ਗੱਫੇ ਨੂੰ ਜੱਫਾ
ਅਮਰਿੰਦਰ ਦਾ 'ਫੌਜੀ ਪ੍ਰੇਮ' ਜਾਗਿਆ ! ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਦਾ 'ਕਪਤਾਨੀ ਮੋਹ' ਫੰਡਾਂ ਦੇ ਗੱਫੇ ਨੂੰ ਜੱਫਾ ਮਾਰਨ ਲੱਗਾ ਹੈ। 'ਫੌਜੀ ਪ੍ਰੇਮ' ਦਾ ਕ੍ਰਿਸ਼ਮਾ ਹੈ ਕਿ ਮੁੱਖ ਮੰਤਰੀ ਮੁੜ ਘਿੜ ਫੰਡਾਂ ਦੀ ਸ਼ੀਰਨੀ ਫੌਜੀਆਂ ਨੂੰ ਵੰਡ ਰਹੇ ਹਨ। ਖ਼ਜ਼ਾਨਾ ਦੇ ਸੰਕਟ ਕਿਸੇ ਤੋਂ ਭੁੱਲਿਆ ਨਹੀਂ। ਇਵੇਂ ਅਮਰਿੰਦਰ ਸਿੰਘ ਨੇ ਵੀ ਫੰਡਾਂ ਦੀ ਵੰਡ ਸੈਨਿਕਾਂ ਤੋਂ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਨੇ ਆਪਣੇ ਅਖ਼ਤਿਆਰੀ ਕੋਟੇ ਦੇ ਸਾਲ 2017-18 ਦੇ ਫੰਡ ਹੁਣ ਵੰਡਣੇ ਸ਼ੁਰੂ ਕੀਤੇ ਹਨ। ਪੰਜ ਵਜ਼ੀਰਾਂ ਨੇ ਤਾਂ ਇਨ•ਾਂ ਫੰਡਾਂ ਵਾਲੇ ਬੋਝੇ ਦਾ ਮੂੰਹ ਵੀ ਖੋਲਿ•ਆ ਨਹੀਂ ਹੈ। ਕਪਤਾਨੀ ਪ੍ਰੇਮ ਦਾ ਜਲਵਾ ਹੈ ਕਿ ਚੰਡੀਗੜ• 'ਚ ਮਿਲਟਰੀ ਸਾਹਿਤ ਫੈਸਟੀਵਲ ਹੋਇਆ। ਏਦਾ ਹੀ ਮੁੱਖ ਮੰਤਰੀ ਨੇ ਸਾਬਕਾ ਸੈਨਿਕਾਂ ਦੇ ਕਈ ਸਮਾਗਮਾਂ 'ਚ ਸ਼ਮੂਲੀਅਤ ਕੀਤੀ ਹੈ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਆਰਟੀਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਖ਼ਤਿਆਰੀ ਕੋਟੇ ਦੇ ਫੰਡਾਂ ਚੋਂ 1.33 ਕਰੋੜ ਦੇ ਫੰਡਾਂ ਦੀ ਵੰਡ ਕੀਤੀ ਹੈ ਜਿਸ ਚੋਂ 83 ਲੱਖ ਰੁਪਏ ਤਾਂ ਪੰਜਾਬ ਚੋਂ ਬਾਹਰ ਵੰਡੇ ਗਏ ਹਨ। ਤੱਥਾਂ ਅਨੁਸਾਰ 'ਫੌਜੀ ਪ੍ਰੇਮ' ਤਹਿਤ ਮੁੱਖ ਮੰਤਰੀ ਨੇ 74 ਲੱਖ ਰੁਪਏ ਵੰਡੇ ਹਨ। ਮੁੱਖ ਮੰਤਰੀ ਨੇ ਅਖ਼ਤਿਆਰੀ ਫੰਡਾਂ ਚੋਂ 23 ਲੱਖ ਰੁਪਏ ਲਦਾਖ (ਜੰਮੂ ਕਸ਼ਮੀਰ) ਵਿਚਲੀ ਸਿੱਖ ਰੈਜੀਮੈਂਟ ਦੀ 23ਵੀਂ ਬਟਾਲੀਅਨ ਨੂੰ ਦਿੱਤੇ ਹਨ। ਪਹਿਲਾ ਗੱਫਾ ਸਿੱਖ ਰੈਜੀਮੈਂਟ ਨੂੰ ਦਿੱਤਾ ਗਿਆ ਹੈ ਜੋ ਜੰਮੂ ਤੋਂ ਲਦਾਖ ਮੂਵ ਕੀਤੀ ਹੈ। ਇਸੇ ਤਰ•ਾਂ ਬੀ.