੇਰਾ ਸਿਰਸਾ ਨੂੰ ਗੁਪਤ ਤੌਰ ਤੇ ਵੱਖਰਾ ਕੋਟਾ ਦਿੱਤਾ ਜਾਣ ਲੱਗਾ ਹੈ। ਭਾਵੇਂ ਇਹ ਸਭ ਕੁਝ ਜ਼ੁਬਾਨੀ ਹੁਕਮਾਂ ਤੇ ਹੈ ਪ੍ਰੰਤੂ ਪਿੰਡਾਂ ਵਿਚ ਇਸ ਦੇ ਚਰਚੇ ਜ਼ੋਰ ਫੜ ਗਏ ਹਨ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤਰਫੋਂ ਡੇਰਾ ਸਿਰਸਾ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਪ੍ਰੰਤੂ ਅਕਾਲੀ ਦਲ ਕਿਵੇਂ ਨਾ ਕਿਵੇਂ ਡੇਰਾ ਪੈਰੋਕਾਰਾਂ ਤੇ ਵੀ 'ਸੰਕਟ' ਦੀ ਘੜੀ ਵਿਚ ਟੇਕ ਰੱਖ ਰਿਹਾ ਹੈ। ਮਾਲਵੇ ਵਿਚ ਡੇਰਾ ਸਿਰਸਾ ਦਾ ਤਕੜਾ ਵੋਟ ਬੈਂਕ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਰਾਖਵੀਆਂ ਸੀਟਾਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਇਸੇ ਵਰਗ ਵਿਚ ਡੇਰਾ ਸਿਰਸਾ ਦਾ ਵੱਡਾ ਵੋਟ ਬੈਂਕ ਹੈ। ਅਹਿਮ ਸੂਤਰਾਂ ਅਨੁਸਾਰ ਗਠਜੋੜ ਸਰਕਾਰ ਨੇ ਪਿਛਲੇ ਦਿਨਾਂ ਵਿਚ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੈਂਬਰਾਂ ਨੂੰ ਨਵੇਂ ਟਿਊਬਵੈਲ ਕੁਨੈਕਸ਼ਨਾਂ ਦੀ ਵੰਡ ਵਿਚ ਵੱਖਰਾ ਕੋਟਾ ਦਿੱਤਾ ਹੈ। ਉਂਜ, ਹਰ ਹਲਕੇ ਵਾਸਤੇ ਵੱਖਰਾ ਕੋਟਾ ਨਿਰਧਾਰਤ ਕੀਤਾ ਗਿਆ ਸੀ ਅਤੇ ਇਸ ਵਾਸਤੇ ਹਲਕਾ ਵਿਧਾਇਕ ਤੇ ਹਲਕਾ ਇੰਚਾਰਜ ਦੀ ਸਿਫਾਰਸ਼ ਤੇ ਹੀ ਟਿਊਬਵੈਲ ਕੁਨੈਕਸ਼ਨ ਦਿੱਤਾ ਜਾਂਦਾ ਹੈ।
ਸੂਤਰ ਦੱਸਦੇ ਹਨ ਕਿ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਹਰ ਮੈਂਬਰ ਵਲੋਂ ਪਿੰਡਾਂ ਵਿਚਲੇ ਡੇਰਾ ਪੈਰੋਕਾਰਾਂ ਨੂੰ ਨਵੇਂ ਟਿਊਬਵੈਲ ਕੁਨੈਕਸ਼ਨ ਦਿਵਾਉਣ ਲਈ ਵੱਖਰੀਆਂ ਸੂਚੀਆਂ ਤਿਆਰ ਕੀਤੀਆਂ ਅਤੇ ਸਰਕਾਰ ਨੂੰ ਭੇਜੀਆਂ। ਹੁਣ ਜਦੋਂ ਡੇਰਾ ਪੈਰੋਕਾਰਾਂ ਦੇ ਧੜਾਧੜ ਕੁਨੈਕਸ਼ਨ ਲੱਗੇ ਤਾਂ ਡੇਰਾ ਸਿਰਸਾ ਲਈ ਵੱਖਰਾ ਕੋਟਾ ਹੋਣ ਦੀ ਗੱਲ ਖੁੱਲ•ੀ ਹੈ। ਪਾਵਰਕੌਮ ਦੇ ਅਫਸਰ 'ਆਫ ਰਿਕਾਰਡ' ਤਾਂ ਇਸ ਗੱਲ ਨੂੰ ਸਵੀਕਾਰ ਕਰ ਰਹੇ ਹਨ ਪ੍ਰੰਤੂ ਖੁੱਲ•ੇਆਮ ਕਹਿਣ ਤੋਂ ਡਰ ਰਹੇ ਹਨ। ਬਠਿੰਡਾ,ਮਾਨਸਾ ਤੇ ਮੁਕਤਸਰ ਵਿਚ ਜੋ ਡੇਰਾ ਸਿਰਸਾ ਦੇ ਜਿਆਦਾ ਪ੍ਰਭਾਵ ਵਾਲੇ ਪਿੰਡ ਹਨ, ਉਨ•ਾਂ ਵਿਚ ਇਹ ਕੁਨੈਕਸ਼ਨ ਆਏ ਹਨ। ਬਲਾਕ ਸੰਗਤ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਕਾਫੀ ਕੁਨੈਕਸ਼ਨ ਵੰਡੇ ਗਏ ਹਨ। ਇਵੇਂ ਹੀ ਬਠਿੰਡਾ ਜ਼ਿਲ•ੇ ਵਿਚ ਅਸਲਾ ਲਾਇਸੈਂਸ ਬਣਾਉਣ ਵਿਚ ਵੀ ਡੇਰਾ ਸਿਰਸਾ ਦੇ ਇੱਕ ਆਗੂ ਨੂੰ ਵੱਖਰਾ ਕੋਟਾ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਹਲਕਾ ਰਾਮਪੁਰਾ ਵਿਚਲੇ ਇਸ ਡੇਰਾ ਆਗੂ ਦੀ ਸਰਕਾਰੀ ਦਰਬਾਰੇ ਤੂਤੀ ਬੋਲਦੀ ਹੈ ਅਤੇ ਉਸ ਦਾ ਕੋਈ ਕੰਮ ਰੁਕਦਾ ਨਹੀਂ ਹੈ। ਬਹੁਤੇ ਡੇਰਾ ਪੈਰੋਕਾਰਾਂ ਦੇ ਅਸਲਾ ਲਾਇਸੈਂਸ ਡੇਰਾ ਸਿਰਸਾ ਦੇ ਇਸ ਆਗੂ ਦੇ ਰਾਹੀਂ ਬਣ ਰਹੇ ਹਨ।
ਪਿਛਾਂਹ ਨਜ਼ਰ ਮਾਰੀਏ ਤਾਂ ਪੰਜਾਬ ਸਰਕਾਰ ਨੇ 17 ਜਨਵਰੀ 2015 ਨੂੰ ਡੇਰਾ ਸਿਰਸਾ ਦੇ ਮੁਖੀ ਦੀ ਫਿਲਮ ਨੂੰ ਪੰਜਾਬ ਵਿਚ ਦਿਖਾਏ ਜਾਣ ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਹੋਰਨਾਂ ਪੰਥਕ ਧਿਰਾਂ ਨੇ ਇਸ ਫਿਲਮ ਦਾ ਵਿਰੋਧ ਕੀਤਾ ਸੀ। ਹੁਣ ਡੇਰਾ ਮੁਖੀ ਦੀ ਨਵੀਂ ਫਿਲਮ 'ਲਾਇਨ ਹਰਟ' 7 ਅਕਤੂਬਰ ਨੂੰ ਰਲੀਜ਼ ਹੋਈ ਹੈ ਜਿਸ ਵਾਸਤੇ ਸਰਕਾਰ ਨੇ ਸਭ ਰਾਹ ਖੋਲ• ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਅਫਸਰਾਂ ਨੂੰ ਗੁਪਤ ਹਦਾਇਤਾਂ ਹਨ ਕਿ ਡੇਰਾ ਆਗੂਆਂ ਦੇ ਕੰਮ ਤਰਜੀਹੀ ਅਧਾਰ ਤੇ ਕੀਤੇ ਜਾਣ। ਪੁਲੀਸ ਥਾਣਿਆਂ ਵਿਚ ਡੇਰਾ ਪੈਰੋਕਾਰਾਂ ਦੀ ਸ਼ਿਕਾਇਤ ਤੇ ਹੱਥੋਂ ਹੱਥ ਸੁਣਵਾਈ ਹੋ ਰਹੀ ਹੈ।
ਡਿਪਟੀ ਕਮਿਸ਼ਨਰਾਂ ਨੂੰ ਸੂਚੀ ਦਿੱਤੀ : ਡੇਰਾ ਸਿਰਸਾ
ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਸੀਨੀਅਰ ਮੈਂਬਰ ਬਲਰਾਜ ਸਿੰਘ ਨੇ ਪੁਸ਼ਟੀ ਕਰਦਿਆਂ ਆਖਿਆ ਕਿ ਪਿੰਡਾਂ ਦੇ ਲੋੜਵੰਦ ਡੇਰਾ ਪੈਰੋਕਾਰਾਂ ਨੂੰ ਨਵੇਂ ਟਿਊਬਵੈਲ ਕੁਨੈਕਸ਼ਨ ਦਿਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਸੂਚੀਆਂ ਸੌਂਪੀਆਂ ਹਨ ਅਤੇ ਪ੍ਰਸ਼ਾਸਨ ਨੇ ਇੱਕ ਦੋ ਇਤਰਾਜ਼ ਲਗਾਏ ਸਨ, ਜੋ ਦੂਰ ਕਰ ਦਿੱਤੇ ਗਏ ਹਨ। ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਬਲਾਕ ਪੱਧਰ ਤੇ ਅਜਿਹੀ ਸੂਚਨਾ ਹੋਵੇਗੀ, ਉਨ•ਾਂ ਕੋਲ ਕੋਈ ਜਾਣਕਾਰੀ ਨਹੀਂ ਹੈ।

khoob
ReplyDelete