ਡੇਰਾ ਪ੍ਰੇਮੀ ਡਰੇ
ਦਾਨ ਕੀਤੇ ਮੁਰੱਬੇ ਵਾਪਸ ਮੋੜ ਦਿਓ...
ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਨੂੰ ਮੁਰੱਬੇ ਦਾਨ ਵਾਲੇ ਡੇਰਾ ਪ੍ਰੇਮੀਆਂ ਨੂੰ ਧੁੜਕੂ ਲੱਗ ਗਿਆ ਹੈ ਜਿਨ•ਾਂ ਚੋਂ ਕੁਝ ਡੇਰਾ ਪ੍ਰੇਮੀ ਜ਼ਮੀਨ ਵਾਪਸੀ ਲਈ ਚਾਰਾਜੋਈ ਕਰਨ ਲੱਗੇ ਹਨ। ਬਠਿੰਡਾ ਜ਼ਿਲ•ੇ ਚੋਂ ਸਭ ਤੋਂ ਵੱਧ ਪ੍ਰੇਮੀਆਂ ਨੇ ਡੇਰਾ ਸਿਰਸਾ ਨੂੰ ਜ਼ਮੀਨਾਂ ਤੇ ਘਰ ਦਾਨ ਕੀਤੇ ਸਨ। ਕੁਝ ਵਰੇ• ਪਹਿਲਾਂ ਰਾਤੋਂ ਰਾਤ ਡੇਰਾ ਪ੍ਰੇਮੀਆਂ ਨੇ 'ਸਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ' ਦੇ ਨਾਮ 'ਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾ ਦਿੱਤੀਆਂ ਸਨ। ਬਠਿੰਡਾ ਜ਼ਿਲ•ੇ ਵਿਚ ਕਰੀਬ 70 ਡੇਰਾ ਪ੍ਰੇਮੀਆਂ ਨੇ ਆਪਣੀ ਸੰਪਤੀ ਦਾਨ ਵਿਚ ਡੇਰੇ ਨੂੰ ਦਿੱਤੀ ਸੀ ਜਿਨ•ਾਂ ਨੇ ਚਿਹਰੇ ਹੁਣ ਉੱਤਰੇ ਹੋਏ ਹਨ। ਤਲਵੰਡੀ ਸਾਬੋ ਅਤੇ ਬਠਿੰਡਾ ਸਬ ਡਵੀਜ਼ਨ ਦੇ ਸਭ ਤੋਂ ਜਿਆਦਾ ਡੇਰਾ ਪ੍ਰੇਮੀਆਂ ਨੇ ਇਹ ਦਾਨ ਦਿੱਤਾ ਸੀ। ਪਿੰਡ ਕੋਟਗੁਰੂ ਦੇ ਡੇਰਾ ਪ੍ਰੇਮੀ ਗੁਰਮੇਲ ਸਿੰਘ ਨੰਬਰਦਾਰ ਨੇ ਡੇਰਾ ਸਿਰਸਾ ਦੇ ਨਾਮ 'ਤੇ ਕਰੀਬ ਇੱਕ ਏਕੜ ਜ਼ਮੀਨ ਦੀ ਰਜਿਸਟਰੀ ਕਰਾਈ ਸੀ। ਨੰਬਰਦਾਰ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਉਦੋਂ ਜਜ਼ਬਾਤੀ ਹੋ ਕੇ ਰਜਿਸਟਰੀ ਕਰਾ ਦਿੱਤੀ ਸੀ ਜਿਸ ਮਗਰੋਂ ਘਰ ਵਿਚ ਕਲੇਸ਼ ਵੀ ਰਿਹਾ। ਉਨ•ਾਂ ਦੱਸਿਆ ਕਿ ਉਹ ਹੁਣ ਜ਼ਮੀਨ ਵਾਪਸੀ ਲਈ ਕਾਨੂੰਨੀ ਸਲਾਹ ਲੈ ਕੇ ਕਾਰਵਾਈ ਕਰੇਗਾ।
