ਸੱਤਾ ਦਾ ਸੂਰਜ
ਬਾਦਲ 'ਚ ਡੁੱਬਾ, ਮਹਿਰਾਜ 'ਚ ਚੜਿਆ
ਚਰਨਜੀਤ ਭੁੱਲਰ
ਬਠਿੰਡਾ : ਚੋਣ ਨਤੀਜੇ ਮਗਰੋਂ ਅੱਜ ਪਿੰਡ ਬਾਦਲ 'ਚ ਸੱਤਾ ਦਾ ਸੂਰਜ ਛਿਪ ਗਿਆ ਜਦੋਂ ਕਿ ਪਿੰਡ ਮਹਿਰਾਜ 'ਚ ਨਵਾਂ ਦਿਨ ਚੜਿ•ਆ ਹੈ। ਪੂਰੇ ਇੱਕ ਦਹਾਕੇ ਮਗਰੋਂ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ 'ਚ ਹਕੂਮਤੀ ਚਹਿਲ ਪਹਿਲ ਰੁਕੀ ਹੈ। ਇੱਧਰ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ 'ਚ ਮੁੜ ਢੋਲ ਢਮੱਕੇ ਵੱਜੇ ਹਨ। ਹੂਟਰਾਂ ਵਿਚ ਦਿਨ ਰਾਤ ਜਾਗਣ ਵਾਲੇ ਪਿੰਡ ਬਾਦਲ 'ਚ ਹੁਣ ਅਫਸਰਾਂ ਦਾ ਮੇਲਾ ਨਹੀਂ ਭਰੇਗਾ ਜਦੋਂ ਕਿ ਇੱਧਰ ਹੁਣ ਅਫਸਰਾਂ ਨੇ ਮੂੰਹ ਪਿੰਡ ਮਹਿਰਾਜ ਵੱਲ ਕਰ ਲਏ ਹਨ। ਹਾਲਾਂਕਿ ਕਾਂਗਰਸ ਦੇ ਮੀਤ ਪ੍ਰਧਾਨ ਮਨਪ੍ਰੀਤ ਬਾਦਲ ਦੀ ਵੱਡੀ ਜਿੱਤ ਪਿੰਡ ਬਾਦਲ ਨੂੰ ਧਰਵਾਸ ਦੇ ਰਹੀ ਹੈ ਪ੍ਰੰਤੂ ਪੰਜਾਬ ਚੋਂ ਪਿੰਡ ਬਾਦਲ ਦਾ ਰਾਜ ਖਤਮ ਹੋਣ ਦਾ ਮਲਾਲ ਹੈ। ਪਿੰਡ ਬਾਦਲ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਦਾ ਚੋਣ ਨਤੀਜੇ ਮਗਰੋਂ ਪ੍ਰਤੀਕਰਮ ਸੀ ਕਿ ਪਿੰਡ ਬਾਦਲ ਵਿਚ ਪੂਰੇ 10 ਵਰੇ ਦਿਨ ਰਾਤ ਵੀ.ਆਈ.ਪੀ ਲੋਕਾਂ ਦੀ ਆਮਦ ਰਹੀ ਹੈ ਅਤੇ ਪਿੰਡ ਬਾਦਲ ਦੇ ਹਰ ਵਸਨੀਕ ਨੂੰ ਸਰਕਾਰੀ ਦਫ਼ਤਰਾਂ ਵਿਚ ਪੂਰਾ ਮਾਣ ਸਤਿਕਾਰ ਮਿਲਦਾ ਰਿਹਾ ਹੈ। ਪਿੰਡ ਵਿਚ ਚਾਰ ਚੁਫੇਰੇ ਹੂਟਰ ਗੂੰਜਦੇ ਰਹੇ ਹਨ। ਪਿੰਡ ਚੋਂ ਕਦੇ ਬਿਜਲੀ ਨਹੀਂ ਜਾਂਦੀ ਸੀ ਅਤੇ ਨਾ ਹੀ ਕਦੇ ਕੋਈ ਪਾਣੀ ਦੀ ਘਾਟ ਰਹੀ ਹੈ। ਉਨ•ਾਂ ਆਖਿਆ ਕਿ ਰਾਜ ਭਾਗ ਬਦਲਣ ਕਰਕੇ ਪਿੰਡ ਬਾਦਲ ਦਾ ਵੀ ਦਿਲ ਟੁੱਟਾ ਹੈ।
ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ 100 ਵਰਿ•ਆਂ ਦੇ ਦੋਸਤ ਮਲਾਗਰ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਦੇ ਪਿੰਡ ਬਾਦਲ ਦਾ ਵਿਕਾਸ ਅਕਾਲੀ ਸਰਕਾਰ ਦੌਰਾਨ ਹੋਇਆ ਹੈ ਅਤੇ ਹੁਣ ਵਿਕਾਸ ਰੁਕਣ ਦਾ ਡਰ ਹੈ। ਉਨ•ਾਂ ਆਖਿਆ ਕਿ ਹੁਣ ਪੁਰਾਣੇ ਦਿਨ ਪਿੰਡ ਕੋਲ ਨਹੀਂ ਰਹਿਣੇ। ਪਿੰਡ ਬਾਦਲ ਵਿਚ ਪੂਰੀ ਮਾਰਕੀਟ ਬਣੀ ਹੋਈ ਹੈ ਜਿਨ•ਾਂ ਦਾ ਕਾਰੋਬਾਰ ਹਕੂਮਤੀ ਪਿੰਡ ਹੋਣ ਕਰਕੇ ਚੱਲਦਾ ਰਿਹਾ ਹੈ। ਕਰਿਆਣਾ ਸਟੋਰ ਦੇ ਮਾਲਕ ਵੇਦ ਪ੍ਰਕਾਸ਼ ਦਾ ਕਹਿਣਾ ਸੀ ਕਿ ਪਿੰਡ ਵਿਚ ਹਮੇਸ਼ਾ 250 ਤੋਂ ਉਪਰ ਤਾਂ ਪੁਲੀਸ ਮੁਲਾਜ਼ਮ ਰਹਿੰਦੇ ਸਨ ਜਿਸ ਕਰਕੇ ਉਨ•ਾਂ ਦਾ ਕਾਰੋਬਾਰ ਚੰਗਾ ਚੱਲਦਾ ਸੀ। ਉਸ ਨੇ ਐਤਕੀਂ 7 ਕੁਇੰਟਲ ਲੱਡੂ ਬਣਾਏ ਸਨ ਪ੍ਰੰਤੂ ਪਿੰਡ ਕੋਲੋ ਰਾਜਭਾਗ ਖੁਸ ਗਿਆ ਹੈ ਜਿਸ ਕਰਕੇ ਦੂਸਰੀ ਧਿਰਾਂ ਨੇ ਐਤਕੀਂ ਦੋ ਤਿੰਨ ਕੁਇੰਟਲ ਲੱਡੂ ਲਏ ਹਨ। ਡੇਗਰਾ ਮਠਿਆਈ ਸਟੋਰ ਦੇ ਜੋਗਿੰਦਰ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਰੌਣਕ ਮੇਲਾ ਲੱਗਾ ਰਹਿੰਦਾ ਸੀ ਪ੍ਰੰਤੂ ਹੁਣ ਪੁਰਾਣੇ ਦਿਨ ਨਹੀਂ ਰਹਿਣੇ ਜਿਸ ਕਰਕੇ ਉਨ•ਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਵੇਗਾ। ਦੱਸਣਯੋਗ ਹੈ ਕਿ ਪਿੰਡ ਵਿਚਲੇ ਸ਼ਰਾਬ ਦੇ ਠੇਕੇਦਾਰ ਵੀ ਹਕੂਮਤ ਤਬਦੀਲੀ ਤੋਂ ਔਖੇ ਸਨ ਕਿਉਂਕਿ ਉਨ•ਾਂ ਨੂੰ ਸ਼ਰਾਬ ਦੀ ਵਿਕਰੀ ਘਟਣ ਦਾ ਡਰ ਹੈ। ਭਾਵੇਂ ਬਾਦਲ ਪਰਿਵਾਰ ਜੇਤੂ ਰਿਹਾ ਹੈ ਪ੍ਰੰਤੂ ਗੱਦੀ ਖੁੱਸਣ ਕਰਕੇ ਪਿੰਡ ਵਿਚ ਨਿਰਾਸ਼ਾ ਹੈ।
