ਪੇਂਡੂ ਦਰਦ
ਮਤਰੇਈ ਮਾਂ ਲੱਗਦੈ ਪੰਜਾਬ
ਚਰਨਜੀਤ ਭੁੱਲਰ
ਬਠਿੰਡਾ : ਹਰਿਆਣਾ ਸੀਮਾ ਤੇ ਪੈਂਦੇ ਦਰਜਨਾਂ ਪਿੰਡਾਂ ਨੂੰ ਪੰਜਾਬ ਚੋਂ ਮਤਰੇਈ ਮਾਂ ਦਾ ਝਊਲਾ ਪੈਂਦਾ ਹੈ। ਪੰਜਾਬ 'ਚੋਂ ਓਪਰਾਪਣ ਤੇ ਬੇਗਾਨਗੀ ਦਾ ਅਹਿਸਾਸ ਹੁੰਦਾ ਹੈ। ਜਦੋਂ ਇਨ੍ਹਾਂ ਪਿੰਡਾਂ ਉੱਤੇ ਦੁੱਖਾਂ ਦੀ ਮਾਰ ਪੈਂਦੀ ਹੈ ਤਾਂ ਮੱਲ੍ਹਮ ਹਰਿਆਣਾ ਲਾਉਂਦਾ ਹੈ। ਮਜਬੂਰੀ ਵਿੱਚ ਇਨ੍ਹਾਂ ਪਿੰਡਾਂ ਨੂੰ ਹਰਿਆਣਾ ਵਿੱਚ ਜਾਣਾ ਪੈਂਦਾ ਹੈ। ਦਰਜਨਾਂ ਪਿੰਡ ਵੋਟ ਤਾਂ ਪੰਜਾਬ ਵਿੱਚ ਪਾਉਂਦੇ ਹਨ ਪਰ ਸੁੱਖ ਸਹੂਲਤਾਂ ਇਨ੍ਹਾਂ ਨੂੰ ਹਰਿਆਣਾ ਦਿੰਦਾ ਹੈ। ਬਠਿੰਡਾ ਤੇ ਮਾਨਸਾ ਦੇ ਦੋ ਦਰਜਨ ਦੇ ਕਰੀਬ ਏਦਾਂ ਦੇ ਪਿੰਡ ਹਨ ਜਿਨ੍ਹਾਂ ਨੂੰ ਹਰਿਆਣਾ ਕਦੇ ਓਪਰਾ ਨਹੀਂ ਲੱਗਿਆ ਹੈ। ਪਿੰਡ ਗਹਿਲੇਵਾਲਾ ਦੇ ਲੋਕਾਂ ਨੇ ਕਦੇ ਆਪਣੇ ਪਿੰਡ ਵਿੱਚ ਡਾਕਟਰ ਨਹੀਂ ਦੇਖਿਆ ਹੈ। ਜ਼ਿੰਦਗੀ ਦੇ ਆਖਰੀ ਮੋੜ 'ਤੇ ਖੜ੍ਹੇ ਬਜ਼ੁਰਗ ਦੱਸਦੇ ਹਨ ਕਿ ਉਨ੍ਹਾਂ ਨੇ ਪੂਰੀ ਜ਼ਿੰਦਗੀ ਵਿੱਚ ਆਪਣੇ ਪਿੰਡ ਸਰਕਾਰੀ ਡਾਕਟਰ ਦੇ ਦਰਸ਼ਨ ਨਹੀਂ ਕੀਤੇ ਹਨ। ਜਦੋਂ ਇਸ ਪਿੰਡ ਵਿੱਚ ਕੋਈ ਢਿੱਲ-ਮੱਠ ਹੁੰਦੀ ਹੈ ਤਾਂ ਲੋਕ ਇਲਾਜ ਲਈ ਕਾਲਿਆਂ ਵਾਲੀ (ਹਰਿਆਣਾ) ਜਾਂਦੇ ਹਨ। ਪਿੰਡ ਦੇ ਦਰਜਨ ਦੇ ਕਰੀਬ ਬੱਚੇ ਹਰਿਆਣਾ ਦੇ ਪਿੰਡ ਤਿਰਲੋਕੇ ਵਾਲਾ ਵਿੱਚ ਪੜ੍ਹਨ ਜਾਂਦੇ ਹਨ। ਪਿੰਡ ਗਹਿਲੇ ਵਾਲਾ ਦਾ ਸਰਪੰਚ ਰਾਜਾ ਸਿੰਘ ਦੱਸਦਾ ਹੈ ਕਿ ਪਿੰਡ ਵਿੱਚ ਜਲ ਘਰ ਨਹੀਂ ਹੈ, ਜਿਸ ਕਰਕੇ ਭਾਖੜਾ ਨਹਿਰ ਤੋਂ ਲੋਕ ਟੈਂਕਰਾਂ ਨਾਲ ਪਾਣੀ ਲਿਆਉਂਦੇ ਹਨ। ਉਸ ਨੇ ਤਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਲੋਕਾਂ ਕੋਲ ਮੋਬਾਈਲ ਫੋਨ ਹਨ, ਉਨ੍ਹਾਂ ਨੂੰ ਬਿਨਾਂ ਵਜ੍ਹਾ ਰੋਮਿੰਗ ਪੈਂਦੀ ਰਹਿੰਦੀ ਹੈ, ਜਿਸ ਕਰਕੇ ਲੋਕਾਂ ਨੇ ਹਰਿਆਣਾ ਦੇ ਨੰਬਰ ਵੀ ਲਏ ਹੋਏ ਹਨ।
