ਵਾਹ ਵਿਜੀਲੈਂਸ ਵਾਹ
ਪੰਜਾਹ ਹਜ਼ਾਰ ਦਿਓ, ਖਹਿੜਾ ਛੁਡਾਓ
ਚਰਨਜੀਤ ਭੁੱਲਰ
ਬਠਿੰਡਾ : ਰਿਤੂ ਬੇਟਾ, ਇਸ ਆਦਮੀ ਨੂੰ ਪਰਚੀ ਦੇਖ ਕੇ 50 ਹਜ਼ਾਰ ਰੁਪਏ ਦੇ ਦੇਣੇ, ਇਹ ਰਿਸ਼ਵਤ ਹੈ ਨਾ ਮਾਰਨ ਦੀ, ਤੇਰਾ ਪਾਪਾ ਦੇਵ ਰਾਜ। ਇਹ ਲਫਜ਼ ਉਸ ਵਪਾਰੀ ਬਾਪ ਦੇਵ ਰਾਜ ਦੇ ਹਨ ਜਿਸ ਨੇ ਵਿਜੀਲੈਂਸ ਦੀ ਹਿਰਾਸਤ 'ਚੋਂ ਹੀ ਵਿਜੀਲੈਂਸ ਨੂੰ ਰਿਸ਼ਵਤ ਦੇਣ ਦੀ ਇੱਕ ਪਰਚੀ ਬਣਾ ਕੇ ਆਪਣੀ ਧੀ ਨੂੰ ਵਿਜੀਲੈਂਸ ਹੌਲਦਾਰ ਦੇ ਹੱਥ ਘੱਲੀ ਹੈ। ਵਿਜੀਲੈਂਸ ਦਾ ਇੱਕ ਹੌਲਦਾਰ ਜਦੋਂ ਮੁਲਜ਼ਮ ਦੇਵ ਰਾਜ ਦੀ ਲੜਕੀ ਤੋਂ ਇਹ ਪਰਚੀ ਦਿਖਾ ਕੇ ਰਿਸ਼ਵਤ ਲੈਣ ਪੁੱਜਾ ਤਾਂ ਉਥੋਂ ਕਹਾਣੀ ਵਿਗੜ ਗਈ। ਹੁਣ ਮਾਮਲਾ ਪੁੱਠਾ ਪੈ ਗਿਆ ਹੈ ਅਤੇ ਵਿਜੀਲੈਂਸ ਰੇਂਜ ਦੇ ਅਫਸਰ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਵਿਜੀਲੈਂਸ ਅਫਸਰ ਵੱਲੋਂ ਇੱਕ ਚੌਲ ਮਿੱਲ ਵਪਾਰੀ ਦੇਵ ਰਾਜ ਨੂੰ ਡਰਾ ਧਮਕਾ ਕੇ 50 ਹਜ਼ਾਰ ਦੀ ਵੱਢੀ ਲੈਣ ਦੇ ਮਾਮਲੇ ਦੀ ਹੁਣ ਪੜਤਾਲ ਹੋਵੇਗੀ। ਅਹਿਮ ਸੂਤਰਾਂ ਅਨੁਸਾਰ ਵਿਜੀਲੈਂਸ ਨੇ ਮੁਲਜ਼ਮ ਵਪਾਰੀ ਨਾਲ ਸੌਦਾ ਤੈਅ ਕੀਤਾ ਕਿ ਉਹ ਉਨ੍ਹਾਂ ਨੂੰ 50 ਹਜ਼ਾਰ ਦੇ ਦੇਵੇ ਅਤੇ ਉਹ ਉਸ ਦਾ ਪੁਲੀਸ ਰਿਮਾਂਡ ਨਹੀਂ ਲੈਣਗੇ। ਵਿਜੀਲੈਂਸ ਦੀ ਕੁੱਟ ਮਾਰ ਤੋਂ ਬਚਣ ਅਤੇ ਰਿਮਾਂਡ ਤੋਂ ਬਚਣ ਖਾਤਰ ਮੁਲਜ਼ਮ ਦੇਵ ਰਾਜ ਨੇ ਵਿਜੀਲੈਂਸ ਹੌਲਦਾਰ ਨੂੰ ਪਰਚੀ ਬਣਾ ਕੇ ਦੇ ਦਿੱਤੀ ਤਾਂ ਜੋ ਹੌਲਦਾਰ ਉਸ ਦੀ ਲੜਕੀ ਤੋਂ ਰਿਸ਼ਵਤ ਦੇ 50 ਹਜ਼ਾਰ ਰੁਪਏ ਲੈ ਲਵੇ।