ਐਸ.ਐਫ ਨੂੰ ਗੁਰਦਾਸਪੁਰ ਸਟੇਸ਼ਨ ਹੈਡਕੁਆਰਟਰ 'ਤੇ ਅਨੈਕਸੀ ਦੀ ਉਸਾਰੀ ਲਈ 40 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਸਿੱਖ ਰੈਜੀਮੈਂਟ ਦੀ ਤੀਸਰੀ ਬਟਾਲੀਅਨ ,ਟਿੱਬਰੀ ਕੈਂਟ ਗੁਰਦਾਸਪੁਰ ਨੂੰ 11 ਲੱਖ ਰੁਪਏ ਜਾਰੀ ਕੀਤੇ ਹਨ। ਇਸੇ ਤਰਜ਼ 'ਤੇ ਪੰਚਾਇਤ ਮੰਤਰੀ ਨੇ ਵੀ ਤਿੰਨ ਲੱਖ ਦੇ ਫੰਡ ਚੰਡੀਗੜ• 'ਚ ਰਾਜਪੂਤ ਸੈਨਿਕਾਂ ਦੀ ਭਲਾਈ ਲਈ ਰਾਜਪੂਤ ਰੈਜੀਮੈਂਟ ਐਸੋਸੀਏਸ਼ਨ ਨੂੰ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਪੰਜਾਬ ਦੇ ਸਿਰਫ਼ ਦੋ ਜ਼ਿਲਿ•ਆਂ 'ਚ ਅਖ਼ਤਿਆਰੀ ਕੋਟੇ ਦੇ ਫੰਡ ਹੁਣ ਤੱਕ ਦਿੱਤੇ ਹਨ। ਜਿਨ•ਾਂ 'ਚ ਫਤਹਿਗੜ• ਸਾਹਿਬ ਦੇ ਪਿੰਡ ਅੰਨ•ੀਆਂ ਨੂੰ ਚਾਰ ਲੱਖ ਅਤੇ ਗੁਰਦਾਸਪੁਰ 'ਚ ਅਜ਼ਾਦੀ ਦਿਹਾੜੇ ਦੇ ਸਮਾਗਮਾਂ ਮੌਕੇ ਪੇਸ਼ਕਾਰੀ ਦੇਣ ਵਾਲੇ ਬੱਚਿਆਂ ਨੂੰ ਪੰਜ ਲੱਖ ਦਿੱਤੇ ਹਨ। ਪੰਜਾਬ ਅਤੇ ਚੰਡੀਗੜ• ਹਾਈਕੋਰਟ ਬਾਰ ਐਸੋਸੀਏਸ਼ਨ ਨੂੰ ਮੁੱਖ ਮੰਤਰੀ ਨੇ 50 ਲੱਖ ਰੁਪਏ ਜਾਰੀ ਕੀਤੇ ਹਨ। ਵਜ਼ੀਰਾਂ ਚੋਂ ਪੰਚਾਇਤ ਮੰਤਰੀ ਦੀ ਇਸ ਮਾਮਲੇ 'ਚ ਝੰਡੀ ਹੈ ਜਿਨ•ਾਂ ਨੇ ਅਖ਼ਤਿਆਰੀ ਕੋਟੇ ਚੋਂ 1.35 ਕਰੋੜ ਦੇ ਫੰਡ ਜਾਰੀ ਕਰ ਦਿੱਤੇ ਹਨ। ਉਨ•ਾਂ ਨੇ ਜਿਆਦਾ ਫੰਡ ਆਪਣੇ ਹਲਕੇ ਦੇ ਪਿੰਡਾਂ ਨੂੰ ਦਿੱਤੇ ਹਨ ਅਤੇ ਪਠਾਨਕੋਟ ਪ੍ਰਸ਼ਾਸਨ ਨੂੰ ਕਿਸ਼ਤੀ ਲੈਣ ਲਈ 4.65 ਲੱਖ ਰੁਪਏ ਦਿੱਤੇ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਹਲਕੇ ਬਠਿੰਡਾ (ਸ਼ਹਿਰੀ) ਤੋਂ ਬਾਹਰ ਜਿਆਦਾ ਫੰਡ ਵੰਡੇ ਹਨ।
