ਉਹ ਤੁਰਦੇ ਰਹੇ, ਰਾਹ ਬਣਦੇ ਗਏ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਏਦਾ ਦੇ ਗੁਰੂ ਵੀ ਹਨ ਜੋ ਖੁਦ ਚੁੱਪ ਰਹਿੰਦੇ ਹਨ ਪ੍ਰੰਤੂ ਉਨ•ਾਂ ਦੇ ਕੰਮ ਬੋਲਦੇ ਹਨ। ਉਨ•ਾਂ ਲਈ 'ਪੁਰਸਕਾਰ' ਕੋਈ ਮਾਅਨੇ ਨਹੀਂ ਰੱਖਦਾ। ਉਹ ਕਾਮਯਾਬ ਸ਼ਿਸ਼ਾਂ ਚੋਂ ਆਪਣੇ ਐਵਾਰਡ ਦੇਖਦੇ ਹਨ। ਸੱਚਮੁੱਚ ਇਨ•ਾਂ ਅਧਿਆਪਕਾਂ ਨੇ ਉਨ•ਾਂ ਦੀ ਮੜਕ ਭੰਨ ਦਿੱਤੀ ਹੈ ਜੋ ਸਰਕਾਰੀ ਸਕੂਲਾਂ ਨੂੰ ਮਿਹਣਾ ਮਾਰਦੇ ਹਨ। ਨਾ ਉਹ ਹੁੱਬ ਕੇ ਦੱਸਦੇ ਹਨ ਨਾ ਹੀ ਖੰਭਾਂ ਦੀ ਡਾਰ ਬਣਾਉਂਦੇ ਹਨ। ਉਹ ਤਾਂ ਅਜਿਹੇ ਆਲ•ਣੇ ਹਨ ਜੋ ਕਮਜ਼ੋਰ ਸ਼ਿਸ਼ਾਂ ਨੂੰ ਪਨਾਹ ਦਿੰਦੇ ਹਨ। ਉਨ•ਾਂ ਨੂੰ ਖੁੱਲ•ੇ ਅਕਾਸ਼ 'ਚ ਉੱਡਣ ਦੇ ਕਾਬਲ ਬਣਾਉਂਦੇ ਹਨ। ਇਨ•ਾਂ ਅਧਿਆਪਕਾਂ ਨੇ ਕੋਈ ਐਵਾਰਡ ਨਾ ਲੈਣ ਦੀ ਸਹੁੰ ਖਾਧੀ ਹੈ। ਭਲਕੇ ਅਧਿਆਪਕ ਦਿਵਸ ਹੈ ਅਤੇ ਇਸ ਦਿਵਸ ਮੌਕੇ ਉਹ ਸਵੈ ਪੜਚੋਲ ਹੀ ਕਰਦੇ ਹਨ।ਫਿਰੋਜ਼ਪੁਰ ਦੇ ਪਿੰਡ ਮਹਾਲਮ ਦਾ ਸਰਕਾਰੀ ਪ੍ਰਾਇਮਰੀ ਸਕੂਲ ਮੀਂਹ ਪੈਣ ਤੇ ਦਰਿਆ ਬਣ ਜਾਂਦਾ ਸੀ। ਉਦੋਂ ਅਧਿਆਪਕ ਮਹਿੰਦਰ ਸਿੰਘ ਸ਼ੈਲੀ ਨੇੜਲੇ ਰੇਲਵੇ ਸਟੇਸ਼ਨ ਦੇ ਸੈੱਡਾਂ ਹੇਠ ਸਕੂਲ ਲਾਉਂਦਾ ਸੀ। ਮੀਂਹ ਮਗਰੋਂ ਸਿੱਲ ਸਕੂਲ ਦਾ ਪਿਛਾ ਨਹੀਂ ਛੱਡਦੀ ਸੀ। ਪੰਚਾਇਤ ਤੋਂ ਭਰੋਸਾ ਲਿਆ ਤੇ ਸਰਕਾਰ ਤੋਂ ਗਰਾਂਟਾਂ। ਦਿਨਾਂ ਵਿਚ ਸਕੂਲ ਦਾ ਨਕਸ਼ਾ ਬਦਲ ਦਿੱਤਾ। ਸਕੂਲ 'ਚ ਇਕਲੌਤਾ ਰੈਗੂਲਰ ਅਧਿਆਪਕ ਹੈ ਜਿਸ ਨੇ ਆਧੁਨਿਕ ਕੈਂਪਸ ਬਣਾ ਦਿੱਤਾ ਹੈ।

ਡਾਇਰੈਕਟਰ ਜਨਰਲ ਨੇ ਦੋ ਦਫ਼ਾ ਸਕੂਲ ਨੂੰ ਪ੍ਰਸੰਸਾ ਪੱਤਰ
ਭੇਜੇ ਹਨ। ਅਗਲੇ ਵਰੇ• ਤੋਂ ਇਹ ਅਧਿਆਪਕ ਸਕੂਲ 'ਚ ਸਮਾਰਟ ਕਲਾਸਾਂ ਸ਼ੁਰੂ ਕਰ ਰਿਹਾ ਹੈ।
ਜਦੋਂ ਨਮੂਨੇ ਦਾ ਸਕੂਲ ਦਿਖਾਉਣਾ ਹੋਵੇ ਤਾਂ ਸਿੱਖਿਆ ਮਹਿਕਮਾ ਇਸ ਸਕੂਲ ਵੱਲ ਮੂੰਹ ਕਰ
ਲੈਂਦਾ ਹੈ। ਅਧਿਆਪਕ ਮਹਿੰਦਰ ਸ਼ੈਲੀ ਦੱਸਦਾ ਹਨ ਕਿ ਮਹਿਕਮੇ ਨੇ ਕਈ ਦਫਾ ਐਵਾਰਡ ਵਾਸਤੇ
ਅਪਲਾਈ ਕਰਨ ਲਈ ਆਖਿਆ ਪ੍ਰੰਤੂ ਉਸ ਦਾ ਐਵਾਰਡ ਉਸ ਦੇ ਸਫਲ ਹੋਏ ਬੱਚੇ ਹਨ, ਨਾ ਹੀ ਕਦੇ
ਐਵਾਰਡ ਲੈਣਾ ਹੈ। ਫਤਹਿਗੜ• ਸਾਹਿਬ ਜ਼ਿਲ•ੇ ਦੇ ਪਿੰਡ ਪੰਜੋਲੀ ਕਲਾਂ ਦੇ
ਸਰਕਾਰੀ ਸਕੂਲ ਦੀ ਅਧਿਆਪਕਾ ਬਲਵਿੰਦਰ ਕੌਰ ਦੀ ਜਦੋਂ ਸਰਕਾਰ ਨੇ ਇੱਕ ਦਫ਼ਾ ਬਦਲੀ ਕਰ
ਦਿੱਤੀ ਤਾਂ ਪੂਰੇ ਪਿੰਡ ਨੇ ਸੜਕ ਜਾਮ ਕਰ ਦਿੱਤੀ। 19 ਵਰਿ•ਆਂ ਤੋਂ ਪਿੰਡ ਵਾਲੇ ਉਸ ਨੂੰ
ਸਕੂਲ ਚੋਂ ਜਾਣ ਨਹੀਂ ਦੇ ਰਹੇ। ਦੂਸਰੇ ਅਧਿਆਪਕਾਂ ਤੋਂ ਪੀਰੀਅਡ ਖੁਦ ਮੰਗ ਕੇ ਪੜਾਉਂਦੀ
ਹੈ ਤੇ ਉਸ ਦਾ ਪੀਰੀਅਡ ਸਿਰਫ਼ 40 ਮਿੰਟ ਦਾ ਨਹੀਂ ਹੁੰਦਾ। ਗਰੀਬ ਬੱਚਿਆਂ ਦੀਆਂ ਫੀਸਾਂ,
ਗਰੀਬ ਲੜਕੀਆਂ ਦੇ ਵਿਆਹ,ਖਿਡਾਰੀਆਂ ਨੂੰ ਖੇਡ ਕਿੱਟਾਂ, ਸਭ ਕੁਝ ਉਹ ਗੁਪਤ ਰਹਿ ਕੇ ਕਰਦੀ
ਹੈ। ਪਿੰਡ ਦੇ ਆਗੂ ਕਰਨੈਲ ਪੰਜੋਲੀ ਦਾ ਪ੍ਰਤੀਕਰਮ ਸੀ ਕਿ ਚਪੜਾਸੀ ਤੋਂ ਲੈ ਕੇ
ਪ੍ਰਿੰਸੀਪਲ ਤੱਕ ਦਾ ਸਭ ਕੰਮ ਉਹ ਕਰਦੀ ਹੈ।
ਲੈਕਚਰਾਰ ਬਲਵਿੰਦਰ ਕੌਰ ਛੋਟੀਆਂ ਕਲਾਸਾਂ
ਨੂੰ ਵੀ ਪੜਾਉਂਦੀ ਹੈ ਤੇ ਕਈ ਵਾਰੀ ਉਹ ਸਕੂਲ ਚੋਂ ਰਾਤ ਨੂੰ ਅੱਠ ਅੱਠ ਵਜੇ ਵੀ ਘਰ ਜਾਂਦੀ
