ਵਜ਼ਾਰਤ ਚੋਂ ਝੰਡੀ
ਹਰਸਿਮਰਤ ਕੋਲ ਛੇ ਕਰੋੜ ਦੇ ਗਹਿਣੇ !
ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਕਰੀਬ ਛੇ ਕਰੋੜ ਦੇ ਗਹਿਣੇ ਹਨ ਜਿਸ ਨੇ ਪੂਰੀ ਕੇਂਦਰੀ ਵਜ਼ਾਰਤ ਨੂੰ ਇਸ ਮਾਮਲੇ ਵਿਚ ਪਛਾੜ ਦਿੱਤਾ ਹੈ। ਕੇਂਦਰੀ ਮੰਤਰੀ ਬੀਬਾ ਬਾਦਲ ਨੇ ਲੰਘੇ ਮਾਲੀ ਵਰੇ• 2015-16 ਦੌਰਾਨ ਇੱਕੋ ਸਾਲ ਵਿਚ ਕਰੀਬ 62 ਲੱਖ ਰੁਪਏ ਦੇ ਗਹਿਣੇ ਖ਼ਰੀਦੇ ਹਨ ਜਾਂ ਫਿਰ ਇਸ ਜਵੈਲਰੀ ਦੀ ਕੀਮਤ ਵਧੀ ਹੈ। ਕੇਂਦਰੀ ਵਜ਼ਾਰਤ ਵਿਚ ਨੌ ਮਹਿਲਾਵਾਂ ਮੰਤਰੀ ਵਜੋਂ ਸ਼ਾਮਲ ਹਨ ਜਿਨ•ਾਂ ਚੋਂ ਕੋਈ ਵੀ ਮਹਿਲਾ ਮੰਤਰੀ ਗਹਿਣਿਆਂ ਦੇ ਮਾਮਲੇ ਵਿਚ ਕੇਂਦਰੀ ਮੰਤਰੀ ਬੀਬਾ ਬਾਦਲ ਦੇ ਨੇੜੇ ਤੇੜੇ ਵੀ ਨਹੀਂ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੀ 'ਜਵੈਲਰੀ' ਵਿਚ ਲੰਘੇ ਇੱਕ ਵਰ•ੇ ਵਿਚ ਵਾਧਾ ਹੋਇਆ ਹੈ ਜਦੋਂ ਕਿ ਬਾਕੀ ਕਿਸੇ ਮਹਿਲਾ ਮੰਤਰੀ ਦੇ 'ਗਹਿਣੇ' ਲੰਘੇ ਵਰਿ•ਆਂ ਵਿਚ ਵਧੇ ਨਹੀਂ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਧਾਨ ਮੰਤਰੀ ਦਫ਼ਤਰ ਵਿਚ ਜੋ ਸਾਲ 2015-16 ਦੀ ਤਾਜ਼ਾ ਰਿਟਰਨ ਦਾਖਲ ਕੀਤੀ ਗਈ ਹੈ, ਉਸ ਅਨੁਸਾਰ ਹੁਣ ਕੇਂਦਰੀ ਮੰਤਰੀ ਬੀਬਾ ਬਾਦਲ ਕੋਲ 6.02 ਕਰੋੜ ਦੇ ਗਹਿਣੇ ਹਨ ਜਦੋਂ ਕਿ ਸਾਲ 2014-15 ਦੌਰਾਨ ਕੇਂਦਰੀ ਮੰਤਰੀ ਕੋਲ 5.40 ਕਰੋੜ ਰੁਪਏ ਦੀ 'ਜਵੈਲਰੀ' ਸੀ। ਰਿਟਰਨ ਅਨੁਸਾਰ ਕੁਝ ਜਵੈਲਰੀ ਤਾਂ ਬੀਬਾ ਬਾਦਲ ਨੂੰ ਮਰਹੂਮ ਸੁਰਿੰਦਰ ਕੌਰ ਬਾਦਲ ਤੋਂ ਵਿਰਾਸਤ ਵਿਚ ਪ੍ਰਾਪਤ ਹੋਈ ਹੈ।
