ਸਹੁੰ ਚੁੱਕ ਸਮਾਗਮ
ਕੈਪਟਨ ਬਣਨਗੇ 'ਆਮ ਆਦਮੀ' !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਖ਼ਜ਼ਾਨੇ ਨੂੰ ਸਹੁੰ ਚੁੱਕ ਸਮਾਗਮਾਂ ਦੇ ਸ਼ਾਹੀ ਖਰਚ ਤੋਂ ਬਚਾਉਣਗੇ ਜਦੋਂ ਕਿ ਗਠਜੋੜ ਸਰਕਾਰ ਦੇ ਸਹੁੰ ਚੁੱਕ ਸਮਾਗਮਾਂ ਦੀ ਬਾਦਸ਼ਾਹੀ ਨੇ ਖ਼ਜ਼ਾਨੇ ਦਾ ਧੂੰਆਂ ਕੱਢੀ ਰੱਖਿਆ। ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਐਤਕੀਂ ਗੁਜਰਾਤ ਤੇ ਦਿੱਲੀ ਨੂੰ ਸਾਦਾ ਸਹੁੰ ਚੁੱਕ ਸਮਾਗਮ ਕਰਕੇ ਸ਼ੀਸ਼ਾ ਦਿਖਾਉਣਗੇ। ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਰਾਜ ਭਵਨ ਵਿਚ 16 ਮਾਰਚ ਨੂੰ ਹੋ ਰਹੇ ਹਨ ਜਿਨ•ਾਂ ਨੂੰ ਸਾਦਾ ਰੱਖਿਆ ਗਿਆ ਹੈ। ਸਾਲ 1997 ਤੋਂ ਪਹਿਲਾਂ ਸਹੁੰ ਚੁੱਕ ਸਮਾਗਮ ਰਾਜ ਭਵਨ ਵਿਚ ਹੁੰਦੇ ਰਹੇ ਸਨ। ਪਹਿਲੀ ਦਫ਼ਾ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਸਹੁੰ ਚੁੱਕ ਸਮਾਗਮਾਂ ਨੂੰ 12 ਫਰਵਰੀ 1997 ਨੂੰ ਰਾਜ ਭਵਨ ਚੋਂ ਕੱਢ ਕੇ ਕ੍ਰਿਕਟ ਸਟੇਡੀਅਮ ਮੋਹਾਲੀ 'ਚ ਸਮਾਗਮ ਕੀਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਹੁੰ ਚੁੱਕ ਸਮਾਗਮ ਰਾਜ ਭਵਨ ਵਿਚ ਹੋਏ ਸਨ। ਜਦੋਂ ਫਰਵਰੀ 1997 ਵਿਚ ਮੋਹਾਲੀ ਸਟੇਡੀਅਮ ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਹੁੰ ਚੁੱਕੀ ਸੀ ਤਾਂ ਉਦੋਂ ਇਕੱਲੇ ਚਾਹ ਪਾਣੀ ਤੇ ਸਨੈਕਸ ਦਾ ਖਰਚਾ 1.05 ਲੱਖ ਰੁਪਏ ਆਇਆ ਸੀ। ਸਰਕਾਰੀ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਦੁਬਾਰਾ 2 ਮਾਰਚ 2007 ਨੂੰ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਵਿਚ ਸਹੁੰ ਚੁੱਕੀ ਤਾਂ ਉਦੋਂ ਇਨ•ਾਂ ਸਮਾਗਮਾਂ ਤੇ 26.06 ਲੱਖ ਰੁਪਏ ਖਰਚ ਆਏ ਸਨ।
ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ ਸੁਖਬੀਰ ਸਿੰਘ ਬਾਦਲ ਦਾ ਸੀ। ਜਦੋਂ ਅੰਮ੍ਰਿਤਸਰ ਵਿਚ ਸੁਖਬੀਰ ਸਿੰਘ ਬਾਦਲ ਨੇ 21 ਜਨਵਰੀ 2009 ਨੂੰ ਉਪ ਮੁੱਖ ਮੰਤਰੀ ਵਜੋਂ ਅੰਮ੍ਰਿਤਸਰ ਵਿਖੇ ਸਹੁੰ ਚੁੱਕੀ ਸੀ ਤਾਂ ਉਨ•ਾਂ ਸਮਾਗਮਾਂ ਤੇ 70.63 ਲੱਖ ਰੁਪਏ ਦਾ ਖਰਚਾ ਆਇਆ ਸੀ। ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 14 ਮਾਰਚ 2012 ਨੂੰ ਮੁੜ ਮੁੱਖ ਮੰਤਰੀ ਵਜੋਂ ਚੱਪੜਚਿੜੀ ਵਿਖੇ ਸਹੁੰ ਚੁੱਕੀ ਤਾਂ ਉਦੋਂ ਇਨ•ਾਂ ਸਮਾਗਮਾਂ ਦਾ ਖਰਚਾ 91.68 ਲੱਖ ਰੁਪਏ ਆਇਆ ਸੀ ਅਤੇ ਇਨ•ਾਂ ਸਮਾਗਮਾਂ ਦੀ ਇਕੱਲੀ ਪ੍ਰਾਹੁਣਚਾਰੀ ਤੇ 14.97 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਸੀ। ਸੰਭਾਵੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਸੀ ਕਿ ਸਹੁੰ ਚੁੱਕ ਸਮਾਗਮ ਬਿਲਕੁੱਲ ਸਾਦੇ ਹੋਣਗੇ ਕਿਉਂਕਿ ਖ਼ਜ਼ਾਨੇ ਦੀ ਸਥਿਤੀ ਪਹਿਲਾਂ ਹੀ ਬਦਤਰ ਹੈ। ਉਨ•ਾਂ ਆਖਿਆ ਕਿ ਹਰ ਤਰ•ਾਂ ਦੀ ਫਜੂਲ ਖ਼ਰਚੀ ਤੋਂ ਪ੍ਰਹੇਜ਼ ਕੀਤਾ ਜਾਵੇਗਾ। ਪਤਾ ਲੱਗਾ ਹੈ ਕਿ ਸਹੁੰ ਚੁੱਕ ਸਮਾਗਮਾਂ ਮੌਕੇ ਹਰ ਤਰ•ਾਂ ਦੇ ਧੂਮ ਧੜੱਕੇ ਤੋਂ ਗੁਰੇਜ਼ ਕੀਤਾ ਗਿਆ ਹੈ। ਆਰ.ਟੀ.ਆਈ ਸੂਚਨਾ ਅਨੁਸਾਰ ਜਦੋਂ ਸਾਲ 2013 ਵਿਚ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਸਹੁੰ ਚੁੱਕ ਸਮਾਗਮ ਹੋਇਆ ਸੀ ਤਾਂ ਉਦੋਂ 6.33 ਲੱਖ ਰੁਪਏ ਦਾ ਖਰਚਾ ਆਇਆ ਸੀ ਜਦੋਂ ਕਿ ਉਸ ਤੋਂ ਪਹਿਲਾਂ ਸਾਲ 2008 ਵਿਚ ਸ਼ੀਲਾ ਦੀਕਸ਼ਤ ਦੇ ਸਮਾਗਮਾਂ ਦਾ ਖਰਚਾ 13.04 ਲੱਖ ਰੁਪਏ ਆਇਆ ਸੀ।
ਇਵੇਂ ਜਦੋਂ 25 ਦਸੰਬਰ 2007 ਨੂੰ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਉਦੋਂ 3.08 ਲੱਖ ਰੁਪਏ ਦਾ ਖਰਚ ਆਇਆ ਸੀ ਅਤੇ 26 ਦਸੰਬਰ 2012 ਨੂੰ ਨਰਿੰਦਰ ਮੋਦੀ ਜਦੋਂ ਮੁੜ ਮੁੱਖ ਮੰਤਰੀ ਬਣਿਆ ਤਾਂ ਉਨ•ਾਂ ਸਮਾਗਮਾਂ ਤੇ 6.01 ਲੱਖ ਰੁਪਏ ਦਾ ਖਰਚਾ ਆਇਆ ਸੀ। ਹੋਰਨਾਂ ਰਾਜਾਂ ਤੇ ਨਜ਼ਰ ਮਾਰੀਏ ਤਾਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇ 31 ਅਕਤੂਬਰ 2014 ਨੂੰ ਹੋਏ ਸਹੁੰ ਚੁੱਕ ਸਮਾਗਮਾਂ ਤੇ 98.33 ਲੱਖ ਰੁਪਏ ਖਰਚ ਆਏ ਸਨ ਜਦੋਂ ਕਿ ਮਾਰਚ 2012 ਵਿਚ ਗੋਆ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 11 ਲੱਖ ਰੁਪਏ ਵਿਚ ਪਿਆ ਸੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਚੰਦਰ ਬਾਬੂ ਨਾਇਡੂ ਦਾ 8 ਜੂਨ 2014 ਦਾ ਸਹੁੰ ਚੁੱਕ ਸਮਾਗਮ ਕਰੀਬ ਡੇਢ ਕਰੋੜ ਰੁਪਏ ਵਿਚ ਪਿਆ ਸੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਹੁੰ ਚੁੱਕ ਸਮਾਗਮ ਦਾ ਪੰਡਾਲ ਵੀ 13 ਏਕੜ ਵਿਚ ਲੱਗਿਆ ਸੀ। ਦੇਖਿਆ ਜਾਵੇ ਤਾਂ ਸਹੁੰ ਚੁੱਕ ਸਮਾਗਮ ਇੱਕ ਸੰਵਿਧਾਨਿਕ ਰਸਮ ਹੈ ਜਿਸ ਨੂੰ ਸਿਆਸੀ ਧਿਰਾਂ ਨੇ ਜਨਤਿਕ ਸਮਾਗਮ ਬਣਾ ਲਿਆ ਹੈ ਜੋ ਖਜ਼ਾਨੇ ਨੂੰ ਵੀ ਮਹਿੰਗਾ ਪੈਂਦਾ ਹੈ। ਚੰਗਾ ਹੋਵੇ ਤਾਂ ਇਹ ਸਮਾਗਮ ਰਾਜ ਭਵਨ ਤੱਕ ਹੀ ਸੀਮਿਤ ਰਹਿਣ।

No comments:
Post a Comment