ਕਾਨੂੰਨ ਤੋੜ ਕੇ
ਧੂੜਾਂ ਪੱਟ ਰਹੀ ਹੈ ਕੈਪਟਨ ਦੀ ਬੱਸ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸਾਨ ਯਾਤਰਾ ਲਈ ਜਿਹੜੀ ਬੱਸ ਵਰਤ ਰਹੇ ਹਨ, ਉਹ ਬਿਨਾਂ ਨੰਬਰ ਤੋਂ ਹੀ ਚੱਲ ਰਹੀ ਹੈ। ਮੋਟਰ ਵਾਹਨ ਐਕਟ ਮੁਤਾਬਕ ਹਰ ਵਾਹਨ ਦੇ ਅੱਗੇ ਤੇ ਪਿੱਛੇ ਰਜਿਸਟਰੇਸ਼ਨ ਨੰਬਰ ਹੋਣਾ ਲਾਜ਼ਮੀ ਹੈ। ਇਸ ਬੱਸ 'ਤੇ ਰਜਿਸਟਰੇਸ਼ਨ ਨੰਬਰ ਦੀ ਥਾਂ ਕੈਪਟਨ ਦੀ 'ਉਸਤਤ' ਵਾਲੇ ਨਾਅਰੇ ਅਤੇ ਤਸਵੀਰਾਂ ਛਾਪੀਆਂ ਗਈਆਂ ਹਨ। ਪਤਾ ਲੱਗਿਆ ਹੈ ਕਿ ਇਹ ਬੱਸ ਜ਼ਿਲ•ਾ ਮੁਕਤਸਰ ਦੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸ਼ਖ਼ਸ ਦੇ ਰਿਸ਼ਤੇਦਾਰਾਂ ਦੇ ਨਾਮ 'ਤੇ ਹੀ ਰਜਿਸਟਰਡ ਹੈ। ਇਹ ਬੱਸ 'ਕੈਂਪਰ ਵੈਨ' ਦੀ ਸ਼੍ਰੇਣੀ ਵਿੱਚ ਹੈ ਜਿਸ ਦਾ ਉੱਕਾ ਪੁੱਕਾ 75 ਹਜ਼ਾਰ ਟੈਕਸ ਭਰਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਬੱਸ 'ਤੇ ਹੁਣ ਕਿਸਾਨ ਯਾਤਰਾ ਕੀਤੀ ਜਾ ਰਹੀ ਹੈ, ਸਾਲ 2007 ਵਿੱਚ ਇਹੋ ਬੱਸ ਵਿਕਾਸ ਯਾਤਰਾ ਲਈ ਵਰਤੀ ਗਈ ਸੀ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਆਗੂ ਨਵਕਰਨ ਨੇ ਦੱਸਿਆ ਕਿ ਸਾਲ 2007 ਵਾਲੀ ਪੁਰਾਣੀ ਬੱਸ ਵਿੱਚ ਤਬਦੀਲੀਆਂ ਕਰ ਕੇ ਹੁਣ ਵਰਤਿਆ ਜਾ ਰਿਹਾ ਹੈ। ਨਵਕਰਨ ਨੇ ਆਖਿਆ ਕਿ ਹੋਰਨਾਂ ਗੱਲਾਂ ਬਾਰੇ ਕਾਂਗਰਸੀ ਟੀਮ ਹੀ ਦੱਸ ਸਕਦੀ ਹੈ ਜਦਕਿ ਕਾਂਗਰਸੀ ਟੀਮ ਦਾ ਕਹਿਣਾ ਸੀ ਕਿ ਪ੍ਰਸ਼ਾਤ ਕਿਸ਼ੋਰ ਦੀ ਟੀਮ ਨੂੰ ਇਸ ਬਾਰੇ ਪਤਾ ਹੈ।
ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਹਰਮੇਲ ਸਿੰਘ ਦਾ ਕਹਿਣਾ ਸੀ ਕਿ ਜੇ ਵਾਹਨ 'ਤੇ ਰਜਿਸਟਰੇਸ਼ਨ ਨੰਬਰ ਪਲੇਟ ਨਹੀਂ ਹੈ ਤਾਂ ਇਹ ਮੋਟਰ ਵਾਹਨ ਐਕਟ ਦੀ ਉਲੰਘਣਾ ਹੈ, ਜਿਸ ਤਹਿਤ ਵਾਹਨ ਦਾ ਫੌਰੀ ਚਾਲਾਨ ਕੱਟਿਆ ਜਾਂਦਾ ਹੈ। ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਸਿਆਸੀ ਤੌਰ 'ਤੇ ਅਕਾਲੀ ਦਲ ਲਈ ਕੈਪਟਨ ਅਮਰਿੰਦਰ ਸਿੰਘ ਦੀ ਬੱਸ ਯਾਤਰਾ ਕਾਫੀ ਲਾਹੇ ਵਾਲੀ ਹੈ। ਕੈਪਟਨ ਨੂੰ ਤਾਂ ਉਹ ਖ਼ੁਦ ਹੀ ਅਜਿਹੀ ਇੱਕ ਹੋਰ ਬੱਸ ਦੇਣ ਨੂੰ ਤਿਆਰ ਹਨ ਕਿਉਂਕਿ ਇਹ ਬੱਸ ਜਿੱਥੇ ਜਾ ਰਹੀ ਹੈ, ਉਥੇ ਕਾਂਗਰਸ ਦਾ ਨੁਕਸਾਨ ਹੀ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲਵਾ ਦੇ ਅੱਠ ਜ਼ਿਲਿ•ਆਂ ਲਈ ਕਿਸਾਨ ਯਾਤਰਾ ਸ਼ੁਰੂ ਕੀਤੀ ਹੈ, ਜੋ ਅੱਜ ਦੇਰ ਸ਼ਾਮ ਬਠਿੰਡਾ ਪੁੱਜੀ। ਇਹ ਯਾਤਰਾ ਮੋਗਾ ਤੋਂ ਸ਼ੁਰੂ ਹੋਈ ਸੀ ਅਤੇ 19 ਅਕਤੂਬਰ ਨੂੰ ਫਿਰੋਜ਼ਪੁਰ ਵਿੱਚ ਸਮਾਪਤ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਦਾ ਅੱਜ ਬਠਿੰਡਾ ਪੁੱਜਣ 'ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਾਹੀ ਸਵਾਗਤ ਕੀਤਾ ਪਰ ਤਿਉਹਾਰਾਂ ਮੌਕੇ ਸ਼ਹਿਰ ਵਿੱਚ ਸ਼ਾਮ ਨੂੰ ਦਾਖ਼ਲ ਹੋਣ ਕਰ ਕੇ ਇਸ ਯਾਤਰਾ ਨਾਲ ਲੋਕਾਂ ਦੇ ਰੰਗ ਵਿੱਚ ਵੀ ਭੰਗ ਪਾਈ ਤੇ ਟਰੈਫਿਕ ਵਿੱਚ ਵਿਘਨ ਪਿਆ।
ਬਠਿੰਡਾ (ਸ਼ਹਿਰੀ) ਅਸੈਂਬਲੀ ਹਲਕੇ ਵਿਚ 'ਕਿਸਾਨ ਰੱਥ ਯਾਤਰਾ' ਮੌਕੇ ਕੈਪਟਨ ਅਮਰਿੰਦਰ ਸਿੰਘ ਦਾ ਪੁਰਾਣਾ ਜਲੌਅ ਗਾਇਬ ਰਿਹਾ। ਜੋ ਸ਼ਹਿਰੀ ਲੋਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਨਾਇਕ ਵਜੋਂ ਦੇਖਦੇ ਸਨ, ਉਹ ਭੱਲ ਅੱਜ ਬਠਿੰਡਾ ਸ਼ਹਿਰ ਵਿਚ ਗੁਆਚੀ ਨਜ਼ਰ ਆਈ। ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਤਾਂ ਸਾਹੀ ਸਵਾਗਤ ਕੀਤਾ ਪ੍ਰੰਤੂ ਆਮ ਸ਼ਹਿਰੀਆਂ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ 'ਕਿਸਾਨ ਰੱਥ' ਅੜਿੱਕਾ ਬਣਿਆ। ਕੈਪਟਨ ਅਮਰਿੰਦਰ ਸਿੰਘ ਕਰੀਬ ਡੇਢ ਘੰਟਾ ਪਛੜ ਕੇ ਬਠਿੰਡਾ ਦੇ ਰੋਜ਼ ਗਾਰਡਨ ਕੋਲ ਪੁੱਜੇ ਜਿਥੇ ਕਾਂਗਰਸੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਫੁੱਲਾਂ ਦੀ ਵਰਖਾ ਕੀਤੀ। ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟਾਂ ਦੇ ਦੋ ਪ੍ਰਮੁੱਖ ਦਾਅਵੇਦਾਰ ਮਨਪ੍ਰੀਤ ਸਿੰਘ ਬਾਦਲ ਅਤੇ ਹਰਮਿੰਦਰ ਸਿੰਘ ਜੱਸੀ ਨੇ ਕੈਪਟਨ ਦਾ ਸਵਾਗਤ ਕੀਤਾ। ਕਾਂਗਰਸ ਸ਼ਹਿਰੀ ਦੇ ਬਾਕੀ ਧੜਿਆਂ ਵਲੋਂ ਵੀ ਵੱਖ ਵੱਖ ਥਾਂਵਾਂ ਤੇ ਸਵਾਗਤੀ ਬੋਰਡ ਲਾਏ ਹੋਏ ਸਨ। ਏਨਾ ਜਰੂਰ ਹੈ ਕਿ ਕਾਫੀ ਅਰਸੇ ਮਗਰੋਂ ਕਾਂਗਰਸ ਵਿਚ ਗਹਿਮਾ ਗਹਿਮੀ ਦੇਖਣ ਨੂੰ ਮਿਲੀ ਹੈ ਅਤੇ ਖੰਭਿਆਂ ਤੇ ਕਾਂਗਰਸੀ ਝੰਡੇ ਨਜ਼ਰ ਪਏ ਹਨ।
ਕੈਪਟਨ ਦਾ ਕਿਸਾਨ ਰੱਥ ਅਮਰੀਕ ਸਿੰਘ ਰੋਡ ਤੋਂ ਹੁੰਦਾ ਹੋਇਆ ਗੋਲ ਡਿੱਗੀ ਤੱਕ ਆਇਆ। ਉਸ ਮਗਰੋਂ ਮਾਲ ਰੋਡ ਹੁੰਦਾ ਹੋਇਆ ਫੌਜੀ ਚੌਂਕ ਤੱਕ ਪੁੱਜਾ। ਕਾਂਗਰਸੀ ਵਰਕਰਾਂ ਨੇ ਕਿਸਾਨ ਰੱਥ ਦੇ ਅੱਗੇ ਅੱਗੇ ਚੱਲ ਕੇ ਕੈਪਟਨ ਦੀ ਹਮਾਇਤ ਵਿਚ ਨਾਅਰੇ ਵੀ ਲਾਏ। ਏਨਾ ਫਰਕ ਨਜ਼ਰ ਆਇਆ ਕਿ ਜਿਥੋਂ ਦੀ ਕਿਸਾਨ ਰੱਥ ਲੰਘਿਆ, ਉਥੋਂ ਦੇ ਦੁਕਾਨਦਾਰ ਭੱਜ ਭੱਜ ਕੇ ਦੁਕਾਨਾਂ ਚੋਂ ਨਿਕਲਦੇ ਨਹੀਂ ਵੇਖੇ ਗਏ। ਸਾਲ 2007 ਵਿਚ ਏਦਾ ਹੁੰਦਾ ਰਿਹਾ ਹੈ। ਹਾਲਾਂਕਿ ਵਪਾਰੀ ਵਰਗ ਅੰਦਰੋਂ ਅੰਦਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੁੰਦਾ ਹੈ ਪ੍ਰੰਤੂ ਅੱਜ ਦੀ ਯਾਤਰਾ ਮੌਕੇ ਆਮ ਸ਼ਹਿਰੀ ਹਿੰਦੂ ਲੋਕ ਕਿਧਰੇ ਨਜ਼ਰ ਨਾ ਪਏ। ਪਿੰਡਾਂ ਤੋਂ ਆਏ ਲੋਕ ਅੱਜ ਇਸ ਯਾਤਰਾ ਮੌਕੇ ਫਾਈਰ ਬ੍ਰੀਗੇਡ ਕੋਲ ਪੁੱਜੇ ਹੋਏ ਸਨ।

good story
ReplyDelete