ਬੀਬਾ ਬਾਦਲ ਨੇ ਜਦੋਂ ਪਹਿਲੀ ਦਫਾ ਸਾਲ 2009 ਵਿਚ ਲੋਕ ਸਭਾ ਚੋਣ ਲੜੀ ਸੀ ਤਾਂ ਉਦੋਂ ਉਨ•ਾਂ ਕੋਲ ਤੋਹਫੇ ਵਿਚ ਮਿਲੇ ਅਤੇ ਖਰੀਦ ਕੀਤੇ 1.94 ਕਰੋੜ ਦੇ ਗਹਿਣੇ ਸਨ ਜਿਨ•ਾਂ ਦਾ ਵਜ਼ਨ 14.93 ਕਿਲੋ ਸੀ। ਤਾਜਾ ਰਿਟਰਨ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਇਸ ਰਿਟਰਨ ਮੁਤਾਬਿਕ 9 ਲੱਖ ਰੁਪਏ ਦੇ 'ਗਹਿਣੇ' ਹਨ। ਸੂਤਰ ਆਖਦੇ ਹਨ ਕਿ ਬੀਬਾ ਬਾਦਲ ਦੀ ਜਵੈਲਰੀ ਦੀ ਕੀਮਤ ਮਾਰਕੀਟ ਦੇ ਹਿਸਾਬ ਨਾਲ ਪਿਛਲੇ ਇੱਕ ਵਰ•ੇਂ ਦੌਰਾਨ ਵਧੀ ਹੈ ਤਾਜ਼ਾ ਵੇਰਵਿਆਂ ਅਨੁਸਾਰ ਕੇਂਦਰੀ ਮੰਤਰੀ ਮੇਨਕਾ ਗਾਂਧੀ ਕੋਲ 1.24 ਕਰੋੜ ਰੁਪਏ ਦੇ ਗਹਿਣੇ ਹਨ ਜਿਨ•ਾਂ ਵਿਚ 3.41 ਕਿਲੋ ਸੋਨਾ,85 ਕਿਲੋ ਸਿਲਵਰ ਅਤੇ ਛੇ ਗਰਾਮ ਦੇ ਕੀਮਤੀ ਸਟੋਨ ਵਗੈਰਾ ਹਨ। ਉਨ•ਾਂ ਕੋਲ ਕੁੱਲ ਸੰਪਤੀ 45.10 ਕਰੋੜ ਦੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਮਾਮਲੇ ਵਿਚ ਪਿਛੇ ਹਨ ਅਤੇ ਉਨ•ਾਂ ਕੋਲ ਸਿਰਫ਼ 30.48 ਲੱਖ ਦੇ ਗਹਿਣੇ ਹਨ ਜਦੋਂ ਕਿ ਉਨ•ਾਂ ਦੇ ਪਤੀ ਕੋਲ ਕੋਈ ਗਹਿਣਾ ਨਹੀਂ ਹੈ। ਉਂਜ, ਸੁਸਮਾ ਸਵਰਾਜ ਦੀ ਕੁੱਲ ਸੰਪਤੀ 26.18 ਕਰੋੜ ਦੀ ਹੈ। ਕੇਂਦਰੀ ਮੰਤਰੀ ਸਿਮਰਤੀ ਇਰਾਨੀ ਕੋਲ ਸਿਰਫ਼ 12.36 ਲੱਖ ਦੀ ਜਵੈਲਰੀ ਹੈ ਜਿਸ ਵਿਚ ਡਾਇਮੰਡ, ਸੋਨਾ ਅਤੇ ਕੀਮਤੀ ਸਟੋਨ ਸ਼ਾਮਿਲ ਹਨ ਜਦੋਂ ਕਿ ਉਨ•ਾਂ ਦੇ ਪਤੀ ਕੋਲ 23,171 ਦੇ ਗਹਿਣੇ ਹਨ।