ਬਠਿੰਡਾ ਸ਼ਹਿਰੀ ਹਲਕੇ ਵਿਚ ਵਿੱਤ ਮੰਤਰੀ ਨੇ ਪਬਲਿਕ ਲਾਇਬਰੇਰੀ ਨੂੰ ਪੰਜ ਲੱਖ ਦੀ ਗਰਾਂਟ ਦਿੱਤੀ ਹੈ ਅਤੇ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਬੰਬੀਹਾ ਦੇ ਬਲਵੀਰ ਸਿੰਘ ਨੂੰ ਇਲਾਜ ਵਾਸਤੇ 50 ਹਜ਼ਾਰ ਜਾਰੀ ਕੀਤੇ ਹਨ। ਮਨਪ੍ਰੀਤ ਨੇ ਲੁਧਿਆਣਾ ਦੀ ਸੰਤੋਸ਼ ਦੇਵੀ ਨੂੰ ਮਕਾਨ ਉਸਾਰੀ ਲਈ 50 ਹਜ਼ਾਰ ਦੀ ਗਰਾਂਟ ਦਿੱਤੀ ਹੈ। ਵਿੱਤ ਮੰਤਰੀ ਨੇ ਜ਼ਿਲ•ਾ ਰੋਪੜ ਦੇ ਪਿੰਡ ਲਾਲਪੁਰ ਨੂੰ 20 ਲੱਖ ਦੀਆਂ ਦੋ ਗਰਾਂਟਾਂ ਦਿੱਤੀਆਂ ਹਨ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਸ਼ਹਿਰ ਵਿਚ 13.51 ਲੱਖ ਦੀ ਗਰਾਂਟ ਜਾਰੀ ਕੀਤੀ ਹੈ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ 14 ਗਰਾਂਟਾਂ ਵੰਡੀਆਂ ਹਨ ਅਤੇ ਉਨ•ਾਂ ਨੇ ਚੰਡੀਗੜ• ਦੇ ਅਰੁਨਾ ਆਸਿਫ ਅਲੀ ਮੈਮੋਰੀਅਲ ਟਰੱਸਟ ਨੂੰ ਵੀ 3 ਲੱਖ ਦੇ ਫੰਡ ਦਿੱਤੇ ਹਨ। ਜੋ ਵੇਰਵੇ ਪ੍ਰਾਪਤ ਹੋਏ ਹਨ, ਉਨ•ਾਂ ਵਿਚ ਦੂਸਰੇ ਵਜ਼ੀਰਾਂ ਵਲੋਂ ਦਿੱਤੇ ਫੰਡਾਂ ਦੇ ਤੱਥ ਪ੍ਰਾਪਤ ਨਹੀਂ ਹੋਏ ਹਨ। ਦੱਸਣਯੋਗ ਹੈ ਕਿ ਗਠਜੋੜ ਸਰਕਾਰ ਸਮੇਂ ਹੱਥੋਂ ਹੱਥੀ ਅਖ਼ਤਿਆਰੀ ਕੋਟੇ ਦੇ ਫੰਡ ਵੰਡੇ ਜਾਂਦੇ ਸਨ। ਵਿੱਤੀ ਸਥਿਤੀ ਠੀਕ ਨਾ ਹੋਣ ਕਰਕੇ ਕਾਫ਼ੀ ਸਮਾਂ ਬੀਤਣ ਮਗਰੋਂ ਅਖ਼ਤਿਆਰੀ ਕੋਟੇ ਦੇ ਫੰਡਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਚੋਂ 'ਫੌਜੀ ਪ੍ਰੇਮ' ਦਾ ਝਲਕਾਰਾ ਪੈਂਦਾ ਹੈ

No comments:
Post a Comment