ਰਹੀ ਹੈ। ਮਾਨਸਾ ਦੇ ਪਛੜੇ ਇਲਾਕੇ ਬੋਹਾ ਦੇ ਸਰਕਾਰੀ ਸਕੂਲ (ਲੜਕੇ)
ਦੇ ਦੋ ਲੈਕਚਰਾਰਾਂ ਦੀ ਜੋੜੀ ਸਿੱਖਿਆ ਮਹਿਕਮੇ ਦਾ ਫਖਰ ਤੇ ਠੁੱਕ ਬਣ ਰਹੀ ਹੈ। ਲੈਕਚਰਾਰ
ਪਰਮਿੰਦਰ ਤਾਂਘੜੀ (ਜੀਵ ਵਿਗਿਆਨ) ਤੇ ਵਿਸ਼ਾਲ ਬਾਂਸਲ (ਫਿਜਿਕਸ਼) ਨੇ ਸਾਲ 2007 ਵਿਚ ਪੰਜ
ਬੱਚਿਆਂ ਨਾਲ ਸਕੂਲ ਵਿਚ ਸਾਇੰਸ ਗਰੁੱਪ ਸ਼ੁਰੂ ਕੀਤਾ। ਆਸ ਪਾਸ ਸਕੂਲਾਂ 'ਚ ਜਾ ਜਾ ਕੇ
ਬੱਚਿਆਂ ਦੀ ਕੌਂਸਲਿੰਗ ਕੀਤੀ। ਅੱਜ ਪੰਜਾਬ ਭਰ ਚੋਂ ਸਫਲ ਸਾਇੰਸ ਗਰੁੱਪ ਇਸ ਸਕੂਲ ਵਿਚ
ਚੱਲ ਰਿਹਾ ਹੈ। ਅਧਿਆਪਕ ਜੋੜੀ ਦੀ ਚਰਚੇ ਸਭ ਪਾਸੇ ਹਨ। ਲੰਘੇ ਇੱਕ ਦਹਾਕੇ ਚੋਂ ਇਸ ਸਕੂਲ
ਦਾ ਬੱਚਾ ਕਦੇ ਸਾਇੰਸ ਚੋ ਫ਼ੇਲ• ਨਹੀਂ ਹੋਇਆ ਬਲਕਿ ਕਈ ਦਫ਼ਾ ਬੱਚੇ ਮੈਰਿਟ ਵਿਚ ਆਏ ਹਨ।
ਸਾਲ 2007 ਤੋਂ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਵਿਚ ਸਕੂਲ ਦੇ ਬੱਚੇ ਜਾ ਰਹੇ ਹਨ ਅਤੇ ਚਾਰ
ਦਫ਼ਾ ਕੌਮੀ ਪੱਧਰ ਦੀ ਪ੍ਰਦਰਸ਼ਨੀ ਵਿਚ ਸ਼ਮੂਲੀਅਤ ਕਰ ਚੁੱਕੇ ਹਨ। ਕਰੀਬ 70 ਬੱਚੇ ਸਾਇੰਸ
ਗਰੁੱਪ ਪੜ• ਰਹੇ ਹਨ। ਇਨ•ਾਂ ਦੇ ਤਿੰਨ ਬੱਚੇ ਸਾਇੰਸ ਅਧਿਆਪਕ ਬਣ ਗਏ ਹਨ।
ਅਧਿਆਪਕ ਜੋੜੀ
ਦਾ ਪ੍ਰਤੀਕਰਮ ਸੀ ਕਿ ਉਨ•ਾਂ ਦੇ ਸਫਲ ਬੱਚੇ ਹੀ ਉਨ•ਾਂ ਦਾ ਪੁਰਸਕਾਰ ਹੈ। ਉਨ•ਾਂ ਦਾ
ਕਹਿਣਾ ਸੀ ਕਿ ਐਵਾਰਡ ਲਈ ਕਦੇ ਨਾ ਅਪਲਾਈ ਕੀਤਾ ਹੈ ਤੇ ਨਾ ਕਰਨਾ ਹੈ। ਪੜਾਉਣਾ ਉਨ•ਾਂ ਦਾ
ਫਰਜ਼ ਹੈ ਤੇ ਬਦਲੇ ਵਿਚ ਸਰਕਾਰ ਤਨਖਾਹ ਦਿੰਦੀ ਹੈ। ਪਿੰਡ ਨਿਦਾਮਪੁਰ
