ਸਰਪੰਚੀ
ਤੇਰੀ ਖੁੱਸ ਗਈ ਛੜਿਆ ਸਰਦਾਰੀ…
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜ਼ਿਲ•ੇ ਵਿੱਚ ਛੜਿਆਂ ਨੂੰ ਸਰਪੰਚੀ ਦੀ ਕੁਰਸੀ ਨਸੀਬ ਨਹੀਂ ਹੋਈ ਹੈ ਜਦੋਂ ਕਿ ਸਿਰਫ਼ ਦੋ ਛੜੇ ਪੰਚਾਇਤ ਮੈਂਬਰ ਬਣਨ ਵਿੱਚ ਕਾਮਯਾਬ ਹੋਏ ਹਨ। ਕੋਈ ਵੇਲਾ ਸੀ ਜਦੋਂ ਛੜਿਆਂ ਨੂੰ ਪਿੰਡ ਦੀ ਸਰਪੰਚੀ ਕਰਨ ਦਾ ਮੌਕਾ ਮਿਲ ਜਾਂਦਾ ਸੀ। ਪੰਚਾਇਤੀ ਸੰਸਥਾਵਾਂ ਵਿੱਚ ਛੜਿਆਂ ਦੀ ਪ੍ਰਤੀਨਿਧਤਾ ਕਾਫੀ ਘੱਟਦੀ ਜਾ ਰਹੀ ਹੈ। ਇੰਨਾ ਜ਼ਰੂਰ ਵੇਖਣ ਨੂੰ ਮਿਲਿਆ ਹੈ ਕਿ ਇਸ ਵਾਰ ਪੰਚਾਂ ਅਤੇ ਸਰਪੰਚਾਂ ਦੀ ਕੁਰਸੀ 'ਤੇ ਕੁਆਰੇ ਸਰਪੰਚ ਜ਼ਰੂਰ ਬੈਠਣ ਵਿੱਚ ਸਫਲ ਹੋਏ ਹਨ। ਨੌਜਵਾਨ ਸਰਪੰਚਾਂ ਦੀ ਵਿੱਦਿਅਕ ਯੋਗਤਾ ਵੀ ਚੰਗੀ ਹੈ। ਨੌਜਵਾਨ ਪੰਚਾਇਤ ਮੈਂਬਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਈ ਹੈ। ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ 'ਚ 295 ਪੰਚਾਇਤਾਂ ਹਨ ਜਿਨ੍ਹਾਂ 'ਚੋਂ 34 ਪੰਚ ਸਰਪੰਚ ਕੁਆਰੇ ਹਨ, ਦੋ ਪੰਚਾਇਤ ਮੈਂਬਰ ਛੜੇ ਹਨ। ਸਰਪੰਚਾਂ ਦੀ ਗੱਲ ਕਰੀਏ ਤਾਂ 295 ਸਰਪੰਚਾਂ 'ਚੋਂ ਪੰਜ ਸਰਪੰਚ ਕੁਆਰੇ ਹਨ ਜੋ ਚੜ੍ਹਦੀ ਉਮਰ 'ਚ ਹਨ। ਬਾਕੀ 291 ਪਿੰਡਾਂ ਦੇ ਸਰਪੰਚ ਬਾਲ ਬੱਚਿਆਂ ਵਾਲੇ ਹਨ। ਜ਼ਿਲ੍ਹੇ ਵਿੱਚ ਅੱਠ ਬਲਾਕ ਹਨ, ਜਿਨ੍ਹਾਂ 'ਚੋਂ ਮੌੜ ਬਲਾਕ ਇਕਲੌਤਾ ਅਜਿਹਾ ਬਲਾਕ ਹੈ ਜਿਸ ਦੇ 34 ਪਿੰਡਾਂ ਵਿੱਚ ਕੋਈ ਵੀ ਪੰਚ ਸਰਪੰਚ ਕੁਆਰਾ ਨਹੀਂ ਹੈ। ਬਲਾਕ ਭਗਤਾ ਦੇ ਸਾਰੇ ਪਿੰਡਾਂ 'ਚੋਂ ਸਿਰਫ ਇੱਕ ਪੰਚਾਇਤ ਮੈਂਬਰ ਕੁਆਰਾ ਹੈ। ਇਸ ਬਲਾਕ ਦੇ ਪਿੰਡ ਨਿਉਰ ਦਾ ਪੰਚਾਇਤ ਮੈਂਬਰ ਜਗਮੀਤ ਸਿੰਘ ਕੁਆਰਾ ਹੈ ਜਿਸ ਦੀ ਉਮਰ 22 ਸਾਲ ਹੈ ਅਤੇ ਉਹ ਬਾਰਾਂ ਜਮਾਤਾਂ ਪਾਸ ਹੈ। ਬਲਾਕ ਬਠਿੰਡਾ ਅਤੇ ਬਲਾਕ ਰਾਮਪੁਰਾ ਵਿੱਚ ਦੋ ਛੜਿਆਂ ਨੂੰ ਪੰਚਾਇਤਾਂ ਵਿੱਚ ਪ੍ਰਤੀਨਿਧਤਾ ਮਿਲੀ ਹੈ। ਬਾਕੀ ਛੇ ਬਲਾਕਾਂ 'ਚ ਕੋਈ ਵੀ ਛੜਾ ਪੰਚ ਸਰਪੰਚ ਬਣਨ ਵਿੱਚ ਸਫਲ ਨਹੀਂ ਹੋਇਆ ਹੈ।
ਬਲਾਕ ਰਾਮਪੁਰਾ ਦੇ ਪਿੰਡ ਮੰਡੀ ਖੁਰਦ ਦੀ ਪੰਚਾਇਤ 'ਚ ਅਜਮੇਰ ਸਿੰਘ ਅਣਵਿਆਹਿਆ ਹੈ ਜਿਸ ਦੀ ਉਮਰ 60 ਸਾਲ ਦੇ ਕਰੀਬ ਹੈ। ਪਿੰਡ ਦੇ ਲੋਕਾਂ ਨੇ ਪਹਿਲਾਂ ਵੀ ਅਜਮੇਰ ਸਿੰਘ ਨੂੰ ਇੱਕ ਵਾਰ ਪੰਚਾਇਤ ਮੈਂਬਰੀ ਦਾ ਮੌਕਾ ਦਿੱਤਾ ਸੀ। ਐਤਕੀਂ ਪਿੰਡ ਨੇ ਫਿਰ ਉਸ ਨੂੰ ਮਾਣ ਬਖਸ਼ਿਆ ਹੈ। ਅਜਮੇਰ ਸਿੰਘ ਸਮੇਤ ਉਹ ਪੰਜ ਭਰਾ ਹਨ। ਇਸੇ ਤਰ੍ਹਾਂ ਬਲਾਕ ਬਠਿੰਡਾ ਦੇ ਪਿੰਡ ਤਿਉਣਾ ਦੀ ਪੰਚਾਇਤ 'ਚ ਨਾਥਾ ਸਿੰਘ ਵੀ ਅਣਵਿਆਹਿਆ ਹੀ ਹੈ, ਜਿਸ ਦੀ ਉਮਰ 52 ਸਾਲ ਦੇ ਕਰੀਬ ਹੈ। ਉਹ ਪੰਜ ਜਮਾਤਾਂ ਪਾਸ ਹੈ। ਇਨ੍ਹਾਂ ਤੋਂ ਬਿਨਾਂ ਪੂਰੇ ਜ਼ਿਲ੍ਹੇ ਵਿੱਚ ਕਿਸੇ ਵੀ ਪੰਚਾਇਤ ਵਿੱਚ ਕੋਈ ਛੜਾ ਨਹੀਂ ਹੈ। ਪਿੰਡ ਬਦਿਆਲਾ ਦੀ ਪੰਚਾਇਤ ਵਿੱਚ ਵੀ ਪਹਿਲਾਂ ਇੱਕ ਛੜਾ ਪੰਚਾਇਤ ਮੈਂਬਰ ਰਹਿ ਚੁੱਕਾ ਹੈ ਜਿਸ ਦਾ ਚੰਗਾ ਰਸੂਖ ਰਿਹਾ ਹੈ। ਇਨ੍ਹਾਂ ਛੜੇ ਪੰਚਾਇਤ ਮੈਂਬਰਾਂ ਦਾ ਕੋਈ ਸੰਪਰਕ ਨਾ ਹੋਣ ਕਰਕੇ ਗੱਲ ਨਹੀਂ ਹੋ ਸਕੀ ਹੈ। ਕੁਆਰੇ ਸਰਪੰਚਾਂ ਦੀ ਗੱਲ ਕਰੀਏ ਤਾਂ ਪਿੰਡ ਕੋਠੇ ਸੰਧੂਆਂ ਦਾ ਸਰਪੰਚ ਗੁਰਦੌਰ ਸਿੰਘ ਕੁਆਰਾ ਹੈ ਤੇ ਪਿੰਡ ਭਾਗੂ ਦਾ ਸਰਪੰਚ ਬਚਿੱਤਰ ਸਿੰਘ ਵੀ ਕੁਆਰਾ ਹੈ। ਇਸੇ ਤਰ੍ਹਾਂ ਪਿੰਡ ਖੇਮੂਆਣਾ ਦਾ ਸਰਪੰਚ ਰਜਿੰਦਰਪਾਲ ਸਿੰਘ, ਕਰਮਗੜ੍ਹ ਸਤਰਾ ਦਾ ਸਰਪੰਚ ਜਸਵਿੰਦਰ ਰਾਮ, ਤਿਉਣਾ ਪੁਜਾਰੀਆ ਦਾ ਸਰਪੰਚ ਸੁਖਪਾਲ ਸਿੰਘ ਵੀ ਕੁਆਰਾ ਹੈ।
ਜ਼ਿਲ੍ਹੇ ਦੇ ਛੇ ਬਲਾਕਾਂ ਵਿੱਚ ਤਾਂ ਕਿਸੇ ਵੀ ਕੁਆਰੇ ਉਮੀਦਵਾਰ ਨੂੰ ਸਰਪੰਚੀ ਨਹੀਂ ਮਿਲ ਸਕੀ ਹੈ। ਕੁਆਰੇ ਸਰਪੰਚਾਂ ਵਿੱਚ ਜੋਸ਼ ਹੈ ਅਤੇ ਉਨ੍ਹਾਂ ਨੂੰ ਸਰਪੰਚੀ ਦਾ ਕਾਫੀ ਚਾਅ ਵੀ ਹੈ। ਜ਼ਿਲ੍ਹੇ 'ਚੋਂ ਸਭ ਤੋਂ ਜ਼ਿਆਦਾ ਕੁਆਰੇ ਪੰਚਾਇਤ ਮੈਂਬਰ ਬਲਾਕ ਬਠਿੰਡਾ (10) 'ਚ ਹਨ। ਪਿੰਡ ਅਮਰਗੜ੍ਹ ਦਾ ਪੰਚ ਹਰਿੰਦਰ ਸਿੰਘ, ਚੁੱਘੇ ਕਲਾਂ ਦਾ ਕੁਲਵੰਤ ਸਿੰਘ, ਗੋਨਿਆਣਾ ਕਲਾਂ ਦਾ ਲਖਵੀਰ ਸਿੰਘ, ਗੋਨਿਆਣਾ ਖੁਰਦ ਦਾ ਗੁਰਸੇਵਕ ਸਿੰਘ, ਅਕਲੀਆ ਕਲਾਂ ਦਾ ਜੋਗਿੰਦਰ ਸਿੰਘ ਪੰਚ ਹਾਲੇ ਕੁਆਰਾ ਹੈ। ਬਲਾਕ ਰਾਮਪੁਰਾ ਦੇ ਅੱਧੀ ਦਰਜਨ ਪੰਚਾਇਤ ਮੈਂਬਰ ਕੁਆਰੇ ਹਨ, ਜਿਨ੍ਹਾਂ 'ਚ ਜਵਾਹਰ ਨਗਰ ਦਾ ਨਰਪਿੰਦਰ ਸਿੰਘ, ਜੇਠੂਕੇ ਦਾ ਸਤਪਾਲ ਸਿੰਘ, ਪਿਥੋ ਦਾ ਜਗਦੀਪ ਸਿੰਘ, ਭੈਣੀ ਚੂਹੜ ਦਾ ਸੰਦੀਪ ਸਿੰਘ, ਗਿੱਲ ਖੁਰਦ ਦਾ ਬਿਕਰਮਜੀਤ ਸਿੰਘ ਸ਼ਾਮਲ ਹਨ। ਬਲਾਕ ਫੂਲ ਦੇ 20 ਪਿੰਡਾਂ 'ਚੋਂ ਪਿੰਡ ਸੇਲਬਰਾਹ ਦਾ ਗੁਰਤੇਜ ਸਿੰਘ ਤੇ ਕੋਠੇ ਮਹਾਂ ਸਿੰਘ ਦਾ ਕੁਲਦੀਪ ਸਿੰਘ ਕੁਆਰਾ ਹੈ।