ਇਸ ਪਿੰਡ ਦੇ ਤਿੰਨ ਡੇਰਾ ਪ੍ਰੇਮੀਆਂ ਨੇ ਜ਼ਮੀਨ ਦਾਨ ਕੀਤੀ ਸੀ। ਪਿੰਡ ਜੈ ਸਿੰਘ ਵਾਲਾ ਅਤੇ ਚੁੱਘੇ ਕਲਾਂ ਦੇ ਦਰਜਨ ਡੇਰਾ ਪ੍ਰੇਮੀਆਂ ਨੇ ਜ਼ਮੀਨਾਂ ਦਾਨ ਕੀਤੀਆਂ ਸਨ ਜਿਨ•ਾਂ ਚੋਂ ਕੁਝ ਨੇ ਆਖਿਆ ਕਿ ਕੋਈ ਕਾਨੂੰਨੀ ਅੜਚਨ ਨਾ ਆਈ ਤਾਂ ਉਹ ਆਪਣੀ ਸੰਪਤੀ ਵਾਪਸ ਲੈਣਗੇ। ਬਠਿੰਡਾ ਖ਼ਿੱਤੇ ਦੇ ਕਰੀਬ 67 ਡੇਰਾ ਪ੍ਰੇਮੀਆਂ ਨੇ ਕਰੀਬ 58 ਏਕੜ ਜ਼ਮੀਨ ਡੇਰਾ ਸਿਰਸਾ ਨੂੰ ਦਾਨ ਵਜੋਂ ਦਿੱਤੀ ਸੀ ਜਿਸ ਦੀ ਕਲੈੱਕਟਰ ਰੇਟ ਦੇ ਹਿਸਾਬ ਨਾਲ ਕੀਮਤ ਕਰੀਬ ਸੱਤ ਕਰੋੜ ਰੁਪਏ ਬਣਦੀ ਹੈ। ਬਠਿੰਡਾ ਸਬ ਡਵੀਜ਼ਨ ਦੇ 27 ਡੇਰਾ ਪ੍ਰੇਮੀਆਂ ਨੇ 206 ਕਨਾਲ਼ਾਂ ਜ਼ਮੀਨ ਦਾਨ ਕੀਤੀ ਸੀ ਜਿਸ ਦੀ ਕਲੈੱਕਟਰ ਰੇਟ ਮੁਤਾਬਿਕ ਕੀਮਤ 4.26 ਕਰੋੜ ਬਣਦੀ ਹੈ ਜਦੋਂ ਕਿ ਮੌੜ ਸਬ ਡਵੀਜ਼ਨ ਦੇ 34 ਡੇਰਾ ਪ੍ਰੇਮੀਆਂ ਨੇ ਢਾਈ ਕਰੋੜ ਦੀ ਕੀਮਤ ਵਾਲੀ 230 ਕਨਾਲ਼ਾਂ ਜ਼ਮੀਨ ਡੇਰਾ ਸਿਰਸਾ ਨੂੰ ਦਿੱਤੀ ਸੀ। ਪਿੰਡ ਭਾਗੂ ਦੇ ਅੱਠ ਡੇਰਾ ਪ੍ਰੇਮੀਆਂ ਅਤੇ ਸੰਗਤ ਦੇ ਛੇ ਡੇਰਾ ਪ੍ਰੇਮੀਆਂ ਤੋਂ ਇਲਾਵਾ ਮਹਿਤਾ,ਬਾਂਡੀ, ਕੋਟਗੁਰੂ, ਤਰਖਾਣਵਾਲਾ,ਮੱਲਵਾਲਾ,ਚੱਕ ਹੀਰਾ ਸਿੰਘ ਵਾਲਾ ਆਦਿ ਦੇ ਡੇਰਾ ਪ੍ਰੇਮੀਆਂ ਨੇ ਵੀ ਜ਼ਮੀਨਾਂ ਦਾਨ ਦਿੱਤੀਆਂ ਸਨ।
ਭਾਵੇਂ ਇਨ•ਾਂ ਜ਼ਮੀਨਾਂ ਦੀ ਮਾਲਕੀ ਡੇਰਾ ਸਿਰਸਾ ਦੀ ਹੈ ਪ੍ਰੰਤੂ ਇਨ•ਾਂ ਤੇ ਕਾਬਜ਼ ਫਿਲਹਾਲ ਡੇਰਾ ਪ੍ਰੇਮੀ ਹੀ ਹਨ। ਡੇਰਾ ਪ੍ਰੇਮੀਆਂ ਨੂੰ ਡਰ ਬਣ ਗਿਆ ਹੈ ਕਿ ਅਗਰ ਹਿੰਸਾ ਵਿਚ ਹੋਏ ਨੁਕਸਾਨ ਦੀ ਪੂਰਤੀ ਡੇਰਾ ਸਿਰਸਾ ਤੋਂ ਹੁੰਦੀ ਹੈ ਤਾਂ ਉਨ•ਾਂ ਦੀਆਂ ਜ਼ਮੀਨਾਂ ਅਤੇ ਘਰਾਂ ਨੂੰ ਖਤਰਾ ਬਣ ਜਾਣਾ ਹੈ ਜਿਸ ਕਰਕੇ ਉਹ ਕਾਨੂੰਨੀ ਸਲਾਹਾਂ ਲੈ ਰਹੇ ਹਨ। ਪਿੰਡ ਨਸੀਬਪੁਰਾ ਦੇ ਤਾਂ 16 ਡੇਰਾ ਪ੍ਰੇਮੀਆਂ ਨੇ ਜ਼ਮੀਨ ਤੇ ਘਰ ਦਾਨ ਕੀਤੇ ਸਨ। ਪਤਾ ਲੱਗਾ ਹੈ ਕਿ ਕਈ ਦਾਨੀ ਪ੍ਰੇਮੀਆਂ ਦੇ ਆਪਣੇ ਘਰਾਂ ਦੀ ਮਾਲੀ ਪੁਜ਼ੀਸ਼ਨ ਕਾਫ਼ੀ ਖਸਤਾ ਹੈ। ਡਿਪਟੀ ਕਮਿਸ਼ਨਰ ਦੀ ਰਿਪੋਰਟ ਅਨੁਸਾਰ ਡੇਰਾ ਸਿਰਸਾ ਦੀ ਪੂਰੇ ਜ਼ਿਲ•ੇ ਵਿਚ 183 ਏਕੜ ਜ਼ਮੀਨ ਹੈ ਜਿਸ ਚੋਂ ਇਕੱਲੇ ਡੇਰਾ ਸਲਾਵਤਪੁਰਾ ਦੀ 135 ਏਕੜ ਜ਼ਮੀਨ ਹੈ। ਸਲਾਬਤਪੁਰਾ ਡੇਰੇ ਦੀ ਜ਼ਮੀਨ ਦੀ ਕੀਮਤ ਕਲੈੱਕਟਰ ਰੇਟ ਦੇ ਮੁਤਾਬਿਕ 10.17 ਕਰੋੜ ਰੁਪਏ ਹੈ।
ਡੇਰਾ ਸਲਾਬਤਪੁਰਾ ਪਿੰਡ ਰਾਜਗੜ• ਦੀ 95 ਏਕੜ ਅਤੇ ਸਲਾਬਤਪੁਰਾ ਦੀ 41 ਏਕੜ ਜ਼ਮੀਨ ਤੇ ਬਣਿਆ ਹੈ। ਇਸ ਡੇਰੇ ਦੀ ਆਮਦਨ ਸਲਾਨਾ ਕਰੀਬ 26 ਲੱਖ ਰੁਪਏ ਹੈ। ਡੇਰਾ ਸਲਾਬਤਪੁਰਾ ਤਰਫੋਂ ਜੋ ਮਈ 2017 ਵਿਚ ਹਿਸਾਬ ਦਿੱਤਾ ਗਿਆ ਹੈ, ਉਸ ਅਨੁਸਾਰ ਇੱਕ ਵਰੇ• ਦੌਰਾਨ ਡੇਰੇ ਦੀ ਕਮਾਈ 36.77 ਲੱਖ ਰੁਪਏ ਹੋਈ ਹੈ ਜਦੋਂ ਕਿ ਖਰਚਾ 36.62 ਲੱਖ ਰੁਪਏ ਰਿਹਾ ਹੈ। ਬਠਿੰਡਾ ਜ਼ਿਲ•ੇ ਵਿਚ ਡੇਰੇ ਦੀਆਂ ਕੁੱਲ 111 ਸੰਪਤੀਆਂ ਹਨ ਜਿਨ•ਾਂ ਦੀ ਕੀਮਤ ਜ਼ਿਲ•ਾ ਪ੍ਰਸ਼ਾਸਨ ਨੇ 19.06 ਕਰੋੜ ਰੁਪਏ ਬਣਾਈ ਹੈ। ਬਠਿੰਡਾ ਜ਼ਿਲ•ੇ ਵਿਚ ਡੇਰਾ ਮਾਮਲੇ ਕਰਕੇ ਸੁਰੱਖਿਆ ਤੇ 9 ਕਰੋੜ ਰੁਪਏ ਖਰਚ ਆਏ ਹਨ ਜਦੋਂ ਕਿ 24 ਲੱਖ ਰੁਪਏ ਦੀ ਸੰਪਤੀ ਦਾ ਨੁਕਸਾਨ ਹੋਇਆ ਹੈ।

BAHUT WADHIA KAMM AA MERE PYARE TE SATIKARE VEER. RABB TUHANU ENNA KHUL KE LIKHAN DEE HOR TAKAT BAKSHE JEE.REGARDS INDU AND NARESH RUPANA JAITU.
ReplyDeleteਬਾਈ ਜੀ ਪਿੰਡ ਤੁੰਗਵਾਲੀ ਵਿਚ ਕਿਨਾ ਕਿਨਾ ਨੇ ਜ਼ਮੀਨ ਤੇ plot ਦਿਤੇ ਸੀ, please ਲਿਖਿਓ.
ReplyDeleteਤੇ ਇਹ ਜ਼ਮੀਨ ਇਨਾ ਨੂ ਨਹੀ ਵਾਪਸ ਮਿਲਣੀ ਚਾਹੀਦੀ ਕਿਓ ਕੀ ਜੋ ਵੀ ਪ੍ਰੇਮੀਆ ਨੇ ਨੁਕਸਾਨ ਕੀਤਾ ਹੈ ਉਸ ਦੀ ਭਰਾਈ ਸਰਕਾਰ( ਮਤਲਬ ਦੂਸਰੇ ਲੋਕ ਕਿਓ ਕਰਨ)? ਇਹ ਜਿਓ ਜਾ ਚਿੜੀਏ ਮਰ ਜਾ ਚੜੀਏ ਵਾਲੀ ਗਲ ਥੋੜੀ ਹੈ.