(ਸੰਗਰੂਰ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਫਿਜਿਕਸ ਲੈਕਚਰਾਰ ਦਿਆਲ ਸਿੰਘ ਨੇ
ਡੇਢ ਦਹਾਕਾ ਤਪੱਸਿਆ ਕਰਕੇ ਸਕੂਲ ਵਿਚ ਸਾਇੰਸ ਦਾ ਜਾਗ ਲਾ ਦਿੱਤਾ। ਸਕੂਲ ਦਾ ਕਲਪਨਾ
ਚਾਵਲਾ ਸਾਇੰਸ ਬਲਾਕ ਇਸ ਦਾ ਪ੍ਰਤੱਖ ਸਬੂਤ ਹੈ। ਦਿਆਲ ਸਿੰਘ ਆਪਣੇ ਬੱਚਿਆਂ ਨੂੰ ਹੀ ਆਪਣੀ
ਅਸਲੀ ਦੌਲਤ ਮੰਨਦਾ ਹੈ। ਫਾਜਿਲਕਾ ਦੇ ਪਿੰਡ ਹੌਜ ਗੰਧੜ ਦੇ ਸਰਕਾਰੀ ਸਕੂਲ 'ਚ ਸਾਲ
2012-13 ਵਿਚ ਕਲਾਸਾਂ ਦਰਖਤਾਂ ਹੇਠ ਲੱਗਦੀਆਂ ਸਨ। ਜਦੋਂ ਸਕੂਲ ਕੈਂਪਸ ਦੀ ਅਣਸੇਫ ਇਮਾਰਤ
ਨੇ ਅਧਿਆਪਕ ਗੁਰਦਿੱਤ ਸਿੰਘ ਨੂੰ ਲਾਹਨਤਾਂ ਪਾਈਆਂ ਤਾਂ ਉਸ ਨੇ ਇੱਕ ਹਜ਼ਾਰ ਆਪਣੀ ਜੇਬ
ਚੋਂ ਕੱਢੇ, ਦੂਸਰੇ ਅਧਿਆਪਕਾਂ ਨੇ ਵੀ ਆਪੋ ਆਪਣੀ ਜੇਬ ਨੂੰ ਹੱਥ ਪਾ ਲਿਆ, ਦੇਖਦੇ ਦੇਖਦੇ
ਮਾਪਿਆਂ ਨੇ ਵੀ ਆਪਣੀ ਜੇਬ ਹਿਲਾਈ।
30 ਹਜ਼ਾਰ ਨਾਲ ਸਕੂਲ ਕੈਂਪਸ ਦਾ ਕੰਮ ਸ਼ੁਰੂ ਹੋ ਗਿਆ। ਅੱਜ ਸਕੂਲ ਵਿਚ ਸਭ ਕੁਝ ਹੈ। ਪ੍ਰੇਸ਼ਾਨੀ ਇੱਕੋ ਹੈ ਕਿ ਸਕੂਲ ਦੇ ਚਾਰ ਅਧਿਆਪਕਾਂ ਚੋਂ ਤਿੰਨ ਦੀ ਡਿਊਟੀ ਚੋਣਾਂ ਵਿਚ ਪੱਕੀ ਲਾਈ ਹੋਈ ਹੈ। ਅਧਿਆਪਕ ਗੁਰਦਿੱਤ ਸਿੰਘ ਦੱਸਦਾ ਹੈ ਕਿ ਉਹ ਬੱਚਿਆਂ ਨੂੰ ਸੰਸਕਾਰ ਦੇ ਰਹੇ ਹਨ ਤੇ ਇਨਸਾਨੀਅਤ ਦਾ ਜਾਗ ਲਾ ਰਹੇ ਹਨ। ਇਹੋ ਬੱਚੇ ਹੀ ਉਨ•ਾਂ ਦਾ ਵੱਡਾ ਐਵਾਰਡ ਹੈ ਤੇ ਹੋਰ ਕਿਸੇ ਐਵਾਰਡ ਵਿਚ ਵਿਸ਼ਵਾਸ ਹੀ ਨਹੀਂ। ਬਠਿੰਡਾ ਦੇ ਪਿੰਡ ਬੁਰਜ ਮਾਨਸਾਹੀਆਂ ਦੀ ਮਹਿਲਾ ਅਧਿਆਪਕ ਪ੍ਰਵੀਨ ਸ਼ਰਮਾ ਨੇ ਜਦੋਂ ਸਾਲ 2006 ਵਿਚ ਸਕੂਲ ਕੈਂਪਸ ਦੀ ਡਿੱਗੂ ਡਿੱਗੂ ਕਰਦੀ ਇਮਾਰਤ ਦੇਖੀ ਅਤੇ ਆਸ ਪਾਸ ਜੰਗਲ ਵੇਖਿਆ ਤਾਂ ਉਸ ਨੇ ਸਭ ਬਦਲਣ ਦੀ ਹੀਆ ਕਰ ਲਿਆ। ਨਾ ਸਿਰਫ਼ ਸਕੂਲ ਕੈਂਪਸ ਦੇ ਰੰਗ ਬਦਲ ਗਏ ਬਲਕਿ ਸਾਲ 2013 ਸਮੇਂ ਪੰਜਾਬ ਦਾ ਇਹ ਇਕਲੌਤਾ ਸਕੂਲ ਸੀ ਜਿਸ ਵਿਚ ਸਮਾਰਟ ਕਲਾਸਾਂ ਚੱਲਦੀਆਂ ਸਨ।
ਮਹਿਲਾ ਅਧਿਆਪਕ ਦੱਸਦੀ ਹੈ ਕਿ ਸਕੂਲ ਦੇ ਨਿਰਮਾਣ ਸਮੇਂ ਸਭ ਅਧਿਆਪਕਾਂ ਤੇ ਬੱਚਿਆਂ ਨੇ ਖੁਦ ਵੀ ਮਜ਼ਦੂਰੀ ਕੀਤੀ ਹੈ। ਬੱਚਿਆਂ ਦੇ ਪਿਆਰ ਤੇ ਪਿੰਡ ਦੇ ਸਤਿਕਾਰ ਤੋਂ ਵੱਡਾ ਹੋਰ ਕੋਈ ਐਵਾਰਡ ਨਹੀਂ ਤੇ ਨਾ ਹੀ ਪੁਰਸਕਾਰ 'ਚ ਕਦੇ ਭਰੋਸਾ ਰੱਖਿਆ ਹੈ। ਏਦਾ ਸੈਂਕੜੇ ਅਧਿਆਪਕ ਹਨ ਜੋ ਛੁਪ ਕੇ ਅਲੋਕਾਰੀ ਕੰਮ ਕਰ ਰਹੇ ਹਨ ਜਿਨ•ਾਂ ਵਿਚ ਲੁਹਾਰਾ ਮਾਜਰਾ ਕਲਾਂ ਦੇ ਹਿੰਦੀ ਅਧਿਆਪਕ ਜਗਵਿੰਦਰ ਸਿੰਘ,ਮਾਨਸਾ ਦੇ ਫਫੜੇ ਭਾਈਕਾ ਦੇ ਸਕੂਲ ਦੇ ਰਾਜ ਜੋਸ਼ੀ, ਭਵਾਨੀਗੜ ਸਕੂਲ ਦੀ ਪ੍ਰਿੰਸੀਪਲ ਤਰਨਜੀਤ ਕੌਰ ਅਤੇ ਰਾਮਪੁਰਾ ਪਿੰਡ ਦੀ ਅਧਿਆਪਕ ਸੀਮਾ ਆਦਿ ਦਾ ਨਾਮ ਵੀ ਸ਼ਾਮਿਲ ਹੈ। ਅਧਿਆਪਕ ਦਿਵਸ ਤੇ ਅਜਿਹੇ ਅਧਿਆਪਕਾਂ ਨੂੰ ਸਲਾਹ ਕਰਨਾ ਬਣਦਾ ਹੈ।

BA KAMAL RESEARCH BAIEE JEE.EHNA TEACHERS DE NAAL NAAL TUHANU VEE SLAM KARNA BANDA AA JEE.VERY GREAT WORK.KEEP IT UP..KEEP SHARING PLS.WE ARE ALWAYS PROUD OF YOU MY DEAR BROTHER.
ReplyDeleteSalute for both
ReplyDelete