ਨਵੇਂ ਵਿਧਾਇਕ
ਅਸੀਂ ਤਾਂ 'ਇਨੋਵਾ' ਲਵਾਂਗੇ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਨਵੇਂ ਵਿਧਾਇਕਾਂ ਨੇ ਜਿਪਸੀਆਂ ਲੈਣ ਤੋਂ ਮੂੰਹ ਮੋੜ ਲਏ ਹਨ। ਸਭਨਾਂ ਵਿਧਾਇਕਾਂ ਦੀ ਪਹਿਲੀ ਪਸੰਦ 'ਇਨੋਵਾ' ਬਣੀ ਹੈ। ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕ ਵੀ ਇਨੋਵਾ ਗੱਡੀ ਚਾਹੁੰਦੇ ਹਨ। ਦੂਸਰੀ ਤਰਫ਼ ਨਵੇਂ ਵਜ਼ੀਰਾਂ ਨੂੰ ਪੁਰਾਣੀ ਕੈਮਰੀ ਗੱਡੀ ਮਿਲੇਗੀ। ਟਰਾਂਸਪੋਰਟ ਵਿਭਾਗ ਨੇ ਅੱਜ 8 ਕੈਮਰੀ ਗੱਡੀਆਂ ਪੁਲੀਸ ਦੇ ਸੁਰੱਖਿਆ ਵਿਭਾਗ ਦੇ ਹਵਾਲੇ ਕਰ ਦਿੱਤੀਆਂ ਹਨ। ਇਨ•ਾਂ ਕੈਮਰੀ ਗੱਡੀਆਂ ਦੀ ਖਰੀਦ ਸਾਲ 2011-12 ਦੌਰਾਨ ਖਰੀਦ ਕੀਤੀ ਗਈ ਸੀ। ਫਿਲਹਾਲ ਨਵੇਂ ਵਜ਼ੀਰਾਂ ਨੂੰ ਇਨ•ਾਂ ਗੱਡੀਆਂ ਨਾਲ ਹੀ ਆਪਣੀ ਗੱਡੀ ਚਲਾਉਣੀ ਪਏਗੀ। ਦੂਸਰੀ ਤਰਫ ਵਿਧਾਇਕਾਂ ਲਈ ਗੱਡੀਆਂ ਟੋਟਾ ਪੈ ਸਕਦਾ ਹੈ। ਵੇਰਵਿਆਂ ਅਨੁਸਾਰ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਪੰਜਾਬ ਭਰ ਦੇ ਜ਼ਿਲ•ਾ ਟਰਾਂਸਪੋਰਟਰ ਅਫਸਰਾਂ ਤੋਂ ਇਹ ਸੂਚਨਾ ਇਕੱਠੀ ਕੀਤੀ ਹੈ ਕਿ ਨਵੇਂ ਵਿਧਾਇਕ ਕਿਹੜੀ ਗੱਡੀ ਲੈਣਾ ਚਾਹੁੰਦੇ ਹਨ। ਹਰ ਵਿਧਾਇਕ ਨੂੰ ਇਨੋਵਾ ਅਤੇ ਜਿਪਸੀ ਦੀ ਚੁਆਇਸ ਦਿੱਤੀ ਗਈ ਸੀ ਪ੍ਰੰਤੂ ਬਹੁਤੇ ਸਾਰੇ ਵਿਧਾਇਕਾਂ ਨੇ ਇਨੋਵਾ ਗੱਡੀ ਦੀ ਮੰਗ ਕੀਤੀ ਹੈ। ਜ਼ਿਲ•ਾ ਟਰਾਂਸਪੋਰਟ ਅਫਸਰ ਬਰਨਾਲਾ ਸ੍ਰੀ ਏ.ਐਸ.ਮੱਲੀ ਨੇ ਦੱਸਿਆ ਕਿ ਉਨ•ਾਂ ਦੇ ਜ਼ਿਲ•ੇ ਵਿਚ ਤਿੰਨ ਹਲਕੇ ਪੈਂਦੇ ਹਨ ਅਤੇ ਸਾਰੇ ਨਵੇਂ ਵਿਧਾਇਕਾਂ ਨੇ ਇਨੋਵਾ ਦੀ ਮੰਗ ਰੱਖੀ ਹੈ। ਦੱਸਣਯੋਗ ਹੈ ਕਿ ਇਨ•ਾਂ ਹਲਕਿਆਂ ਚੋਂ 'ਆਪ' ਦੇ ਵਿਧਾਇਕ ਹਨ।
ਸੰਗਰੂਰ ਦੇ ਪੰਜ ਨਵੇਂ ਵਿਧਾਇਕਾਂ ਨੇ ਵੀ ਇਨੋਵਾ ਦੀ ਮੰਗ ਕੀਤੀ ਹੈ। ਡੀ.ਟੀ.ਓ ਸੰਗਰੂਰ ਹਿਮਾਂਸੂ ਗੁਪਤਾ ਨੇ ਦੱਸਿਆ ਕਿ ਬਾਕੀ ਵਿਧਾਇਕਾਂ ਦੀ ਚੁਆਇਸ ਹਾਲੇ ਆਈ ਨਹੀਂ। ਮੋਗਾ ਹਲਕੇ ਦੇ ਕਾਂਗਰਸੀ ਵਿਧਾਇਕ ਹਰਜੋਤ ਕਮਲ ਅਤੇ ਨਿਹਾਲ ਸਿੰਘ ਵਾਲਾ ਹਲਕੇ ਦੇ 'ਆਪ' ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵੀ ਇਨੋਵਾ ਹੀ ਮੰਗੀ ਹੈ। ਇਵੇਂ ਪਟਿਆਲਾ ਦੇ ਸਾਰੇ ਵਿਧਾਇਕ ਵੀ ਇਨੋਵਾ ਹੀ ਚਾਹੁੰਦੇ ਹਨ। ਹੋਰਨਾਂ ਡੀ.ਟੀ.ਓਜ ਨੇ ਵੀ ਇਹੋ ਦੱਸਿਆ ਕਿ ਸਾਰੇ ਵਿਧਾਇਕਾਂ ਦੀ ਪਹਿਲੀ ਪਸੰਦ ਇਨੋਵਾ ਹੀ ਹੈ। ਤਲਵੰਡੀ ਸਾਬੋ ਤੋ 'ਆਪ' ਵਿਧਾਇਕ ਪ੍ਰੋ.ਬਲਜਿੰਦਰ ਕੌਰ ਨੇ ਵੀ ਇਨੋਵਾ ਦੀ ਮੰਗ ਕੀਤੀ ਹੈ। ਡੀ.ਟੀ.ਓ ਬਠਿੰਡਾ ਸ੍ਰੀ ਮਨਕਮਲ ਚਹਿਲ ਦਾ ਕਹਿਣਾ ਸੀ ਕਿ ਵਿਧਾਇਕ ਗੁਰਪ੍ਰੀਤ ਕਾਂਗੜ ਨੇ ਜਿਪਸੀ ਦੀ ਮੰਗ ਕੀਤੀ ਹੈ ਜਦੋਂ ਕਿ ਮਨਪ੍ਰੀਤ ਬਾਦਲ ਨੇ ਕੋਈ ਗੱਡੀ ਲੈਣ ਤੋਂ ਨਾਂਹ ਕੀਤੀ ਹੈ। ਵੇਰਵਿਆਂ ਅਨੁਸਾਰ ਟਰਾਂਸਪੋਰਟ ਵਿਭਾਗ ਕੋਲ ਇਸ ਵੇਲੇ 66 ਇਨੋਵਾ ਗੱਡੀਆਂ ਹਨ ਜੋ ਸਾਲ 2015-16 ਵਿਚ 8.43 ਕਰੋੜ ਵਿਚ ਖਰੀਦ ਕੀਤੀਆਂ ਗਈਆਂ ਸਨ। ਇਸੇ ਤਰ•ਾਂ ਵਿਭਾਗ ਕੋਲ 30 ਜਿਪਸੀਆਂ ਹਨ ਜੋ ਥੋੜਾ ਸਮਾਂ ਪਹਿਲਾਂ ਖਰੀਦ ਕੀਤੀਆਂ ਸਨ। ਟਰਾਂਸਪੋਰਟ ਵਿਭਾਗ ਇਨੋਵਾ ਦੀ ਮੰਗ ਵੱਧ ਹੋਣ ਕਰਕੇ ਨਵੀਆਂ ਗੱਡੀਆਂ ਵੀ ਖਰੀਦ ਸਕਦਾ ਹੈ।
ਜੁਆਇੰਟ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਮਹੇਸ ਗਰਗ ਦਾ ਕਹਿਣਾ ਸੀ ਕਿ ਕਰੀਬ 15 ਵਿਧਾਇਕਾਂ ਨੇ ਜਿਪਸੀਆਂ ਦੀ ਮੰਗ ਵੀ ਕੀਤੀ ਹੈ ਜਦੋਂ ਕਿ ਬਾਕੀ ਨੇ ਇਨੋਵਾ ਦੀ ਮੰਗ ਰੱਖੀ ਹੈ। ਉਨ•ਾਂ ਦੱਸਿਆ ਕਿ ਡੀ.ਟੀ.ਓਜ ਰਾਹੀਂ ਨਵੇਂ ਵਿਧਾਇਕਾਂ ਤੋਂ ਗੱਡੀਆਂ ਦੀ ਚੁਆਇਸ ਪੁੱਛੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2011-12 ਵਿਚ 4.27 ਕਰੋੜ ਦੀ ਲਾਗਤ ਨਾਲ 21 ਨਵੀਆਂ ਕੈਮਰੀ ਗੱਡੀਆਂ ਦੀ ਖਰੀਦ ਕੀਤੀ ਸੀ। ਜਦੋਂ ਕਿ ਕੈਪਟਨ ਹਕੂਮਤ ਨੇ ਸਾਲ 2002-2007 ਦੌਰਾਨ 2.83 ਕਰੋੜ ਨਾਲ 18 ਕੈਮਰੀ ਗੱਡੀਆਂ ਖਰੀਦ ਕੀਤੀਆਂ ਸਨ। ਟਰਾਂਸਪੋਰਟ ਵਿਭਾਗ ਦੇ ਸਕੱਤਰ ਸ੍ਰੀ ਦੀਪਇੰਦਰ ਸਿੰਘ ਦਾ ਕਹਿਣਾ ਸੀ ਕਿ ਨਵੇਂ ਵਜ਼ੀਰਾਂ ਲਈ ਕੈਮਰੀ ਗੱਡੀਆਂ ਸੁਰੱਖਿਆ ਵਿੰਗ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਅਤੇ ਨਵੇਂ ਵਿਧਾਇਕਾਂ ਨੂੰ ਸੀਨੀਅਰਤਾ ਵਾਈਜ ਇਨੋਵਾ ਗੱਡੀਆਂ ਦੇ ਦਿੱਤੀਆਂ ਜਾਣਗੀਆਂ। ਵਾਹਨਾਂ ਦੀ ਨਵੀਂ ਖਰੀਦ ਸਬੰਧੀ ਸਰਕਾਰ ਤਰਫੋਂ ਫੈਸਲਾ ਲਿਆ ਜਾਣਾ ਹੈ।

thats an interesting view
ReplyDelete