ਵਪਾਰੀ ਦੇਵ ਰਾਜ ਨੂੰ ਇੱਕ ਚੌਲ ਘਪਲੇ ਦੇ ਸਬੰਧ ਵਿੱਚ 31 ਅਗਸਤ 2013 ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲਿਆ ਸੀ। ਅੱਜ ਵਪਾਰੀ ਦੇਵ ਰਾਜ ਨੂੰ ਫੂਲ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਮੁਲਜ਼ਮ ਦੇਵ ਰਾਜ ਦੀ ਲੜਕੀ ਰਿਤੂ ਸੇਤੀਆ ਇੱਕ ਬੈਂਕ ਵਿੱਚ ਨੌਕਰੀ ਕਰਦੀ ਹੈ। ਇੱਕ ਵਿਜੀਲੈਂਸ ਅਧਿਕਾਰੀ ਨੇ ਜਦੋਂ ਰਿਸ਼ਵਤ ਦੀ ਰਾਸ਼ੀ ਲੈਣ ਵਾਸਤੇ ਦੇਵ ਰਾਜ ਦੀ ਹੱਥ ਲਿਖਤ ਰਿਸ਼ਵਤ ਵਾਲੀ ਪਰਚੀ ਦੇ ਕੇ ਮੁਲਜ਼ਮ ਦੀ ਲੜਕੀ ਕੋਲ ਹੌਲਦਾਰ ਨੂੰ ਬੈਂਕ ਵਿੱਚ ਭੇਜ ਦਿੱਤਾ ਤਾਂ ਉਥੇ ਮੌਜੂਦ ਮੁਲਜ਼ਮ ਦੇ ਲੜਕੇ ਪੁਨੀਤ ਮਿਗਲਾਨੀ ਨੇ ਇਹ ਪਰਚੀ ਹੌਲਦਾਰ ਕੋਲੋਂ ਖੋਹ ਲਈ ਅਤੇ ਉਸ ਨੇ ਭੱਜ ਕੇ ਫੂਲ ਅਦਾਲਤ ਵਿੱਚ ਰਿਸ਼ਵਤ ਵਾਲੀ ਪਰਚੀ ਪੇਸ਼ ਕਰ ਦਿੱਤੀ। ਮੁਲਜ਼ਮ ਦੇ ਵਕੀਲ ਸਤਪਾਲ ਗਰਗ ਨੇ ਦੱਸਿਆ ਕਿ ਫੂਲ ਅਦਾਲਤ ਦੇ ਮਾਣਯੋਗ ਜੱਜ ਅਜੀਤਪਾਲ ਸਿੰਘ ਨੇ ਪੁਨੀਤ ਮਿਗਲਾਨੀ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਦੇ ਹੁਕਮ ਐਸ.ਐਸ.ਪੀ. (ਵਿਜੀਲੈਂਸ) ਨੂੰ ਕਰ ਦਿੱਤੇ ਹਨ। ਅਦਾਲਤ ਨੇ ਦੋਸ਼ੀ ਦੇਵ ਰਾਜ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਮੁਲਜ਼ਮ ਦਾ ਮੈਡੀਕਲ ਕਰਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਵਿਜੀਲੈਂਸ ਦਾ ਇੱਕ ਇੰਸਪੈਕਟਰ ਪਹਿਲਾਂ ਵੀ ਪੀ.ਆਰ.ਟੀ.ਸੀ. ਤੋਂ ਮੁਫ਼ਤ ਦਾ ਤੇਲ ਭਰਾਉਣ ਦੇ ਮਾਮਲੇ ਵਿੱਚ ਚਰਚਾ ਵਿੱਚ ਆ ਗਿਆ ਸੀ।
ਦੱਸਣਯੋਗ ਹੈ ਕਿ ਥਾਣਾ ਫੂਲ ਵਿੱਚ 18 ਦਸੰਬਰ 2012 ਨੂੰ ਜੈ ਮਾਂ ਕਾਲੀ ਰਾਈਸ ਮਿੱਲ ਦੇ ਮਾਲਕ ਦੇਵ ਰਾਜ ਤੇ ਚੌਲਾਂ ਵਿੱਚ ਘਪਲੇ ਦਾ ਪੁਲੀਸ ਕੇਸ ਦਰਜ ਹੋਇਆ ਸੀ। ਮੁਲਜ਼ਮ ਉਸ ਮਗਰੋਂ ਫਰਾਰ ਹੋ ਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੇਵ ਰਾਜ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 