ਬਠਿੰਡਾ ਜ਼ਿਲ੍ਹੇ ਦਾ ਐਨ ਆਖਰੀ ਪਿੰਡ ਫੱਤਾਬਾਲੂ ਹੈ ਜਿੱਥੋਂ ਹਰਿਆਣਾ ਸਿਰਫ਼ ਤਿੰਨ ਕਿਲੋਮੀਟਰ ਦੂਰ ਹੈ। ਫੱਤਾਬਾਲੂ ਪੰਜਾਬ ਦਾ ਅਜਿਹਾ ਇਕੋ-ਇਕ ਪਿੰਡ ਹੋਏਗਾ ਜਿੱਥੋਂ ਦੇ ਖੇਤਾਂ ਵਿੱਚ ਸਾਰੇ ਖਾਲੇ ਕੱਚੇ ਹਨ। ਹਰਿਆਣਾ ਦੇ ਸੂਰਤੀਆ ਦੇ ਮੋਘੇ ਤੋਂ ਪਿੰਡ ਦੇ ਖੇਤਾਂ ਨੂੰ ਪਾਣੀ ਮਿਲਦਾ ਹੈ। ਹਰਿਆਣਾ ਵਿਚਲਾ ਖਾਲ ਪੱਕਾ ਹੈ ਤੇ ਜਿੱਥੋਂ ਪੰਜਾਬ ਸ਼ੁਰੂ ਹੁੰਦਾ ਹੈ, ਉੱਥੋਂ ਕੱਚੇ ਖਾਲ਼ੇ ਸ਼ੁਰੂ ਹੋ ਜਾਂਦੇ ਹਨ। ਪਿੰਡ ਦੇ ਨਵੇਂ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ 1100 ਏਕੜ ਰਕਬੇ ਲਈ ਇਹੋ ਵੱਡੀ ਮੁਸ਼ਕਲ ਹੈ ਕਿ ਕਿਸਾਨਾਂ ਨੂੰ ਪੱਕੇ ਖਾਲ਼ੇ ਨਸੀਬ ਨਹੀਂ ਹੋਏ। ਉਸ ਨੇ ਦੱਸਿਆ ਕਿ ਪਿੰਡ ਵਿੱਚ ਸਕੂਲ ਦੀ ਨਵੀਂ ਇਮਾਰਤ ਤਾਂ ਹੈ ਪਰ ਉਸ ਨੂੰ ਕੋਈ ਬੂਹਾ-ਬਾਰੀ ਨਹੀਂ ਹੈ। ਪਿੰਡ ਦਾ ਗਰੀਬ ਤਬਕਾ ਤਾਂ ਪਹਿਲਾਂ ਚਾਰ ਕਿਲੋਮੀਟਰ ਤੁਰ ਕੇ ਹਰਿਆਣਾ ਦੇ ਪਿੰਡ ਫੱਗੂ ਤੱਕ ਪੁੱਜਦਾ ਹੈ। ਉੱਥੋਂ ਉਹ ਲੋਕ ਬੱਸ ਲੈ ਕੇ ਰੋੜੀ ਜਾਂ ਕਾਲਿਆਂ ਵਾਲੀ ਮੰਡੀ ਜਾਂਦੇ ਹਨ। ਇਸ ਪਿੰਡ ਤੋਂ ਸਿਰਸਾ 30 ਕਿਲੋਮੀਟਰ ਹੈ ਜਦੋਂ ਕਿ ਤਲਵੰਡੀ ਸਾਬੋ 32 ਕਿਲੋਮੀਟਰ। ਪਿੰਡ ਦੇ ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਹਰਿਆਣਾ ਦੇ ਰੋੜੀ ਵਿੱਚ ਠੇਕੇ 'ਤੇ ਜ਼ਮੀਨ ਲਈ ਹੈ ਜਿੱਥੇ ਖੇਤਾਂ ਲਈ ਬਿਜਲੀ 12 ਘੰਟੇ ਰਹਿੰਦੀ ਹੈ। ਹਰਿਆਣਾ ਸੀਮਾ 'ਤੇ ਪੈਂਦੇ ਪਿੰਡ ਕੌਰੇਆਣਾ ਦੇ ਕਿਸਾਨ ਦੱਸਦੇ ਹਨ ਕਿ ਹਰਿਆਣਾ ਵਿੱਚ ਝੋਨਾ ਹੱਥੋ-ਹੱਥੀ ਵਿਕ ਜਾਂਦਾ ਹੈ। ਪਿੰਡ ਦੇ ਨੌਜਵਾਨ ਰਾਜ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨਾਂ ਦੀ ਆੜ੍ਹਤ ਹਰਿਆਣੇ ਵਿੱਚ ਹੈ ਜਿਸ ਕਰਕੇ ਜਿਣਸ ਉੱਥੇ ਵਿਕਦੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਸਹੂਲਤ ਹੋਣ ਕਰਕੇ ਪਿੰਡ ਦੇ ਕਰੀਬ 25 ਘਰਾਂ ਨੇ ਹਰਿਆਣਾ ਵਿੱਚ ਪੈਲੀ ਠੇਕੇ 'ਤੇ ਲਈ ਹੋਈ ਹੈ।
ਕਿਸਾਨ ਕਰਮ ਸਿੰਘ ਨੇ ਦੱਸਿਆ ਕਿ ਉਹ 6 ਵਰ੍ਹਿਆਂ ਤੋਂ ਹਰਿਆਣਾ ਵਿੱਚ ਜ਼ਮੀਨ ਠੇਕੇ 'ਤੇ ਲੈ ਕੇ ਪੈਲੀ ਕਰ ਰਿਹਾ ਹੈ ਕਿਉਂਕਿ ਉੱਥੇ ਬਿਜਲੀ ਦੀ ਕੋਈ ਸਮੱਸਿਆ ਨਹੀਂ ਹੈ। ਪਿੰਡ ਦਾ ਕੋਈ ਨਿਆਣਾ-ਸਿਆਣਾ ਬਿਮਾਰ ਹੋ ਜਾਏ ਤਾਂ ਕਾਲਿਆਂ ਵਾਲੀ ਮੰਡੀ ਲਿਜਾਣਾ ਪੈਂਦਾ ਹੈ।ਗੋਲੇਵਾਲਾ ਅਤੇ ਰਾਈਆ ਦੇ ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨੂੰ ਕੋਈ ਦੁੱਖ-ਤਕਲੀਫ ਨਹੀਂ ਹੈ। ਹਰ ਸੁੱਖ-ਸਹੂਲਤ ਹੈ। ਏਦਾਂ ਹੀ ਪਿੰਡ ਸੇਖੂ ਦੇ ਲੋਕਾਂ ਨੂੰ ਕਈ ਸਾਲ ਤੋਂ ਹਰਿਆਣਾ ਦੇ ਜਲ ਘਰਾਂ ਤੋਂ ਪੀਣ ਵਾਲਾ ਪਾਣੀ ਢੋਣਾ ਪਿਆ ਹੈ ਅਤੇ ਹੁਣ ਸੁੱਖ ਦਾ ਸਾਹ ਆਇਆ ਹੈ। ਪਿੰਡ ਪਥਰਾਲਾ ਅਤੇ ਡੂਮਵਾਲੀ ਦੇ ਲੋਕ ਡਬਵਾਲੀ ਮੰਡੀ ਤੋਂ ਸਹੂਲਤ ਲੈਂਦੇ ਹਨ। ਪੰਜਾਬ ਹਰਿਆਣਾ ਸੀਮਾ 'ਤੇ ਪਿੰਡ ਫੱਲ੍ਹੜ, ਤਰਖਾਣ ਵਾਲਾ, ਰਾਮਸਰਾ, ਕਣਕਵਾਲ, ਗਿਆਨਾ, ਫੁੱਲੋਖਾਰੀ, ਗਾਟਵਾਲੀ, ਚੱਕ ਰੁਲਦੂ ਸਿੰਘ ਵਾਲਾ ਆਦਿ ਵੀ ਪੈਂਦੇ ਹਨ ਜਿਨ੍ਹਾਂ ਵੱਲੋਂ ਆਪਣੀ ਫਸਲ ਹਰਿਆਣਾ ਵਿੱਚ ਵੇਚੀ ਜਾਂਦੀ ਹੈ।