ਇਵੇਂ ਕੇਂਦਰੀ ਮੰਤਰੀ ਉਮਾ ਭਾਰਤੀ ਕੋਲ 35 ਲੱਖ ਦੀ ਜਵੈਲਰੀ ਹੈ ਜਿਸ ਵਿਚ ਸੋਨੇ ਚਾਂਦੀ ਦੇ ਗਹਿਣੇ ਅਤੇ ਭਗਵਾਨ ਦੇ ਗਹਿਣੇ ਸ਼ਾਮਿਲ ਹਨ ਜਦੋਂ ਕਿ ਉਸ ਕੋਲ ਕੁੱਲ 1.72 ਕਰੋੜ ਦੀ ਸੰਪਤੀ ਹੈ। ਇਸੇ ਤਰ•ਾਂ ਮਹਿਲਾ ਕੇਂਦਰੀ ਮੰਤਰੀ ਨਿਰਮਲਾ ਸੀਥਾਰਮਨ ਕੋਲ ਵੀ 7.87 ਲੱਖ ਦੀ ਜਵੈਲਰੀ ਹੈ ਜਦੋਂ ਕਿ ਉਨ•ਾਂ ਦੇ ਪਤੀ ਕੋਲ 75 ਹਜ਼ਾਰ ਦੇ ਗਹਿਣੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਦੋਂ ਹਲਕੇ ਵਿਚ ਵਿਚਰਦੇ ਹਨ ਤਾਂ ਉਦੋਂ ਇਨ•ਾਂ ਗਹਿਣਿਆਂ ਦੀ ਚਮਕ ਬਹੁਤੀ ਨਜ਼ਰ ਨਹੀਂ ਪੈਂਦੀ ਹੈ ਪ੍ਰੰਤੂ ਉਨ•ਾਂ ਕੋਲ ਹਰ ਤਰ•ਾਂ ਦੇ ਗਹਿਣੇ ਮੌਜੂਦ ਹਨ। ਤਿੰਨ ਹੋਰ ਮਹਿਲਾ ਕੇਂਦਰੀ ਮੰਤਰੀ ਹਨ ਜੋ ਗਹਿਣਿਆਂ ਦੇ ਮਾਮਲੇ ਵਿਚ ਬੀਬਾ ਬਾਦਲ ਤੋਂ ਕਾਫ਼ੀ ਪਿਛੇ ਹਨ।
ਏਨਾ ਤਾਂ ਗਰੀਬ ਦੇ ਘਰ ਆਟਾ ਨਹੀਂ ਹੁੰਦਾ : ਭਗਵੰਤ ਮਾਨ
ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਪ੍ਰਤੀਕਰਮ ਹੈ ਕਿ ਗਰੀਬ ਦੇ ਘਰ ਵਿਚ ਏਨਾ ਆਟਾ ਨਹੀਂ ਹੁੰਦਾ ਜਿਨ•ੇ ਗਹਿਣੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਕੋਲ ਹਨ। ਉਨ•ਾਂ ਆਖਿਆ ਜੋ ਨੇਤਾ ਆਪਣੀ ਪਬਲਿਕ ਚੋਂ ਸਾਹ ਲੈਂਦੇ ਹਨ, ਉਨ•ਾਂ ਦੇ ਘਰਾਂ ਦੀ ਦੌਲਤ ਅਸਮਾਨੀ ਨਹੀਂ ਚੜ•ਦੀ। ਉਨ•ਾਂ ਆਖਿਆ ਕਿ ਅਗਾਮੀ ਚੋਣਾਂ ਵਿਚ ਪੰਜਾਬ ਦੇ ਆਮ ਲੋਕ ਹਰ ਮਾਮਲੇ ਦਾ ਲੇਖਾ ਜੋਖਾ ਕਰਨਗੇ।

loka de hi ne
ReplyDeleteloka de hi ne
ReplyDelete