ਦੂਸਰੀ ਤਰਫ਼ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਚ ਚਹਿਲ ਪਹਿਲ ਸ਼ੁਰੂ ਹੋ ਗਈ ਹੈ। ਅੱਜ ਰਾਮਪੁਰਾ ਹਲਕੇ ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰੰਘ ਕਾਂਗੜ ਨੇ ਪਿੰਡ ਮਹਿਰਾਜ ਦੇ ਗੁਰੂ ਘਰ ਵਿਚ ਮੱਥਾ ਟੇਕਿਆ ਅਤੇ ਪਿੰਡ ਮਹਿਰਾਜ ਦੇ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਕਾਂਗਰਸ ਨੂੰ ਪਾਈਆਂ। ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਪਿੰਡ ਮਹਿਰਾਜ ਤੋਂ ਕੀਤੀ ਸੀ। ਮਹਿਰਾਜ ਦੇ ਜਥੇਦਾਰ ਸ਼ੇਰ ਸਿੰਘ ਦਾ ਕਹਿਣਾ ਸੀ ਕਿ ਅਕਾਲੀ ਹਕੂਮਤ ਦੌਰਾਨ ਉਨ•ਾਂ ਦੇ ਪਿੰਡ ਨਾਲ ਵਿਤਕਰਾ ਹੋਇਆ ਹੈ ਅਤੇ ਅਮਰਿੰਦਰ ਵਲੋਂ ਸ਼ੁਰੂ ਕੀਤੇ ਵਿਕਾਸ ਕੰਮਾਂ ਨੂੰ ਅਕਾਲੀ ਸਰਕਾਰ ਨੇ ਠੱਪ ਕੀਤਾ ਹੈ। ਹੁਣ ਮੁੜ ਵਿਕਾਸ ਹੋਣ ਦੀ ਉਮੀਦ ਬੱਝੀ ਹੈ।
ਪਿੰਡ ਮਹਿਰਾਜ 'ਚ ਅੱਜ ਲੋਕਾਂ ਨੇ ਲੱਡੂ ਵੰਡੇ ਅਤੇ ਹੋਲੀ ਖੇਡੀ। ਚਾਰੇ ਪਾਸੇ ਧੂਮ ਧੜੱਕਾ ਸੀ। ਸਾਬਕਾ ਸਰਪੰਚ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਅਕਾਲੀ ਹਕੂਮਤ ਨੇ ਪਿੰਡ ਦਾ ਜਲ ਘਰ ਅਤੇ ਸੀਵਰੇਜ ਬੰਦ ਰੱਖਿਆ ਅਤੇ 25 ਬਿਸਤਰਿਆਂ ਦੇ ਹਸਪਤਾਲ ਨਾਲ ਵਿਤਕਰਾ ਕੀਤਾ। ਹੁਣ ਇਹ ਵਿਤਕਰਾ ਦੂਰ ਹੋਵੇਗਾ। ਇੱਥੋਂ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਬੀਰਾ ਦਾ ਕਹਿਣਾ ਸੀ ਕਿ ਕੈਪਟਨ ਦੀ ਜਿੱਤ ਨਾਲ ਪਿੰਡ ਮਹਿਰਾਜ ਦੇ ਦਿਨ ਬਦਲਣ ਦੀ ਆਸ ਬੱਝੀ ਹੈ। ਪਿੰਡ ਦੇ ਲੋਕਾਂ ਦੀ ਮੰਗ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਮੁੱਖ ਮੰਤਰੀ ਬਣਨ ਮਗਰੋਂ ਸਭ ਤੋਂ ਪਹਿਲਾਂ ਗੇੜਾ ਪਿੰਡ ਮਹਿਰਾਜ ਵਿਚ ਮਾਰਨ। ਪਿੰਡ ਮਹਿਰਾਜ ਨੇ ਹਮੇਸ਼ਾ ਹੀ ਕੈਪਟਨ ਦੇ ਸਤਿਕਾਰ ਵਿਚ ਕਾਂਗਰਸ ਨੂੰ ਵੱਧ ਵੋਟਾਂ ਪਾਈਆਂ ਹਨ। ਕਾਂਗਰਸ ਦੇ ਜੇਤੂ ਉਮੀਦਵਾਰ ਗੁਰਪ੍ਰੀਤ ਕਾਂਗੜ ਦਾ ਕਹਿਣਾ ਸੀ ਕਿ ਹਲਕੇ ਵਿਚ ਹਾਕਮ ਧਿਰ ਨੇ ਜ਼ਿਆਦਤੀਆਂ ਕੀਤੀਆਂ ਹਨ ਅਤੇ ਇੱਕ ਦਹਾਕਾ ਲੋਕਾਂ ਨੇ ਸੰਤਾਪ ਭੋਗਿਆ ਹੈ। ਉਨ•ਾਂ ਆਖਿਆ ਕਿ ਉਹ ਹਲਕੇ ਵਿਚ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਣਗੇ।

ਸਾਰੇ ਪੰਜਾਬ ਵਾਸਤੇ ਸਰਕਾਰ ਇਕੋ ਜੇਹੀ ਹੋਣੀ ਚਾਹੀਦੀ ਹੈ democracy ਵਿਚ ਤਾਂ. ਇਹ ਮੁਗਲਾਂ ਦਾ ਰਾਜ ਨਹੀ ਜਿਥੇ ਇਕ ਧਿਰ ਨੂ ਤਾਂ ਖੰਡ ਅਤੇ ਇਕ ਨੂ ਲੂਣ ਮਿਲੇ depending ਕਿ ਉਨਾ ਦਾ ਧਰਮ ਕੀ ਹੈ! ਸਰਕਾਰ ਤਾਂ ਸਭ ਦੀ ਸਾਂਝੀ ਹੁੰਦੀ ਹੈ!
ReplyDeleteਤੁਸੀਂ ਲੰਬੀ ਦੇ ਨਾਲ ਬਲੂਆਨੇ ਦੇ ਪਿੰਡਾ ਵਿਚ ਜਾ ਕੇ ਦੇਖੋ ਉਥੇ ਅਪ੍ਰੈਲ ਮਈ ਵਿਚ ਪਾਣੀ ਜਾਂ ਬਿਜਲੀ ਹੁੰਦੀ ਹੈ? ਉਨਾ ਦੇ ਖੇਤਾ ਵਿਚ ਝੋਨਾ ਹੁੰਦਾ ਹੈ ਕਿ ਕਪਾਹ ਅਤੇ ਉਨਾ ਦਾ ਸਾਰਾ ਪਾਣੀ ਕੋਣ ਚੋਰੀ ਕਰ ਲੈਂਦਾ ਹੈ? ਉਨਾ ਦਾ ਪਿੰਡ ਵੀ ਬਾਦਲ ਪਿੰਡ ਦੀ ਤਰਾਂ ਹੀ ਹਨ? ਮੇਰਾ ਖ਼ਿਆਲ ਹੈ ਕਿ ਕਾਲੀ ਇਹ ਗਲ ਨਹੀ ਸਮਝ ਸਕੇ...ਉਨਾ ਦਾ ਦਿਮਾਗ ਕਿਸੇ ਉਚੇ ਪਣ ਵਿਚ ਉਡਦਾ ਸੀ..ਅਤੇ ਉਡਦਾ ਰਹੇਗਾ ਜਿਨਾ ਚਰ ਉਨਾ ਨੂ ਕੋਈ punish ਨਹੀ ਕਰਦਾ ਉਨਾ ਦੀਆ ਗਲਤੀਆ ਵਾਸਤੇ