ਦੁੱਖ ਵੀ ਦੇਂਦਾ ਹਰਿਆਣਾ
ਹਰਿਆਣਾ ਦੇ ਪਿੰਡ ਸਿੰਘਪੁਰਾ ਤੋਂ ਨਸ਼ਿਆਂ ਦੀ ਸਪਲਾਈ ਪੰਜਾਬ ਨੂੰ ਹੁੰਦੀ ਹੈ। ਇਹ ਪਿੰਡ ਚਰਚਾ ਵਿੱਚ ਹੀ ਰਹਿੰਦਾ ਹੈ। ਸੀਮਾ ਤੇ ਪੈਂਦੇ ਪੰਜਾਬ ਦੇ ਪਿੰਡਾਂ ਦੀ ਜਵਾਨੀ ਨੂੰ ਇਸ ਪਿੰਡ ਨੇ ਭਾਰੀ ਸੱਟ ਮਾਰੀ ਹੈ। ਮਾਪੇ ਪ੍ਰੇਸ਼ਾਨ ਹੈ ਕਿ ਸਿੰਘਪੁਰਾ ਗੁਆਂਢ ਵਿੱਚ ਹੋਣ ਦਾ ਖਮਿਆਜ਼ਾ ਉਨ•ਾਂ ਨੂੰ ਭੁਗਤਣਾ ਪੈ ਰਿਹਾ ਹੈ। ਨਸੇੜੀ ਲੋਕ ਅਕਸਰ ਇਸ ਪਿੰਡ ਵਿੱਚ ਗੇੜੇ ਮਾਰਦੇ ਰਹਿੰਦੇ ਹਨ। ਪੁਲੀਸ ਨੇ ਕਈ ਦਫ਼ਾ ਇਸ ਪਿੰਡ ਤੋਂ ਆਉਂਦੇ ਰਸਤੇ ਸੀਲ ਵੀ ਕੀਤੇ ਹਨ ਪਰ ਸਭ ਬੇਅਸਰ ਹੈ। ਦੂਸਰੀ ਤਰਫ਼ ਹਰਿਆਣਾ ਦੇ ਕਈ ਪਿੰਡਾਂ ਨੇ ਪਿਛਲੇ ਦਿਨੀਂ ਸ਼ਿਕਵਾ ਜ਼ਾਹਰ ਕੀਤਾ ਹੈ ਕਿ ਬਠਿੰਡਾ ਰਿਫਾਈਨਰੀ ਦੀ ਮਾਰ ਉਨ•ਾਂ ਨੂੰ ਵੀ ਝੱਲਣੀ ਪੈ ਰਹੀ ਹੈ ਕਿਉਂਕਿ ਪ੍ਰਦੂਸਣ ਸੀਮਾ ਪਾਰ ਕਰਕੇ ਉਨ•ਾਂ ਤੇ ਵੀ ਮਾਰ ਕਰ ਰਿਹਾ ਹੈ।
ਹਰਿਆਣਾ ਤੋਂ ਸਸਤਾ ਪੈਟਰੋਲ ਵੀ
ਪੰਜਾਬ ਹਰਿਆਣਾ ਸੀਮਾ ਤੇ ਪੈਂਦੇ ਇਹ ਪਿੰਡ ਪੈਟਰੋਲ ਵੀ ਹਰਿਆਣਾ ਤੋਂ ਪਵਾਉਂਦੇ ਹਨ। ਹਰਿਆਣਾ ਦੇ ਰੋੜੀ,ਸੂਰਤੀਆਂ, ਕਾਲਿਆਂ ਵਾਲੀ ਅਤੇ ਡਬਵਾਲੀ ਮੰਡੀ ਦੇ ਤੇਲ ਪੰਪਾਂ ਦੀ ਵਿਕਰੀ ਕਾਫ਼ੀ ਹੈ ਕਿਉਂਕਿ ਇਨ•ਾਂ ਤੇਲ ਪੰਪਾਂ ਤੇ ਪੈਟਰੋਲ ਪੰਜਾਬ ਨਾਲੋਂ 6 ਰੁਪਏ ਸਸਤਾ ਹੈ। ਇਨ•ਾਂ ਪਿੰਡਾਂ ਦੇ ਲੋਕ ਵਾਹਨਾਂ ਦੇ ਟੈਂਕ ਹਰਿਆਣਾ ਤੋਂ ਫੁੱਲ ਕਰਾ ਲਿਆਉਂਦੇ ਹਨ। ਇਸ ਦਾ ਨੁਕਸਾਨ ਪੰਜਾਬ ਦੇ ਉਨ•ਾਂ ਦੇ ਤੇਲ ਪੰਪਾਂ ਨੂੰ ਵੀ ਹੁੰਦਾ ਹੈ ਜੋ ਪੰਜਾਬ ਹਰਿਆਣਾ ਸੀਮਾ ਦੇ ਨੇੜੇ ਪੈਂਦੇ ਹਨ।

No comments:
Post a Comment