ਬਲਾਕ ਨਥਾਣਾ ਦੀ ਕਲਿਆਣ ਸੁੱਖਾ ਪੰਚਾਇਤ ਵਿੱਚ ਦੋ ਮੈਂਬਰ ਗੁਰਲਾਲ ਸਿੰਘ ਤੇ ਕੁਲਵਿੰਦਰ ਸਿੰਘ ਕੁਆਰੇ ਹਨ। ਕਲਿਆਣ ਮੱਲਕਾ ਦੀ ਪੰਚਾਇਤ ਵਿੱਚ ਵੀਰਭਾਨ ਕੁਆਰਾ ਹੈ। ਚੱਕ ਰਾਮ ਸਿੰਘ ਵਾਲਾ ਦੀ ਪੰਚਾਇਤ ਵਿੱਚ ਰਾਜਵਿੰਦਰ ਸਿੰਘ, ਭੁੱਚੋ ਖੁਰਦ ਦੀ ਪੰਚਾਇਤ ਵਿੱਚ ਸੁਖਚੈਨ ਸਿੰਘ, ਬੁਰਜ ਕਾਹਨ ਸਿੰਘ ਵਾਲਾ ਦੀ ਪੰਚਾਇਤ ਵਿੱਚ ਅਮਰਦੀਪ ਸਿੱਧੂ ਤੇ ਪੂਹਲਾ ਦੀ ਪੰਚਾਇਤ ਵਿੱਚ ਸਵਰਨ ਸਿੰਘ ਕੁਆਰਾ ਹੈ। ਬਲਾਕ ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ਦੀ ਪੰਚਾਇਤ ਵਿੱਚ ਗੁਰਪ੍ਰੀਤ ਸਿੰਘ ਕੁਆਰਾ ਹੈ ਜਦੋਂ ਕਿ ਪਿੰਡ ਤਿਉਣਾ ਪੁਜਾਰੀਆ ਦੀ ਪੰਚਾਇਤ ਵਿੱਚ ਮਲਕੀਤ ਸਿੰਘ ਪੰਚ ਵੀ ਹਾਲੇ ਕੁਆਰਾ ਹੈ। ਇਸ ਬਲਾਕ ਦੇ 38 ਪਿੰਡ ਹਨ। ਜੋ ਪੰਚਾਇਤ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ, ਉਨ੍ਹਾਂ ਵਿੱਚ ਕੁਆਰੇ ਤੇ ਛੜੇ ਲੋਕਾਂ ਨੂੰ ਮੌਕਾ ਨਹੀਂ ਮਿਲ ਸਕਿਆ ਹੈ।
ਸਿਰਫ ਇੱਕ ਅਣਵਿਆਹੀ ਮਹਿਲਾ ਪੰਚ ਬਣੀ
ਪੰਚਾਇਤੀ ਸੰਸਥਾਵਾਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜ਼ਿਲ੍ਹੇ ਦੀਆਂ ਪੰਚਾਇਤਾਂ 'ਚੋਂ ਸਿਰਫ ਇੱਕ ਪਿੰਡ ਭਾਗੂ ਦੀ ਪੰਚਾਇਤ 'ਚ ਕੁਆਰੀ ਮਹਿਲਾ ਪੰਚਾਇਤ ਮੈਂਬਰ ਬਣੀ ਹੈ। ਮਹਿਲਾਵਾਂ 'ਚੋਂ ਜ਼ਿਆਦਾ ਦਬਦਬਾ ਘੱਟ ਪੜ੍ਹੀਆਂ ਲਿਖੀਆਂ ਦਾ ਹੈ। ਏਨਾ ਜ਼ਰੂਰ ਹੈ ਕਿ ਕਈ ਪੰਚਾਇਤਾਂ ਵਿੱਚ ਨੌਜਵਾਨ ਮਹਿਲਾਵਾਂ ਨੂੰ ਪੰਚਾਇਤ ਮੈਂਬਰੀ ਅਤੇ ਸਰਪੰਚੀ ਮਿਲੀ ਹੈ।

No comments:
Post a Comment