7 ਅਗਸਤ 2013 ਨੂੰ ਰੱਦ ਕਰ ਦਿੱਤੀ ਸੀ ਅਤੇ ਉਸ ਮਗਰੋਂ ਦੇਵ ਰਾਜ ਬਠਿੰਡਾ ਅਦਾਲਤ ਵਿੱਚ 30 ਅਗਸਤ ਨੂੰ ਖੁਦ ਹੀ ਪੇਸ਼ ਹੋ ਗਿਆ ਸੀ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਜਦੋਂ ਮੁੜ ਉਸ ਨੂੰ ਅਗਲੇ ਦਿਨ ਫਿਰ ਫੂਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਵਿਜੀਲੈਂਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਮੁਲਜ਼ਮ ਦੇਵ ਰਾਜ ਨੂੰ ਚਾਰ ਦਿਨਾਂ ਪੁਲੀਸ ਰਿਮਾਂਡ ਉਤੇ ਲੈ ਲਿਆ ਕਿਉਂਕਿ ਵਿਜੀਲੈਂਸ ਵੱਲੋਂ ਚੌਲ ਘਪਲੇ ਦੀ ਪੜਤਾਲ ਵੱਖਰੀ ਕੀਤੀ ਜਾ ਰਹੀ ਸੀ। ਵਿਜੀਲੈਂਸ ਨੇ 4 ਸਤੰਬਰ ਨੂੰ ਮੁੜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਲੈ ਲਿਆ। ਮੁਲਜ਼ਮ ਦੇ ਲੜਕੇ ਪੁਨੀਤ ਮਿਗਲਾਨੀ ਨੇ ਅੱਜ ਅਦਾਲਤ ਵਿੱਚ ਦੁਪਹਿਰ ਮਗਰੋਂ ਦਰਖਾਸਤ ਦਿੱਤੀ ਕਿ ਅੱਜ ਵਿਜੀਲੈਂਸ ਦਾ ਇੱਕ ਹੌਲਦਾਰ ਉਸ ਦੀ ਚਚੇਰੀ ਭੈਣ ਰਿਤੂ ਸੇਤੀਆ ਤੋਂ ਰਿਸ਼ਵਤ ਦੇ 50 ਹਜ਼ਾਰ ਰੁਪਏ ਲੈਣ ਆਇਆ ਸੀ। ਉਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਉਸ ਦੇ ਬਾਪ ਤੋਂ ਪੁਲੀਸ ਹਿਰਾਸਤ 'ਚੋਂ ਹੀ ਵਿਜੀਲੈਂਸ ਨੂੰ ਰਿਸ਼ਵਤ ਦੇਣ ਲਈ ਫੋਨ ਕਰਾਏ ਸਨ ਜਿਨ੍ਹਾਂ ਦੀ ਰਿਕਾਰਡਿੰਗ ਉਸ ਕੋਲ ਮੌਜੂਦ ਹੈ।
ਅਦਾਲਤ ਵਿੱਚ ਪੁਨੀਤ ਮਿਗਲਾਨੀ ਨੇ ਜੋ ਦਰਖਾਸਤ ਨਾਲ ਸਬੂਤ ਲਗਾਏ ਹਨ, ਉਨ੍ਹਾਂ ਵਿੱਚ ਪੁਲੀਸ ਮੁਲਾਜ਼ਮਾਂ ਵਾਲੀ ਬੱਸ ਟਿਕਟ ਵੀ ਹੈ ਜਿਸ ਦੇ ਪਿੱਛੇ ਦੋਸ਼ੀ ਦੇਵ ਰਾਜ ਨੇ ਆਪਣੀ ਲੜਕੀ ਨੂੰ ਸੰਬੋਧਨ ਕਰਕੇ ਵਿਜੀਲੈਂਸ ਮੁਲਾਜ਼ਮ ਨੂੰ ਰਿਸ਼ਵਤ ਦੇਣ ਲਈ ਹਦਾਇਤ ਕੀਤੀ ਸੀ। ਇਹ ਬੱਸ ਟਿਕਟ ਹੌਲਦਾਰ ਕਿੱਕਰ ਸਿੰਘ ਦੇ ਨਾਂ 'ਤੇ ਹੈ ਅਤੇ ਟਿਕਟ ਨੰਬਰ 294723 ਹੈ। ਪੁਨੀਤ ਮਿਗਲਾਨੀ ਨੇ ਦੱਸਿਆ ਕਿ ਉਸ ਦੇ ਬਾਪ ਤੋਂ ਵਿਜੀਲੈਂਸ ਨੇ ਬੱਸ ਟਿਕਟ ਦੇ ਪਿੱਛੇ ਹੀ ਹੱਥ ਲਿਖਤ ਪਰਚੀ ਬਣਵਾ ਲਈ ਸੀ ਤਾਂ ਜੋ 50 ਹਜ਼ਾਰ ਰੁਪਏ ਲਏ ਜਾ ਸਕਣ। ਉਨ੍ਹਾਂ ਮੰਗ ਕੀਤੀ ਕਿ ਅਧਿਕਾਰੀਆਂ 'ਤੇ ਵੱਢੀਖੋਰੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਅੱਜ ਮੁਲਜ਼ਮ ਦੇ ਲੜਕੇ ਨੇ ਫੂਲ ਅਦਾਲਤ ਦੇ ਜੱਜ ਨੂੰ ਵਿਜੀਲੈਂਸ ਹਿਰਾਸਤ 'ਚੋਂ ਦੇਵ ਰਾਜ ਵੱਲੋਂ ਵਿਜੀਲੈਂਸ ਨੂੰ ਰਿਸ਼ਵਤ ਦੇਣ ਵਾਸਤੇ ਕਰਾਏ ਫੋਨਾਂ ਦੀ ਰਿਕਾਰਡਿੰਗ ਵੀ ਸੁਣਾਈ ਹੈ ਅਤੇ ਰਿਸ਼ਵਤ ਵਾਲੀ ਪਰਚੀ ਵੀ ਦਿਖਾਈ ਹੈ। ਪਤਾ ਲੱਗਾ ਹੈ ਕਿ ਅਦਾਲਤ ਵਿੱਚ ਵਿਜੀਲੈਂਸ ਅਧਿਕਾਰੀਆਂ ਨੇ ਇਹ ਵੀ ਤਰਕ ਦਿੱਤਾ ਕਿ ਦੋਸ਼ ਲਗਾਉਣ ਵਾਲਾ ਪੁਨੀਤ ਮਿਗਲਾਨੀ ਤਾਂ ਬਾਪ ਨੇ ਬੇਦਖਲ ਕੀਤਾ ਹੋਇਆ ਹੈ।
ਮਾਮਲੇ ਦੀ ਪੜਤਾਲ ਹੋਵੇਗੀ: ਐਸ.ਐਸ.ਪੀ.
ਵਿਜੀਲੈਂਸ ਰੇਂਜ ਬਠਿੰਡਾ ਦੇ ਐਸ.ਐਸ.ਪੀ. ਸੁਖਦੇਵ ਸਿੰਘ ਚਹਿਲ ਦਾ ਕਹਿਣਾ ਸੀ ਕਿ ਚੌਲ ਘਪਲੇ ਵਿੱਚ ਦੋਸ਼ੀ ਦੇਵ ਰਾਜ ਨੂੰ ਹਿਰਾਸਤ ਵਿੱਚ ਜ਼ਰੂਰ ਲਿਆ ਹੈ ਪਰ ਇਸ ਤੋਂ ਇਲਾਵਾ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਸੇ ਅਧਿਕਾਰੀ ਨੇ ਮੁਲਜ਼ਮ ਤੋਂ ਕੋਈ ਰਿਸ਼ਵਤ ਮੰਗੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਤਰਫੋਂ ਵੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਆਖਿਆ ਕਿ ਉਹ ਆਪਣੇ ਪੱਧਰ 'ਤੇ ਮਾਮਲੇ ਦੀ ਪੂਰੀ ਪੜਤਾਲ ਕਰਨਗੇ। ਅਗਰ ਕੋਈ ਅਧਿਕਾਰੀ ਜਾਂ ਮੁਲਜ਼ਮ ਕਸੂਰਵਾਰ ਨਿਕਲਿਆ ਤਾਂ ਉਹ ਸਖ਼ਤ ਕਾਰਵਾਈ ਕਰਨਗੇ।

Exclusive story.
ReplyDelete